ਨਵੀਂ ਦਿੱਲੀ, ਲਾਈਫ ਸਟਾਈਲ ਡੈਸਕ : ਵਿਸ਼ਵੀ ਮਹਾਮਾਰੀ ਕੋਵਿਡ 19 ਦੇ ਨਾਲ ਸਾਰੀ ਦੁਨੀਆ ਲੜ ਰਹੀ ਹੈ। ਇਸ ਤੋਂ ਬਚਾਅ ਲਈ ਤਰ੍ਹਾਂ-ਤਰ੍ਹਾਂ ਦੇ ਸੁਝਾਅ ਦਿੱਤੇ ਜਾ ਰਹੇ ਹਨ ਤਾਂਕਿ ਕੋਵਿਡ ਦੇ ਅਸਰ ਨੂੰ ਬੇਅਸਰ ਕੀਤਾ ਜਾ ਸਕੇ। ਮਾਸਕ ਮਹਾਮਾਰੀ ਤੋਂ ਬਚਣ ਲਈ ਸਭ ਤੋਂ ਅਹਿਮ ਚੀਜ਼ ਹੈ, ਜਿਸਦਾ ਇਸਤੇਮਾਲ ਸ਼ਾਇਦ ਹਾਲੇ ਸਾਲਾਂ ਤਕ ਕਰਨਾ ਪਵੇਗਾ। ਲਾਕਡਾਊਨ ਖੁੱਲ੍ਹਣ 'ਤੇ ਲੋਕ ਮਾਸਕ ਨੂੰ ਹਰ ਹਾਲ 'ਚ ਪਹਿਨਣਾ ਪਸੰਦ ਕਰਨਗੇ।

ਮੌਜੂਦਾ ਦੌਰ 'ਚ ਫੇਸ ਮਾਸਕ ਦੇ ਟ੍ਰੈਂਡੀ ਵਿਕੱਲਪ ਵੀ ਆ ਗਏ ਹਨ। ਫੈਸ਼ਨੇਬਲ ਲੋਕਾਂ ਦੀ ਪਸੰਦ ਨੂੰ ਧਿਆਨ 'ਚ ਰੱਖਦੇ ਹੋਏ ਫੈਸ਼ਨ ਡਿਜ਼ਾਇਨਰਸ ਲੋਕਾਂ ਦੀ ਪਸੰਦ ਨੂੰ ਧਿਆਨ 'ਚ ਰੱਖਦੇ ਹੋਏ ਫੈਸ਼ਨ ਡਿਜ਼ਾਇਨਰਸ ਵੀ ਉਨ੍ਹਾਂ ਦੀ ਮਦਦ ਕਰਨ 'ਚ ਜੁਟ ਗਏ ਹਨ।

ਇਹ ਡਿਜ਼ਾਇਨਰਸ ਆਪਣੇ ਬੂਟੀਕ 'ਚ ਮਾਸਕ ਡਿਜ਼ਾਇਨ ਕਰ ਰਹੇ ਹਨ। ਕੋਰੋਨਾ ਤੋਂ ਬਚਾਅ ਲਈ ਦਿੱਲੀ ਤੋਂ ਬਾਹਰ ਰਹਿਣ ਵਾਲੇ ਇਕ ਛੋਟੇ ਡਿਜ਼ਾਇਨਰ ਮਨੀਸ਼ ਤ੍ਰਿਪਾਠੀ ਨੇ ਉਸ ਸਮੇਂ ਸੁਰਖੀਆਂ ਬਟੌਰੀਆਂ, ਜਦੋਂ ਉਨ੍ਹਾਂ ਨੇ ਰਾਜਧਾਨੀ 'ਚ ਕਮਿਊਨਿਟੀ ਵਰਕਰਸ ਨੂੰ ਆਪਣੇ ਬੂਟੀਕ 'ਚ ਬਣਾਏ ਡਿਜ਼ਾਇਨਰਸ ਮਾਸਕ ਮੁਫ਼ਤ ਵੰਡਣੇ ਸ਼ੁਰੂ ਕੀਤੇ। ਹੁਣ ਇਹ ਡਿਜ਼ਾਇਨਰ ਆਨਲਾਈਨ ਕਾਟਨ ਮਾਸਕ ਵੇਚ ਰਹੇ ਹਨ।

ਹਾਊਸ ਆਫ ਮਸਾਬਾ ਨੇ ਸਿਹਤ ਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਨੂੰ ਦਾਨ ਦੇਣ ਲਈ ਮਾਸਕ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਹ ਮਾਸਕ ਤੁਸੀਂ ਵਾਸ਼ ਕਰਕੇ ਦੁਬਾਰਾ ਵੀ ਇਸਤੇਮਾਲ ਕਰ ਸਕਦੇ ਹੋ।

ਫ੍ਰਾਂਸ 'ਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ Luxury fashion group 3hanel ਨੇ ਮਾਸਕ ਬਣਾਉਣ ਦੀ ਪਹਿਲ ਕੀਤੀ ਹੈ। ਇਹ ਬ੍ਰਾਂਡ ਸੁਰੱਖਿਆਤਮਕ ਮਾਸਕ ਦਾ ਨਿਰਮਾਣ ਕਰ ਰਿਹਾ ਹੈ, ਜਿਸਦੀ ਜਾਣਕਾਰੀ ਸਾਨੂੰ ਇੰਸਟਾਗ੍ਰਾਮ 'ਤੇ ਕੰਪਨੀ ਦੇ ਮਾਸਕ ਦੀਆਂ ਕੁਝ ਤਸਵੀਰਾਂ ਦੇਖ ਕੇ ਮਿਲੀ ਹੈ।

Posted By: Susheel Khanna