ਜੇਐੱਨਐੱਨ, ਨਵੀਂ ਦਿੱਲੀ : New Year Resolutions 2020 : ਨਵੇਂ ਸਾਲ 2020 ਦਾ ਆਗਾਜ਼ ਹੋ ਗਿਆ ਹੈ। ਪਿਛਲਾ ਸਾਲ 2019 ਸਾਡੇ ਲਈ ਖੱਟੇ-ਮਿੱਠੇ ਅਨੁਭਵਾਂ ਨਾਲ ਭਰਿਆ ਰਿਹਾ। ਪਿਛਲੇ ਸਾਲ 'ਚ ਤੁਸੀਂ ਸਾਰਿਆਂ ਨੇ ਆਪਣੇ ਵਿਕਾਸ ਲਈ ਕੰਮ ਕੀਤੇ ਹੋਣਗੇ ਜਿਸ ਨਾਲ ਤੁਹਾਡੀ ਸ਼ਖ਼ਸੀਅਤ ਤੇ ਕਰੀਅਰ ਪਹਿਲਾਂ ਨਾਲੋਂ ਬਿਹਤਰ ਹੋਇਆ। ਹੁਣ ਸਮਾਂ ਹੈ ਪਿਛਲੇ ਸਾਲ ਦੀਆਂ ਆਪਣੀਆਂ ਉਪਲਬਧੀਆਂ ਤੇ ਗ਼ਲਤੀਆਂ ਦਾ ਮੁਲਾਂਕਣ ਕਰਨ ਦਾ ਤੇ ਨਵੇਂ ਸਾਲ ਲਈ ਨਵੇਂ ਸੰਕਲਪ ਤੇ ਟੀਚੇ ਨਿਰਧਾਰਤ ਕਰਨ ਦਾ। ਪਿਛਲਾ ਸਾਲ ਤੁਹਾਡਾ ਜਿਵੇਂ ਦਾ ਵੀ ਬੀਤਿਆ ਹੋਵੇ, ਉਸ ਨੂੰ ਭੁੱਲ ਜਾਓ। ਹੁਣ ਤੁਸੀਂ ਨਵੇਂ ਸਾਲ 2020 ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਸੰਕਲਪ ਲਓ, ਜਿਸ ਨੂੰ ਤੁਸੀਂ ਪੂਰਾ ਕਰ ਸਕੋ।

ਅਸੀਂ ਸਾਰੇ ਨਵੇਂ ਸਾਲ ਦੇ ਉਤਸ਼ਾਹ 'ਚ ਆਪਣੇ ਲਈ ਕੁਝ ਅਸੰਭਵ ਜਿਹੇ ਸੰਕਲਪ ਲੈ ਲੈਂਦੇ ਹਾਂ ਜਿਹੜੇ ਪਹਿਲੇ ਹਫ਼ਤੇ ਜਾਂ ਮਹੀਨੇ 'ਚ ਹੀ ਟੁੱਟ ਜਾਂਦੇ ਹਨ। ਫਿਰ ਸਾਡੀ ਜ਼ਿੰਦਗੀ ਪੁਰਾਣੇ ਰਸਤੇ ਹੀ ਤੁਰ ਪੈਂਦੀ ਹੈ, ਇਸ ਲਈ ਉਹੀ ਸੰਕਲਪ ਲਓ ਜਿਨ੍ਹਾਂ ਨੂੰ ਪੂਰਾ ਕਰਨਾ ਸੰਭਵ ਹੋਵੇ। ਨਾਲ ਹੀ ਤੁਸੀਂ ਆਪਣੇ ਸੰਕਲਪਾਂ ਪ੍ਰਤੀ ਇਮਾਨਦਾਰੀ ਜ਼ਰੂਰ ਰੱਖੋ। ਜੇਕਰ ਤੁਸੀਂ ਆਪਣੇ ਸੰਕਲਪ ਪੂਰੇ ਕਰਦੇ ਹੋ ਤਾਂ ਸਾਲ ਦੇ ਅਖੀਰ 'ਚ ਉਸ ਦੇ ਹੈਰਾਨ ਕਰਨ ਵਾਲੇ ਨਤੀਜੇ ਮਿਲਣਗੇ। ਆਓ ਜਾਣਦੇ ਹਾਂ ਨਵੇਂ ਸਾਲ ਦੇ ਟੌਪ 10 ਰੈਜ਼ੋਲਿਊਸ਼ਨਜ਼ ਬਾਰੇ...

1. ਬਦਲਾਅ ਲਈ ਤਿਆਰ

ਨਵੇਂ ਸਾਲ 'ਚ ਤੁਸੀਂ ਖ਼ੁਦ ਨੂੰ ਬਦਲਾਅ ਲਈ ਤਿਆਰ ਰੱਖੋ। ਜੇਕਰ ਤੁਸੀਂ ਆਪਣੇ ਅੰਦਰ ਚੰਗੇ ਬਦਲਾਅ ਲਈ ਤਿਆਰ ਨਹੀਂ ਹੋਵੋਗੇਤਾਂ ਫਿਰ ਖ਼ੁਦ ਨੂੰ ਸਮੇਂ ਦੇ ਨਾਲ ਅਪਡੇਟ ਨਹੀਂ ਰੱਖ ਸਕੋਗੇ। ਤੁਸੀਂ ਦੂਸਰਿਆਂ ਤੋਂ ਪੱਛੜ ਜਾਓਗੇ। ਤੁਸੀਂ ਖ਼ੁਦ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਬਦਲਾਅ ਲਈ ਤਿਆਰ ਕਰੋ। ਇਹ ਬਦਲਾਅ ਤੁਹਾਡੀਆਂ ਆਦਤਾਂ, ਸੋਚ, ਕੰਮ ਦੇ ਤਰੀਕੇ ਆਦਿ ਨਾਲ ਜੁੜੇ ਹੋ ਸਕਦੇ ਹਨ।

2 ਪੌਸ਼ਟਿਕ ਖ਼ੁਰਾਕ

ਨਵੇਂ ਸਾਲ 'ਤੇ ਤੁਸੀਂ ਖ਼ੁਦ ਨੂੰ ਪੌਸ਼ਟਿਕ ਭੋਜਨ ਨੂੰ ਤਰਜੀਹ ਦੇਣ ਦਾ ਸੰਕਲਪ ਲੈ ਸਕਦੇ ਹੋ। ਨਵੇਂ ਸਾਲ 'ਚ ਤੁਸੀਂ ਪਿੱਜ਼ਾ, ਬਰਗਰ, ਕੇਕ, ਜੰਗ ਫੂ਼ਡ ਆਦਿ ਤੋਂ ਤੌਬਾ ਕਰੋ। ਘਰ ਦਾ ਬਣਿਆ ਸ਼ੁੱਧ, ਤਾਜ਼ਾ ਤੇ ਸ਼ਾਕਾਹਾਰੀ ਭੋਜਨ ਖਾਓ। ਖਾਣੇ 'ਚ ਫਲ਼ ਤੇ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ। ਬਾਹਰ ਦਾ ਖਾਣਾ ਘਟਾਓ। ਪੌਸ਼ਟਿਕ ਖ਼ੁਰਕ ਨਾਲ ਤੁਹਾਨੂੰ ਸੰਪੂਰਨ ਪੋਸ਼ਣ ਦੇ ਨਾਲ ਬਿਹਤਰ ਸਿਹਤ ਵੀ ਪ੍ਰਾਪਤ ਹੋਵੇਗੀ।

3. ਐਕਸਰਸਾਈਜ਼, ਯੋਗ ਜਾਂ ਪ੍ਰਾਣਾਯਾਮ ਨੂੰ ਰੂਟੀਨ 'ਚ ਸ਼ਾਮਲ ਕਰਨਾ

ਨਵੇਂ ਸਾਲ 'ਤੇ ਤੁਸੀਂ ਆਪਣਾ ਵਜ਼ਨ ਘਟਾਉਣ ਤੇ ਉਸ ਨੂੰ ਕੰਟਰੋਲ 'ਚ ਰੱਖਣ ਦਾ ਸੰਕਲਪ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਐਕਸਰਸਾਈਜ਼, ਯੋਗ ਜਾਂ ਪ੍ਰਾਣਾਯਾਮ ਨੂੰ ਆਪਣੀ ਰੂਟੀਨ 'ਚ ਸ਼ਾਮਲ ਕਰੋ। ਜਾਂ ਫਿਰ ਕੋਈ ਆਊਟਡੋਰ ਐਕਟੀਵਿਟ ਗੇਮ ਰੋਜ਼ਾਨਾ ਖੇਡੋ। ਅਜਿਹਾ ਕਰਨ ਨਾਲ ਤੁਹਾਡਾ ਭਾਰ ਵੀ ਘਟੇਗਾ ਤੇ ਤੁਸੀਂ ਫਿੱਟ ਰਹੋਗੇ।

4. ਕੋਈ ਨਵੀਂ ਸਕਿੱਲ ਜਾਂ ਹੌਬੀ

ਨਵੇਂ ਸਾਲ 'ਤੇ ਤੁਸੀਂ ਆਪਣੇ ਕਰੀਅਰ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਜਾਂ ਫਿਰ ਆਮਦਨੀ ਦੇ ਨਵੇਂ ਸ੍ਰੋਤ ਵਿਕਸਤ ਕਰਨ ਲਈ ਕੋਈ ਨਵੀਂ ਸਕਿੱਲ ਜਾਂ ਹੌਬੀ ਸਿੱਖਣ ਦਾ ਸੰਕਲਪ ਲੈ ਸਕਦੇ ਹੋ।

5. ਬੱਚਤ ਦੀ ਆਦਤ ਪਾਓ, ਕਰਜ਼ ਤੋਂ ਬਚੋ

ਅਸੀਂ ਸਾਰੇ ਨਵੇਂ ਸਾਲ 'ਤੇ ਬੱਚਤ ਕਰਨ ਦਾ ਸੰਕਲਪ ਲੈ ਸਕਦੇ ਹਾਂ। ਆਪਣੀ ਤਨਖ਼ਾਹ ਦਾ ਇਕ ਹਿੱਸਾ ਸੇਵਿੰਗ ਲਈ ਰੱਖੋ, ਜਿਸ ਨੂੰ ਤੁਸੀਂ ਬਾਅਦ 'ਚ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ, ਗੱਡੀ ਆਦਿ ਲੈਣ 'ਚ ਵਰਤ ਸਕਦੇ ਹੋ। ਬਾਅਦ 'ਚ ਉਸ ਬੱਚਤ ਨੂੰ ਤੁਸੀਂ ਆਪਣੇ ਭਵਿੱਖ ਲਈ ਨਿਵੇਸ਼ ਕਰ ਸਕਦੇ ਹੋ। ਕਰਜ਼ ਲੈਣ ਤੋਂ ਬਚੋ। ਕਰਜ਼ ਤੁਹਾਡੀ ਆਰਥਿਕ ਸਥਿਤੀ ਲਈ ਨੁਕਸਾਨਦਾਇਕ ਹੋ ਸਕਦਾ ਹੈ।

6. ਵਿਵਸਥਿਤ ਤੇ ਅਨੁਸ਼ਾਸਿਤ ਜੀਵਨ ਦਾ ਸੰਕਲਪ

ਸਾਡੇ ਵਿਚੋਂ ਕਈ ਲੋਕ ਆਪਣੇ ਕਮਰੇ ਜਾਂ ਘਰ ਨੂੰ ਬਿਖਰਿਆ ਹੋਇਆ ਰੱਖਦੇ ਹਨ। ਸਮੇਂ ਸਿਰ ਸਾਮਾਨ ਨਹੀਂ ਮਿਲਦਾ ਹੈ ਤਾਂ ਗੁੱਸਾ ਆਉਂਦਾ ਹੈ। ਅਵਿਵਸਥਿਤ ਜੀਵਨ ਕਾਰਨ ਅਸੀਂ ਸਮੇਂ ਸਿਰ ਕਿਤੇ ਪਹੁੰਚ ਨਹੀਂ ਪਾਉਂਦੇ ਜਿਸ ਨਾਲ ਸਾਡਾ ਅਕਸ ਖ਼ਰਾਬ ਹੁੰਦਾ ਹੈ। ਤੁਸੀਂ ਨਵੇਂ ਸਾਲ 'ਤੇ ਵਿਵਸਥਿਤ ਤੇ ਅਨੁਸ਼ਾਸਿਤ ਜੀਵਨ ਦਾ ਸੰਕਲਪ ਲੈ ਸਕਦੇ ਹੋ। ਆਪਣੇ ਲਈ ਭੋਜਨ, ਸੌਣਾ, ਖੇਡਣ, ਐਕਸਰਸਾਈਜ਼ ਕਰਨ, ਪੜ੍ਹਨ ਆਦਿ ਲਈ ਸਮਾਂ ਨਿਰਧਾਰਤ ਕਰ ਕੇ ਜੀਵਨ ਨੂੰ ਵਿਵਸਥਿਤ ਕਰੋ ਤੇ ਇਹ ਸਭ ਹੋਵੇਗਾ ਅਨੁਸ਼ਾਸਨ ਨਾਲ।

7. ਟੀਚਾ ਤੈਅ ਕਰੋ

ਇਸ ਸਾਲ ਲਈ ਤੁਸੀਂ ਇਕ ਵੱਡਾ ਟੀਚਾ ਤੈਅ ਕਰੋ। ਉਸ ਟੀਚੇ ਨੂੰ ਹਾਸਿਲ ਕਰਨ ਲਈ ਸਮਾਂਬੱਧ ਤਰੀਕੇ ਨਾਲ ਯੋਜਨਾਵਾਂ ਬਣਾਓ। ਉਸ ਵੱਡੇ ਟੀਚੇ ਨੂੰ ਤੁਸੀਂ ਮਹੀਨਿਆਂ ਅਨੁਸਾਰ, ਛੋਟੇ-ਛੋਟੇ ਪੜ੍ਹਾਵਾਂ 'ਚ ਵੰਡ ਸਕਦੇ ਹੋ। ਹਰ ਮਹੀਨੇ ਆਪਣੇ ਲਈ ਨਿਰਧਾਰਤ ਪੜਾਵਾਂ ਨੂੰ ਸਮੇਂ ਸਿਰ ਪੂਰਾ ਕਰ ਕੇ ਤੁਸੀਂ ਵੱਡੇ ਟੀਚੇ ਨੂੰ ਹਾਸਿਲ ਕਰ ਲਓਗੇ। ਟੀਚਾ ਹਾਸਿਲ ਕਰਨ ਲਈ ਇੱਛਾ ਸ਼ਕਤੀ ਤੇ ਦ੍ਰਿੜ ਨਿਸ਼ਚੇ ਦਾ ਹੋਣਾ ਵੀ ਜ਼ਰੂਰੀ ਹੈ।

8. ਸਿਗਰਟਨੋਸ਼ੀ ਤੇ ਸ਼ਰਾਬ ਦਾ ਤਿਆਗ

ਖ਼ੁਦ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਸਭ ਤੋਂ ਪਹਿਲਾਂ ਇਸ ਸਾਲ 'ਚ ਸਿਗਰਟਨੋਸ਼ੀ ਤੇ ਸ਼ਰਾਬ ਦਾ ਤਿਆਗ ਕਰਨ ਦਾ ਸੰਕਲਪ ਲਓ। ਇਹ ਦੋਵੇਂ ਹੀ ਤੁਹਾਡੀ ਸਿਹਤ ਲਈ ਹਾਨੀਕਾਰਕ ਹਨ। ਜੇਕਰ ਤੁਸੀਂ ਖ਼ੁਦ ਨਹੀਂ ਕਰ ਸਕਦੇ ਤਾਂ ਕਿਸੇ ਡਾਕਟਰ ਦੀ ਮਦਦ ਲਓ।

Posted By: Seema Anand