ਜੇਐੱਨਐੱਨ, ਨਵੀਂ ਦਿੱਲੀ : ਈ-ਕਮਰਸ ਵੈੱਬਸਾਈਟ Flipkart 'ਤੇ ਚੱਲ ਰਹੀ Big Billion Days ਸੇਲ 'ਚ ਸਮਾਰਟਫੋਨਜ਼, ਲੈਪਟਾਪਸ, ਫੈਸ਼ਨ, ਇਲਾਕਟ੍ਰਾਨਿਕ ਗੈਜੇਟਸ, ਹੋਮ ਅਪਲਾਇੰਸਿਜ਼ ਆਦਿ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਸੇਲ 29 ਸਤੰਬਰ ਤੋਂ 4 ਅਕਤੂਬਰ ਵਿਚਕਾਰ ਜਾਰੀ ਰਹੇਗੀ। ਇਸ ਸੇਲ 'ਚ ਤੁਸੀਂ Thomson ਦੇ LED TV ਨੂੰ Rs 5,999 ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦੇ ਹੋ। ਇਸ ਵਿਚ ਤੁਸੀਂ ਐਂਡਰਾਇਡ LED TV ਵੀ ਘੱਟ ਕੀਮਤ 'ਚ ਖ਼ਰੀਦ ਸਕਦੇ ਹੋ। Thomson LED Smart TV ਤੁਸੀਂ Rs. 9,499ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦੇ ਹੋ ਜਦਕਿ Thomson Android LED TV ਤੁਸੀਂ Rs. 15,499 ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦੇ ਹੋ। ਕੰਪਨੀ ਨੇ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਐਂਡਰਾਇਡ ਸੀਰੀਜ਼ ਨੂੰ ਇੰਟਰੋਡਿਊਸ ਕੀਤਾ ਹੈ। ਭਾਰਤੀ ਯੂਜ਼ਰਜ਼ ਨੂੰ ਦੇਖਦੇ ਹੋਏ ਕੰਪਨੀ ਨੇ ਇਨ੍ਹਾਂ ਟੀਵੀ 'ਚ 4K ਕੰਟੈਂਟ ਐਕਸਪਲੋਰ ਕਰਨ ਦਾ ਸਪੋਰਟ ਦਿੱਤਾ ਹੈ। ਇਨ੍ਹਾਂ ਸਮਾਰਟ ਟੀਵੀ 'ਚ ਤੁਸੀਂ ਹਾਈ ਕੁਆਲਿਟੀ ਦੀ ਵੀਡੀਓ ਐਕਸਪਲੋਰ ਕਰ ਸਕਦੇ ਹੋ।

Thomson R9

ਇਸ ਟੀਵੀ ਨੂੰ ਤੁਸੀਂ Rs 5,999 ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦੇ ਹੋ। ਇਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ 24 ਇੰਚ ਦਾ HD ਰੈੱਡੀ LED ਡਿਸਪਲੇਅ ਦਿੱਤਾ ਗਿਆ ਹੈ। ਇਸ ਵਿਚ HDMI ਪੋਰਟ ਤੇ USB ਪੋਰਟ ਦਿੱਤੇ ਗਏ ਹਨ ਜਿਸ ਦੀ ਮਦਦ ਨਾਲ ਤੁਸੀਂ ਇਸ ਨਾਲ ਹੋਰ ਡਿਵਾਈਸ ਨੂੰ ਵੀ ਕੁਨੈਕਟ ਕਰ ਸਕੋਗੇ। ਇਸ ਟੀਵੀ ਦੇ 32 ਇੰਚ ਵੇਰੀਐਂਟ ਨੂੰ ਤੁਸੀਂ Rs 6,999 ਦੀ ਕੀਮਤ 'ਚ ਖਰੀਦ ਸਕਦੇ ਹੋ।

Thomson B9 Pro

ਇਹ ਟੀਵੀ ਦੋ ਸਾਈਜ਼ 32 ਇੰਚ ਤੇ 40 ਇੰਚ ਸਾਈਜ਼ 'ਚ ਉਪਲੱਬਧ ਹੈ। ਇਸ ਨੂੰ 32 ਇੰਚ ਸਾਈਜ਼ ਵਾਲੇ ਵੇਰੀਐਂਟ ਨੂੰ ਤੁਸੀਂ Rs 9,499 ਦੀ ਕੀਮਤ 'ਚ ਖਰੀਦ ਸਕਦੇ ਹੋ ਜਦਕਿ ਇਸ ਦੇ 40 ਇੰਚ ਵਾਲੇ ਵੇਰੀਐਂਟ ਨੂੰ ਤੁਸੀਂ Rs 15,499 ਦੀ ਕੀਮਤ 'ਚ ਖਰੀਦ ਸਕਦੇ ਹੋ। ਇਹ ਟੀਵੀ ਵੀ HD ਰੈੱਡੀ LED ਡਿਸਪਲੇਅ ਨਾਲ ਆਉਂਦਾ ਹੈ ਤੇ ਇਨ੍ਹਾਂ ਵਿਚ HDMI ਪੋਰਟ ਤੇ USB ਪੋਰਟ ਵੀ ਦਿੱਤੇ ਗਏ ਹਨ ਜਿਸ ਦੀ ਮਦਦ ਨਾਲ ਤੁਸੀਂ ਇਸ ਵਿਚ ਹੋਰ ਡਿਵਾਈਸ ਨੂੰ ਵੀ ਕਨੈਕਟ ਕਰ ਸਕੋਗੇ।

Thomson UD9

ਇਹ ਟੀਵੀ ਤਿੰਨ ਸਾਈਜ਼ 40 ਇੰਚ, 50 ਇੰਚ ਤੇ 55 ਇੰਚ ਸਾਈਜ਼ 'ਚ ਉਪਲੱਬਧ ਹੈ। 40 ਇੰਚ ਸਾਈਜ਼ ਵਾਲੇ ਵੇਰੀਐਂਟ ਨੂੰ ਤੁਸੀਂ Rs 18,499 ਦੀ ਕੀਮਤ 'ਚ ਖਰੀਦ ਸਕਦੇ ਹੋ ਜਦਕਿ ਇਸ ਦੇ 50 ਇੰਚ ਵਾਲੇ ਵੇਰੀਐਂਟ ਨੂੰ ਤੁਸੀਂ Rs 25,999 ਦੀ ਕੀਮਤ 'ਚ ਖਰੀਦ ਸਕਦੇ ਹੋ। ਉੱਥੇ ਹੀ ਇਸ ਦੇ 55 ਇੰਚ ਵਾਲੇ ਵੇਰੀਐਂਟ ਨੂੰ ਤੁਸੀਂ Rs 29,999 ਦੀ ਕੀਮਤ 'ਚ ਖਰੀਦ ਸਕਦੇ ਹੋ। ਇਹ ਟੀਵੀ ਅਲਟਰਾ HD ਰੈੱਡੀ ਡਿਸਲਪੇਅ ਨਾਲ ਆਉਂਦਾ ਹੈ ਤੇ ਇਨ੍ਹਾਂ ਵਿਚ ਵੀ HDMI ਪੋਰਟ ਤੇ USB ਪੋਰਟ ਦਿੱਤੇ ਗਏ ਹਨ ਜਿਸ ਦੀ ਮਦਦ ਨਾਲ ਤੁਸੀਂ ਇਸ ਵਿਚ ਹੋਰ ਡਿਵਾਈਸ ਨੂੰ ਵੀ ਕੁਨੈਕਟ ਕਰ ਸਕੋਗੇ।

Posted By: Seema Anand