Ajab Gajab News ; ਦੁਨੀਆ ਬਹੁਤ ਹੀ ਅਦਭੁਤ ਤੇ ਅਨੋਖੀਆਂ ਚੀਜ਼ਾਂ ਨਾਲ ਭਰੀ ਪਈ ਹੈ। ਅਸੀਂ ਤੁਹਾਨੂੰ ਇਕ ਅਜਿਹੇ ਪੱਥਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੋੜਨ 'ਤੇ ਖ਼ੂਨ ਨਿਕਲਦਾ ਹੈ। ਇਸ ਦੇ ਟੁੱਟਣ 'ਤੇ ਟੁੱਕੜੇ ਨਹੀਂ ਹੁੰਦੇ ਬਲਕਿ ਖ਼ੂਨ (Blood) ਨਿਕਲਣ ਲਗਦਾ ਹੈ। ਇਸ ਦੇ ਟੁੱਟਣ 'ਤੇ ਉਂਝ ਹੀ ਨਿਸ਼ਾਨ ਬਣਦੇ ਹਨ ਜਿਵੇਂ ਕਿਸੇ ਦੀ ਸਰੀਰ 'ਤੇ ਸੱਟ ਲੱਗਣ 'ਤੇ ਬਣਦੇ ਹਨ। ਇਨ੍ਹਾਂ ਪੱਥਰਾਂ 'ਚੋਂ ਮੀਟ (Meat) ਵਰਗੀ ਚੀਜ਼ ਨਿਕਲਦੀ ਹੈ, ਜਿਸ ਨੂੰ ਲੋਕ ਮਾਸ ਦੇ ਰੂਪ 'ਚ ਬਾਜ਼ਾਰ (Market) ਤੋਂ ਖਰੀਦ ਕੇ ਲਿਆਉਂਦੇ ਹਨ ਤੇ ਬਣਾ ਕੇ ਖਾਂਦੇ ਹਨ। ਇਸ ਪੱਥਰ ਦਾ ਮਾਸ ਕੱਢਣ ਲਈ ਲੋਕਾਂ ਨੂੰ ਤੇਜ਼ ਚਾਕੂ ਦੀ ਲੋੜ ਪੈੰਦੀ ਹੈ। ਪੱਥਰ ਦੇ ਮਾਸ ਨਾਲ ਕਈ ਡਿਸ਼ਿਜ਼ ਤੇ ਸਲਾਦ ਬਮਾਏ ਜਾਂਦੇ ਹਨ। ਪਰ ਸਥਾਨਕ ਲੋਕ ਇਸ ਪੱਥਰ ਨੂੰ ਕੱਚਾ ਖਾਣਾ ਪਸੰਦ ਕਰਦੇ ਹਨ।

ਦੱਸ ਦੇਈਏ ਕਿ ਇਹ ਪੱਥਰ ਇਕ ਸਮੁੰਦਰੀ ਜੀਵ ਹੈ ਜਿਹੜਾ ਸਾਹ ਵੀ ਲੈਂਦਾ ਹੈ ਤੇ ਖਾਣਾ ਵੀ ਖਾਂਦਾ ਹੈ। ਇਸ ਦੇ ਕੋਲ ਲਿੰਗ ਬਦਲਣ ਦੀ ਅਦਭੁਤ ਸਮਰੱਥਾ ਹੈ ਜਿਸ ਦੀ ਮਦਦ ਨਾਲ ਇਹ ਬੱਚੇ ਵੀ ਪੈਦਾ ਕਰਦਾ ਹੈ। ਪਰ ਇਹ ਜੀਵਨ ਕਿਸੇ ਪੱਥਰ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਚਿੱਲੀ ਤੇ ਪੇਰੂ ਦੇ ਸਮੁੰਦਰੀ ਤਲਾਂ 'ਚ ਇਹ ਪੱਥਰ ਵੱਡੀ ਗਿਣਤੀ 'ਚ ਪਾਏ ਜਾਂਦੇ ਹਨ। ਇਨ੍ਹਾਂ ਪੱਥਰਾਂ ਨੂੰ ਜੇਕਰ ਕੋਈ ਪਹਿਲੀ ਨਜ਼ਰ 'ਚ ਦੇਖੇ ਤਾਂ ਉਸ ਨੂੰ ਇਹ ਆਮ ਪੱਥਰ ਦੀ ਤਰ੍ਹਾਂ ਨਜ਼ਰ ਆਵੇਗਾ।

ਇਸ ਪੱਥਰ ਨੂੰ ਪਾਇਉਰਾ ਚਿਲਿਆਂਸਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਉਂ ਹੀ ਇਸ ਪੱਥਰ ਨੂੰ ਤੋੜਿਆ ਜਾਂਦਾ ਹੈ ਤਾਂ ਇਸ ਵਿਚੋਂ ਖ਼ੂਨ ਵਹਿਣ ਲਗਦਾ ਹੈ। ਇਹ ਪੱਥਰ ਚੱਟਾਨਾਂ ਨਾਲ ਚਿੰਬੜਿਆ ਰਹਿੰਦਾ ਹੈ ਤੇ ਹੌਲੀ-ਹੌਲੀ ਉਸ ਦਾ ਹੀ ਹਿੱਸਾ ਬਣ ਜਾਂਦਾ ਹੈ। ਇਸ ਪੱਥਰ ਨੂੰ ਪੀਰੀਅਡ ਰੌਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉੱਪਰੋਂ ਸਖ਼ਤ ਦਿਸਣ ਵਾਲਾ ਇਹ ਪੱਥਰ ਅੰਦਰੋਂ ਬੇਹੱਦ ਨਰਮ ਤੇ ਮੁਲਾਇਮ ਹੁੰਦਾ ਹੈ।

ਲੋਕ ਇਸ ਪੱਥਰ ਦੀ ਤਲਾਸ਼ ਲਈ ਸਮੁੰਦਰ ਦੀਆਂ ਗਹਿਰਾਈਆਂ ਨੂੰ ਛਾਣਦੇ ਹਨ ਕਿਉਂਕਿ ਇਸ ਪੱਥਰ 'ਚੋਂ ਨਿਕਲਣ ਵਾਲੇ ਮਾਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਜਿਸ ਕਾਰਨ ਅੱਜਕਲ੍ਹ ਇਸ ਦੀ ਮੰਗ ਵਧਦੀ ਜਾ ਰਹੀ ਹੈ।

Posted By: Seema Anand