ਦਿੱਲੀ, ਲਾਈਫਸਟਾਈਲ ਡੈਸਕ : World Hindi Day 2021: 10 ਜਨਵਰੀ ਹਰ ਭਾਰਤੀ ਲਈ ਮਾਣ ਦੀ ਗੱਲ ਹੈ। ਇਸ ਦਿਨ ਦੁਨੀਆਭਰ ’ਚ ਵਿਸ਼ਵ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ’ਤੇ ਦੇਸ਼-ਵਿਦੇਸ਼ ’ਚ ਹਿੰਦੀ ਭਾਸ਼ਾ ’ਚ ਕਈ ਸੰਸਕ੍ਰਿਤੀ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਦਾ ਮੁੱਖ ਉਦੇਸ਼ ਹਿੰਦੀ ਭਾਸ਼ਾ ਨੂੰ ਕੌਮਾਂਤਰੀ ਪੱਧਰ ’ਤੇ ਜਨ-ਜਨ ਤਕ ਪਹੰੁਚਾਉਣਾ ਹੈ। ਇਸ ਨੂੰ ਸਭ ਤੋਂ ਪਹਿਲਾਂ 10 ਜਨਵਰੀ 2006 ਨੂੰ ਮਨਾਇਆ ਗਿਆ ਸੀ। ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਸ਼ਵ ਹਿੰਦੀ ਦਿਵਸ ਮਨਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਹਰ ਸਾਲ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਉਧਰ ਭਾਰਤ ’ਚ ਹਿੰਦੀ ਦਿਵਸ 14 ਦਸੰਬਰ ਨੂੰ ਮਨਾਇਆ ਜਾਂਦਾ ਹੈ। ਆਓ ਵਿਸ਼ਵ ਹਿੰਦੀ ਦਿਵਸ ਬਾਰੇ ਵਿਸਥਾਰ ’ਚ ਜਾਣਦੇ ਹਾਂ.

ਵਿਸ਼ਵ ਹਿੰਦੀ ਦਿਵਸ ਦਾ ਇਤਿਹਾਸ

ਹਿੰਦੀ ਨੂੰ ਦੁਨੀਆਭਰ ’ਚ ਜਨ-ਜਨ ਤਕ ਪਹੁੰਚਾਉਣ ਤੇ ਕੌਮਾਂਤਰੀ ਪਛਾਣ ਦਿਵਾਉਣ ਲਈ 10 ਜਨਵਰੀ ਸੰਨ 1975 ਨੂੰ ਪਹਿਲਾ ਵਿਸ਼ਵ ਹਿੰਦੀ ਸੰਮੇਲਨ ਨਾਗਪੁਰ ’ਚ ਕਰਵਾਇਆ ਗਿਆ। ਇਸ ਸੰਮੇਲਨ ’ਚ ਦੁਨੀਆਭਰ ਦੇ 30 ਦੇਸ਼ਾਂ ਦੇ 122 ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਇਸ ਦਿਨ ਹੀ ਵਿਸ਼ਵ ਹਿੰਦੀ ਦਿਵਸ ਮਨਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਸਾਲ 2006 ’ਚ ਪ੍ਰਧਾਨ ਮੰਤਰੀ ਮਨਮੋਹਰ ਸਿੰਘ ਨੇ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਉਣ ਦਾ ਐਲਾਨ ਕੀਤਾ। ਇਸ ਸਾਲ ਵਿਦੇਸ਼ ’ਚ ਪਹਿਲੀ ਵਾਰ ਭਾਰਤੀ ਦੂਤਘਰਾਂ ’ਚ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ। ਇਸ ਦੀ ਸ਼ੁਰੂਆਤ ਨਾਰਵੇ ਦੇ ਭਾਰਤੀ ਦੂਤਘਰ ਨਾਲ ਹੋਈ ਸੀ।

ਵਿਸ਼ਵ ਹਿੰਦੀ ਦਿਵਸ ਦਾ ਮਹੱਤਵ

ਇਸ ਦਿਨ ਦੇਸ਼-ਦੁਨੀਆ ’ਚ ਲੋਕ ਇਕ ਦੂਜੇ ਨੂੰ ਵਿਸ਼ਵ ਹਿੰਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ। ਵਿਸ਼ਵ ਹਿੰਦੀ ਦੇ ਮੌਕੇ ’ਤੇ ਦੇਸ਼ ਤੇ ਦੁਨੀਆ ’ਚ ਇਕੱਠੇ ਹਿੰਦੀ ਭਾਸ਼ਾ ’ਚ ਕਈ ਸੈਮੀਨਾਰ ਕੀਤੇ ਜਾਂਦੇ ਹਨ। ਨਾਲ ਹੀ ਵਿਦੇਸ਼ ’ਚ ਸੈਕੜਿਆਂ ਵਿਸ਼ਵਵਿਦਿਆਲਿਆਂ ’ਚ ਵਿਸ਼ਵ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਜਿੱਥੇ ਹਿੰਦੀ ਪੜ੍ਹਾਈ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹਿੰਦੀ ਦੁਨੀਆ ’ਚ ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚ ਪੰਜਵੇਂ ਸਥਾਨ ’ਤੇ ਹਨ। ਇਹ ਹਰ ਭਾਰਤੀਆਂ ਲਈ ਗੌਰਵ ਦੀ ਗੱਲ ਹੈ। ਉਧਰ ਫਿਜੀ ’ਚ ਹਿੰਦੀ ਨੂੰ ਅਧਿਕਾਰਤ ਭਾਸ਼ਾ ਦਾ ਦਰਜ ਪ੍ਰਾਪਤ ਹੈ।

Posted By: Ravneet Kaur