ਪੂਰੀ ਦੁਨੀਆ 'ਚ ਜਨਵਰੀ ਮਹੀਨੇ 'ਚ ਸਾਲ 2021 ਦਾ ਜਸ਼ਨ ਧੂਮਧਾਮ ਨਾਲ ਮਨਾਇਆ ਗਿਆ ਸੀ, ਪਰ ਦੁਨੀਆ ਦਾ ਇਕ ਅਜਿਹਾ ਦਸ਼ ਹੈ ਜਿੱਥੇ 2021 ਨਹੀਂ ਬਲਕਿ 2013 ਦਾ ਜਸ਼ਨ ਮਨਾਇਆ ਗਿਆ ਸੀ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਸ ਦੇਸ਼ ਵਿਚ ਇਕ ਸਾਲ 13 ਮਹੀਨਿਆਂ ਦਾ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਹ ਦੇਸ਼ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਅੱਜ ਵੀ ਅੱਠ ਸਾਲ ਪਿੱਛੇ ਚੱਲ ਰਿਹਾ ਹੈ।

ਪੂਰੀ ਦੁਨੀਆ ਦੇ ਹਰ ਦੇਸ਼ ਵਿਚ ਇਕ ਸਾਲ ਜਿੱਥੇ 13 ਮਹੀਨਿਆਂ ਦਾ ਹੁੰਦਾ ਹੈ, ਉੱਥੇ ਹੀ ਇਸ ਦੇਸ਼ ਵਿਚ ਇਕ ਸਾਲ 13 ਮਹੀਨਿਆਂ ਦਾ ਹੁੰਦਾ ਹੈ। ਇਹ ਦੇਸ਼ ਹੈ ਅਫਰੀਕੀ ਦੇਸ਼ ਇਥੋਪੀਆ। ਇੱਥੇ ਜਨਵਰੀ ਮਹੀਨੇ 'ਚ ਸਾਲ 2013 ਦਾ ਜਸ਼ਨ ਮਨਾਇਆ ਗਿਆ ਸੀ। ਇਥੋਪੀਆ ਅਫਰੀਕਾ ਦਾ ਦੂਸਰਾ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਹੈ। ਇਸ ਦੇਸ਼ ਦੀ ਜਨਸੰਖਿਆ ਕਰੀਬ 10 ਕਰੋੜ ਹੈ।

ਇਥੋਪੀਆ ਹਰ ਮਾਮਲੇ 'ਚ ਦੁਨੀਆ ਦੇ ਹੋਰ ਦੇਸ਼ਾਂ ਨਾਲੋਂ ਬਹੁਤ ਵੱਖਰਾ ਹੈ। ਇਥੋਪੀਆ 'ਚ ਨਵਾਂ ਸਾਲ 1 ਜਨਵਰੀ ਨੂੰ ਨਹੀਂ ਬਲਕਿ 11 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦੇਸ਼ ਵਿਚ ਕਾਪਟਿਕ ਕੈਲੰਡਰ ਚੱਲਦੇ ਹਨ। ਇਸ ਕੈਲੰਡਰ ਦੇ ਹਿਸਾਬ ਨਾਲ ਇੱਥੋਂ ਦੇ ਦਿਨ ਮਹੀਨੇ ਤੇ ਸਾਲ ਦੀ ਗਿਣਤੀ ਹੁੰਦੀ ਹੈ। ਉੱਥੇ ਹੀ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਗ੍ਰਿਗੇਰੀਅਨ ਕੈਲੰਡਰ ਦੇ ਹਿਸਾਬ ਨਾਲ ਚੀਜ਼ਾ ਚੱਲਦੀਆਂ ਹਨ।

ਗ੍ਰਿਗੇਰੀਅਨ ਕੈਲੰਡਰ ਨੂੰ ਸਾਲ 1582 ਈ. ਵਿਚ ਪੋਪ ਗ੍ਰੇਗੋਰੀ ਨੇ ਬਣਾਇਆ ਸੀ। ਇਸ ਨੂੰ ਜੂਲੀਅਨ ਕੈਲੰਡਰ ਦੀ ਜਗ੍ਹਾ ਇਸਤੇਮਾਲ ਲਿਆਂਦਾ ਗਿਆ ਸੀ। ਜਦਕਿ ਇਥੋਪੀਆ ਦਾ ਮੰਨਣਾ ਹੈ ਕਿ ਈਸਾ-ਮਸੀਹ ਦਾ ਜਨਮ 7BC 'ਚ ਹੋਇਆ ਸੀ। ਇਸ ਹਿਸਾਬ ਨਾਲ ਇੱਥੇ ਦਿਨਾਂ ਦੀ ਗਿਣਤੀ ਸ਼ੁਰੂ ਹੋਈ ਜਿਸ ਦੀ ਤਰਜ਼ "ਤੇ ਇੱਥੇ ਕਾਪਟਿਕ ਕੈਲੰਡਰ ਬਣਾਇਆ ਗਿਆ। ਦੂਸਰੇ ਪਾਸੇ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਈਸਾ-ਮਸੀਹ ਦਾ ਜਨਮ AD1 ਮੰਨਿਆ ਜਾਂਦਾ ਹੈ।

ਇਸ ਕਾਰਨ ਇਥੋਪੀਆ ਦਾ ਕੈਲੰਡਰ ਦੁਨੀਆ ਦੇ ਬਾਕੀ ਦੇਸ਼ਾਂ ਦੇ ਕੈਲੰਡਰ ਤੋਂ 8 ਸਾਲ ਪਿੱਛੇ ਹੈ। ਇਥੋਪੀਆ 'ਚ ਨਾ ਸਿਰਫ ਨਵਾਂ ਸਾਲ ਬਲਕਿ ਕਈ ਤਿਉਹਾਰ ਵੀ ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਅਲੱਗ-ਅਲੱਗ ਤਰੀਕਾਂ 'ਚ ਮਨਾਏ ਜਾਂਦੇ ਹਨ। ਇੱਥੇ ਕ੍ਰਿਸਮਸ ਦਾ ਤਿਉਹਾਰ ਵੀ 25 ਦਸੰਬਰ ਨੂੰ ਨਹੀਂ ਬਲਕਿ 7 ਜਨਵਰੀ ਨੂੰ ਮਨਾਇਆ ਜਾਂਦਾ ਹੈ।

Posted By: Seema Anand