ਮੋਬਾਈਲ ਅਤੇ ਇੰਟਰਨੈੱਟ 'ਤੇ ਨਿਰਭਰਤਾ ਨੇ ਯਾਦ ਸ਼ਕਤੀ ਨੂੰ ਕਮਜ਼ੋਰ ਅਤੇ ਸਾਨੂੰ ਕਾਫ਼ੀ ਹੱਦ ਤਕ ਨਿਹੱਥੇ ਕਰ ਦਿੱਤਾ ਹੈ। ਫਿਰ ਵੀ ਅੱਜ ਸਾਢੇ ਤਿੰਨ ਅਰਬ ਤੋਂ ਜ਼ਿਆਦਾ ਲੋਕਾਂ ਕੋਲ ਇੰਟਰਨੈੱਟ ਕਨੈਕਸ਼ਨ ਹਨ। ਕਿਹਾ ਜਾ ਸਕਦਾ ਹੈ ਕਿ ਧਰਤੀ ਦੀ ਅੱਧੀ ਆਬਾਦੀ ਆਨਲਾਈਨ ਹੈ। ਇਹ ਗਿਣਤੀ ਦਿਨੋ ਦਿਨ ਵਧ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਹਰ ਇਕ ਘੰਟੇ 'ਚ 5000 ਤੋਂ ਵੱਧ ਲੋਕ ਇੰਟਰਨੈੱਟ ਨਾਲ ਜੁੜ ਰਹੇ ਹਨ। ਅੱਜ 73 ਫ਼ੀਸਦੀ ਅਮਰੀਕੀ ਹਰ ਰੋਜ਼ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਜਦ ਕਿ ਲੰਡਨ 'ਚ ਇਹ ਔਸਤ ਕਰੀਬ 90 ਫ਼ੀਸਦੀ ਦੇ ਆਸ ਪਾਸ ਹੈ। ਅਚਾਨਕ ਕਿਸੇ ਦਿਨ ਇੰਟਰਨੈੱਟ ਜੇ ਬੰਦ ਹੋ ਜਾਏ ਤਾਂ ਇਸ ਦਾ ਸਿਰਫ਼ ਭੌਤਿਕ ਅਸਰ ਹੀ ਨਹੀਂ ਪਵੇਗਾ, ਇਸ ਦਾ ਮਨੋਵਿਗਿਆਨਕ ਅਸਰ ਵੀ ਪਵੇਗਾ। ਲੋਕਾਂ 'ਚ ਬੇਚੈਨੀ ਵਧੇਗੀ, ਉਹ ਸਮਾਜਿਕ ਤੌਰ 'ਤੇ ਖ਼ੁਦ ਨਾਲੋਂ ਅਲੱਗ ਥਲੱਗ ਪੈ ਗਏ ਮਹਿਸੂਸ ਕਰਨਗੇ। ਦਰਅਸਲ ਅੱਜ ਦੀ ਸਚਾਈ ਇਹ ਹੈ ਕਿ ਦੁਨੀਆ ਦੀ ਕਰੀਬ ਅੱਧੀ ਆਬਾਦੀ ਇਕ ਦੂਜੇ ਨਾਲ ਸੰਵਾਦ ਇਸ ਜ਼ਰੀਏ ਕਰਦੀ ਹੈ। ਦੋਸਤਾਂ-ਰਿਸ਼ਤੇਦਾਰਾਂ ਨਾਲ ਅੱਜ ਸੰਪਰਕ ਦਾ ਸਭ ਤੋਂ ਵੱਡਾ ਮਾਧਿਅਮ ਇੰਟਰਨੈੱਟ ਹੀ ਹੈ। ਦਰਅਸਲ ਅੱਜ ਦੀ ਤਰੀਕ 'ਚ ਇੰਟਰਨੈੱਟ ਦੀ ਬਦੌਲਤ ਹੀ ਸਾਰੀਆਂ ਰਿਸ਼ਤੇਦਾਰੀਆਂ ਅਤੇ ਸਬੰਧਾਂ ਦੀ ਹੋਂਦ ਹੈ। ਇਹੀ ਕਾਰਨ ਹੈ ਕਿ ਅੱਜ ਦੀ ਤਰੀਕ 'ਚ ਉਹ ਲੋਕ, ਉਨ੍ਹਾਂ ਲੋਕਾਂ ਨਾਲੋਂ ਕਿਤੇ ਜ਼ਿਆਦਾ ਸੋਸ਼ਲ ਹਨ ਜੋ ਲੋਕ ਇੰਟਰਨੈੱਟ ਸੇਵੀ ਨਹੀਂ ਹਨ।

ਜੇ ਵੈੱਬਸਾਈਟ ਪੂਰੀ ਉੱਡ ਜਾਵੇ ਤਾਂ?

ਜ਼ਰਾ ਸੋਚੋ ਜੇ ਕੱਲ੍ਹ ਨੂੰ ਸਾਡੇ ਅਤੇ ਤੁਹਾਡੇ ਸਮਾਰਟ ਫੋਨ ਦੀ ਹੀ ਤਰ੍ਹਾਂ ਜੀਮੇਲ ਵੈੱਬਸਾਈਟ ਦਾ ਢਾਂਚਾ ਇਕ ਝਟਕੇ ਨਾਲ ਉੱਡ ਜਾਵੇ ਤਾਂ ਕੀ ਹੋਵੇਗਾ? ਹਾਂ ਇਹ ਸਿਰਫ਼ ਦੁਖਦਾਈ ਸੁਪਨਾ ਹੈ ਅਜਿਹਾ ਨਾ ਸੋਚੋ? ਇਕ ਗੱਲ ਇਹ ਵੀ ਯਾਦ ਰੱਖੋ ਕਿ ਅਜਿਹਾ ਇਨਸਾਨ ਦੀ ਬਿਨਾਂ ਕਿਸੇ ਗ਼ਲਤੀ ਨਾਲ ਵੀ ਹੋ ਸਕਦਾ ਹੈ। ਇਨਸਾਨ ਕੋਈ ਅਣਹੋਣੀ ਹਰਕਤ ਨਾ ਵੀ ਕਰੇ ਤਾਂ ਇਹ ਕੁਦਰਤ ਦੀ

ਇਸੇ ਅਣਹੋਣੀ ਘਟਨਾ ਨਾਲ ਵੀ ਹੋ ਸਕਦਾ ਹੈ। ਸੈਟੇਲਾਈਟਾਂ 'ਚ ਕੋਈ ਟੱਕਰ ਹੋ ਜਾਵੇ? ਆਕਾਸ਼ੀ ਬਿਜਲੀ ਦਾ ਕੋਈ ਪ੍ਰਕੋਪ ਆ ਜਾਵੇ? ਅਜਿਹੀਆਂ ਕਈ ਸ਼ੰਕਾਵਾਂ ਨੂੰ ਜਨਮ ਦੇਣ ਵਾਲੀਆਂ ਚੀਜ਼ਾਂ ਹਨ? ਫਿਰ ਕੀ ਹੋਵੇਗਾ?

ਹਥਿਆਰ ਵਰਗਾ ਖ਼ਤਰਨਾਕ

ਵਰਲਡ ਵਾਈਡ ਵੈੱਬ ਖੋਜੀ ਟੀਮ ਬਰਨਰਜ਼ ਲੀ ਨੇ ਕਿਹਾ ਹੈ ਕਿ ਅਸੀਂ ਇੰਟਰਨੈੱਟ ਨੂੰ ਬਹੁਤ ਖ਼ਤਰਨਾਕ ਬਣਾ ਦਿੱਤਾ ਹੈ। ਇੰਟਰਨੈੱਟ ਦੇ ਪਿਛਲੇ ਸਾਲ 29 ਸਾਲ ਪੂਰੇ ਹੋਣ 'ਤੇ ਲੀ ਨੇ ਆਪਣੇ ਬਲੌਗ 'ਚ ਇਕ ਲੇਖ ਲਿਖਦੇ ਹੋਏ ਕਿਹਾ ਸੀ ਕਿ ਇੰਟਰਨੈੱਟ ਨੂੰ ਹਥਿਆਰ ਵਰਗਾ ਖ਼ਤਰਨਾਕ ਬਣਾ ਲਿਆ ਗਿਆ ਹੈ। ਮਾਰਚ 1989 'ਚ ਟਿਮ ਬਰਨਰਜ਼ ਲੀ ਨੇ ਰਾਬਰਟ ਸਾਇਲਾਓ ਨਾਲ ਮਿਲ ਕੇ ਇਸ ਦਾ ਪਹਿਲਾ ਕੰਸੈਪਟ ਤਿਆਰ ਕੀਤਾ ਸੀ। ਉਹੀ ਟੀਮ ਹੁਣ ਲਿਖਦੀ

ਹੈ ਕਿ ਅੱਜ ਅਸੀਂ ਹਥਿਆਰਬੰਦ ਇੰਟਰਨੈੱਟ ਤਿਆਰ ਕਰ ਰਹੇ ਹਾਂ। ਅੱਗੇ ਉਹ ਵਿਅੰਗ 'ਚ ਲਿਖਦੇ ਹਨ ਇਹ ਹੁਣ ਆਦਮੀ ਵਰਗਾ ਖ਼ਤਰਨਾਕ ਵਰਤਾਓ ਕਰਨ ਲੱਗਾ ਹੈ। ਹਾਲਾਂਕਿ ਟੀਮ ਨੇ ਇੰਟਰਨੈੱਟ ਦੇ ਭਵਿੱਖ 'ਤੇ ਅਜਿਹੇ ਸਵਾਲ ਨਹੀਂ ਉਠਾਏ ਜਿਹੋ ਜਿਹੇ ਡਰਾਉਣੇ ਸਵਾਲ ਕੁਝ ਦੂਜੇ ਵਿਗਿਆਨੀਆਂ ਅਤੇ ਵਿਵਹਾਰਕ ਮਾਹਿਰਾਂ ਨੇ ਉਠਾਏ ਹਨ।

ਸਹਿਜਤਾ ਨਾਲ ਇਹ ਸਮਝੋ

ਕਿਸੇ ਵੀ ਕਾਰਨ ਜੇ ਇਕ ਦਿਨ ਤੁਹਾਡਾ ਪੰਜ ਸਾਲ ਪੁਰਾਣਾ ਫੋਨ ਡੈੱਡ ਹੋ ਜਾਂਦਾ ਹੈ। ਇਸ ਦੇ ਨਾਲ ਹੀ ਤੁਹਾਡੀ ਸਾਰੀ ਸਮਾਰਟਨੈੱਸ ਦੇ ਬਾਵਜੂਦ ਤੁਹਾਡਾ ਡਿਜੀਟਲ ਡਾਟਾ ਮੁੜ ਪ੍ਰਾਪਤ ਨਹੀਂ ਹੁੰਦਾ ਤਾਂ ਜ਼ਰਾ ਸੋਚੋ ਕੀ ਹੋਵੇਗਾ? ਕਿਉਂਕਿ ਅਸੀਂ ਲੋਕ ਹੌਲੀ-ਹੌਲੀ ਇਸ ਸਥਿਤੀ ਲਈ ਕੰਡੀਸ਼ੰਡ ਹੋ ਗਏ ਹਾਂ। ਇਸ ਲਈ ਦੋ ਚਾਰ ਦਿਨ ਜਾਂ ਹਫ਼ਤੇ ਦੋ ਹਫ਼ਤੇ ਦੀ ਤੜਫ਼ ਪਿੱਛੋਂ ਫਿਰ ਮੁੱਢੋਂ ਸੁੱਢੋਂ ਸਾਰਾ ਨਿੱਜੀ ਡੈਟਾ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਦੋ ਚਾਰ ਮਹੀਨਿਆਂ ਪਿੱਛੋਂ ਇਕੱਠਾ ਕਰ ਵੀ ਲੈਂਦਾ ਹਾਂ ਪਰ ਇਸ ਦੌਰਾਨ ਸਾਨੂੰ ਇਸ ਡਾਟਾ ਦੇ ਗੁੰਮ ਹੋਣ ਨਾਲ ਜਿਹੜਾ ਮਾਨਸਿਕ ਅਤੇ ਆਰਥਿਕ ਨੁਕਸਾਨ ਹੋਇਆ ਇਸ ਦਾ ਸਾਡੇ ਕੋਲ ਕੋਈ ਹਿਸਾਬ ਨਹੀਂ ਹੁੰਦਾ ਅਤੇ ਇਸ ਨੂੰ ਰੱਖਣ ਦਾ ਕੋਈ ਫ਼ਾਇਦਾ ਵੀ ਨਹੀਂ ਹੈ।

ਪਿਛਲੇ ਤਿੰਨ ਦਹਾਕਿਆਂ 'ਚ ਯੁਗੋਸਲਾਵੀਆ 'ਚ ਜੋ ਉਥਲ-ਪੁਥਲ ਹੋਈ ਉਸ ਦੇ ਬਾਅਦ ਉਸ ਦਾ ਕੋਈ 95 ਫ਼ੀਸਦੀ ਤੋਂ ਵੱਧ ਇਤਿਹਾਸਕ ਸਾਹਿਤ ਗਾਇਬ ਹੈ। ਕਿਉਂਕਿ ਉਹ ਜਿਨ੍ਹਾਂ ਵੈੱਬਸਾਈਟਾਂ 'ਚ ਮੌਜੂਦ ਸੀ ਉਹ ਵੀ ਨਹੀਂ ਰਹੀਆਂ। ਇਸ ਲਈ ਸੌ ਫ਼ੀਸਦੀ ਡਿਜੀਟਲ ਹੋਣਾ ਅਕਲਮੰਦੀ ਨਹੀਂ ਹੈ।

ਕਦੋਂ-ਕਦੋਂ ਹੋਏ ਵੱਡੇ ਸਾਈਬਰ ਹਮਲੇ

- ਯਾਹੂ (2013) ਇਹ ਹੁਣ ਤਕ ਦਾ ਸਭ ਤੋਂ ਵੱਡਾ ਡਾਟਾ ਚੋਰੀ ਦਾ ਮਾਮਲਾ ਸੀ। ਇਸ ਸਾਈਬਰ ਹਮਲੇ 'ਚ ਕਰੀਬ 1 ਅਰਬ ਅਕਾਊਂਟਸ 'ਚੋਂ ਡਾਟਾ ਚੋਰੀ ਕੀਤਾ ਗਿਆ।

- ਈਬੇ (2014) 14.50 ਕਰੋੜ ਯੂਜਰਜ਼ ਦਾ ਪਾਸਵਰਡ ਤਬਦੀਲ ਕਰਨ ਨੂੰ ਕਿਹਾ ਗਿਆ ਸੀ। ਹੈਕਰਜ਼ ਨੇ ਯੂਜਰਜ਼ ਦਾ ਪਾਸਵਰਡ, ਨਾਂ ਅਤੇ ਜਨਮ

ਦਿਨ ਤਰੀਕ ਵਰਗਾ ਡੈਟਾ ਚੋਰੀ ਕਰ ਲਿਆ ਸੀ।

- ਸੋਨੀ (2014) ਸੋਨੀ ਪਿਕਚਰ ਇੰਟਰਟੇਨਮੈਂਟ 'ਤੇ ਹੋਏ ਸਾਈਬਰ ਹਮਲੇ 'ਚ 47 ਹਜ਼ਾਰ ਇੰਪਲਾਈ ਅਤੇ ਐਕਟਰਜ਼ ਦੀ ਪ੍ਰਾਈਵੇਟ ਡਿਟੇਲਜ਼ ਲੀਕ ਹੋ ਗਈ ਸੀ।

- ਯੂਐੱਸ ਸੈਂਟਰਲ ਕਮਾਂਡ (2015) ਹੈਕਰਜ਼ ਨੇ ਦਾਅਵਾ ਕੀਤਾ ਕਿ ਸੈਂਟਰਲ ਕਮਾਂਡ ਦੇ ਯੂਟਿਊਬ

ਅਤੇ ਟਵਿੱਟਰ ਦੇ ਲਿੰਕ ਉਨ੍ਹਾਂ ਨੇ ਹੈਕ ਕਰ ਲਏ ਹਨ। ਸੱਚ ਸਾਬਤ ਕਰਨ ਲਈ ਕਮਾਂਡ ਦੇ ਲੋਕਾਂ ਦੀ ਜਗ੍ਹਾ ਇਕ ਨਕਾਬਪੋਸ਼ ਚਿਹਰਾ ਲਾ ਦਿੱਤਾ ਗਿਆ ਸੀ।

- ਅਸ਼ਲੇ ਮੈਡੀਸਨ (2015) ਅਡਲਟ ਡੇਟਿੰਗ ਵੈਬਸਾਈਟ ਨੂੰ ਹੈਕ ਕਰਨ ਪਿਛੋਂ ਹੈਕਰਜ਼ ਨੇ ਇਸ ਦੇ 3.7 ਕਰੋੜ ਯੂਜਰਜ਼ ਦੇ ਨਾਂ ਸਪਸ਼ਟ ਕਰਨ ਦੀ ਧਮਕੀ ਦਿੱਤੀ ਸੀ।

ਨੁਕਸਾਨਦਾਇਕ ਹੋ ਸਕਦੇ ਨੇ ਸਾਈਬਰ ਹਮਲੇ

ਇੰਟਰਨੈੱਟ 'ਤੇ ਇਸ ਹੱਦ ਤਕ ਵਧੀ ਨਿਰਭਰਤਾ ਨਾਲ ਸਾਈਬਰ ਹਮਲਿਆਂ ਦਾ ਡਰ ਬਹੁਤ ਜ਼ਿਆਦਾ ਵਧ ਗਿਆ ਹੈ। ਸਾਈਬਰ ਹਮਲੇ ਇੰਟਰਨੈੱਟ ਯੂਜਰਜ਼ ਨੂੰ ਵੱਡੀ ਪੱਧਰ 'ਤੇ ਨੁਕਸਾਨ ਪਹੁੰਚਾ ਸਕਦੇ ਹਨ। ਇਸ 'ਚ ਇੰਟਰਨੈੱਟ ਅਕਸੈਸ ਤੋਂ ਲੈ ਕੇ ਨਿੱਜੀ ਜਾਣਕਾਰੀਆਂ ਨੂੰ ਚੋਰੀ ਕੀਤੇ ਜਾਣ ਦਾ ਖ਼ਤਰਾ ਸ਼ਾਮਲ ਹੈ। ਇਹ ਨਾ ਸੋਚੋ ਕਿ ਤੁਸੀਂ ਜ਼ਿਆਦਾ ਵਿਕਸਤ ਹੋ ਤਾਂ ਤੁਹਾਨੂੰ ਘਟ ਖ਼ਤਰਾ ਹੈ ਬਲਕਿ ਜੋ ਦੇਸ਼ ਜਿੰਨਾ ਹੀ ਵਿਕਸਤ ਅਤੇ ਵੱਡਾ ਹੋਵੇਗਾ, ਉੱਥੇ ਇੰਟਰਨੈੱਟ ਦੇ ਖ਼ਤਰੇ ਵੀ ਜ਼ਿਆਦਾ ਹੁੰਦੇ ਹਨ। ਪੁਲਾੜੀ ਗਤੀਵਿਧੀਆਂ ਦਾ ਇੰਟਰਨੈੱਟ ਕਨੈਕਸ਼ਨ 'ਤੇ ਸਭ ਤੋਂ ਮਾੜਾ ਅਸਰ ਪੈਂਦਾ ਹੈ। ਸੌਰ ਤੂਫ਼ਾਨ ਤੋਂ ਸਾਡੇ ਵੱਲ ਜੋ ਤੇਜ਼ ਰੋਸ਼ਨੀ ਆਉਂਦੀ ਹੈ ਉਹ ਜੇ ਕਾਲਪਨਿਕ ਪੱਧਰ 'ਤੇ ਜ਼ਿਆਦਾ ਹੋ ਜਾਵੇ, ਜੋ ਕਿ ਸੰਭਵ ਹੈ ਤਾਂ ਇਹ ਸਾਡੇ ਉਪਗ੍ਰਹਿ, ਪਾਵਰਗ੍ਰਿਡ ਅਤੇ ਕੰਪਿਊਟਰ ਸਿਸਟਮ ਸਭ ਨੂੰ ਠੱਪ ਕਰ ਦਿੰਦੀ ਹੈ।

ਕੀ ਇਕ ਦਿਨ ਇੰਟਰਨੈੱਟ ਮੁਕਤ ਰਹਿਣਾ ਚਾਹੀਦਾ

ਕਿਸੇ ਵੀ ਖੇਤਰ ਦੇ ਸਮੁੱਚੇ ਕੰਮਕਾਰ ਨੂੰ ਇੰਟਰਨੈੱਟ ਆਧਾਰਤ ਕਰ ਦੇਣਾ ਇਕ ਤਰ੍ਹਾਂ ਨਾਲ ਆਪਣੇ ਪੈਰਾਂ 'ਤੇ ਖ਼ੁਦ ਕੁਹਾੜੀ ਮਾਰਨਾ ਹੈ। ਇਸ ਲਈ ਮਾਹਿਰ ਸੁਝਾਅ ਦਿੰਦੇ ਰਨ ਕਿ ਹਫ਼ਤੇ 'ਚ ਇਕ ਦਿਨ ਸਾਰੀਆਂ ਕੰਪਨੀਆਂ ਨੂੰ ਪੂਰੀ ਤਰ੍ਹਾਂ ਇੰਟਰਨੈੱਟ ਮੁਕਤ ਰਹਿਣਾ ਚਾਹੀਦਾ ਹੈ। ਇਸ ਦੌਰਾਨ ਕਰਮਚਾਰੀਆਂ ਨੂੰ ਪੁਰਾਣੇ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਦਿਨ ਹਵਾਈ ਜਹਾਜ਼, ਟ੍ਰੇਨ, ਬੱਸ ਆਦਿ ਨੂੰ ਵੀ ਬਿਨਾਂ ਇੰਟਰਨੈੱਟ ਪੁਰਾਣੇ ਢੰਗ ਨਾਲ ਸੰਚਾਲਿਤ ਕਰਨਾ ਚਾਹੀਦਾ ਤਾਂ ਕਿ ਕਦੇ ਅਚਾਨਕ ਅਜਿਹੀ ਸਥਿਤੀ ਆ ਜਾਵੇ ਤਾਂ ਸਭ ਕੁਝ ਭੁੱਲ ਗਿਆ ਹੈ, ਇਹ ਸੁਣਨ ਨੂੰ ਨਾ ਮਿਲੇ। ਜਦਕਿ ਅੱਜ ਦੀ ਤਰੀਕ 'ਚ ਇਹ ਹੋ ਰਿਹਾ ਹੈ ਕਿ ਕਾਰਜ ਸਮਰੱਥਾ ਵਧਾਉਣ ਦੇ ਨਾਂ 'ਤੇ ਸਾਰੇ ਛੋਟੇ ਕਾਰੋਬਾਰ ਤਾਂ ਪੂਰੀ ਤਰ੍ਹਾਂ ਨਾਲ ਹਾਈਟੈਕ ਹੋ ਚੁੱਕੇ ਹਨ।

ਇੰਟਰਨੈੱਟ 'ਤੇ ਨਿਰਭਰ ਹੈ ਪੂਰੀ ਜ਼ਿੰਦਗੀ

ਸੈਟਨਫੋਰਡ ਵਿਸ਼ਵਵਿਦਿਆਲੇ ਦੇ ਜੈਕ ਹੈਨਕਾਕ ਜੋ ਕਿ ਆਨਲਾਈਨ ਕਮਿਊਨੀਕੇਸ਼ਨ

ਨਾਲ ਜੁੜੇ ਮਨੋਵਿਗਿਆਨੀ ਅਤੇ ਸਮਾਜਿਕ ਪ੍ਰਕਿਰਿਆ ਦਾ ਅਧਿਐਨ ਕਰਦੇ ਹਨ, ਨੇ ਆਪਣੇ ਵਿਦਿਆਰਥੀਆਂ ਦੇ ਅਨੁਭਵ ਦੇ ਆਧਾਰ 'ਤੇ ਲਿਖਿਆ ਹੈ ਕਿ ਅੱਜ ਜੇ ਉਹ ਆਫ ਲਾਈਨ ਹੋ ਜਾਂਦੇ ਹਨ ਤਾਂ ਉਨ੍ਹਾਂ ਮੁਤਾਬਕ ਉਨ੍ਹਾਂ ਦੇ ਕੰਮ 'ਤੇ ਬੁਰਾ ਅਸਰ ਪਵੇਗਾ, ਸੋਸ਼ਲ ਲਾਈਫ ਪ੍ਰਭਾਵਿਤ ਹੁੰਦੀ ਹੈ ਅਤੇ ਦੋਸਤਾਂ ਅਤੇ ਪਰਿਵਾਰਾਂ ਨੂੰ ਚਿੰਤਾ ਹੋਣ ਲਗਦੀ ਹੈ ਕਿ ਕਿਤੇ ਉਨ੍ਹਾਂ ਨਾਲ ਕੁਝ ਅਸ਼ੁਭ ਤਾਂ ਨਹੀਂ ਹੋ ਗਿਆ। ਕਿਉਂਕਿ ਜੇ ਸਭ ਕੁਝ ਸਹੀ ਹੈ ਤਾਂ ਤੁਸੀਂ ਯਕੀਨਨ ਹੀ ਆਨਲਾਈਨ ਹੋਵੋਂਗੇ। ਅਸਲ 'ਚ ਅੱਜ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਇੰਟਰਨੈੱਟ 'ਤੇ ਨਿਰਭਰ ਹੈ। ਅਜਿਹੇ 'ਚ ਇਹ ਮਹਿਜ ਇਕ ਜਗਿਆਸੂ ਸਵਾਲ ਮਾਤਰ ਨਹੀਂ ਹੈ ਕਿ ਝੁਣਝੁਣੀ ਪੈਦਾ ਕਰਨ ਵਾਲਾ ਡਰ ਹੈ ਕਿ ਜੇ ਇਕ ਦਿਨ ਲਈ ਇੰਟਰਨੈੱਟ ਬੰਦ ਹੋ ਜਾਵੇ ਤਾਂ ਕੀ ਹੋਵੇਗਾ?

Posted By: Harjinder Sodhi