ਜੇਐੱਨਐੱਨ, ਨਵੀਂ ਦਿੱਲੀ : ਇੰਨੀਂ ਦਿਨੀਂ ਜਦੋਂ ਚਾਰੋਂ ਪਾਸੇ ਕੋਵਿਡ-19 ਦਾ ਰੌਲਾ ਹੈ ਤਾਂ ਯਸ਼ ਤਿਵਾਰੀ ਨੇ 'ਪੈਂਡੇਮਿਕ 2020 - ਰਾਈਫ ਆਫ ਦਿ ਵਾਇਰਸ' ਨਾਮ ਨਾਲ ਇਕ ਨਾਵਲ ਲਿਖਿਆ ਹੈ ਜੋ ਕੋਰੋਨਾ ਯੋਧਿਆਂ ਨੂੰ ਸਮਰਪਿਤ ਹੈ।

ਲੋਕਾਂ ਨਾਲ ਗੱਲਾਂ ਕਰਨੀਆਂ, ਉਨ੍ਹਾਂ ਨੂੰ ਮੋਟੀਵੇਟ ਕਰਨਾ ਬਹੁਤ ਚੰਗਾ ਲੱਗਦਾ ਹੈ ਯਸ਼ ਨੂੰ। ਪਬਲਿਕ ਸਪੀਕਰ ਹੋਣ ਦੇ ਨਾਤੇ ਜਦੋਂ ਕਿਸੇ ਮੰਚ ਤੋਂ ਬੋਲਣਾ ਸ਼ੁਰੂ ਕਰਦੇ ਹਨ ਤਾਂ ਸਰੋਤੇ ਉਨ੍ਹਾਂ ਨੂੰ ਸੁਣਨਾ ਪਸੰਦ ਕਰਦੇ ਹਨ। ਹੁਣ ਤਕ ਉਹ ਕਈ ਪ੍ਰੋਗਰਾਮ ਨੂੰ ਸੰਬੋਧਨ ਕਰ ਚੁੱਕੇ ਹਨ। 18 ਸਾਲ ਦੀ ਉਮਰ 'ਚ ਮਾਸ ਕਮਿਊਨੀਕੇਸ਼ਨ ਦੇ ਫਰਸਟ ਯੀਅਰ ਦੇ ਵਿਦਿਆਰਥੀ ਯਸ਼ ਤਿਵਾਰੀ ਨੇ ਇੰਟਰਨੈਸ਼ਨਲ ਯੂਥ ਮੇਂਟਰ ਦੇ ਨਾਲ-ਨਾਲ ਇਕ ਲੇਖਕ ਦੇ ਰੂਪ 'ਚ ਵੀ ਆਪਣੀ ਖ਼ਾਸ ਥਾਂ ਬਣਾਈ ਹੈ। ਇਨ੍ਹੀਂ ਦਿਨੀਂ ਜਦੋਂ ਚਾਰੋਂ ਪਾਸੇ ਕੋਵਿਡ-19 ਦਾ ਰੌਲਾ ਪਿਆ ਹੈ ਤਾਂ ਯਸ਼ ਤਿਵਾਰੀ ਨੇ 'ਪੈਂਡੇਮਿਕ 2020 - ਰਾਈਫ ਆਫ ਦਿ ਵਾਇਰਸ' ਨਾਮ ਨਾਲ ਇਕ ਨਾਵਲ ਲਿਖਿਆ ਹੈ, ਜੋ ਕੋਰੋਨਾ ਯੋਧਿਆਂ ਨੂੰ ਸਮਰਪਿਤ ਹੈ।

ਨਾਵਲ ਲਿਖਣ ਦੀ ਪ੍ਰੇਰਣਾ ਬਾਰੇ ਗੱਲਬਾਤ ਕਰਦਿਆਂ ਯਸ਼ ਨੇ ਕਿਹਾ ਕਿ ਜਦੋਂ ਇਕ ਦਮ ਲਾਕਡਾਊਨ ਹੋਇਆ ਤਾਂ ਜ਼ਿੰਦਗੀ ਇਕਦਮ ਰੁਕ ਜਿਹੀ ਗਈ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਵੀ ਦੇਖਿਆ ਕਿ ਕਿਵੇਂ ਦੁਨੀਆ ਭਰ 'ਚ ਫਰੰਟਲਾਈਨ 'ਤੇ ਕੰਮ ਕਰ ਰਹੇ ਲੋਕ ਆਪਣੇ ਜੀਵਨ, ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਗੈਰ ਦੂਸਰਿਆਂ ਦੀ ਮਦਦ ਕਰ ਰਹੇ ਸਨ। ਸਾਰਿਆਂ ਦੀ ਦੁਨੀਆ ਇਕਦਮ ਬਦਲ ਜਿਹੀ ਗਈ ਸੀ। ਉਸ ਸਮੇਂ ਮੇਰੇ ਅੰਦਰੋਂ ਆਵਾਜ਼ ਆਈ ਕਿ ਕਿਉਂ ਨਾ ਇਨ੍ਹਾਂ ਕੋਰੋਨਾ ਯੋਧਿਆਂ ਦੇ ਕੰਮ ਨੂੰ ਟ੍ਰਿਬਿਊਟ ਕੀਤਾ ਜਾਵੇ ਅਤੇ ਮੈਂ ਕਿਤਾਬ ਲਿਖਣ ਦਾ ਫ਼ੈਸਲਾ ਕੀਤਾ। ਇਸਦੇ ਲਈ ਯਸ਼ ਨੇ ਕਾਫੀ ਰਿਸਰਚ ਕੀਤਾ। ਅਖ਼ਬਾਰਾਂ ਤੋਂ ਲੈ ਕੇ ਹੋਰ ਸਰੋਤਾਂ ਤੋਂ ਜਾਣਕਾਰੀਆਂ ਇਕੱਠੀਆਂ ਕੀਤੀਆਂ। ਇਸ 'ਚ ਕਿਸੇ ਇਕ ਦੇਸ਼ ਦੀ ਨਹੀਂ, ਬਲਕਿ ਚਾਰ ਦੇਸ਼ਾਂ ਦੀਆਂ ਅਲੱਗ-ਅਲੱਗ ਕਹਾਣੀਆਂ ਹਨ। ਇਸਦੇ ਪਾਤਰ ਕਾਲਪਨਿਕ ਹਨ, ਪਰ ਘਟਨਾਵਾਂ ਸੱਚੀਆਂ ਹਨ।

ਇਹ ਨਾਵਲ ਜੋ ਵੀ ਪੜ੍ਹੇਗਾ, ਉਹ ਖ਼ੁਦ ਨੂੰ ਉਸ ਨਾਲ ਜੁੜਿਆ ਹੋਇਆ ਮਹਿਸੂਸ ਕਰੇਗਾ। ਯਸ਼ ਨੇ ਭਾਰਤ ਦੀ ਕਹਾਣੀ ਮੀਡੀਆ ਕਰਮਚਾਰੀਆਂ ਨੂੰ ਸਮਰਪਿਤ ਕੀਤੀ ਹੈ ਕਿ ਕਿਵੇਂ ਉਹ ਅਜਿਹੇ ਹਾਲਾਤ 'ਚ ਲੋਕਾਂ ਤਕ ਸਹੀ ਜਾਣਕਾਰੀ ਪਹੁੰਚਾਉਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ 'ਚ ਲੱਗੇ ਹਨ। ਉਨ੍ਹਾਂ ਨੇ ਲੋਕਾਂ ਦੀ ਉਮੀਦ ਜਗਾਈ ਰੱਖੀ ਕਿ ਚੰਗੇ ਦਿਨ ਆਉਣਗੇ। ਦੂਸਰੀ ਕਹਾਣੀ ਅਮਰੀਕਾ ਦੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਹੈ। ਤੀਸਰੀ ਕਹਾਣੀ ਚੀਨ ਦੇ ਇਕ ਗਰੀਬ ਬਜ਼ੁਰਗ ਅਤੇ ਉਸਦੇ ਪੋਤੇ ਦੇ ਇਰਦ-ਗਿਰਦ ਬੁਣੀ ਹੈ ਅਤੇ ਚੌਥੀ ਕਹਾਣੀ ਇਕ ਅਜਿਹੇ ਯਾਤਰੀ ਦੀ ਹੈ, ਜੋ ਮਹਾਮਾਰੀ ਦੇ ਕਾਰਨ ਇਟਲੀ 'ਚ ਫਸ ਗਿਆ ਹੈ ਅਤੇ ਆਪਣ ਦੇਸ਼ ਵਾਪਸ ਜਾਣਾ ਚਾਹੁੰਦਾ ਹੈ।

ਇਸਤੋਂ ਇਲਾਵਾ ਇਸ ਨਾਵਲ 'ਚ ਇਹ ਵੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਮੁਸ਼ਕਿਲ ਸਮੇਂ 'ਚ ਭਾਈਚਾਰੇ ਦੀ ਇਕਜੁੱਟਤਾ ਮਾਇਨੇ ਰੱਖਦੀ ਹੈ।

Posted By: Ramanjit Kaur