ਹਾਸਾ ਮਨ ਦਾ ਹੁਲਾਸ ਤਾਂ ਪ੍ਰਗਟ ਕਰਦਾ ਹੀ ਹੈ ਨਾਲ-ਨਾਲ ਰੂਹ ਨੂੰ ਵੀ ਹੁਲਾਰਾ ਦਿੰਦਾ ਹੈਘੁੱਟ-ਘੁੱਟ ਕੇ ਜਿਊਣਾ ਨਾ-ਮੁਮਕਿਨ ਹੈਹਾਸਾ ਤੇ ਵਿਚਾਰ ਤਾਂ ਆਜ਼ਾਦ ਹੀ ਵਧੀਆਂ ਲੱਗਦੇ ਹਨਸੱਚਾ ਹਾਸਾ ਅੱਖਾਂ ਦੀ ਰੂਹਾਨੀ ਚਮਕ ਬਣ ਕੇ ਝਲਕਦਾ ਹੈਕੋਈ ਸਮਾਂ ਸੀ ਜਦੋਂ ਹਾਸਿਆਂ ਦੀ ਚਮਕ ਹਰ ਪੜਾਅ 'ਤੇ ਬਰਕਰਾਰ ਸੀ ਪਰ ਹੁਣ ਬਚਪਨ ਤੋਂ ਲੈ ਕੇ ਬੁਢਾਪੇ ਤਕ ਦਾ ਹਾਸਾ ਪੋਹ ਮਹੀਨੇ ਦੀ ਧੁੱਪ ਵਾਂਗ ਫਿੱਕਾ ਪੈ ਗਿਆ ਹੈਬਹੁਤ ਘੱਟ ਲੋਕ ਨੇ, ਜੋ ਖੁੱਲ੍ਹ ਕੇ ਹੱਸਦੇ ਨੇ ਤੇ ਦਿਲਾਂ 'ਚ ਵਸਦੇ ਨੇਪੱਲੇ ਰਹਿ ਗਈ ਹੈ ਸਿਰਫ਼ ਮੁਸਕਰਾਹਟ, ਜੋ ਮੁਨਾਫ਼ੇ ਲੈਣ ਲਈ ਬੁੱਲ੍ਹਾ 'ਤੇ ਟਿਕਾ ਕੇ ਰੱਖੀ ਹੋਈ ਹੈਬੇ-ਰੌਣਕੇ ਚਿਹਰੇ ਹਰ ਵੇਲੇ ਅੱਗੇ-ਪਿੱਛੇ ਘੁੰਮਦੇ ਰਹਿੰਦੇ ਹਨਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਸਭ ਕੁਝ ਹੁੰਦੇ ਹੋਏ ਵੀ ਗ਼ਰੀਬ ਹਨ

ਮੇਰੇ ਨਾਨਾ ਜੀ ਅਕਸਰ ਬਹੁਤ ਉੱਚੀ ਹੱਸਦੇ ਹਨਮੈਂ ਕਈ ਵਾਰ ਕਹਿ ਦਿੰਦੀ“, 'ਨਾਨਾ ਜੀ ਤੁਸੀਂ ਤਾਂ ਉੱਚੀ ਹੱਸ ਕੇ ਡਰਾ ਦਿੰਦੇ ਹੋ! ਨਾਨਾ ਜੀ ਅੱਗੋਂ ਜਵਾਬ ਦਿੰਦੇ, 'ਓ ਪੁੱਤਰਾ ਹਾਸਾ ਤੇ ਵਿਚਾਰ ਜਿੰਨੇ ਅੰਦਰ ਦਬਾਓਗੇ, ਉਨੇ ਦੁਖੀ ਹੋਵੋਗੇ, ਥੋਡੀ ਪੀੜ੍ਹੀ ਨੂੰ ਘੁੱਟੇ-ਘੁੱਟੇ ਰਹਿਣ ਕਰਕੇ ਤਾਂ ਬਿਮਾਰਿਆਂ ਲੱਗਦੀਆਂ ਨੇ, ਪਾਣੀ ਦੇ ਵਹਾਅ ਨੂੰ ਰੋਕੋਗੇ ਤਾਂ ਮੁਸ਼ਕ ਹੀ ਪੈਂਦਾ ਹੋਊਗਾ, ਖੁੱਲ੍ਹ ਕੇ ਹੱਸਣਾ ਤੇ ਬੇਖ਼ੌਫ਼ ਵਿਚਾਰ ਉਜਾਗਰ ਕਰਨਾ ਹੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਰਾਜ ਏ' ਠੀਕ ਤਾਂ ਕਹਿੰਦੇ ਨੇ ਨਾਨਾ ਜੀ ਵਿਚਾਰਾਂ ਨੂੰ ਦਬਾਉਣਾ 'ਰਿਜ਼ਰਵ ਪਰਸਨੈਲਟੀਂ ' ਬਣ ਗਿਆ, ਜੋ ਸਾਰਿਆਂ ਨੂੰ ਇਕ ਖ਼ਿਤਾਬ ਲੱਗਦਾ ਹੈਇਸ ਨੇ ਹੀ ਹਾਸੇ ਨੂੰ ਮੁਸਕਰਾਹਟ 'ਚ ਬਦਲ ਦਿੱਤਾ ਹੈ, ਜੋ 'ਐਟੀਕੇਟਸ' ਬਣ ਗਏ ਹਨਪਹਿਲਾ ਸਰਬ ਵਿਆਪਕ ਵਿਚਾਰ ਇਹ ਮੰਨਿਆਂ ਜਾਂਦਾ ਸੀ ਕਿ ਬੱਚਿਆਂ ਵਰਗਾ ਹਾਸਾ ਕਿੱਧਰੇ ਨਹੀਂ ਲੱਭਦਾ ਪਰ ਹੁਣ ਤਾਂ ਉਹ ਹਾਸਾ ਬੱਚਿਆਂ 'ਚ ਵੀ ਨਹੀਂ ਲੱਭਦਾ ਕਿਉਂਕਿ ਬੱਚੇ ਵੀ ਉਂਗਲਾਂ ਨਾਲ ਜੋ ਰਿਸ਼ਤੇ ਟਟੋਲਣ ਲੱਗ ਪਏ ਹਨ

ਮੈਂ ਤੇ ਮੇਰੀ ਮਾਂ ਗਰਮੀਆਂ ਦੇ ਕੱਪੜੇ ਖ਼ਰੀਦਣ ਬਜ਼ਾਰ ਗਏ ਜਦੋਂ ਦੁਕਾਨ 'ਚ ਵੜੀ ਤਾਂ ਦੇਖਿਆ ਸੱਸ-ਨੂੰਹ ਕੱਪੜੇ ਪਸੰਦ ਕਰ ਰਹੀਆਂ ਸਨਬੱਚੇ ਉਨ੍ਹਾਂ ਦੀ ਪਿੱਠ ਪਿੱਛੇ ਮੇਜ 'ਤੇ ਬੈਠੇ ਹੌਲੀ-ਹੌਲੀ ਗੱਲਾਂ ਕਰ ਉੱਚੀ-ਉੱਚੀ ਹੱਸ ਰਹੇ ਸਨਮਾਂ ਤੇ ਦਾਦੀ ਨੇ ਪਰਸਾਂ 'ਚੋਂ ਮੋਬਾਈਲ ਕੱਢੇ ਤੇ ਬੱਚਿਆਂ ਨੂੰ ਦੇ ਦਿੱਤੇ, ਬੱਚੇ ਚੁੱਪ ਕਰ ਗਏ, ਮੋਬਾਈਲਾਂ 'ਤੇ ਵਿਆਸਤ ਹੋ ਇਕ-ਦੂਜੇ ਨੂੰ ਭੁੱਲ ਗਏਸੋ ਆਪਣੇ ਕੰਮਾਂ ਨੂੰ ਠੀਕ ਢੰਗ ਨਾਲ ਕਰਨ ਲਈ ਵਹਿੰਦੇ ਵਿਚਾਰਾਂ 'ਤੇ ਆਧੁਨਿਕ ਨੱਕਾ ਅਸੀਂ ਲੱਗਾ ਦਿੱਤਾ ਹੈਇਸ ਦੇ ਸਿੱਟੇ ਵਜੋਂ ਫਿਰ ਹਾਸੇ ਤਾਂ ਗ਼ਾਇਬ ਹੋਣੇ ਹੀ ਸੀਜੋ ਖੇਤਰ ਆਧੁਨਿਕਤਾ ਦੀ ਮਾਰ ਹੇਠ ਹੈ, ਉਹ ਵਿਚਾਰਾਂ ਦੀ ਰਵਾਨੀ ਤੇ ਹਾਸੇ ਵਿਹੁਣਾ ਹੈਮੇਰੇ ਨਾਨਕਿਆਂ ਦਾ ਇਲਾਕਾ ਕਾਫ਼ੀ ਪਛੜਿਆਂ ਹੋਇਆ ਹੈ ਜੇ ਕਹਿ ਲਈਏ ਕੇ 2018 'ਚ ਉਹ 1995 ਦਾ ਜੀਵਨ ਬਤੀਤ ਕਰ ਰਹੇ ਨੇ ਤਾਂ ਗ਼ਲਤ ਨਹੀਂ ਹੋਵੇਗਾਪਿਆਰ ਭਰਪੂਰ ਰਿਸ਼ਤੇ, ਹਾਸੇ ਭਰਪੂਰ ਚਿਹਰੇ, ਮੋਟਾਪੇ ਬਿਨਾਂ ਸਰੀਰ ਆਦਿ ਉਨ੍ਹਾਂ ਦੀ ਪਛਾਣ ਨੇਆਧੁਨਿਕਤਾ ਨਾਲ ਜੁੜੇ ਬੱਚਿਆਂ ਨਾਲੋਂ ਉੱਥੇ ਪਲ ਰਹੇ ਬੱਚੇ ਵਧੇਰੇ ਜ਼ਿੰਮੇਵਾਰ, ਸੱਭਿਅਕ ਤੇ ਮਿਲਾਪੜੇ ਨੇਅਸਲੀ ਬਚਪਨ ਤਾਂ ਉਹ ਜਿਓ ਰਹੇ ਨੇ

ਹਾਸੇ ਦਾ ਦੀਵਾ ਜਗਾਉਣ ਲਈ ਖ਼ੁਦ ਤੇ ਫਿਰ ਆਲੇ-ਦੁਆਲੇ ਨਾਲ ਜੁੜਨਾ ਜ਼ਰੂਰੀ ਏਜਦੋਂ ਬੰਦਾ ਪਤਨ ਵੱਲ ਵਧਦਾ ਹੈ, ਪਹਿਲਾਂ ਸਮਾਜ ਨਾਲੋਂ, ਫਿਰ ਪਰਿਵਾਰ ਨਾਲੋਂ ਤੇ ਫਿਰ ਆਪਣੇ-ਆਪ ਨਾਲੋਂ ਟੁੱਟਦਾ ਹੈਅਜਿਹੀ ਟੁੱਟ ਵੱਲ ਅਸੀਂ ਵਧ ਰਹੇ ਹਾਂਹਸੂੰ-ਹਸੂੰ ਕਰਦੇ ਚਿਹਰੇ ਮੁਰਝਾਏ ਫੁੱਲ ਬਣ ਗਏਅਸੀਂ ਅਮੀਰ ਹੋ ਕੇ ਵੀ ਗ਼ਰੀਬ ਹੋ ਗਏ, ਸਫ਼ਲ ਹੋ ਕੇ ਵੀ ਅਸਫ਼ਲ ਖੜ੍ਹੇ ਹਾਂ ਕਿਉਂ? ਕਿਉਂਕਿ ਅਸੀਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ ਹਾਂਇਹ ਹਾਸੇ ਵਿਹੁਣੇ ਚਿਹਰੇ ਸਾਡੇ ਨਿਰਮੋਹੇ ਹੋਣ ਦੀ ਗਵਾਹੀ ਭਰ ਰਹੇ ਨੇ ਤੇ ਸਾਨੂੰ ਕਹਿ ਰਹੇ ਨੇ “ 'ਕੁਦਰਤ ਨਾਲੋਂ ਨਾ ਟੁੱਟ ਐ ਦੋਸਤ! ਭਲਾ ਬਿਰਖ਼ ਜੜ੍ਹਾ ਨਾਲੋਂ ਟੁੱਟ ਕੇ ਵੀ ਕਦੇ ਹਰਾ ਹੋਇਐ?'

-ਕੰਵਲ ਭੱਟੀ

97801-00348

Posted By: Harjinder Sodhi