ਔਰਤ ਸਾਡੇ ਸਮਾਜ ਦਾ ਉਹ ਕਿਰਦਾਰ ਹੈ ਜੋ ਇਤਿਹਾਸ ਤੋਂ ਲੈ ਕੇ ਹੁਣ ਤਕ ਆਪਣੀ ਹੋਂਦ ਅਤੇ ਪਛਾਣ ਲਈ ਲੜਦੀ ਆਈ ਹੈਹਰ ਦੌਰ 'ਚ ਇਸ ਕਿਰਦਾਰ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਹੈਰੱਬ ਦੀ ਕਲਾ ਦਾ ਬਿਹਤਰੀਨ ਨਮੂਨਾ, ਸੁੰਦਰਤਾ ਤੇ ਮਮਤਾ ਦੀ ਮੂਰਤ, ਹਰ ਰਿਸ਼ਤੇ ਦਾ ਆਧਾਰ, ਜ਼ਿੰਦਗੀ ਰੂਪੀ ਬਗ਼ੀਚੇ ਦਾ ਹਰ ਫੁੱਲ ਜਿਸ ਦੇ ਬਿਨਾਂ ਅਧੂਰਾ ਹੈ, ਉਹ ਹੈ ਔਰਤਗੁਰੂਆਂ, ਪੀਰਾਂ ਤੇ ਯੋਧਿਆਂ ਨੂੰ ਜਨਮ ਦੇਣ ਵਾਲੀ ਔਰਤ ਨੇ ਖ਼ੁਦ ਵੀ ਝਾਂਸੀ ਦੀ ਰਾਣੀ ਬਣ ਕੇ ਅਤਿਆਚਾਰਾਂ ਦੇ ਖ਼ਿਲਾਫ਼ ਸੰਘਰਸ਼ ਕੀਤਾ ਹੈਪਰ ਮਮਤਾ ਦੀ ਮੂਰਤ, ਰੱਬ ਦਾ ਦੂਜਾ ਨਾਂ ਕਹੀ ਜਾਣ ਵਾਲੀ ਔਰਤ ਨੂੰ ਪੈਰ ਦੀ ਜੁੱਤੀ ਵੀ ਸਮਝਿਆ ਜਾਂਦਾ ਹੈ

ਔਰਤ ਦੀ ਖ਼ਾਸ ਥਾਂ

ਹਰ ਧਰਮ ਵਿਚ ਔਰਤ ਦੀ ਖ਼ਾਸ ਥਾਂ ਹੈਹਿੰਦੂ ਧਰਮ 'ਚ ਔਰਤ ਨੂੰ ਦੇਵੀ ਆਖ ਸਤਿਕਾਰਿਆ ਜਾਂਦਾ ਹੈ ਤੇ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈਸਿੱਖ ਧਰਮ 'ਚ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਲਾਮ ਕੀਤਾ ਜਾਂਦਾ ਹੈਇਸਲਾਮ ਧਰਮ ਵੀ ਇਸ ਦੇ ਬਾਨੀ ਹਜਰਤ ਮੁਹੰਮਦ ਹਜ਼ਰਤ ਦੀ ਬੇਟੀ ਫ਼ਾਤਿਮਾ ਤੋਂ ਸ਼ੁਰੂ ਹੋਇਆ ਤੇ ਇਸਾਈ ਧਰਮ ਵਿਚ ਵੀ ਹਜ਼ਰਤ ਮਰਿਅਮ ਨੂੰ ਆਲਾ ਮੁਕਾਮ ਦਿੱਤਾ ਗਿਆ ਹੈ

ਪਰ ਫੇਰ ਵੀ ਮੁੱਢ ਤੋਂ ਲੈ ਕੇ ਹੁਣ ਤਕ ਔਰਤ ਹਰ ਦੌਰ 'ਚ ਜ਼ੁਲਮੋ-ਜਬਰ ਤੇ ਤਸ਼ੱਦਦ ਦਾ ਸ਼ਿਕਾਰ ਹੁੰਦੀ ਆਈ ਹੈਫਿਰ ਭਾਵੇਂ ਸਾਰੇ ਧਰਮ ਔਰਤ ਦੀ ਅਜ਼ਾਦੀ, ਬਿਹਤਰੀ ਅਤੇ ਬਰਾਬਰੀ ਦੀ ਦੁਹਾਈ ਦਿੰਦੇ ਹਨ ਪਰ ਇਹ ਜ਼ਾਲਮ ਸਮਾਜ ਨੇ ਧਰਮ ਨੂੰ ਵੀ ਆਪਣੇ ਵਾਂਗ ਮੋੜ ਔਰਤ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾ ਲਿਆ

ਦੇਵੀ ਪੂਜਣ ਵਾਲੇ

ਕਈ ਧਾਰਮਿਕ ਸਥਾਨਾਂ 'ਤੇ ਔਰਤ ਦੀ ਮੌਜੂਦਗੀ ਧਰਮ ਦੇ ਠੇਕੇਦਾਰਾਂ ਨੂੰ ਮਨਜ਼ੂਰ ਨਹੀਂਦੇਵੀ ਪੂਜਣ ਵਾਲੇ ਹਿੰਦੂਆਂ ਵਿਚ ਕਈ ਮੰਦਰਾਂ 'ਚ ਔਰਤ ਨੂੰ ਜਾਣ ਨਹੀਂ ਦਿੱਤਾ ਜਾਂਦਾਮੁਸਲਿਮ ਧਰਮ ਵਿਚ ਵੀ ਔਰਤ ਨੂੰ ਕਈ ਮਸਜਿਦਾਂ 'ਚ ਜਾ ਕੇ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਹੈਆਧੁਨਿਕ ਕਹੇ ਜਾਣ ਵਾਲੇ ਸਿੱਖ ਧਰਮ ਜਿਸ ਵਿਚ ਔਰਤ ਦੀ ਬਿਹਤਰੀ ਲਈ ਗੁਰੂਆਂ ਵੱਲੋਂ ਆਵਾਜ਼ ਬੁਲੰਦ ਕੀਤੀ ਗਈ, ਉਸ ਵਿਚ ਤਖ਼ਤਾਂ 'ਤੇ ਅਜੇ ਵੀ ਔਰਤਾਂ ਨੂੰ ਕੀਰਤਨ ਕਰਨ ਦੀ ਮਨਾਹੀ ਹੈਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਧਾਰਮਿਕ ਪੱਖੋਂ ਔਰਤ ਅਜੇ ਵੀ ਵਧੀਕੀਆਂ ਦਾ ਸ਼ਿਕਾਰ ਹੈ

ਸਮਾਜਿਕ ਕੁਰੀਤੀਆਂ

ਸ਼ੁਰੂ ਤੋਂ ਸਤੀ ਪ੍ਰਥਾ, ਦਾਜ ਵਰਗੇ ਜ਼ੁਲਮ ਔਰਤਾਂ 'ਤੇ ਕੀਤੇ ਗਏ, ਅਤੇ ਹੁਣ ਇਸ ਨੂੰ ਭਰੂਣ ਹੱਤਿਆ, ਔਨਰ ਕੀਲਿੰਗ ਵਰਗੀ ਸਮਾਜਿਕ ਕੁਰੀਤੀਆਂ ਦਾ ਨਾਂ ਦੇ ਕੇ ਸਮਾਜ ਨੇ ਔਰਤ ਨੂੰ ਅਲਗ ਸ਼੍ਰੇਣੀ 'ਚ ਰੱਖਿਆ ਹੈਸਿਰਫ਼ ਪਿੱਛੜੇ ਦੇਸ਼ਾਂ ਵਿਚ ਹੀ ਨਹੀਂ, ਸਗੋਂ ਆਪਣੇ ਆਪ ਨੂੰ ਬੜਾ ਵਿਕਸਿਤ ਆਖਣ ਵਾਲੇ ਮੁਲਕ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਆਦਿ 'ਚ ਵੀ ਔਰਤ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਸਲੋਕਾਂ ਵਿਚ ਔਰਤ ਦੇ ਹੱਕਾਂ ਲਈ ਜਿੱਥੇ ਆਵਾਜ਼ ਉਠਾਈ ਉੱਥੇ ਹੀ ਉਨ੍ਹਾਂ ਔਰਤ ਨੂੰ ਸਾਰੇ ਸਮਾਜਿਕ ਰਿਸ਼ਤਿਆਂ ਦਾ ਸਰੋਤ ਮੰਨਿਆ ਤੇ ਫ਼ਰਮਾਇਆ ਹੈ,

ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ£

ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ£

ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ£

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ£

ਚੰਗੇ ਸਲੂਕ ਦੀ ਹੱਕਦਾਰ

ਇਸਲਾਮ ਧਰਮ ਦੇ ਆਖ਼ਰੀ ਨਬੀ ਹਜ਼ਰਤ ਮੁਹੰਮਦ ਦੇ ਕੋਲ ਇਕ ਸਹਾਬੀ (ਸਹਾਬੀ ਉਸ ਆਦਮੀ ਨੂੰ ਕਹਿੰਦੇ ਹਨ ਜਿਸ ਨੇ ਹਜ਼ਰਤ ਮੁਹੰਮਦ ਨੂੰ ਜਿਊਂਦੇ ਜੀਅ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇ, ਉਨ੍ਹਾਂ ਦੁਆਰਾ ਦਿੱਤੀਆਂ ਹਦਾਇਤਾਂ ਉੱਤੇ ਅਮਲ ਕੀਤਾ ਹੋਵੇ) ਆਇਆ ਤੇ ਆਪ ਨੂੰ ਪੁੱਛਣ ਲੱਗਾ ਕਿ ਮੈਨੂੰ ਅੱਲਾਹ ਤੇ ਰਸੂਲ ਤੋਂ ਬਾਅਦ ਦੁਨੀਆ ਵਿਚ ਸਭ ਤੋਂ ਵੱਧ ਕਿਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਜਾਂ ਸਭ ਤੋਂ ਵੱਧ ਮੇਰੇ ਹੁਸਨੇ-ਸਲੂਕ ਦਾ ਹੱਕਦਾਰ ਕੌਣ ਹੈ? ਤਾਂ ਆਪ ਨੇ ਕਿਹਾ ਤੇਰੀ ਮਾਂਉਸ ਨੇ ਫਿਰ ਦੁਬਾਰਾ ਪੁੱਛਿਆ ਕਿ ਉਸ ਤੋਂ ਬਾਅਦ, ਆਪ ਨੇ ਫਿਰ ਫ਼ਰਮਾਇਆ ਤੇਰੀ ਮਾਂ

ਉਸ ਨੇ ਤੀਜੀ ਵਾਰ ਪੁੱਛਿਆ, ਉਸ ਤੋਂ ਬਾਅਦ ਆਪ ਨੇ ਤੀਜੀ ਵਾਰ ਵੀ ਫ਼ਰਮਾਇਆ ਤੇਰੀ ਮਾਂਜਦ ਉਸ ਨੇ ਚੌਥੀ ਵਾਰ ਪੁੱਛਿਆ ਕਿ ਉਸ ਤੋਂ ਬਾਅਦ ਤਾਂ ਆਪ ਨੇ ਫ਼ਰਮਾਇਆ ਤੇਰਾ ਬਾਪਕਹਿਣ ਦਾ ਭਾਵ ਇਹ ਹੈ ਕਿ ਔਰਤ ਜਾਤ ਵਿਚ ਜੋ ਕੁਰਬਾਨੀ ਅਪਣੇ ਬੱਚਿਆਂ ਲਈ ਮਾਂ ਦੀ ਹੁੰਦੀ ਹੈ, ਉਸ ਦਾ ਅਹਿਸਾਨ ਇਕ ਬੰਦਾ ਅਪਣੀ ਸਾਰੀ ਉਮਰ ਵੀ ਮਾਂ ਦੀ ਖ਼ਿਦਮਤ ਕਰਦਾ ਰਹੇ ਤਾਂ ਵੀ ਚੁਕਾ ਨਹੀਂ ਸਕਦਾ

ਇਸੇ ਤਰ੍ਹਾਂ ਇਕ ਹੋਰ ਮੌਕੇ ਉੱਤੇ ਹਜ਼ਰਤ ਮੁਹੰਮਦ ਨੇ ਅਪਣੇ ਸਹਾਬੀਆਂ ਨੂੰ ਫ਼ਰਮਾਇਆ ਕਿ ਜਿਸ ਘਰ ਦੋ ਜਾਂ ਤਿੰਨ ਲੜਕੀਆਂ ਨੇ ਜਨਮ ਲਿਆ ਤੇ ਉਸ ਨੇ ਉਨ੍ਹਾਂ ਲੜਕੀਆਂ ਨੂੰ ਵੇਖ ਕੇ ਮੱਥੇ ਵੱਟ ਨਾ ਪਾਇਆ ਤੇ ਲੜਕੀਆਂ ਦੀ ਵਧੀਆ ਢੰਗ ਨਾਲ ਪਰਵਰਿਸ਼ ਕੀਤੀ, ਲੜਕੀਆਂ ਨੂੰ ਨੇਕ ਤੇ ਚੰਗੀ ਜਗ੍ਹਾ ਵਿਆਹਿਆ ਤਾਂ ਉਹ ਜਨੱਤ ਵਿਚ ਮੇਰੇ ਨਾਲ ਇਸ ਪ੍ਰਕਾਰ ਹੋਵੇਗਾ ਜਿਵੇਂ ਇਹ ਦੋ ਉਂਗਲਾਂ (ਜੇਤੂ ਦੇ ਨਿਸ਼ਾਨ ਵਾਲੀਆਂ) ਹਨ

ਸਵਰਗ ਦੀ ਮਿੱਟੀ

ਸਹਾਬੀ ਦਾ ਆਖਣਾ ਹੈ ਕਿ ਜੇਕਰ ਅਸੀਂ ਇਕ ਲੜਕੀ ਲਈ ਪੁੱਛਦੇ ਤਾਂ ਯਕੀਨਨ ਹਜ਼ਰਤ ਮੁਹੰਮਦ ਦਾ ਉਕਤ ਵਾਲਾ ਉੱਤਰ ਹੀ ਹੋਣਾ ਸੀਹਜ਼ਰਤ ਲੁਕਮਾਨ ਨੇ ਇਕ ਵਾਰ ਅਪਣੇ ਪੁੱਤਰ ਨੂੰ ਕਿਹਾ ਕਿਤੋਂ ਸਵਰਗ ਦੀ ਮਿੱਟੀ ਲੈ ਕੇ ਆ ਤਾਂ ਉਨ੍ਹਾਂ ਦੇ ਬੇਟੇ ਨੇ ਅਪਣੀ ਮਾਂ ਦੇ ਪੈਰਾਂ ਹੇਠਲੀ ਮਿੱਟੀ ਚੁੱਕੀ ਤੇ ਜਾ ਫੜਾਈਜੇਕਰ ਗੱਲ ਭਾਰਤ ਦੀ ਕਰੀਏ ਤਾਂ ਸਦੀਆਂ ਤੋਂ ਇਸ ਦੇਸ਼ ਵਿਚ ਔਰਤ ਨੂੰ ਦੇਵੀ ਸਮਝ ਇਸ ਦੀ ਪੂਜਾ ਕੀਤੀ ਜਾਂਦੀ ਹੈ ਤੇ ਬੱਚੀਆਂ ਨੂੰ ਕੰਜਕਾਂ ਕਹਿ ਕੇ ਉਨ੍ਹਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈਉਕਤ ਸਾਰੀ ਵਿਆਖਿਆ ਕਰਨ ਦਾ ਮਕਸਦ ਇਹੋ ਹੈ ਕਿ ਜਿਸ ਔਰਤ ਨੂੰ ਸਾਡੇ ਗੁਰੂਆਂ, ਪੀਰਾਂ ਤੇ ਅਵਤਾਰਾਂ ਨੇ ਇੰਨੀ ਇੱਜ਼ਤ ਨਾਲ ਨਵਾਜ਼ਿਆ ਹੈ, ਅੱਜ ਉਸੇ ਔਰਤ (ਮਾਂ, ਧੀ, ਭੈਣ ਤੇ ਪਤਨੀ) ਉੱਤੇ ਮਰਦ ਪ੍ਰਧਾਨ ਸਮਾਜ ਨੇ ਆਨੇ-ਬਹਾਨੇ ਜਿਸ ਤਰ੍ਹਾਂ ਉਸ ਉੱਤੇ ਤਰ੍ਹਾਂ-ਤਰਾਂ ਦੇ ਜਬਰ-ਜ਼ੁਲਮ ਢਾਹੇ ਜਾ ਰਹੇ ਹਨ, ਉਸ ਦੀ ਉਦਾਹਰਣ ਸ਼ਾਇਦ ਉਸ ਦੌਰ ਵਿਚ ਵੀ ਨਹੀਂ ਮਿਲਦੀ, ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀਤਦੇ ਇਕ ਸ਼ਾਇਰ ਨੇ ਕਿਹਾ ਸੀ,

'ਲੋਗ ਔਰਤ ਕੋ ਫਕਤ ਜਿਸਮ ਸਮਝ ਲੇਤੇ ਹੇਂ,

ਰੂਹ ਭੀ ਹੋਤੀ ਹੈ ਇਸ ਮੇਂ ਯੇ ਕਹਾਂ ਸੋਚਤੇ ਹੇਂ

ਕਿਤਨੀ ਸਦੀਓਂ ਸੇ ਯੇ ਵਹਿਸ਼ਤ ਕਾ ਚਲਨ ਜਾਰੀ ਹੈ,

ਕਿਤਨੀ ਸਦੀਓਂ ਸੇ ਕਾਇਮ ਹੈ ਯੇ ਗੁਨਾਹੋਂ ਕਾ ਰਿਵਾਜ

ਲੋਗ ਔਰਤ ਕੀ ਹਰ ਚੀਖ਼ ਕੋ ਨਗ਼ਮਾ ਸਮਝੇਂ,

ਵੋਹ ਕਬੀਲੋਂ ਕਾ ਜ਼ਮਾਨਾ ਹੋ ਕਿ ਸ਼ਹਿਰੋਂ ਕਾ ਰਿਵਾਜ

ਮਰਦ ਦੀ ਪ੍ਰਧਾਨਗੀ ਦਾ ਪਰਛਾਵਾਂ

ਬੇਸ਼ਕ ਅੱਜ ਦੇ ਦੌਰ 'ਚ ਕਿਤਾਬਾਂ ਵਿਚ ਔਰਤ ਤੇ ਮਰਦ ਵਿਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ ਪਰ ਅਸਲ 'ਚ ਹਕੀਕਤ ਇਸ ਤੋਂ ਬਿਲਕੁਲ ਦੂਰ ਹੈਸਮਾਜ ਵਿਚ ਔਰਤ ਨੂੰ ਸਨਮਾਨਯੋਗ ਸਥਾਨ ਦੇਣ ਲਈ ਸਮੇਂ-ਸਮੇਂ 'ਤੇ ਅਨੇਕਾਂ ਯਤਨ ਕੀਤੇ ਜਾਂਦੇ ਹਨਸਾਡੇ ਦੇਸ਼ ਵਿਚ ਮਰਦ ਦੀ ਪ੍ਰਧਾਨਗੀ ਦਾ ਪਰਛਾਵਾਂ ਹਮੇਸ਼ਾ ਔਰਤਾਂ 'ਤੇ ਭਾਰੂ ਰਹਿੰਦਾ ਹੈਔਰਤ ਆਪਣੀ ਜ਼ਿੰਦਗੀ 'ਚ ਕਈ ਕਿਰਦਾਰ ਅਦਾ ਕਰਦੀ ਹੈ ਕਦੇ ਬੇਟੀ, ਕਦੇ ਭੈਣ, ਕਦੇ ਨੂੰਹ, ਕਦੇ ਸੱਸ ਤੇ ਕਦੇ ਪਤਨੀ ਪਰ ਇਹ ਕਿਰਦਾਰ ਨਿਭਾਉਂਦੇ ਹੋਏ ਨਾ ਚਾਹੁੰਦੇ ਹੋਏ ਵੀ ਆਪਣੇ ਖ਼ਾਬਾਂ ਦਾ ਕਤਲ ਕਰ ਦਿੰਦੀ ਹੈ ਤਾਂ ਜੋ ਉਸ ਦਾ ਪਰਿਵਾਰ ਸੁੱਖੀ ਰਹਿ ਸਕੇਇਸ ਦੇ ਬਦਲੇ ਵਿਚ ਸਮਾਜ ਉਸ ਨੂੰ ਲਾਚਾਰਤਾ ਦਿੰਦਾ ਹੈਮਰਦ ਪ੍ਰਧਾਨ ਸਮਾਜ ਨੇ ਔਰਤ ਪ੍ਰਤੀ ਅਜਿਹੀ ਮਾਨਸਿਕਤਾ ਬਣਾ ਦਿੱਤੀ ਹੈ ਕਿ ਉਨ੍ਹਾਂ ਦੀ ਸਮਝ ਅਧੂਰੀ ਹੈ, ਉਹ ਆਪਣੇ ਫ਼ੈਸਲੇ ਆਪ ਨਹੀਂ ਲੈ ਸਕਦੀਆਂਸਮਾਜ ਵਿਚਲੀਆਂ ਕੁਝ ਚੇਤਨ ਔਰਤਾਂ ਨੇ ਆਪਣੀ ਪਛਾਣ ਅਪਣੇ ਬਲਬੂਤੇ 'ਤੇ ਬਣਾਈ ਹੈ

ਬੁਲੰਦੀ ਦੀ ਪਰਵਾਜ਼

ਅੱਜ ਔਰਤਾਂ ਦੇਸ਼ ਦੀ ਪ੍ਰਗਤੀ ਵਿਚ ਅਹਿਮ ਹਿੱਸਾ ਪਾ ਰਹੀਆਂ ਹਨਅੱਜ ਦੀ ਔਰਤ ਬੱਸ ਕੰਡਕਟਰ ਤੋਂ ਲੈ ਕੇ ਚੰਨ ਤਕ ਹਰ ਪਾਸੇ ਅੱਗੇ ਵਧ ਰਹੀਆਂ ਹਨਹਰ ਕੰਮ 'ਚ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਚਲ ਰਹੀਆਂ ਹਨਭਾਵੇਂ ਗੱਲ ਹੋਵੇ ਮਦਰ ਟਰੇਸਾ, ਕਲਪਨਾ ਚਾਵਲਾ, ਇੰਦਰਾ ਗਾਂਧੀ, ਕਿਰਨ ਬੇਦੀ, ਸਾਇਨਾ ਨੇਹਵਾਲ ਹਰ ਖੇਤਰ 'ਚ ਔਰਤਾਂ ਨੇ ਆਪਣਾ ਇਕ ਮੁਕਾਮ ਬਣਾਇਆ ਹੈਘਰ ਦੀ ਚਾਰਦੀਵਾਰੀ ਤੋਂ ਬਾਹਰ ਆ ਕੇ ਅੱਜ ਦੀ ਔਰਤ ਬੁਲੰਦੀ ਦੀ ਪਰਵਾਜ਼ ਭਰ ਰਹੀ ਹੈਕਈ ਵਾਰੀ ਅਸੀਂ ਦੇਖਦੇ ਹਾਂ ਕਿ ਔਰਤ ਪੱਛਮ ਦੇ ਨਾਰੀਵਾਦੀ ਸਿਧਾਂਤਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੀ ਹੋਈ ਆਪਣੀ ਸਥਿਤੀ ਸੁਧਾਰਨ ਵਾਸਤੇ ਸੋਚਦੀ ਹੈ ਪਰ ਔਰਤ ਦੀ ਬੁਲੰਦੀ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਇਹ ਜ਼ਾਲਿਮ ਸਮਾਜ ਆਪਣੀ ਪੱਛੜੀ ਹੋਈ ਸੋਚ ਨਾਲ ਕੁਤਰ ਦਿੰਦਾ ਹੈ ਤੇ ਔਰਤ ਦੇ ਸੁਪਨਿਆਂ ਦੀ ਮੌਤ ਹੋ ਜਾਂਦੀ ਹੈ

ਤਰੱਕੀ ਦੇ ਵੱਡੇ-ਵੱਡੇ ਦਾਅਵੇ

ਭਾਵੇਂ ਅਸੀਂ ਅੱਜ ਤਰੱਕੀ ਦੇ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਤੇ ਦੁਨੀਆ ਦੇ ਪਿਛਲੇ ਸਭ ਮਨੁੱਖਾਂ ਤੋਂ ਖ਼ੁਦ ਨੂੰ ਅਵੱਲ ਤੇ ਸੱਭਿਅਕ ਕਹਾਉਣ ਵਿਚ ਫ਼ਖ਼ਰ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਚੰਨ 'ਤੇ ਫ਼ਤਹਿ ਪਾਉਣ ਉਪਰੰਤ ਮੰਗਲ ਗ੍ਰਹਿ 'ਤੇ ਜਿੱਤ ਦੀ ਪ੍ਰਾਪਤੀ ਦੇ ਸੁਪਨੇ ਵੇਖ ਰਹੇ ਹਾਂ ਪਰ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਏਨੀ ਤਰੱਕੀ ਕਰ ਲੈਣ ਦੇ ਬਾਵਜੂਦ ਸਾਡੇ ਸਮਾਜ ਵਿਚ ਅੱਜ ਔਰਤ ਦੀ ਇੱਜ਼ਤ ਤਕ ਮਹਿਫ਼ੂਜ਼ ਨਹੀਂ ਹੈਹਾਲਾਤ ਇਸ ਕਦਰ ਗੰਭੀਰ ਹਨ ਕਿ ਮੁਟਿਆਰਾਂ ਦੀ ਗੱਲ ਛੱਡੋ ਅੱਜ ਸਮਾਜ ਵਿਚ ਵਿਚਰਦੇ ਦਰਿੰਦਿਆਂ ਹੱਥੋਂ ਅੱਠ ਮਹੀਨਿਆਂ ਤੇ ਅੱਠ ਸਾਲਾਂ ਦੀਆਂ ਬੱਚੀਆਂ ਤੋਂ ਲੈ ਕੇ 80 ਸਾਲਾਂ ਦੀ ਬੇਬੇ ਤਕ ਵੀ ਮਹਿਫ਼ੂਜ਼ ਨਹੀਂਯਕੀਨਨ ਇਹ ਸਮਾਜ ਲਈ ਸ਼ਰਮ ਵਾਲੀ ਗੱਲ ਹੈ ਨਾਲ ਹੀ ਸਾਡੀ ਸਮੁੱਚੀ ਮਨੁੱਖ ਜਾਤੀ ਲਈ ਇਕ ਗੰਭੀਰ ਚੁਣੌਤੀ ਭਰਪੂਰ ਚਿੰਤਾ ਦਾ ਵਿਸ਼ਾ ਹੈਇਸ ਸੰਦਰਭ ਵਿਚ ਸਾਹਿਰ ਲੁਧਿਆਣਵੀ ਕਹਿੰਦੇ ਹਨ,

ਔਰਤ ਨੇ ਜਨਮ ਦੀਯਾ ਮਰਦੋਂ ਕੋ,

ਮਰਦੋਂ ਨੇ ਉਸੇ ਬਾਜ਼ਾਰ ਦੀਯਾ,

ਜਬ ਜੀਅ ਚਾਹਾ ਮਸਲਾ, ਕੁਚਲਾ,

ਜਬ ਜੀਅ ਚਾਹਾ ਧੁਤਕਾਰ ਦੀਯਾ

ਮਰਦੋਂ ਕੇ ਲੀਯੇ ਹਰ ਜ਼ੁਲਮ ਰਵਾਅ,

ਔਰਤ ਕੇ ਲੀਯੇ ਰੋਨਾ ਭੀ ਖ਼ਤਾ,

ਮਰਦੋਂ ਕੇ ਕੀਯੇ ਹਰ ਐਸ਼ ਕਾ ਹੱਕ,

ਔਰਤ ਕੇ ਲੀਯੇ ਜੀਨਾ ਭੀ ਖ਼ਤਾ

ਅਸੁੱਰਖਿਅਤ ਮੁਲਕ

ਪਿਛਲੇ ਦਿਨੀਂ ਇਕ ਆਲਮੀ ਮਾਹਰਾਂ ਦੇ ਪੈਨਲ ਵਲੋਂ ਕੀਤੇ ਸਰਵੇਖਣ ਉਪਰੰਤ ਜੋ ਤੱਥ ਉੱਭਰ ਕੇ ਸਾਹਮਣੇ ਆਏ, ਜੇਕਰ ਉਨ੍ਹਾਂ ਨੂੰ ਸੱਚ ਮੰਨੀਏ ਤਾਂ ਸਮੁੱਚੀ ਦੁਨੀਆਂ ਦੇ ਨਾਲ-ਨਾਲ ਸਾਡੇ ਅਪਣੇ ਦੇਸ਼ ਵਾਸੀਆਂ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈਥਾਮਸਨ ਰਾਈਟਰਜ਼ ਫ਼ਾਊਂਡੇਸ਼ਨ ਦੇ ਉਕਤ ਸਰਵੇਖਣ ਅਨੁਸਾਰ ਭਾਰਤ ਦੁਨੀਆਂ ਭਰ ਦੇ ਦੇਸ਼ਾਂ ਵਿੱਚੋਂ ਔਰਤਾਂ ਲਈ ਸਭ ਤੋਂ ਵੱਧ ਖ਼ਤਰਨਾਕ ਤੇ ਅਸੁੱਰਖਿਅਤ ਮੁਲਕ ਹੈ ਤੇ ਅਪਣੇ ਇਸ ਸਰਵੇ ਵਿਚ ਔਰਤਾਂ ਲਈ ਗ਼ੈਰ-ਮਹਿਫ਼ੂਜ਼ ਮੁਲਕਾਂ ਦੀ ਸ਼੍ਰੇਣੀ ਵਿਚ ਭਾਰਤ ਨੂੰ ਅੱਵਲ ਨੰਬਰ ਉੱਤੇ ਰੱਖਿਆ ਗਿਆ ਹੈਜਦ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਫ਼ਹਿਰਿਸਤ ਵਿਚ ਦਹਿਸ਼ਤ ਗਰਦੀ ਨਾਲ ਪ੍ਰਭਾਵਤ ਅਫ਼ਗ਼ਾਨਿਸਤਾਨ ਤੇ ਜੰਗ ਨਾਲ ਤਬਾਹ ਹੋਏ ਸੀਰੀਆ ਵਰਗੇ ਦੇਸ਼ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਉੱਤੇ ਹਨ ਜਦੋਂ ਕਿ ਅਮਰੀਕਾ ਪੱਛਮੀ ਦੇਸ਼ਾਂ ਵਿਚ ਇਕ ਅਜਿਹਾ ਦੇਸ਼ ਹੈ, ਜੋ ਉਪਰਲੇ 10 ਦੇਸ਼ਾਂ ਵਿਚ ਸ਼ਾਮਲ ਹੈ

ਸਮੱਸਿਆਵਾਂ ਤੋਂ ਵਾਕਫ਼

ਇਹ ਸਰਵੇ ਉਕਤ ਸੰਸਥਾ ਦੁਆਰਾ 26 ਮਾਰਚ ਤੋਂ 4 ਮਈ 2018 ਵਿਚਕਾਰ ਕਰਵਾਇਆ ਗਿਆ ਹੈਇਸ ਸਰਵੇ ਵਿਚ ਪੂਰੀ ਦੁਨੀਆ ਦੇ 548 ਅਜਿਹੇ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ, ਜੋ ਔਰਤਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਵਾਕਫ਼ ਸਨਇਨ੍ਹਾਂ ਵਿਚ ਵਿਦਿਅਕ ਵਿਭਾਗ ਨਾਲ ਸਬੰਧਿਤ, ਸਿਹਤ ਤੇ ਐਨਜੀਓਜ਼ ਵਿਚ ਕੰਮ ਕਰਦੇ ਲੋਕੀ ਵੀ ਸ਼ਾਮਲ ਕੀਤੇ ਗਏ ਸਨਜ਼ਿਕਰਯੋਗ ਹੈ ਕਿ 2011 ਵਿਚ ਕਰਵਾਏ ਇਕ ਇਸੇ ਤਰ੍ਹਾਂ ਦੇ ਸਰਵੇ ਵਿਚ ਭਾਰਤ ਚੌਥੇ ਸਥਾਨ ਉੱਤੇ ਸੀਥਾਮਸਨ ਰਈਟਰਜ਼ ਫ਼ਾਊਂਡੇਸ਼ਨ ਦਾ ਉਕਤ ਸਰਵੇ ਸੰਸਾਰ ਦੇ ਕੁਲ 193 ਦੇਸ਼ਾਂ ਦੀਆਂ ਔਰਤਾਂ ਦੇ ਹਾਲਾਤ 'ਤੇ ਆਧਾਰਤ ਹੈਇਸ ਸਰਵੇ ਵਿਚ ਭਾਰਤ ਨੂੰ ਔਰਤਾਂ ਲਈ ਸਭ ਤੋਂ ਵੱਧ ਗ਼ੈਰ-ਮਹਿਫ਼ੂਜ਼ ਕਰਾਰ ਦਿੰਦਿਆਂ ਪਹਿਲੇ ਸਥਾਨ ਉੱਤੇ ਰੱਖਿਆ ਗਿਆ ਹੈ

ਪਹਿਲੇ ਦਸ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ ਦਸਵੇਂ ਸਥਾਨ ਉੱਤੇ, ਪਾਕਿਸਤਾਨ ਛੇਵੇਂ ਸਥਾਨ ਉੱਤੇ, ਸੋਮਾਲੀਆ ਚੌਥੇ ਸਥਾਨ ਉਤੇ ਅਤੇ ਸਾਉਦੀ ਅਰਬ ਪੰਜਵੇਂ ਸਥਾਨ ਉੱਤੇ ਹੈਜੇਕਰ ਇਸ ਸਰਵੇਖਣ ਦੀ ਤੁਲਨਾ 2011 ਦੇ ਸਰਵੇਖਣ ਨਾਲ ਕਰੀਏ ਤਾਂ ਦੋਹਾਂ ਵਿਚਕਾਰ ਜ਼ਮੀਨ-ਆਸਮਾਨ ਦਾ ਫ਼ਰਕ ਵਿਖਾਈ ਦਿੰਦਾ ਹੈ ਕਿਉਂ ਕਿ 2011 ਵਾਲੇ ਸਰਵੇਖਣ ਵਿਚ ਕ੍ਰਮਵਾਰ ਅਫ਼ਗ਼ਾਨਿਸਤਾਨ ਪਹਿਲੇ, ਕਾਂਗੋ ਦੂਜੇ, ਪਾਕਿਸਤਾਨ ਤੀਜੇ, ਭਾਰਤ ਚੌਥੇ ਤੇ ਸੋਮਾਲੀਆ ਪੰਜਵੇਂ ਸਥਾਨ ਉਤੇ ਸਨਸਰਵੇਖਣ ਵਿਚ ਇਕੱਲਾ ਜਿਨਸੀ ਸ਼ੋਸ਼ਣ ਜਾਂ ਛੇੜ-ਛਾੜ ਦੇ ਹੀ ਮੁੱਦੇ ਨਹੀਂ ਹਨ ਸਗੋਂ ਇਸ ਦੇ ਨਾਲ-ਨਾਲ ਔਰਤਾਂ ਦੀ ਸਿਹਤ, ਸੱਭਿਆਚਾਰਕ ਰਵਾਇਤਾਂ, ਭੇਦ-ਭਾਵ, ਕੁੱਟਮਾਰ ਤੇ ਮਨੁੱਖੀ ਜਿਸਮ ਦੀ ਸਮਗਲਿੰਗ ਦੇ ਮਾਮਲੇ ਵੀ ਸ਼ਾਮਲ ਕੀਤੇ ਗਏ ਹਨ

ਭਾਰਤ ਦਾ ਜ਼ਿਕਰ

ਫ਼ਾਊਂਡੇਸ਼ਨ ਨੇ ਅਪਣੀ ਰਿਪੋਰਟ ਵਿਚ ਭਾਰਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ 'ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਬਾਦੀ ਵਾਲੇ ਦੇਸ਼ ਜਿਥੇ 1.3 ਬਿਲੀਅਨ ਲੋਕ ਰਹਿੰਦੇ ਹਨ, ਉਹ ਤਿੰਨ ਮਾਮਲਿਆਂ ਵਿਚ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸ਼ ਹੈ ਤੇ ਇਹ ਹਨ, ਔਰਤਾਂ ਦੇ ਵਿਰੁਧ ਜਿਨਸੀ ਤਸ਼ੱਦਦ, ਸੱਭਿਆਚਾਰਕ ਤੇ ਰਵਾਇਤੀ ਮਾਮਲੇ ਅਤੇ ਇਨਸਾਨੀ ਸਮਗਲਿੰਗ, ਜਿਨ੍ਹਾਂ ਵਿਚ ਜਬਰਨ ਮਜ਼ਦੂਰੀ ਕਰਾਉਣਾ ਤੇ ਘਰੇਲੂ ਮੁਲਾਜ਼ਮ ਬਣਾ ਕੇ ਰਖਣਾ ਆਦਿ ਸ਼ਾਮਲ ਹਨ' ਇਸ ਸਬੰਧੀ ਔਰਤਾਂ ਦੇ ਕੌਮੀ ਕਮਿਸ਼ਨ (ਐਨਸੀਡਬਲਿਊ) ਨੇ ਉਕਤ ਸਰਵੇਖਣ ਦੀਆਂ ਲੱਭਤਾਂ ਨੂੰ ਖ਼ਾਰਜ ਕਰ ਦਿੱਤਾ

ਜਨਤਕ ਤੌਰ 'ਤੇ ਬੋਲਣ ਦੀ ਖੁੱਲ੍ਹ

ਕਮਿਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ ਮੁਲਕਾਂ ਨੂੰ ਭਾਰਤ ਹੇਠ ਰੱਖਿਆ ਗਿਆ ਹੈ, ਉਨ੍ਹਾਂ ਮੁਲਕਾਂ ਦੀਆਂ ਔਰਤਾਂ ਨੂੰ ਤਾਂ ਜਨਤਕ ਤੌਰ ਉੱਤੇ ਬੋਲਣ ਦੀ ਵੀ ਖੁੱਲ੍ਹ ਨਹੀਂਉਨ੍ਹਾਂ ਰਿਪੋਰਟ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਸਰਵੇ ਲਈ ਜਿਹੜਾ ਨਮੂਨਾ ਵਰਤਿਆ ਗਿਆ ਉਹ ਮਾਪ ਵਿਚ ਕਾਫ਼ੀ ਛੋਟਾ ਸੀ ਤੇ ਉਹ ਪੂਰੇ ਮੁਲਕ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾਇਸ ਵਿਚ ਕੋਈ ਸ਼ੱਕ ਨਹੀਂ ਕਿ ਉਕਤ ਕਮਿਸ਼ਨ ਨੇ ਜੋ ਰਿਪੋਰਟ ਨੂੰ ਰੱਦ ਕਰਨ ਲਈ ਦਲੀਲਾਂ ਦਿੱਤੀਆਂ ਹਨ, ਉਹ ਸਭ ਵਾਜਬ ਹਨ ਪ੍ਰੰਤੂ ਜਦ ਅਸੀਂ ਆਪਣਾ ਉਕਤ ਰਿਪੋਰਟ 'ਤੇ ਧਿਆਨ ਦਿੰਦੇ ਹਾਂ ਤਾਂ ਗ਼ਾਲਿਬ ਦਾ ਇਹ ਸ਼ੇਅਰ ਬੇ-ਅਖ਼ਤਿਆਰ ਜ਼ਬਾਨ ਉੱਤੇ ਆ ਜਾਂਦਾ ਹੈ,

ਬੇ-ਖੁਦੀ ਬੇ-ਸਬਬ ਨਹੀਂ ਗ਼ਾਲਿਬ,

ਕੁਛ ਤੋ ਹੈ ਜਿਸ ਕੀ ਪਰਦਾਦਾਰੀ ਹੈ

ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਵੀ 2007 ਤੋਂ 2016 ਦੇ ਵਿਚਕਾਰ ਔਰਤਾਂ ਉੱਤੇ ਕੀਤੇ ਜਾਂਦੇ ਜੁਰਮਾਂ ਦੇ ਮਾਮਲਿਆਂ ਵਿਚ 83 ਫ਼ੀਸਦੀ ਦਾ ਵਾਧਾ ਹੋਇਆ ਹੈ ਤੇ ਹਰ ਘੰਟੇ ਚਾਰ ਔਰਤਾਂ ਨਾਲ ਜਬਰ ਜਨਾਹ ਦੇ ਮਾਮਲੇ ਪੇਸ਼ ਆਉਂਦੇ ਹਨ

-ਹਰਜੀਤ ' ਕਾਤਿਲ ' ਸ਼ੇਰਪੁਰ

96807-95479

Posted By: Harjinder Sodhi