ਅਜੋਕੇ ਸਮੇਂ ਵਿਚ ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਅਟੁੱਟ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਆਪਣੇ ਭਰਾਵਾਂ ਦੀ ਲੰਮੀ ਉਮਰ ਤੇ ਚੰਗੇਰੇ ਭਵਿੱਖ ਦੀ ਦੁਆ ਕਰਦੀਆਂ ਹਨਇਸ ਦਿਨ ਭਰਾ ਆਪਣੀ ਭੈਣ ਕੋਲੋਂ ਰੱਖੜੀ ਬੰਨ੍ਹਵਾ ਕੇ ਉਸ ਦੀ ਰੱਖਿਆ ਦਾ ਇਕਰਾਰ ਕਰਦੇ ਹਨਦੂਸਰੇ ਤਿਉਹਾਰਾਂ ਵਾਂਗ ਰੱਖੜੀ ਵੀ ਖ਼ੁਸ਼ੀਆਂ ਨਾਲ ਭਰਭੂਰ ਤਿਉਹਾਰ ਹੈਤਿਉਹਾਰ ਤੋਂ ਬਹੁਤ ਦਿਨ ਪਹਿਲਾਂ ਹੀ ਦੁਕਾਨਾਂ ਰੰਗ ਬਰੰਗੀਆਂ ਰੱਖੜੀਆਂ ਨਾਲ ਸੱਜ ਜਾਂਦੀਆਂ ਹਨਜਿਹੜੀਆਂ ਭੈਣਾਂ ਦੇ ਭਰਾ ਦੂਰ ਹੁੰਦੇ ਹਨ ਉਹ ਕਈ ਦਿਨ ਪਹਿਲਾਂ ਹੀ ਰੱਖੜੀ ਖ਼ਰੀਦ ਕੇ ਡਾਕ ਜਾਂ ਕੋਰੀਅਰ ਰਾਹੀਂ ਆਪਣੇ ਭਰਾਵਾਂ ਨੂੰ ਭੇਜ ਦਿੰਦੀਆਂ ਹਨ

ਰੱਖੜੀ ਵਾਲੇ ਦਿਨ ਭੈਣਾਂ ਸਵੇਰੇ ਸੁੱਚੇ ਮੂੰਹ ਹੀ ਮਿਠਿਆਈ ਵਾਲਾ ਥਾਲ਼ ਸਜਾ ਕੇ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਉਨ੍ਹਾਂ ਦੀ ਲੰਮੀ ਉਮਰ ਦੀ ਦੁਆ ਕਰਦੀਆਂ ਹਨਇਸ ਦਿਨ ਔਰਤਾਂ ਵੱਲੋਂ ਦੇਸ਼ ਦੀ ਰੱਖਿਆ ਵਿਚ ਲੱਗੇ ਸੈਨਿਕਾਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾਂ ਕੀਤੀ ਜਾਂਦੀ ਹੈਅੱਜ ਸਮਾਂ ਬਹੁਤ ਬਦਲ ਗਿਆ ਹੈਹੁਣ ਭਰਾ ਨੌਕਰੀ ਦੀ ਭਾਲ ਵਿਚ ਭੈਣਾਂ ਤੋਂ ਬਹੁਤ ਦੂਰ ਚਲੇ ਜਾਂਦੇ ਹਨਮੁਸੀਬਤ ਵੇਲੇ ਕਈ ਵਾਰ ਉਹ ਭੈਣ ਦੀ ਸਹਾਇਤਾ ਲਈ ਨਹੀਂ ਪਹੁੰਚ ਸਕਦੇਅਜੋਕੇ ਸਮੇਂ ਵਿਚ ਔਰਤਾਂ ਪ੍ਰਤੀ ਅੱਤਿਆਚਾਰਾਂ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵਧ ਰਹੀਆਂ ਹਨਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਸਾਰੇ ਭਰਾ ਰਲ ਮਿਲ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਜਿਸ ਵਿਚ ਔਰਤਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਇਸ ਦਿਨ ਭਰਾ ਦਹੇਜ ਪ੍ਰਥਾ, ਭਰੂਣ ਹੱਤਿਆ, ਘਰੇਲੂ ਹਿੰਸਾ ਨੂੰ ਖ਼ਤਮ ਕਰਨ ਅਤੇ ਨਸ਼ਾ ਮੁਕਤੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਯਤਨ ਕਰਨ ਦਾ ਵਚਨ ਦੇ ਕੇ ਭੈਣਾਂ ਨੂੰ ਕੀਮਤੀ ਤੋਹਫ਼ਾ ਦੇ ਸਕਦੇ ਹਨ ਤੇ ਭੈਣਾਂ ਦੀ ਖ਼ੁਸ਼ੀ ਵਿਚ ਬੇਸ਼ੁਮਾਰ ਵਾਧਾ ਕਰ ਸਕਦੇ ਹਨ

- ਬਲਜਿੰਦਰ ਸਿੰਘ

Posted By: Harjinder Sodhi