ਦਿੱਲੀ, ਲਾਈਫਸਟਾਈਲ ਡੈਸਕ : ਇਕ ਮੁਹਾਵਰਾ 'ਕਦੀ ਗੱਡੀ 'ਤੇ ਬੇੜੀ ਤਾਂ ਕਦੀ ਬੇੜੀ 'ਤੇ ਗੱਡੀ' ਬਹੁਤ ਮਸ਼ਹੂਰ ਹੈ। ਸਮੇਂ-ਸਮੇਂ 'ਤੇ ਇਹ ਮੁਹਾਵਰੇ ਦਾ ਮਹੱਤਵ ਵੀ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਤੁਹਾਡੀਆਂ ਅੱਖਾਂ ਭਰ ਆਉਣਗੀਆਂ। ਇਸ ਵੀਡੀਓ 'ਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਇਕ ਦਿਵਿਆਂਗ ਵਿਅਕਤੀ ਆਪਣੀ ਵ੍ਹੀਲ ਚੇਅਰ ਲੈ ਕੇ ਸ਼ਾਪਿੰਗ ਕਰਨ ਬਾਜ਼ਾਰ ਗਿਆ ਹੈ। ਜਦਕਿ ਦਿਵਿਆਂਗ ਵਿਅਕਤੀ ਨਾਲ ਉਸ ਦਾ ਕੁੱਤਾ ਵੀ ਹੈ।

— Buitengebieden (@buitengebieden_) May 31, 2020 ਅਕਸਰ ਅਜਿਹਾ ਦੇਖਿਆ ਜਾਂਦਾ ਹੈ ਕਿ ਲੋਕ ਕੁੱਤੇ ਨੂੰ ਸੈਰ ਕਰਵਾਉਣ ਲੈ ਜਾਂਦੇ ਹਨ ਪਰ ਇਸ ਵੀਡੀਓ 'ਚ ਸੋਚ ਦੇ ਉਲਟਾ ਦ੍ਰਿਸ਼ ਹੈ। ਕੁੱਤਾ ਦਿਵਿਆਂਗ ਮਾਲਕ ਨੂੰ ਬਾਜ਼ਾਰ ਦੀ ਸੈਰ ਕਰਵਾ ਰਿਹਾ ਹੈ। ਇਸ ਲਈ ਉਹ ਇਨਸਾਨ ਵਾਂਗ ਦੋ ਪੈਰਾਂ 'ਤੇ ਖੜ੍ਹੇ ਹੋ ਕੇ ਆਪਣੇ ਅੱਗੇ ਦੋਵਾਂ ਪੈਰਾਂ ਨਾਲ

ਵ੍ਹੀਲਚੇਅਰ ਨੂੰ ਫੜਿਆ ਹੋਇਆ ਹੈ ਤੇ ਧੱਕਾ ਲਾ ਕੇ ਮਾਲਕ ਨੂੰ ਬਾਜ਼ਾਰ ਲੈ ਕੇ ਜਾ ਰਿਹਾ ਹੈ। ਇਸ ਕ੍ਰਮ 'ਚ ਉਹ ਲੋਕਾਂ ਨੂੰ ਵੀ ਦੇਖ ਰਿਹਾ ਹੈ ਤਾਂ ਜੋ ਆਉਣ ਜਾਣ 'ਚ ਕੋਈ ਪਰੇਸ਼ਾਨੀ ਨਾ ਹੋਵੇ। ਨਾਲ ਹੀ ਪੈਦਲ ਚੱਲਣ ਵਾਲੇ ਸਾਰੇ ਨਿਯਮਾਂ ਦਾ ਪਾਲਣ ਵੀ ਕਰ ਰਿਹਾ ਹੈ।

ਵੀਡੀਓ ਨੂੰ Buitengebieden ਨੇ ਸ਼ੇਅਰ ਕੀਤਾ ਹੈ

ਇਸ ਵੀਡੀਓ ਨੂੰ Buitengebieden ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਆਪਣੇ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ-ਗੁੱਡ ਬੁਆਏ

ਇਸ ਵੀਡੀਓ ਨੂੰ 29 ਲੱਖ ਲੋਕ ਦੇਖ ਚੁੱਕੇ ਹਨ

Buitengebieden ਦੇ ਇਸ ਵੀਡੀਓ ਨੂੰ ਹੁਣ ਤਕ 29 ਲੱਖ ਲੋਕ ਦੇਖ ਚੁੱਕੇ ਹਨ। ਦੂਜੇ ਪਾਸੇ ਇਸ ਵੀਡੀਓ ਨੂੰ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਤੇ ਲਗਪਗ 200 ਤੋਂ ਜ਼ਿਆਦਾ ਲੋਕਾਂ ਨੇ ਰੀਟਵੀਟ ਕੀਤਾ ਹੈ ਤੇ 20 ਲੋਕਾਂ ਨੇ ਹੁਣ ਤਕ ਕੁਮੈਂਟ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਕੁੱਤੇ ਦੀ ਤਾਰੀਫ ਕੀਤੀ ਹੈ।

ਇਕ ਯੂਜ਼ਰ ਨੋਲਨ ਨੇ ਲਿਖਿਆ ਹੈ ਸਹੂਲਤ ਦੇਣ ਲਈ ਕੁੱਤੇ ਨੂੰ ਧੰਨਵਾਦ ਜਦਕਿ ਇਕ ਹੋਰ ਯੂਜ਼ਰ ਕੀਲਾ ਨੇ ਲਿਖਿਆ ਹੈ-ਕੁੱਤੇ ਸਾਡੇ ਤੋਂ ਜ਼ਿਆਦਾ ਸਮਾਰਟ ਹੁੰਦੇ ਹਨ। ਇਕ ਹੋਰ ਯੂਜ਼ਰ ਡੋਗਮਾ ਨੇ ਲਿਖਿਆ ਹੈ-ਲੰਬੇ ਸਮੇਂ ਤੋਂ ਬਾਅਦ ਬਿਹਤਰੀਨ ਵੀਡੀਓ ਦੇਖਣ ਨੂੰ ਮਿਲਿਆ ਹੈ।

Posted By: Sunil Thapa