ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਕਹਿੰਦੇ ਹਨ ਕਿ ਜਿਸ 'ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਸਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖ ਕੇ ਤੁਸੀਂ ਵੀ ਇਹੀ ਕਹੋਗੇ ਕਿ ਉੱਪਰ ਵਾਲੇ ਦੀ ਲੀਲ੍ਹਾ ਹੈ। ਇਸ ਵੀਡੀਓ 'ਚ ਇਕ ਭਾਲੂ ਨੇ ਦੇਵਦੂਤ ਬਣ ਕੇ ਕਾਂ ਦੀ ਜਾਨ ਬਚਾਈ ਹੈ।

ਇਸ ਵੀਡੀਓ 'ਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਇਕ ਕਾਂ ਇਕ ਤਲਾਬ 'ਚ ਡਿੱਗ ਗਿਆ। ਇਸਤੋਂ ਬਾਅਦ ਉਙ ਡੁੱਬਣ ਲੱਗਾ। ਕਾਫੀ ਕੋਸ਼ਿਸ਼ ਦੇ ਬਾਅਦ ਵੀ ਉਹ ਬਾਹਰ ਨਹੀਂ ਨਿਕਲ ਪਾਇਆ। ਉਸ ਸਮੇਂ ਇੱਕ ਭਾਲੂ ਬੈਠਾ ਸੀ, ਜੋ ਕਾਂ ਦੀ ਗਤੀਵਿਧੀ 'ਤੇ ਨਜ਼ਰ ਰੱਖੀ ਬੈਠਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਭਾਲੂ ਕਾਂ ਨੂੰ ਖ਼ੁਦ ਯਤਨ ਕਰਨ ਲਈ ਕਹਿ ਰਿਹਾ ਹੋਵੇ।

ਉਸ ਸਮੇਂ ਭਾਲੂ ਨੇ ਦੇਵਦੂਤ ਬਣ ਕੇ ਇਸ ਕਾਂ ਨੂੰ ਡੁੱਬਣ ਤੋਂ ਬਚਾਇਆ। ਇਸਦੇ ਲਈ ਭਾਲੂ ਨੇ ਤਲਾਬ ਦੇ ਕਿਨਾਰੇ ਡੁੱਬ ਰਹੇ ਕਾਂ ਨੂੰ ਆਪਣੇ ਮੂੰਹ ਨਾਲ ਫੜ ਕੇ ਬਾਹਰ ਕੱਢਿਆ। ਕੁਝ ਸਮੇਂ ਤਕ ਕਾਂ ਨੂੰ ਕੋਈ ਹੋਸ਼ ਨਹੀਂ ਸੀ। ਇਸਤੋਂ ਬਾਅਦ ਉਸਨੂੰ ਹੋਸ਼ ਆਇਆ ਤਾਂ ਉਸਨੇ ਰਾਹਤ ਦਾ ਸਾਹ ਲਿਆ।

ਵੀਡੀਓ ਨੂੰ ਵਣ ਸੇਵਾ ਅਧਿਕਾਰੀ ਨੇ ਸ਼ੇਅਰ ਕੀਤਾ

ਇਸ ਵੀਡੀਓ ਨੂੰ ਭਾਰਤੀ ਵਣ ਸੇਵਾ ਅਧਿਕਾਰੀ ਸੁਸ਼ਾਂਤ ਨੰਦਾ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਸ਼ੇਅਰ ਕੀਤਾ। ਇਸਦੇ ਕੈਪਸ਼ਨ 'ਚ ਉਸਨੇ ਲਿਖਿਆ, ਇਸ ਭਾਲੂ ਨੇ ਕਾਂ ਦੀ ਮਦਦ ਕਰਕੇ ਦੁਨੀਆ 'ਚ ਬਦਲਾਅ ਨਹੀਂ ਲਿਆਂਦਾ...ਬਲਕਿ ਇਸਨੇ ਇਕ ਜ਼ਿੰਦਗੀ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਹੱਥ ਜੋੜ ਕੇ ਸਲਾਮ। ਦੂਸਰਿਆਂ ਦੀ ਜ਼ਰੂਰਤ 'ਚ ਮਦਦ ਜ਼ਰੂਰ ਕਰੋ।

ਇਸ ਵੀਡੀਓ ਨੂੰ 14 ਹਜ਼ਾਰ ਲੋਕ ਦੇਖ ਚੁੱਕੇ ਹਨ

ਇਸ ਵੀਡੀਓ ਨੂੰ ਖ਼ਬਰ ਲਿਖੇ ਜਾਣ ਤਕ ਤਕਰੀਬਨ 14 ਹਜ਼ਾਰ ਲੋਕ ਦੇਖ ਚੁੱਕੇ ਹਨ ਤੇ 1 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਇਕ ਯੂਜ਼ਰ ਨੇ ਲਿਖਿਆ ਹੈ, ਦਿੱਸਣ ਵਾਲੇ ਸਾਰੇ ਪ੍ਰਾਣੀ ਖੂੰਖ਼ਾਰ ਨਹੀਂ ਹੁੰਦੇ, ਕੁਝ ਦੋਸਤ ਵੀ ਬਣ ਸਕਦੇ ਹਨ।

Posted By: Susheel Khanna