‘ਅਮਨ’ ਸਭ ਨੂੰ ਚੰਗਾ ਲੱਗਦਾ ਹੈ ਪਰ ਇਹ ਉਦੋਂ ਤਕ ਹੀ ਸੰਭਵ ਹੰੁਦਾ ਹੈ, ਜਦੋਂ ਤਕ ਉਨ੍ਹਾਂ ’ਤੇ ਕਿਸੇ ਨਾ ਕਿਸੇ ਪਾਸਿਉਂ, ਜੰਗ ਥੋਪ ਨਾ ਦਿੱਤੀ ਜਾਵੇ। ਇਸੇ ਡਰ ਕਾਰਨ ਹਰ ਕੌਮ ਦੇਸ਼ ਸਵੈ ਰਖਿਆ ਲਈ ਫ਼ੌਜਾਂ ਰੱਖਦਾ ਆਇਆ ਹੈ। ਅਸੀਂ ਵੀ ਰੱਖਦੇ ਹਾਂ। ਸਾਡੇ ਜੁਝਾਰੂ ਆਦਿ ਕਾਲ ਤੋਂ ਦੇਸ਼ ਦੀ ਰੱਖਿਆ ਖ਼ਾਤਰ ਲੜਦੇ ਆਏ ਹਨ। ਡਿਫੈਂਸ ਸਾਡੀ ਮਾਨਸਿਕਤਾ ਵਿਚ ਘਰ ਕਰ ਚੱੁਕੀ ਹੈ। ਪਹਿਲਾਂ ਹਮਲਾ ਕਰਨਾ ਸ਼ਾਇਦ ਸਾਡੇ ਸੁਭਾਅ ਦਾ ਹਿੱਸਾ ਨਹੀਂ। ਅਸੀਂ ਤਾਂ, ‘ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ’ ਦੇ ਮੁਰੀਦ ਹਾਂ। 1947 ਤੋਂ ਪਹਿਲਾਂ ਸਾਡੇ ਬਹਾਦਰ ਦੂਰ-ਦੂਰ ਦੇਸ਼ਾਂ ਵਿਚ ਲੜੇ। ਆਜ਼ਾਦੀ ਤੋਂ ਮਗਰੋਂ ਅਸੀਂ ਦੇਸ਼ ਦੀ ਰੱਖਿਆ ਹਿੱਤ 5 ਯੱੁਧ ਲੜੇ (1947-48 ਜੰਮੂ ਕਸ਼ਮੀਰ, 1965 ਅਪ੍ਰੈਲ ਰਣ ਕੱਛ, 1965 ਜੰਮੂ ਕਸ਼ਮੀਰ ਅਤੇ ਪੰਜਾਬ, 1971 ਪੂਰਬੀ ਅਤੇ ਪੱਛਮੀ ਪਾਕਿਸਤਾਨ ਨਾਲ ਅਤੇ 1999 ਕਾਰਗਿਲ ਖੇਤਰ, ਸਾਰੇ ਪਾਕਿਸਤਾਨ ਨਾਲ ਅਤੇ 1962 ਚੀਨ ਨਾਲ।

ਠੰਢੀਆਂ ਚਟਾਨਾਂ ’ਤੇ ਲੜੀ ਗਈ ਜੰਗ

ਪਾਕਿਸਤਾਨ ਨਾਲ 1999 ਦੀ ਜੰਗ ਕਾਰਗਿਲ ਦੀਆਂ ਉਚੀਆਂ, ਠੰਢੀਆਂ, ਤਿੱਖੀਆਂ/ਗੰਜੀਆਂ ਚਟਾਨਾਂ ’ਤੇ ਲੜੀ ਗਈ। ਰਿਵਾਇਤੀ ਦੁਸ਼ਮਣ ਸੀ ਪਾਕਿਸਤਾਨ। ਪਹਿਲਾਂ ਕੁੱਝ ਗੱਲਾਂ ਇਲਾਕੇ ਦੇ ਭੂਗੋਲ ਅਤੇ ਧਰਾਤਲ ਬਾਰੇ। ਜੰਮੂ ਕਸ਼ਮੀਰ ਦੇ ਤਿੰਨ ਪ੍ਰਮੱੁਖ ਖਿੱਤੇ-ਜੰਮੂ, ਕਸ਼ਮੀਰ ਘਾਟੀ ਅਤੇ ਲਦਾਖ਼। ਇਨ੍ਹਾਂ ਵਿਚ ਭਿੰਨਤਾ ਹੀ ਭਿੰਨਤਾ- ਸਾਂਝ ਘੱਟ। ਬੋਲੀ, ਧਰਮ, ਪੌਣ ਪਾਣੀ ਅਤੇ ਮਨੁੱਖੀ ਵਸੀਲਿਆਂ ਕਾਰਨ ਅੱਡ-ਅੱਡ। ਕਾਰਗਿਲ ਦਾ ਇਲਾਕਾ ਬਾਲਟਿਸਤਾਨ ਖਿੱਤੇ ਦਾ ਹਿੱਸਾ ਹੈ। ਬੋਲੀ ਅਤੇ ਸੱਭਿਆਚਾਰ ਪੱਖੋਂ ਇਹ ਸਕਰਦੂ-ਗਿਲਗਿੱਟ (ਪਾਕਿਸਤਾਨ ਵਿਚ) ਨਾਲ ਮਿਲਦਾ ਹੈ।

ਫ਼ੌਜੀ ਮਹੱਤਵ ਤੋਂ ਇਹ ਇਲਾਕਾ ਸਾਡੇ ਲਈ ਅਹਿਮ ਹੈ। ਹੁਣ ਤਕ ਦੀਆਂ ਹਿੰਦ-ਪਾਕਿਸਤਾਨ ਲੜਾਈਆਂ ਵਿਚ ਇਹ ਹਮੇਸ਼ਾ ਹੀ ਉੱਭਰ ਕੇ ਆਇਆ ਹੈ। 1999 ਦੀ ਜੰਗ ਤਾਂ ਸਿਰਫ਼ ਇਸ ਖੇਤਰ ਵਿਚ ਹੀ ਸੀਮਤ ਸੀ। ਕੌਮੀ ਸ਼ਾਹ ਮਾਰਗ ਐੱਨਐੱਚ-1ਏ, ਕਾਰਗਿਲ ਦੀ ਤੰਗ ਘਾਟੀ ’ਚੋਂ ਲੰਘਦਾ-ਦੇਸ਼-ਜੇ.ਐੱਡ.ਕੇ., ਲੱਦਾਖ-ਪਰਤਾਪੁਰ-ਤੁਰਤਕ-ਸਿਆਚਨ ਤਕ ਸਾਡੀ ਫ਼ੌਜ ਦੀ ਰੀੜ ਦੀ ਹੱਡੀ ਹੈ। ਇਸ ਭੀੜੀ ਘਾਟੀ ਵਿਚ ਲੰਘਦਾ, ਇਹ ਮਾਰਗ ਲਗਪਗ 5 ਕਿਲੋਮੀਟਰ, ਦੁਸ਼ਮਣ ਦੀ ਨਿਗ੍ਹਾ ਹੇਠ ਦੀ ਲੰਘਦਾ ਹੈ। ਹੱਥ ਵਿਚਲੀ ਗਾਥਾ, ਇਸੇ ਖਿੱਤੇ ਦੇ ਦਰਾਸ ਸਬ-ਸੈਕਟਰ ਦੀ ਹੈ। ਦਰਾਸ ਦੁਨੀਆ ਦਾ ਸਾਇਬੇਰੀਆ ਤੋਂ ਮਗਰੋਂ ਵੱਸੋਂ ਵਾਲਾ ਸਭ ਤੋਂ ਠੰਢਾ ਇਲਾਕਾ ਹੈ।

ਇਸ ਇਲਾਕੇ ਵਿਚ ਲੱਗੀਆਂ ਫ਼ੌਜੀ ਯੂਨਿਟਾਂ, ਸਰਦੀਆਂ ਵਿਚ ਬਹੁਤ ਉਚਾਈ ਵਾਲੀਆਂ ਪੋਸਟਾਂ ਖ਼ਾਲੀ ਕਰ ਦਿੰਦੀਆਂ ਸਨ ਅਤੇ ਗਰਮੀ ’ਚ ਜਾ ਫੜਦੀਆਂ। ਸਰਦੀਆਂ ਵਿਚ ਇਨ੍ਹਾਂ ’ਤੇ ਗਸ਼ਤ ਪਾਰਟੀ ਭੇਜ ਕੇ ਨਿਗ੍ਹਾ ਰੱਖੀ ਜਾਂਦੀ ਹੈ। ਮਨੱੁਖੀ ਸੁਭਾਅ ਹੈ ਕਿ ਸਮਾਂ ਪਾ ਕੇ ਰੁਟੀਨ ਵਿਚ ਸੁਸਤੀ ਅਤੇ ਲਾਪਰਵਾਹੀ ਆ ਜਾਂਦੀ ਹੈ ਅਤੇ ਆਈ ਵੀ। ਦੁਸ਼ਮਣ ਦੋ ਸਰਦੀਆਂ ਤੱਕਦਾ ਰਿਹਾ। ਅੰਤ ਮੌਕਾ ਵੇਖ ਕੇ, ਚੁੱਪਚਾਪ ਆ ਬੈਠਾ। ਉਸ ਦਾ ਮੰਤਵ ਲਗਪਗ 10 ਕਿ:ਮੀ ਅੰਦਰ ਆ ਕੇ, ਸ਼ਾਹ ਮਾਰਗ ਕੱਟ ਕੇ 70-80 ਵਰਗ ਕਿ:ਮੀ ਇਲਾਕੇ ਵਿਚ ਅਧਿਕਾਰ ਖੇਤਰ ਵਧਾਉਣਾ ਸੀ।

ਚਰਵਾਹੇ ਤੋਂ ਲੱਗਿਆ ਕਬਜ਼ੇ ਦਾ ਪਤਾ

ਸਾਨੂੰ ਉਸ ਵੱਲੋਂ ਕਬਜ਼ੇ ਦਾ ਪਤਾ ਵੀ ਇਕ ਚਰਵਾਹੇ ਤੋਂ ਲੱਗਿਆ ਸੀ, ਜਦੋਂ ਸਾਡੀਆਂ ਗਸ਼ਤ ਪਾਰਟੀਆਂ ਨੇ ਘੁਸਪੈਠ ਚੈਕ ਕੀਤੀ ਤਾਂ ਮੱੁਠਭੇੜਾਂ ਵਿਚ ਸਾਡੇ ਕਈ ਮੁੰਡੇ ਮਾਰ ਗਏ। ਦੁਸ਼ਮਣ ਦੀ ਘੁਸਪੈਠ ਨੂੰ ਸੀਮਤ ਕਰਨ ਲਈ ਸਭ ਤੋਂ ਪਹਿਲਾਂ 1/8 ਗੋਰਖਾ ਰਾਈਫਲਜ਼ ਅਤੇ 12 ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਬਟਾਲੀਅਨਾਂ ਜੋ ਸਿਆਚਨ ’ਚੋਂ ਹੇਠਾਂ ਉਤਰੀਆਂ ਸਨ ਅਤੇ ਹਾਈ ਆਲਟੀਟਿਊਡ ’ਤੇ ਲੜਨ ਲਈ ਸਮਰੱਥ ਸਨ, ਭੇਜੀਆਂ ਗਈਆਂ। ਜਿਵੇਂ-ਜਿਵੇਂ ਦੁਸ਼ਮਣ ਦੀ ਐਂਟਰੀ ਦਾ ਏਰੀਆ ਪਤਾ ਲਗਾ, ਹਰ ਰੋਜ਼ ਨਵੀਆਂ ਯੂਨਿਟਾਂ ਅਤੇ ਹੈੱਡ ਕੁਆਟਰ ਭੇਜਣੇ ਪਏ ਤਾਂ ਕਿ ਦੁਸ਼ਮਣ ਨੂੰ ਐੱਲ.ਓ.ਸੀ. ਦੇ ਪਾਰ ਧੱਕਿਆ ਜਾ ਸਕੇ। ਇਨ੍ਹਾਂ ਵਿਚ ਹੀ ਆਉਂਦੀ ਹੈ-8 ਸਿੱਖ, ਨਾਮਵਰ ਸਿੱਖ ਰੈਜੀਮੈਂਟ ਦੀ ਅੱਠਵੀਂ ਬਟਾਲੀਅਨ।

ਇਸ ਬਹਾਦਰ ਸੂਰਬੀਰਾਂ ਦੀ ਪਲਟਨ ਨੇ, ਜਾਨਾਂ ਵਾਰ ਕੇ ਫ਼ਤਹਿ ਲਈ ਅਜਿਹੀ ਪੌੜੀ ਲਾਈ ਅਤੇ ਇਸ ਦੇ ਡੰਡਿਆਂ ’ਤੇ ਪੈਰ ਧਰਕੇ ਹੀ ਹੋਰ ਪਲਟਨਾਂ ਖ਼ਾਸ ਕਰ ਕੇ 18 ਗਰਨੇਡੀਅਰ ਨੇ ਟਾਈਗਰ ਹਿੱਲ ’ਤੇ ਆਖ਼ਰੀ ਫ਼ਤਹਿ ਕੀਤੀ। ਜੇਕਰ ਲਗਪਗ ਦੋ ਮਹੀਨੇ, ਜਿਸ ਵਿਚ ਖ਼ਾਸ 58 ਘੰਟੇ, ਹਰ ਪਹਿਰ ਲੜਾਈ ਲੜਦਿਆਂ ਭਾਰੀ ਜਾਨੀ ਨੁਕਸਾਨ ਝਲ ਕੇ, ਟਾਈਗਰ ਹਿੱਲ ਤਿੰਨ ਪਾਸੇ ਤੋਂ ਘੇਰੀ ਨਾ ਹੰੁਦੀ ਤਾਂ, ਫ਼ਤਹਿ ਬਹੁਤ ਦੂਰ ਸੀ। ਆਓ 8 ਸਿੱਖ ਬਟਾਲੀਅਨ ਦੇ ਨਾਲ ਯੱੁਧ ਖੇਤਰ ਵਿਚ ਤੁਰ ਕੇ ਵੇਖੀਏ।

8 ਸਿੱਖ ਬਟਾਲੀਅਨ ਦੀ ਖੇਤਰ ’ਚ ਐਂਟਰੀ

6 ਮਈ 1999 ਨੂੰ ਇਹ ਬਟਾਲੀਅਨ, ਆਪਣਾ ਸ਼ਾਂਤੀ ਕਾਲ, ਪਠਾਨਕੋਟ ਕੱਟ ਕੇ, ਅੱਤਵਾਦੀਆਂ ਦੇ ਇਲਾਕੇ ਪੁਲਵਾਮਾ ਵਿਚ 9 ਮਈ ਨੂੰ ਪਹੰੁਚੀ। ਅਜੇ ਸਾਮਾਨ ਖੋਲ੍ਹਿਆ ਹੀ ਨਹੀਂ ਸੀ ਕਿ ਇਸ ਨੂੰ ਕਾਰਗਿਲ ਖੇਤਰ ਦੇ ‘ਦਰਾਸ’ ਸੈਕਟਰ ’ਚ ਪਹੰੁਚਣ ਦਾ ਹੁਕਮ ਮਿਲਿਆ। ਪਲਟਨ 14 ਮਈ ਨੂੰ ਪਾਂਡਰਸ ਨਾਂਅ ਦੀ ਜਗ੍ਹਾ, ਜੋਜ਼ੀਲਾ ਦੇ ਪਾਰ ਅੱਪੜੀ ਅਤੇ ਸੀ. ੳ. ਲੈਫਟੀਨੈਂਟ ਕਰਨਲ ਐੱਸ.ਪੀ. ਸਿੰਘ ਨੇ ਇਲਾਕੇ ਦੇ ਕਮਾਂਡਰ ਨੂੰ ਸ਼ਾਮ 8 ਵਜੇ ਰਿਪੋਰਟ ਕੀਤਾ। ਹੁਕਮ ਹਾਸਲ ਕੀਤੇ ਅਤੇ ਰਾਤ ਨੂੰ ਹੀ ਪਲਟਨ ਵਿਚ ਪਰਤ ਕੇ, ਅਫਸਰ ਅਤੇ ਜੇਸੀਓਜ਼ ਨੂੰ ਬਿ੍ਰਗੇਡ ਦੇ ਹੁਕਮਾਂ ਦੇ ਖਾਕੇ ਦੀ ਜਾਣਕਾਰੀ ਦਿੱਤੀ। ਅਗਲੇ ਦਿਨ, ਸੀ.ਓ ਨੇ ਬਿ੍ਰਗੇਡ ਹੱੈਡਕੁਆਟਰ ਵਿਚ ਆਪਣੇ ਬਟਾਲੀਅਨ ਲਈ ਹੁਕਮ ਵਿਸਥਾਰ ਵਿਚ ਕਮਾਂਡਰ ਅਤੇ ਸਟਾਫ ਨੂੰ ਸੁਣਾਏ।

15 ਮਈ ਸ਼ਾਮ ਨੂੰ 16 : 00 ਵਜੇ ਹੁਕਮ ਮਿਲੇ ‘ਏ’ ਕੰਪਨੀ, ਅਗਲੇ ਹੁਕਮਾਂ ਲਈ, ਬਿਗ੍ਰੇਡ ਵਿਚ ਪਹੰੁਚੇ। ਸੋ ‘ਏ’ ਕੰਪਨੀ ਮੇਜਰ ਅਸ਼ੂ ਸੈਕਸੈਨਾ ਦੀ ਕਮਾਂਡ ਹੇਠ ਪਾਂਡਰਸ ਤੋਂ 17:00 ਵਜੇ ਚਲੀ ਅਤੇ ਰਿਪੋਰਟ ਕੀਤੀ। ਮੇਜਰ ਅਸ਼ੂ ਨੂੰ ਪੁਆਇੰਟ 4400 ਅਤੇ ਟਾਈਗਰ ਹਿੱਲ ਵਿਚਕਾਰ ਬਲਾਕ ਲਾਉਣ ਦੇ ਹੁਕਮ ਮਿਲੇ, ਤਾਂ ਕਿ ਦੁਸ਼ਮਣ ਪੁਆਇੰਟ 4195 ਅਤੇ ਦੱਖਣ ਵੱਲ ਕੌਮੀ ਸ਼ਾਹ ਮਾਰਗ ਵੱਲ ਨਾ ਵੱਧ ਸਕੇ। ਪਿੱਛੇ ਅੱਠ ਸਿੱਖ ਕੋਲ ਤਿੰਨ ਕੰਪਨੀਆਂ ਹੀ ਬਚੀਆਂ ਸਨ।

16 ਮਈ ਸਵੇਰੇ ਪਲਟਨ ਨੂੰ ਨਵੇਂ ਹੁਕਮ ਮਿਲੇ। ਇਸ ਨੂੰ ਪੁਆਇੰਟ 4195, 4460 ਅਤੇ ਟਾਈਗਰ ਹਿੱਲ ’ਤੇ ਕਬਜ਼ਾ ਕਰਨ ਨੂੰ ਕਿਹਾ ਗਿਆ। ਇਨ੍ਹਾਂ ਜਗ੍ਹਾ ’ਤੇ ਦੁਸ਼ਮਣ ਦੀ ਮੌਜੂਦਗੀ ਅਤੇ ਤਦਾਦ ਬਾਰੇ ਕੋਈ ਖ਼ਬਰ ਨਹੀਂ ਸੀ। ਐਨਾ ਕੁ ਕਿਹਾ ਗਿਆ, ‘‘ਕੁਝ ਕੁ ਮੁਜ਼ਾਹਿਦੀਨ ਹਨ, ਜਾਓ ਅਤੇ ਕੱਢ ਬਾਹਰ ਸੁਟੋ।’’

ਪਲਟਨ ਪਾਂਡਰਸ ਤੋਂ ਘਾਟੀ ਦੇ ਪਾਰ ਰੋਡ ਹੈੱਡ ’ਤੇ ਜੋ ਸੈਂਡੋ ਪੋਸਟ (16 ਗਰਨੇਡੀਅਰਜ਼) ’ਤੇ ਰਾਤ 02: 30 ਵਜੇ (17 ਮਈ) ਪਹੰੁਚੀ ਅਤੇ ਲੋਅ ਲੱਗਣ ਤੋਂ ਪਹਿਲਾਂ ਡਟ ਗਈ, ਥੋੜ੍ਹੇ ਅਰਾਮ ਤੋਂ ਮਗਰੋਂ, ਮਾੜੇ ਮੌਸਮ ਦੀ ਪਰਵਾਹ ਕੀਤੇ ਬਗ਼ੈਰ ਦੁਸ਼ਮਣ ਤੋਂ ਬਚਕੇ, ਸੀਓ ਵੱਲੋਂ ਚੁਣੇ ਰਸਤੇ ਉਤੇ ਸੈਂਡੋ ਨਾਲੇ ਵਿਚ ਦੀ ਲੰਘ ਕੇ ਸਿੱਧੀ ਚੜ੍ਹਾਈ ਚੜ੍ਹਨ ਲੱਗ ਪਈ। ਰਸਤੇ ਵਿਚ ਮਾੜੇ ਮੋਟੇ ਜੰਮੇ ਹੋਏ ਨਾਲੇ ਸਹਾਇਕ ਸਿੱਧ ਹੋਏ ਨਹੀਂ ਤਾਂ ਵਗਦੇ ਹੋਣ ’ਤੇ ਲੰਘਣੇ ਔਖੇ ਸਨ। ਸੀਓ ਨੇ ਤਿੰਨ ਗਸ਼ਤੀ ਟੁਕੜੀਆਂ ਨੂੰ ਦਿੱਤੇ ਟਾਸਕ, ਪੁਆਇੰਟ 4195, 4460 ਅਤੇ ਟਾਈਗਰ ਹਿੱਲ ਲਈ ਭੇਜਿਆ ਤਾਂ ਕਿ ਦੁਸ਼ਮਣ ਬਾਰੇ ਖ਼ਬਰ ਹਾਸਲ ਹੋ ਸਕੇ। ਦੋ ਪਾਰਟੀਆਂ ਨੇ ਦੱਸਿਆ ਕਿ ਦੁਸ਼ਮਣ ਨਹੀਂ ਹੈ ਪਹਿਲਾਂ ਹੋ ਕੇ ਗਿਆ ਪਰ ਤੀਜੀ ਪੈਟਰੋਲ ਰਸਤੇ ਵਿਚ ਭਾਰੀ ਬਰਫ਼ ਕਾਰਨ ਪਹੰੁਚ ਹੀ ਨਹੀ ਸਕੀ।

ਅਗਲੇ ਦਿਨ ਸਵੇਰੇ ਇਕ ਜੇ.ਸੀ.ਓ ਅਤੇ 10 ਜਵਾਨ, ਟਾਈਗਰ ਹਿੱਲ ਵੱਲ ਫਿਰ ਭੇਜੇ ਗਏ। ਇਹ ਜਦ ਨੇੜੇ ਪਹੰੁਚੇ ਤਾਂ ਇਸ ’ਤੇ ਟਾਈਗਰ ਹਿੱਲ ਵੱਲੋਂ ਫਾਇਰ ਆਇਆ। ਮੂਹਰਲੇ ਸਕਾਊਟ ਨਾਇਕ ਰਣਜੀਤ ਸਿੰਘ ਨੇ ਪੈਟਰੋਲ ਪਾਰਟੀ ਨੂੰ ਸੂਚਿਤ ਕਰਨ ਲਈ ਫਾਇਰ ਕਰ ਦਿੱਤਾ ਤਾਂ ਕਿ ਪਿਛਲੇ ਸੰਭਲ ਜਾਣ। ਇਹ ਕਰਦਿਆਂ ਉਹ ਮਾਰਿਆ ਗਿਆ। ਪੈਟਰੋਲ ਲੀਡਰ ਸੂਬੇਦਾਰ ਜੋਗਿੰਦਰ ਸਿੰਘ, ਜੋ ਖ਼ੁਦ ਜ਼ਖ਼ਮੀ ਸੀ ਪੈਟਰੋਲ ਨੂੰ ਕਵਰ ਕਰਦਾ ਰਿਹਾ। ਮਗਰੋਂ ਉਸਦੀ ਲਾਸ਼ ਉਸੇ ਜਗ੍ਹਾ ਤੋਂ ਮਿਲੀ, ਇੱਥੇ ਹੀ ਇਕ ਹੋਰ ਐਨਸੀਉ ਮਾਰਿਆ ਗਿਆ ਅਤੇ ਇਕ ਜ਼ਖ਼ਮੀ ਹੋ ਗਿਆ। ਥੋੜ੍ਹੀ ਦੇਰ ਮਗਰੋਂ ਬੀ ਕੰਪਨੀ ਜੋ ਰਸਤਾ ਬਣਾ ਰਹੀ ਸੀ ’ਤੇ ਵੀ ਫਾਇਰ ਆ ਗਿਆ। ਰਬੋ 315 ਫੀਲਡ ਰੈਜਮੈਂਟ (ਆਰਟਿਲਰੀ) ਦਾ ਮੇਜਰ ਓ.ਪੀ. ਮਿਸ਼ਰਾ ਨਾਲ ਚੱਲ ਰਿਹਾ ਸੀ, ਨੇ ਦੁਸ਼ਮਣ ਦੀ ਪੁਜ਼ੀਸ਼ਨ ’ਤੇ ਫਾਇਰ ਕਰਵਾ ਕੇ, ਪਾਰਟੀ ਕੱਢ ਲਈ, ਕਾਮਯਾਬੀ ਦੂਰ ਸੀ।

20 ਮਈ, ਡੀ ਕੰਪਨੀ ਮੇਜਰ ਜੇ.ਐੱਸ. ਰਾਠੌਰ ਨੂੰ ਟਾਈਗਰ ਹਿੱਲ ਨੂੰ ਪੂਰਬ ਦਿਸ਼ਾ ਤੋਂ ਘੇਰਾ ਪਾ ਕੇ ਉਤਰ ਵੱਲ ‘ਪਰੀਓਂ ਕਾ ਤਾਲਾਬ’ ਪਹੰੁਚਣ ਦਾ ਜ਼ਿੰਮਾ ਦਿੱਤਾ। ਇਰਾਦਾ ਇਸੇ ਪਾਸਿਉਂ ਟਾਈਗਰ ਹਿੱਲ ’ਤੇ ਕਬਜ਼ੇ ਦਾ ਸੀ। ਡੀ ਕੰਪਨੀ, ਥੱਲੇ ਸੈਂਡੋ ਨਾਲੇ ਵਿਚ ਉਤਰ ਕੇ, ਟਾਈਗਰ ਹਿੱਲ ’ਤੇ ਕਬਜ਼ੇ ਲਈ ਚੜ੍ਹੀ। ਰਸਤੇ ਵਿਚ ਇਕ ਜਵਾਨ ਚਟਾਨ ਤੋਂ ਡਿੱਗ ਪਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਉਸ ਨੂੰ ਹੈਲੀਕਪਾਟਰ ਨਾਲ ਈਵੈਕੂਏਟ ਕਰਨਾ ਪਿਆ। ਸਭ ਮੁਸ਼ਕਲਾਂ ਅਤੇ ਰਸਤੇ ਵਿਚ ਬਰਫ਼ ਦੇ ਬਾਵਜੂਦ, ਰਾਠੌਰ ਦੀ ਕੰਪਨੀ, ਹਨੇਰਾ ਹੋਣ ਤੋਂ ਪਹਿਲਾਂ, ਦਿੱਤੀ ਜਗ੍ਹਾ ’ਤੇ ਲੱਗ ਗਈ, ਟਿੱਕੀ ਨੂੰ ਬਟਾਲੀਅਨ ਬਿ੍ਰਗੇਡੀਅਰ ਅੋਲ ਦੇ 56 ਬਿਗ੍ਰੇਡ ਦੀ ਕਮਾਂਡ ਹੇਠ ਆ ਗਈ। ਰਿਵਾਇਤ ਅਨੁਸਾਰ ਸੀਓ ਨੇ ਕਮਾਂਡਰ ਨੂੰ ਜੰਗੀ ਜਾਣਕਾਰੀ ਦਿੱਤੀ। ਕਮਾਂਡਰ ਨੇ ਅੱਠ ਸਿੱਖ ਨੂੰ, ਪੱਛਮੀ ਰਿਜ਼ ਨੂੰ ਕਟ-ਆਫ਼ ਕਰਨ ਲਈ ਆਦੇਸ਼ ਦਿੱਤੇ। ਜ਼ਿੰਮਾ ਡੀ ਕੰਪਨੀ, ਇਕ ਤਕੜੀ ਪੈਟਰੋਲ (ਦੋ ਅਫਸਰ, 2 ਜੇ.ਸੀ.ਓ ਅਤੇ 30 ਜੁਆਨ-ਟਾਸਕ ਉੱਤਰ ਪੱਛਮੀ ਸੱਪਰ ’ਤੇ ਪਹੰੁਚਣਾ ਸੀ। ਚੜ੍ਹਦੇ ਸਾਰ ਪੈਟਰੋਲ ਸਖ਼ਤ ਫਾਇਰ ਥੱਲੇ ਆ ਗਈ ਅਤੇ ਦੁਵੱਲੀ ਗੋਲੀਬਾਰੀ ਸ਼ੁਰੂ ਹੋ ਗਈ। ਮੁਕਾਬਲਾ ਪੰਜ ਘੰਟੇ ਚੱਲਿਆ। ਦੁਸ਼ਮਣ ਚੋਟੀਆਂ ’ਤੇ ਸੀ ਅਤੇ ਅਸੀਂਂ ਹੇਠਾਂ। ਆਖ਼ਰ ਪੈਟਰੋਲ ਵਾਪਸ ਮੁੜ ਪਈ, ਪਰ ਇਕ ਅਫਸਰ ਲੈਫਟੀਨੈਂਟ ਭੱਟਾਚਾਰੀਆ ਅਤੇ ਤਿੰਨ ਜਵਾਨ ਗੁਆ ਕੇ। ਸੂਬੇਦਾਰ ਕੁਲਦੀਪ ਸਿੰਘ ਅਤੇ 13 ਜਵਾਨ ਜ਼ਖ਼ਮੀ ਹੋ ਗਏ। ਇਸ ਮੁਕਾਬਲੇ ਦੀ ਤਫ਼ਸੀਲ ਇਸ ਤਰ੍ਹਾਂ ਸੀ-ਸਿਪਾਹੀ ਮੇਜਰ ਸਿੰਘ ਸਭ ਤੋਂ ਅਗਲਾ ਸਕਾਊਟ ਹੋਣ ਕਰਕੇ ਕਾਫ਼ੀ ਅੱਗੇ ਸੀ। ਉਸਨੇ ਦੁਸ਼ਮਣ ਦੀ ਘਾਤ (ਐਮਬੁਸ਼) ਵੇਖ ਲਈ, ਜੋ ਸਿੱਖਾਂ ਦੀ ਉਡੀਕ ਵਿਚ ਸੀ। ਉਸਨੇ ਪਿਛਲਿਆਂ ਨੂੰ ਸੰਭਲਣ ਦਾ ਮੌਕਾ ਦੇਣ ਲਈ ਫਾਇਰ ਖੋਲ੍ਹ ਦਿੱਤਾ, ਪਰ ਉਹ ਮੁਕਾਬਲੇ ਵਿਚ ਮਾਰਿਆ ਗਿਆ। ਉਸ ਨੂੰ ਮਰਨ ਮਗਰੋਂ ਸੈਨਾ ਮੈਡਲ ਦਿੱਤਾ ਗਿਆ। ਭਾਵੇਂ ਅੱਧੀ ਤੋਂ ਵੱਧ ਪਾਰਟੀ ਕੈਜੂਐਲਟੀ ਹੋ ਗਈ ਸੀ, ਪਰ ਹਨੇਰਾ ਪੈਣ ’ਤੇ ਪਿੱਛੇ ਕੱਢ ਲਿਆਂਦੀ ਅਤੇ ਜ਼ਖ਼ਮੀ 22 ਨੂੰ ਬੇਸ ਹਸਪਤਾਲ ਭੇਜੇ ਗਏ, ਪਰ ਲੈਫਟੀਨੈਂਟ ਭੱਟਾਚਾਰੀਆ ਅਤੇ ਤਿੰਨ ਜਵਾਨਾਂ ਦੀਆਂ ਲਾਸ਼ਾਂ ਪਿੱਛੇ ਰਹਿ ਗਈਆਂ। ਐਸ ਕੰਪਨੀ ਨੂੰ ਪਰੀਓਂ ਕੇ ਤਲਾਬ ਤੇ ਡਿਫੈਂਸ ਲੈਣ ਲਈ ਕਿਹਾ। ਸੀਓ ਨੇ ਮੇਜਰ ਕੌਸ਼ਿਕ ਨੂੰ ਵਾਪਸ ਐਡਜੂਟੈਟ ਬੁਲਾ ਲਿਆ ਅਤੇ ਕੰਪਨੀ ਰਾਠੌਰ ਦੀ ਕਮਾਂਡ ਹੇਠ ਆ ਗਈ। ਅੱਠ ਸਿੱਖ ਨੂੰ ਹੁਣ ਟਾਈਗਰ ਹਿੱਲ ਨੂੰ ਆਈਸੋਲੇਟ (ਅਲੱਗ-ਥਲੱਗ) ਕਰਨ ਲਈ ਹੁਕਮ ਮਿਲੇ। ਖ਼ਿਆਲ ਸੀ ਕਿ ਦੁਸ਼ਮਣ ਚੋਟੀ ’ਤੇ ਭੁੱਖਾ ਨਹੀਂ ਟਿਕ ਸਕੇਗਾ। ਸੀਓ ਨੇ ਸੈਕੰਡ ਇਨ ਕਮਾਂਡ ਮੇਜਰ ਦਲਬੀਰ ਸਿੰਘ ਨੂੰ 15 ਜੁਆਨ ਲੈ ਕੇ ਪਰੀਓਂ ਕਾ ਤਲਾਬ ’ਤੇ ਜਾਣ ਲਈ ਕਿਹਾ। 24 ਨੂੰ ਸੀ.ਓ ਮੂਹਰੇ ਆ ਪੁੱਜਾ। ਦੁਸ਼ਮਣ ਨੇ ਸਾਰੇ ਹਥਿਆਰਾਂ ਨਾਲ ਪੂਰਬੀ ਸੱਪਰ ’ਤੇ ਪੈਰ ਨਹੀਂ ਜੰਮਣ ਦਿੱਤੇ। 25 ਤੋਂ 27 ਤਰੀਕ ਤਕ ਵੀ ਕੀਤੀ ਕੋਸ਼ਿਸ਼ ਰੰਗ ਨਾ ਲਿਆਈ। ਜਦੋਂ ਇਹ ਕੋਸ਼ਿਸ਼ ਚੱਲ ਰਹੀ ਸੀ ਤਾਂ ਸੂਬੇਦਾਰ ਸਤਨਾਮ ਸਿੰਘ ਦੀ ਪਾਰਟੀ ਲੈਫਟੀਨੈਂਟ ਭੱਟਾਚਾਰੀਆ, ਸਿਪਾਹੀ ਮੇਜਰ ਸਿੰਘ ਅਤੇ ਤਿੰਨ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰਨ ਵਿੱਚ ਲੱਗੀ ਹੋਈ ਸੀ। ਉਸਨੇ ਮੁਸ਼ਕਲ ਨਾਲ ਤਿੰਨ ਜਵਾਨਾਂ ਦੀਆਂ ਲਾਸ਼ਾਂ ਤਾਂ ਲੱਭ ਕੇ ਕੱਢ ਲਿਆਂਦੀਆਂ ਪਰ ਭੱਟਾਚਾਰੀਆ ਅਤੇ ਮੇਜਰ ਸਿੰਘ ਦੀਆਂ ਲਾਸ਼ਾਂ ਨਾ ਕੱਢ ਸਕਿਆ। ਵਾਪਸੀ ’ਤੇ ਇਹ ਪਾਰਟੀ ਬਹੁਤ ਭਾਰੀ ਫਾਇਰ ਹੇਠ ਦੀ ਲੰਘ ਰਹੀ ਸੀ ਤਾਂ ਨਾਇਕ ਬਹਾਦਰ ਸਿੰਘ ਜੋ ਇਕ ਲਾਸ਼ ਬਹੁਤ ਔਖੀ ਥਾਂ ਤੋਂ ਕੱਢ ਕੇ ਲਿਆਇਆ ਸੀ, ਮਾਰਿਆ ਗਿਆ। ਉਸਨੂੰ ਮਰਨ ਮਗਰੋਂ ਸੈਨਾ ਮੈਡਲ ਦਿੱਤਾ ਗਿਆ। ਉਸੇ ਦਿਨ ਸੀ ਕੰਪਨੀ ਜੋ ਸੈਂਡੋ ਪੋਸਟ ’ਤੇ ਸੀ, ਦੁਸ਼ਮਣ ਦੀ ਆਰਟੀ ਫਾਇਰ ਦੇ ਕਾਰਨ 6 ਜਵਾਨ ਜ਼ਖ਼ਮੀ ਹੋ ਗਏ।

25 ਮਈ, ਬੀ ਕੰਪਨੀ ਲੈਫਟੀਨੈਂਟ ਆਰ. ਕੇ. ਸ਼ਿਰਾਵਤ, ਇਕ ਪਲਟੂਨ ਛੱਡ ਕੇ ਪੁਆਇੰਟ 5100 ਦੇ ਦੱਖਣ ਪੂਰਬੀ ਪਾਸੇ ਫਸਟ ਨਾਗਾ ਦੀ ਬਦਲੀ ਲਈ ਭੇਜੀ ਗਈ, ਕਿਉਂਕਿ ਫਸਟ ਨਾਗਾ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਬੀ ਕੰਪਨੀ ਦੀ ਇਕ ਪਲਟੂਨ ਸੂਬੇਦਾਰ ਸਰਦਾਰਾ ਸਿੰਘ ਹੇਠ, ‘ਉਬਾਂ ਲਾ’ ਭੇਜੀ ਗਈ ਤਾਂ ਕਿ ਦੁਸ਼ਮਣ ਦੱਖਣ ਵੱਲੋਂ ਅੰਦਰ ਨਾ ਆ ਸਕੇ। ਸਾਰੀਆਂ ਮੁਸ਼ਕਲਾਂ ’ਤੇ ਕਾਬੂ ਪਾਉਂਦਾ ਸਰਦਾਰਾ ਸਿੰਘ ਅਤੇ ਉਸਦੇ ਜਵਾਨ ਪੁਆਇੰਟ 4245 ’ਤੇ ਜਾ ਲੱਗੇ ਅਤੇ ਬਲਾਕ ਕਾਇਮ ਕਰ ਦਿੱਤਾ। ਇਹ ਪਲਟੂਨ ਪੂਰੀ 35 ਦਿਨ ਇਸ ਜਗ੍ਹਾ ਅਲੱਗ-ਥੱਲਗ ਰਹੀ।

ਹੁਣ ਅੱਠ ਸਿੱਖ ਨੇ ਟਾਈਗਰ ਹਿੱਲ ਨੂੰ ਤਿੰਨ ਪਾਸੇ ਤੋਂ ਕੱਟ ਦਿੱਤਾ ਸੀ। ਇਸ ਦੀਆਂ ਕੰਪਨੀਆਂ ਇਸ ਤਰ੍ਹਾਂ ਜ਼ਮੀਨ ’ਤੇ ਸਨ। (1) ਏ ਕੰਪਨੀ, ਮੇਜਰ ਰਾਠੌਰ 4460 ਤੋਂ ਦੱਖਣੀ ਰਿਜ, ਕੰਮ ਟਾਈਗਰ ਹਿੱਲ ਵੱਲ ਡਾਮੀਨੇਟ ਕਰਨ ਲਈ ਤਕੜੀ ਪੈਟਰੌਲਿੰਗ। (2) ਸੀ ਕੰਪਨੀ ਮੇਜਰ ਆਰ ਰਵਿੰਦਰਨ (ਦੋ ਪਲਟੂਨਾਂ ਛੱਡ ਕੇ ਸੈਂਡੋ ਹਾਈਟਸ, 3675 ਅਤੇ 4460, ਕੰਮ, ਏ ਕੰਪਨੀ ਵਾਲਾ (3) ਡੀ ਕੰਪਨੀ ਮੇਜਰ ਆਰ. ਐੱਸ. ਪਰਮਾਰ ਟਾਈਗਰ ਹਿੱਲ ਦੇ ਉੱਤਰ ਵੱਲ - ਪਰੀਓਂ ਕਾ ਤਲਾਬ ਅਤੇ ਦੱਖਣ ਪੱਛਮ ਵੱਲ ਪੂਰਾ ਖ਼ਿਆਲ, (4) ਬੀ ਕੰਪਨੀ, ਲੈਫਟੀਨੈਂਟ ਆਰ. ਕੇ, ਸ਼ਿਰਾਵਤ-ਪੁਆਇੰਟ 5100 ਦੇ ਦੱਖਣੀ ਪਾਸੇ, ਇਕ ਪਲਟੂਨ, ਪਹਿਲਾਂ ਦੱਸੇ ਅਨੁਸਾਰ ‘ਉਬਾਂ ਲਾ’ ਤੇ।

29 ਮਈ ਨੂੰ ਇਕ ਸੀਨੀਅਰ ਹਵਾਲਦਾਰ ਸੁਰਿੰਦਰ ਸਿੰਘ 81 ਕਾਰਨ ਮਰ ਗਿਆ। ਧੰਨ ਸੀ, ਅੱਠ ਸਿੱਖ ਦੇ ਖ਼ਾਲਸੇ ਜੋ ਬਗ਼ੈਰ ਕਿਸੇ ਐਕਲੀਮੇਟਾਈਜੇਸ਼ਨ ਦੇ 15-16 ਹਜ਼ਾਰ ਦੀ ਉਚਾਈ ’ਤੇ ਲੜ ਰਹੇ ਸਨ - ੳਂੁਜ ਫਿਟ ਹੋਣ ਲਈ ਮਹੀਨਾ ਲੱਗਦਾ ਹੈ। ਇਨ੍ਹਾਂ ਕੋਲ ਇਲਾਕੇ ਮੁਤਾਬਿਕ ਕੱਪੜੇ ਆਦਿ ਵੀ ਨਹੀਂ ਸਨ।

30 ਮਈ ਤੋਂ 2 ਜੂਨ ਤਕ, ਪਲਟਨ ਦੁਸ਼ਮਣ ਦੇ ਉੱਤਰ, ਦੱਖਣ ਅਤੇ ਪੂਰਬ ਵੱਲੋਂ ਪਾਈ ਨੱਥ ਟਾਈਟ ਕਰਦੀ ਗਈ। ਦੁਸ਼ਮਣ ਕਿਹੜਾ ਘੱਟ ਸੀ, ਉਹ ਵੀ ਹਰ ਕਿਸਮ ਦੇ ਫਾਇਰ ਨਾਲ, ਇਹ ਨਕੇਲ ਤੜਵਾਉਣ ਲਈ ਵਾਹ ਲਾਈ ਜਾ ਰਿਹਾ ਸੀ, ਤਿੰਨ ਜੂਨ ਨੂੰ ਬਿ੍ਰਗੇਡ ਵੱਲੋਂ ਇਕ ਖ਼ਾਸ ਟਰੇਨਿੰਗ ਵਾਲਾ ਹੌਲਦਾਰ ਅਤੇ ਅੱਠ ਸਿੱਖ ਦੇ 10 ਜੁਆਨ ਸੂਬੇਦਾਰ ਤਰਲੋਚਨ ਸਿੰਘ ਹੇਠ ਗਏ, ਪਰ ਕੰਮ ਨਾ ਬਣਿਆ। ਪੰਜ ਜੂਨ, ਸੂਬੇਦਾਰ ਬਲਵੰਤ ਸਿੰਘ ਅਤੇ ਸੀ ਕੰਪਨੀ ਦੀ ਇਕ ਪਲਟੂਨ ਟਾਈਗਰ ਹਿੱਲ ਦੇ ਐਨ ਨੇੜੇ ਪੁਆਇੰਟ 4660 ’ਤੇ 6 ਜੂਨ ਤਕ ਜਗ੍ਹਾ ’ਤੇ ਕਾਬਜ਼ ਹੋ ਗਏ ਅਤੇ ਹੌਲੀ-ਹੌਲੀ ਘੇਰਾ ਵਧਾਉਣ ਲੱਗੇ। ਇਥੇ ਹੀ ਟੈਲੀਫੂਨ ਲਾਈਨ/ਕੇਬਲ ਰੀਪੇਅਰ ਕਰਦੀ ਪਾਰਟੀ ਦੇ ਚਾਰ ਜਵਾਨ ਅਤੇ ਹਵਾਲਦਾਰ ਗੁਰਧਿਆਨ ਸਿੰਘ ਮਾਰੇ ਗਏ। ਮੇਜਰ ਅਸ਼ੂ ਦੀ ਬਦਲੀ ਆ ਜਾਣ ’ਤੇ, ਏ ਕੰਪਨੀ ਮੇਜਰ ਰਾਠੌਰ ਦੀ ਹੋ ਗਈ। ਇਹ ਗੱਲ 10 ਜੂਨ ਪੁਆਇੰਟ 4660 ਦੀ ਹੈ। ਰਾਠੌਰ ਵੀ ਸੱਤ ਦਿਨਾਂ ਮਗਰੋਂ ਜ਼ਖ਼ਮੀ ਹੋਣ ਕਰਕੇ ਪਿੱਛੇ ਭੇਜਣਾ ਪਿਆ।

ਚੇਤੇ ਰਹੇ 7 ਮਈ ਨੂੰ ‘ਪਰੀਓਂ ਕਾ ਤਾਲਾਬ’ ਦੇ ਸੂਬੇਦਾਰ ਸਰਦਾਰਾ ਸਿੰਘ ਦੀ ਪਲਟੂਨ ਡਟੀ ਹੋਈ ਸੀ। ਇਸੇ ਵਿਚ ਵਲੰਟੀਅਰ ਹੋ ਕੇ ਰਿਹਾ ਸੂਬੇਦਾਰ ਗੁਰਦਿਆਲ ਸਿੰਘ ਪਿੱਛੇ ਰਹੀਆਂ ਲਾਸ਼ਾਂ ਕੱਢਣ ਲਈ ਹੰਭਲਾ ਮਾਰਦਾ ਰਿਹਾ। ਅੰਤ ਉਹ ਲੈਫਟੀਨਂੈਟ ਭੱਟਾਚਾਰੀਆ ਅਤੇ ਸਿਪਾਹੀ ਮੇਜਰ ਸਿੰਘ ਦੀ ਲਾਸ਼ ਕੱਢ ਲਿਆਇਆ। ਐਧਰ 18 ਜੂਨ ਤੋਂ 24 ਜੂਨ ਤਕ ਟਾਈਗਰ ਹਿੱਲ ਦੀ ਪੱਛਮੀ ਰਿਜ ’ਤੇ ਕਬਜ਼ੇ ਲਈ ਲੜਾਈ ਚੱਲਦੀ ਰਹੀ। ਇਨ੍ਹਾਂ ਵਿਚ 16 ਗਰਨੇਡੀਅਰਜ਼, 7 ਜਾਟ ਅਤੇ 81 ਦੇ ਜਵਾਨ ਵੀ ਸਨ।

25 ਜੂਨ ਬਿਗੇਡੀਅਰ ਐੱਮ.ਪੀ.ਐੱਸ. ਬਾਜਵਾ, ਕਮਾਂਡਰ 192 ਬਿ੍ਰਗੇਡ ਨੂੰ ਇਲਾਕੇ ਦੀ ਜ਼ਿੰਮੇਵਾਰੀ ਸੌਂਪੀ ਗਈ। ਅਠਾਰਾਂ ਗਰਨੇਡੀਅਰਜ਼ ਵੀ ਆ ਜੁੜੀ। 18 ਗਰਨੇਡੀਅਰ ਦਾ ਟੂ ਆਈ ਸੀ ਮੇਜਰ ਧਰਮਵੀਰ ਪੰਗਲ, 4 ਅਫਸਰ, 10 ਜੇ.ਸੀ.ਓ ਅਤੇ ਯੂਨਿਟ ਟੈਕ ਹੈਡ ਕੁਆਰਟਰ, ਪੁਆਇੰਟ 4460 ਤੇ ਅੱਠ ਵਾਲਿਆਂ ਨਾਲ ਰਲ ਕੇ ਵੱਡਾ ਹਮਲਾ ਵਿਉਂਤਣ ਲੱਗ ਪਏ। ਕਮਾਂਡਰ ਨੇ ਤਿੰਨ ਚਾਰ ਜੁਲਾਈ ਹਮਲੇ ਦੀ ਸੋਚੀ, ਪਰ ਨਾਲ ਲੱਗਦੇ 79 ਬਿ੍ਰਗੇਡ ਨੇ 4875 ’ਤੇ ਹਮਲਾ ਕਰਨਾ ਸੀ। ਕਈ ਕਾਰਨਾਂ ਕਰਕੇ 79 ਦੇ ਹਮਲੇ ਨੂੰ ਪਹਿਲ ਦਿੱਤੀ ਗਈ। ਟਾਈਗਰ ਹਿੱਲ ’ਤੇ ਹਮਲੇ ਲਈ, ਵਿਉਂਤ ਦੀ ਬਾਹਰੀ ਰੂਪ ਰੇਖਾ ਇਸ ਤਰ੍ਹਾਂ ਸੀ। 18 ਗਰਨੇਡੀਅਰਜ਼, ਪੂਰਬ, ਉੱਤਰ ਪੂਰਬ ਅਤੇ ਦੱਖਣ ਵੱਲੋਂ ਬਹੁ ਦਿਸ਼ਾਈ ਹਮਲਾ ਕਰੂ, ਜਿਸ ਲਈ 8 ਸਿੱਖ ਫਰਮ ਬੇਸ ਬਣਾਊ (ਲਾਂਚ ਪੈਡ) ਅਤੇ ਹੋਰ ਦੋ ਦਿਸ਼ਾਵਾਂ ਵਿਚ ਝੂਠੀ ਮੂਠੀ ਦਾ ਹਮਲਾ ਜ਼ਾਹਰ ਕਰੂ ਅਤੇ ਇਸਦੀ ਇਕ ਕੰਪਨੀ 18 ਗਰਨੇਡੀਅਰਜ਼ ਲਈ, ਰਿਜ਼ਰਵ ਦੇ ਤੌਰ ’ਤੇ ਤਿਆਰ ਰਹੂ। 2 ਜੁਲਾਈ ਨੂੰ ਦੋਨਾਂ ਪਲਟਨਾਂ ਦੇ ਸੀ.ਓ.ਨੇ, ਪਲਾਨ ਕੋਆਰਡੀਨੇਟ ਕੀਤੀ ਅਤੇ ਹੁਕਮ ਐਕਸ਼ਨ ਲਈ ਪਾਸ ਕਰ ਦਿੱਤੇ। ਅਠਾਰਾਂ ਗਰਨੇਡੀਅਰ ਦਾ ਹਮਲਾ 3 ਜੁਲਾਈ ਨੂੰ ਤੜਕੇ ਸ਼ੁਰੂ ਹੋਇਆ। ਇਸ ਦੀਆਂ ਦੋ ਕੰਪਨੀਆਂ, ਪਹੰੁਚ ਰਸਤੇ ’ਤੇ ਹੀ ਦੁਸ਼ਮਣ ਦੇ ਫਾਇਰ ਹੇਠ ਪਿੰਨ ਡਾਊਨ ਹੋ ਗਈਆਂ ਅਤੇ ਅੱਗੇ ਵਧਣਾ ਰੁਕ ਗਿਆ। ਪੂਰਬੀ ਅਪਰੋਚ ਵਾਲੀ ਕੰਪਨੀ ਟਾਈਗਰ ਹਿੱਲ ਦੇ ਨੇੜ ਤਾਂ ਪੁੱਜ ਗਈ ਪਰ ਅੱਗੇ ਨਾ ਜਾ ਸਕੀ। ਕਮਾਂਡੋ ਪਲਟੂਨ ਵੀ ਕੰਪਨੀ ਨਾਲ ਆ ਰਲੀ।

ਕਮਾਂਡਰ ਨੇ ਸੋਚਿਆ ਗ਼ੈਰ-ਰਵਾਇਤੀ ਢੰਗ

ਹਾਲਤ ਮਾੜੀ ਹੋਣ ਕਰਕੇ ਕਮਾਂਡਰ ਨੇ ਗ਼ੈਰ-ਰਵਾਇਤੀ ਢੰਗ ਤਰੀਕਾ ਸੋਚਿਆ ਕਿ ਟਾਈਗਰ ਹਿੱਲ ਅਤੇ ਰੌਕੀ ਨੌਬ, (ਜੋ ਪੱਛਮੀ ਰਿਜ ਦੇ ਐਨ ਪੱਛਮੀ ਸਿਰੇ ’ਤੇ ਸੀ) ਦੋਵੇਂ ਪੋਸਟਾਂ ਇਕ ਦੂਜੀ ਦੀ ਸਪੋਰਟ ਕਰ ਸਕਦੀਆਂ ਸਨ, ਇਸ ਲਈ ਇਨ੍ਹਾਂ ਦੇ ਵਿਚਕਾਰ ਜਗ੍ਹਾ ’ਤੇ ਕਬਜ਼ਾ ਕਰ ਕੇ ਇਨ੍ਹਾਂ ਨੂੰ ਅੱਡ-ਅੱਡ ਨਿਬੜਿਆ ਜਾਵੇ। ਬਿ੍ਰਗੇਡੀਅਰ ਬਾਜਵਾ ਨੇ ਅੱਠ ਦੇ ਸੀਓ ਨੂੰ ਇਸ ਕੰਮ ਲਈ ਕਮਾਂਡੋ ਪਲਟੂਨ ਲਾਂਚ ਕਰਨ ਲਈ ਕਿਹਾ। ਇਸ ਦਾ ਟਾਸਕ (ਕੰਮ) ਸੈਡੋ ਨਾਲੇ ਤੋਂ ਸਿੱਧਾ ਚੜ੍ਹਕੇ, ਸਿਰੇ ’ਤੇ ਪੱੁਜ ਕੇ, ਟਾਈਗਰ ਹਿੱਲ ਦੀ ਪੱਛਮੀ ਰਿਜ ’ਤੇ ਲੱਗਣ ਤੋਂ ਪਹਿਲਾਂ, ਇੰਡੀਆ ਗੇਟ ’ਤੇ ਕਬਜ਼ਾ ਕਰਨਾ ਸੀ। ਦੂਰ ਤੋਂ ਇਹ ਇਲਾਕਾ ਖ਼ਾਲੀ ਲੱਗਦਾ ਸੀ। ਸੀਓ ਕਰਨਲ ਐੱਮ.ਪੀ. ਸਿੰਘ ਨੇ ਮੇਜਰ ਪਰਮਾਰ ਡੀ ਕੰਪਨੀ ਨੂੰ ਲੈਫਟੀਨੈਂਟ ਆਰ. ਕੇ. ਸ਼ਿਰਾਵਤ ਦੀ ਕਮਾਂਡੋ ਪਲਟੂਨ ਨਾਲ ਇਹ ਟੁਕੜੀ ਤਿਆਰ ਰਹਿਣ ਦੇ ਹੁਕਮ ਦਿੱਤੇ। ਇਸ ਵਿਚ ਦੋ ਅਫਸਰ, 4 ਜੇਸੀਓ ਅਤੇ 46 ਜਵਾਨ ਕੁਲ 52 ਜਣੇ। ਇਹ 4460 ਤੋਂ 5 ਜੁਲਾਈ ਦਸ ਵਜੇ ਚਲੇ। ਇਹ ਟੁਕੜੀ ਸਿੱਧੀ ਟਿੰਗਲ ਨਾਲੇ ਵਿਚ ਉਤਰ ਗਈ ਅਤੇ ਦੱਖਣ ਵੱਲ ਮੁੜ ਗਈ। ਇਹ ਸਾਰੀ ਹਰਕਤ ਦੁਸ਼ਮਣ ਦੀ ਅੱਖ ਥੱਲੇ ਹੋ ਰਹੀ ਸੀ। ਜਦੋਂ ਉਹ ਦੁਸ਼ਮਣ ਤੋਂ ਉਹਲੇ ਹੋਏ ਤਾਂ ਮੇਜਰ ਪਰਮਾਰ, ਉੱਤਰ ਵੱਲ ਮੁੜ ਪਿਆ ਅਤੇ ਹਨੇਰਾ ਹੋ ਜਾਣ ਤਕ ਨਾਲੇ ਵਿਚ ਪਏ ਰਹੇ। ਫਿਰ ਤੇਜ਼ੀ ਨਾਲ ਚਲਕੇ ਪੱਛਮੀ ਰਿਜ ਦੇ ਮੱੁਢ ਵਿਚ ਨਾਲੇ ਵਿਚ ਅੱਪੜ ਗਏ। ਸਵੇੇਰੇ ਦੋ ਵਜੇ ਉਹ ਹਵਾਲਾ ਪੁਆਇੰਟ ਜਿਸ ਨੂੰ ਅਸੀਂਂ ਬੜਾ ਪੱਥਰ ਦਾ ਨਾਂਅ ਦਿੱਤਾ ਸੀ, ਪਹੰੁਚ ਗਏ। ਇਥੋਂ ਔਬਜੈਕਟਿਵ ਕਾਂ ਉਡਾਰੀ 300 ਮੀਟਰ ਦੂਰ ਸੀ। ਮੇਜਰ ਪਰਮਾਰ ਨੇ ਸੂਬੇਦਾਰ ਸਰਦਾਰਾ ਸਿੰਘ (ਉਬਾਂ-ਲਾ ਵਾਲਾ ਨਹੀਂ ਦੂਜਾ) ਨੂੰ ਫਾਇਰ ਬੇਸ ਤਿਆਰ ਕਰਨ ਲਈ ਕਿਹਾ ਜਿਸ ’ਤੇ ਜ਼ਿਆਦਾ ਟਾਈਮ ਨਹੀਂ ਲੱਗਿਆ ਅਤੇ ਉਸਨੂੰ ਜ਼ਿੰਮੇਵਾਰੀ ਦੇ ਕੇ, ਆਪ ਬਾਕੀ ਨਫ਼ਰੀ ਨਾਲ ਲੈ ਕੇ ਰਿਜ ਲਾਈਨ ਤੇ ਸਵੇਰੇ ਤਿੰਨ ਵਜੇ ਪਹੰੁਚਿਆ ਅਤੇ ਵੇਖਿਆ ਕਿ ਉਹ ਇੰਡੀਆ ਗੇਟ ਦੇ ਐਨ ਪੱਛਮੀ ਰਿਜ਼ ’ਤੇ ਹਨ ਅਤੇ ਚੰਗੀ ਪੁਜ਼ੀਸ਼ਨ ਹੈ। ਚੰਦ ਦੀ ਢਲਦੀ ਚਾਨਣੀ ਵਿਚ ਵੇਖਿਆ ਕਿ ਇੰਡੀਆ ਗੇਟ ਡਿਫੈਂਸ ਅੰਦਾਜ਼ੇ ਉਲਟ ਖ਼ਾਲੀ ਨਹੀਂ ਸੀ। ਉਸ ਨੂੰ ਦੋ ਸੰਘਰ ਸਾਫ਼ ਦਿਸੇ ਅਤੇ ਕੁਝ ਪੱਥਰਾਂ ਦੀਆਂ ਢੇਰੀਆਂ ਜੋ ਸੰਘਰ ਹੀ ਲੱਗਦੇ ਸਨ। ਮੇਜਰ ਪਰਮਾਰ ਨੇ ਪਾਰਟੀ ਨੂੰ ਪੁਜ਼ੀਸ਼ਨ ਵਿਚ ਲਾ ਕੇ, ਰੌਕਟ ਲਾਂਚਰ ਟੀਮ ਨੂੰ ਬੰਕਰ ਉਡਾਉਣ ਲਈ ਕਿਹਾ। 10 ਮਿੰਟਾਂ ਵਿਚ 36 85 ਰੌਕਟ ਸੰਗਰਾਂ ਵਿਚ ਜਾ ਵੱਜੇ ਤੇ ਉਹ ਬਰਬਾਦ ਹੋ ਗਏ। ਦੁਸ਼ਮਣ ਕੁਝ ਵਿੱਚੇ ਮਰ ਗਏ ਬਾਕੀ ਪੂਰੀ ਵਾਹ ਨਾਲ ਟਾਈਗਰ ਹਿੱਲ ਅਤੇ ਰੌਕੀ ਨੌਬ ਵੱਲ ਉੱਡਦੇ ਦਿਸੇ। ਕਾਮਯਾਬੀ ਮਗਰੋਂ ਪੁਜ਼ੀਸ਼ਨ ਰੀਸੈੱਟ ਕੀਤੀ ਅਤੇ ਪਾਰਟੀ ਦੇ ਤਿੰਨ ਹਿੱਸੇ ਕਰ ਦਿੱਤੇ। ਲੈਫਟੀਨਂੈਟ ਸ਼ਿਰਾਵਤ ਅਤੇ ਦੋ ਜੇਸੀਓ (ਕਰਨੈਲ ਸਿੰਘ ਅਤੇ ਰਵੇਲ ਸਿੰਘ), 20 ਜਵਾਨਾਂ ਨੂੰ ਹੈਲਮੈਟ ਨਾਮੀ ਜਗ੍ਹਾ ’ਤੇ ਕਬਜ਼ੇ ਲਈ ਭੇਜ ਦਿੱਤਾ। ਸਰਦਾਰਾ ਸਿੰਘ ਨੂੰ ਐੱਮ.ਐੱਮ.ਜੀ. ਸੈਕਸ਼ਨ ਨਾਲ ਹੈਲਮੈਟ ਤੋਂ ਅੱਗੇ ਰੌਕੀ ਨੌਬ ’ਤੇ ਹਮਲੇ ਲਈ ਕਿਹਾ। ਉਹ ਆਪ ਅਤੇ ਸੂਬੇਦਾਰ ਨਿਰਮਲ ਸਿੰਘ ਅਤੇ ਬਾਕੀ ਜਵਾਨਾਂ ਨਾਲ ਇੰਡੀਆ ਗੇਟ ’ਤੇ ਰਿਹਾ। ਦੁਸ਼ਮਣ ਦੀਆਂ ਪੁਜ਼ੀਸ਼ਨਾਂ ਨੂੰ ਜਾਂਦੀ ਟੈਲੀਫੋਨ ਕੇਬਲ ਕੱਟ ਦਿੱਤੀ।

ਸੰਜਮ ਤੇ ਬਹਾਦਰੀ ਕਰਕੇ ਹੋਇਆ ਸੰਭਵ

ਜਦੋਂ ਦੋਵੇਂ ਪਾਕਿਸਾਤਾਨੀ ਅਫਸਰ ਮਾਰੇ ਗਏ ਤਾਂ, ਪਾਕਿਸਤਾਨ ਦਾ ਜਵਾਬੀ ਹਮਲਾ ਤਿੜਕ ਗਿਆ। ਇਹ 8 ਸਿੱਖ ਦੇ ਗੱਭਰੂਆਂ ਦੀ ਬਹਾਦਰੀ, ਸੰਜਮ, ਅਨੁਸ਼ਾਸਿਤ ਠਹਿਰਾਅ ਕਰਕੇ ਹੀ ਸੰਭਵ ਹੋ ਸਕਿਆ। ਸਿਪਾਹੀ ਸਤਪਾਲ ਸਿੰਘ ਜੋ ਤਿੰਨ ਵਾਰੀ ਜ਼ਖ਼ਮੀ ਹੋ ਚੁੱਕਿਆ ਸੀ, ਨੇ ਗੁੱਸੇ ਅਤੇ ਜੋਸ਼ ਵਿਚ ਉਠ ਕੇ ਦੋ ਪਾਕਿਸਤਾਨੀ ਸੰਗੀਨ ਨਾਲ ਢੇਰੀ ਕਰ ਸੁੱਟੇ। ਬਾਅਦ ਵਿਚ ਇਸ ਨੂੰ ਵੀਰ ਚੱਕਰ ਦਿੱਤਾ ਗਿਆ। ਸਿਪਾਹੀ ਗੁਰਦੀਪ ਸਿੰਘ ਐੱਲ.ਅੱੈਮ.ਜੀ. ਨੰਬਰ ਇਕ ਜੋ ਹੈਲਮੈਟ ਤੇ ਜਖ਼ਮੀ ਹੋ ਗਿਆ ਸੀ ਵੀ ਸਾਹਮਣੇ ਆਖਰੀ ਪਾਕਿਸਤਾਨੀ ਦੇ ਡਿਗਣ ਤੱਕ ਡਟਿਆ ਰਿਹਾ ਅਤੇ ਮਗਰੋਂ ਬਹਾਦਰੀ ਲਈ ਸਨਮਾਨਿਆ ਗਿਆ।

ਸਾਹਮਣੇ ਮਰੇ ਦੋ ਪਾਕਿਸਤਾਨੀ ਅਫ਼ਸਰਾਂ ਵਿਚ ਇਕ ਕੈਪਟਨ ਕਰਨਲ ਸ਼ੇਰ, 12 ਨੁਬਰਾ ਲਾਈਟ ਇਨਫੈਂਟਰੀ ਅਤੇ ਦੂਸਰਾ ਸਪੈਸ਼ਲ ਸਰਵਿਸਜ਼ ਗਰੱੁਪ ਦਾ ਮੇਜਰ ਇਕਬਾਲ ਸਨ। ਮਗਰੋਂ ਕੈਪਟਨ ਕਰਨਲ ਸ਼ੇਰ ਨੂੰ ਪਾਕਿਸਤਾਨ ਦਾ ਬਹਾਦਰੀ ਲਈ ਸਰਵਉੱਚ ਸਨਮਾਨ ਹਲਾਲ-ਏ-ਜ਼ੁਰਤ ਦਿੱਤਾ ਗਿਆ। ਇਹ ਕਾਰਗਿਲ ਜੰਗ ਵਿਚ ਇਕੋ ਇਕ ਸਭ ਤੋਂ ਉੱਚਾ ਸਨਮਾਨ ਸੀ। ਭਾਵੇਂ ਸਿੱਖਾਂ ਨੇ ਪਾਕੀਆਂ ਦਾ ਜੁਆਬੀ ਹਮਲਾ ਪਛਾੜ ਦਿੱਤਾ ਸੀ, ਪਰ ਉਹ ਹੈਲਮੈਟ ਅਤੇ ਟਾਈਗਰ ਹਿੱਲ ਤੋਂ ਫਾਇਰ ਕਰਦੇ ਰਹੇ।

ਮੇਜਰ ਪਰਮਾਰ ਨੇ ਸੋਚਿਆ ਕਿ ਜਾਂ ਤਾਂ ਹੈਲਮੈਟ ਲਈ ਜਾਵੇ ਜਾਂ ਫਿਰ ਆਪਣੇ ਜੁਆਨ ਸਾਹਮਣੇ ਮਰਦੇ ਵੇਖੇ। ਹੈਲਮੈਟ, ਇੰਡੀਆ ਗੇਟ ਤੋਂ ਉੱਚੀ ਸੀ। ਚਾਰ ਚੁਫੇਰੇ ਤੋਂ ਆ ਰਹੇ ਫ਼ਾਇਰ ਤੋਂ ਇੰਝ ਲੱਗਦਾ ਸੀ ਕਿ ਅੰਤ ਨੇੜੇ ਹੀ ਹੈ। ਫ਼ੈਸਲੇ ਦੀ ਘੜੀ ਸੀ, ਮੇਜਰ ਪਰਮਾਰ ਨੇ ਨਾਇਬ ਸੂਬੇਦਾਰ ਨਿਰਮਲ ਸਿੰਘ ਨੂੰ ਇੰਡੀਆ ਗੇਟ ਤੇ ਛੱਡ ਕੇ, ਲੈਫਟੀਨੈਂਟ ਸ਼ਿਰਾਵਤ ਜੋ ਉਸ ਵਾਂਗ ਹੀ ਜ਼ਖ਼ਮੀ ਸੀ ਅਤੇ 12 ਜੁਆਨ ਜਿਨ੍ਹਾਂ ਵਿਚ 8 ਜ਼ਖ਼ਮੀ ਸਨ ਨੂੰ ਨਾਲ ਲੈ ਕੇ ਹੈਲਮੈਟ ’ਤੇ ਹਮਲਾ ਕਰ ਕੇ ਕਬਜ਼ਾ ਕਰ ਲਿਆ। ਅੱਠ ਦੇ ਖ਼ਾਲਸੇ ਇਕ ਵਾਰ ਫ਼ੇਰ ਉਤੋਂ ਦੀ ਹੋ ਗਏ। ਕਾਮਯਾਬੀ ਦਾ ਲਾਹਾ ਲੈ ਕੇ, ਮੇਜਰ ਪਰਮਾਰ, ਸ਼ਿਰਾਵਤ ਅਤੇ 4 ਜਵਾਨ ਜੋ ਜ਼ਖਮੀ ਨਹੀਂ ਸਨ ਲੈ ਕੇ ਰੌਕੀ ਨੌਬ ਵੱਲ ਹੋ ਤੁਰਿਆ। ਉਹ ਪਹੰੁਚ ਤਾਂ ਗਏ ਪਰ ਕਾਬਜ਼ ਨਾ ਹੋ ਸਕੇ ਅਤੇ ਮੁਨਾਸਬ ਜਗ੍ਹਾ ’ਤੇ ਪੁਜ਼ੀਸ਼ਨ ਲੈ ਲਈ। ਮੇਜਰ ਪਰਮਾਰ ਪੰਜਾਂ ਨੂੰ ਉੱਥੇ ਛੱਡ ਕੇ, ਆਪ ਇੰਡੀਆ ਗੇਟ ਮੁੜ ਆਇਆ ਤਾਂ ਕਿ ਟਾਈਗਰ ਹਿੱਲ ਵੱਲੋਂ ਸੰਭਾਵੀ ਹਮਲੇ ਨੂੰ ਰੋਕ ਸਕਣ। ਹੁਣ ਗੋਲੀ ਸਿੱਕਾ ਮੁੱਕਣ ਹੀ ਵਾਲਾ ਸੀ। ਆਪਣੇ ਅਤੇ ਦੁਸ਼ਮਣ ਦੇ ਮਰਿਆਂ ਦੀ ਤਲਾਸ਼ੀ ਨਾਲ ਮਿਲੇ ਗੋਲੀ ਸਿੱਕੇ ਨਾਲ ਉਹ ਇਕ ਹਮਲਾ ਮੋੜਨ ਦੇ ਕਾਬਲ ਹੋ ਗਏ ਸਨ ਪਰ ਰੱਬ ਦੀ ਮਿਹਰ, ਜਵਾਬੀ ਹਮਲਾ ਨਹੀਂ ਆਇਆ।

ਪਰਮਾਰ ਅਤੇ ਹੋਰਾਂ ਨੂੰ ਥੋੜ੍ਹਾ ਸੁੱਖ ਦਾ ਸਾਹ ਉਦੋਂ ਆਇਆ ਜਦੋਂ 20 : 00 ਵਜੇ ਸੂਬੇਦਾਰ ਦਰਸ਼ਨ ਸਿੰਘ, ਏ ਕੰਪਨੀ, 18 ਜਵਾਨ ਅਤੇ ਅਮਨੀਸ਼ਨ ਲੈ ਕੇ ਆ ਪਹੰੁਚਿਆ। ਕੁਝ ਜਵਾਨ ਜ਼ਖ਼ਮੀਆਂ ਨੂੰ ਲੈ ਕੇ ਜਾਣ ਲਈ ਆਏ ਸਨ। ਏਥੇ ਹੀ 18 ਗਰਨੇਡੀਅਰਜ਼ ਦੀ ਮਦਦ ਵੀ ਆ ਪਹੰੁਚੀ। ਬਦਕਿਸਮਤੀ ਨਾਲ ਸੂਬੇਦਾਰ ਨਿਰਮਲ ਸਿੰਘ ਜੋ ਹੁਣ ਤਕ ਸਰਵਉਚ ਬਹਾਦਰੀ ਨਾਲ ਲੜਦਾ ਰਿਹਾ ਸੀ, ਦੁਸ਼ਮਣ ਦੇ ਆਰ.ਪੀ.ਜੀ. ਰੌਕਟ ਦੀ ਡਾਇਰੈਕਟ ਹਿੱਟ ਨਾਲ ਮਾਰਿਆ ਗਿਆ। ਉਸਨੂੰ ਮਰਨ ਉਪਰੰਤ ਵੀਰ ਚੱਕਰ ਦਿੱਤਾ ਗਿਆ। ਸੱਤ ਜੁਲਾਈ 0600 ਵਜੇ ਮੇਜਰ ਦਲਬੀਰ ਸਿੰਘ, ਮੇਜਰ ਪਰਮਾਰ ਜੋ ਕਈ ਦਿਨਾਂ ਤੋਂ ਜ਼ਖ਼ਮੀ ਸੀ, ਦੀ ਬਦਲੀ ਆ ਗਿਆ।

ਇਸ 58 ਘੰਟਿਆਂ (4 ਜੁਲਾਈ 10 ਵਜੇ ਤੋਂ ਲੈ 6 ਜੁਲਾਈ ਸ਼ਾਮ 8 ਵਜੇ ਤਕ) ਦੇ ਲਗਾਤਾਰ ਐਕਸ਼ਨ ਵਿਚ 8 ਸਿੱਖ ਦੇ 52 (ਅਫਸਰ, ਜੇਸੀਓ ਜਵਾਨਾਂ) ’ਚੋਂ ਇਸ ਛੋਟੀ ਜਿਹੀ ਸਿੱਖ ਫੋਰਸ ਦੇ ਤਿੰਨ ਜੇਸੀਓ 15 ਜੁਆਨ ਮਾਰੇ ਗਏ, ਦੋ ਅਫਸਰ (ਮੇਜਰ ਪ੍ਰਮਾਰ ਅਤੇ ਲੈਫਟੀਨੈਟ ਸ਼ਿਰਾਵਤ), ਇਕ ਜੇਸੀਓ ਅਤੇ 18 ਜਵਾਨ ਜ਼ਖ਼ਮੀ ਹੋਏ, ਇਕ ਜਵਾਨ ਗੁੰਮ ਮਗਰੋਂ ਮਰਿਆ ਐਲਾਨਿਆ ਗਿਆ, ਕੁਲ 39 ਮੌਤਾਂ 52 ਵਿੱਚੋਂ। ਇਸ ਬਹਾਦਰੀ ਦੀ ਗਾਥਾ ਅਤੇ ਇੰਡੀਆ ਗੇਟ ’ਤੇ ਜਿੱਤ ਨੇ ਟਾਈਗਰ ਹਿੱਲ ’ਤੇ ਬੈਠੇ ਦੁਸ਼ਮਣ ਦੇ ਹੌਸਲੇ ਪਸਤ ਕਰ ਦਿੱਤੇ ਅਤੇ ਇਹ ਟੁਕੜੀ ਬਰਫ਼ੀਲੀ ਢਲਵਾਨ ਤੋਂ ਪਿਛੋਂ ਹਟਦੀ ਵੇਖੀ ਗਈ।

18 ਗਰਨੇਡੀਅਰਜ਼ ਨੇ ਪੌੜੀ ਦੇ ਇਸ ਡੰਡੇ ਤੋਂ ਅੱਗੇ ਲੜਾਈ ਤੋਰੀ ਤੇ 8 ਜੁਲਾਈ ਨੂੰ ਟਾਈਗਰ ਹਿੱਲ ’ਤੇ ਕਬਜ਼ਾ ਕੀਤਾ। ਸਾਰੇ ਸੀਨੀਅਰ ਅਧਿਕਾਰੀ ਮੰਨ ਗਏ ਕਿ ਇੰਡੀਆ ਗੇਟ ਦੀ ਬਹਾਦਰੀ ਵਾਲੀ ਜ਼ੋਖਮ ਭਰੀ ਡਿਫੈਂਸ, ਪੌੜੀ ਦੇ ਆਖ਼ਰੀ ਡੰਡੇ ਨੇ ਪਾਸੇ ਪਰਤ ਦਿੱਤੇ ਅਤੇ 18 ਗਰਨੇਡੀਅਰਜ਼ ਦੀ ਫ਼ਤਹਿ ’ਚ ਵਡਮੁੱਲਾ ਯੋਗਦਾਨ ਪਾਇਆ।

ਜ਼ਖ਼ਮੀ ਜਵਾਨ ਝੱਲਦੇ ਰਹੇ ਠੰਢ

ਪਹਿਲੀ ਕਿਰਨ ਨਾਲ ਦੁਸ਼ਮਣ ਨੇ ਕੁੱਲ ਹਥਿਆਰਾਂ ਨਾਲ ਟਾਈਗਰ ਹਿੱਲ ਤੋਂ ਫਾਇਰ ਖੋਲ੍ਹ ਦਿੱਤਾ। ਹੈਵੀ ਏਅਰਡੀਫੈਂਸ ਮਸ਼ੀਨ ਗੰਨਾਂ ਇੰਡੀਆ ਗੇਟ ’ਤੇ ਵਰ੍ਹਨ ਲੱਗ ਪਈਆਂ। ਜੁਆਬੀ ਹਮਲਾ ਤਾਂ ਨਾ ਆਇਆ ਪਰ ਸਾਡੀਆਂ ਕੈਜੂਐਲਟੀਆਂ ਵੱਧ ਰਹੀਆਂ ਸਨ। ਅੱਠ ਸਿੱਖ ਵਾਲਿਆਂ ਇਹ ਮਣਾਂ ਮੂੰਹੀ ਅੱਗ, ਖਿੜੇ ਮੱਥੇ ਝਲੀ। ਪਰ ਇਕ ਹੋਰ ਦੁਸ਼ਮਣ ਇਸ ਤੋਂ ਵੀ ਭੈੜਾ, ਜੋ ਝਲਣਾ ਪਿਆ ਉਹ ਸੀ ‘ਠੰਢ’। ਨਾ ਕੋਈ ਕੰਬਲ ਨਾ ਸਲੀਪਿੰਗ ਬੈਗ-ਇਹ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਗੋਲੀ ਸਿੱਕਾ ਚੁੱਕਣ ਲਈ ਪਿੱਛੇ ਛੱਡ ਆਏ ਸਨ। ਠੀਕ ਆਦਮੀ ਅਤੇ ਜ਼ਖ਼ਮੀ ਦੋਵੇਂ ਠੰਢ ਝੱਲਦੇ ਰਹੇ। ਜੁਲਾਈ ਵਿਚ ਵੀ ਇਨ੍ਹਾਂ ਚੋਟੀਆਂ ’ਤੇ (5000 ਮੀਟਰ ਉਚੀਆਂ) ਤਾਪਮਾਨ ਜੀਰੋ ਡਿਗਰੀ ਤੋਂ ਥਲੇ ਹੰੁਦਾ ਹੈ। ਸ਼ਾਮ ਨੂੰ ਕਮਾਂਡਰ ਬਾਜਵਾ ਨੇ ਸੀਓ 8 ਸਿੱਖ ਅਤੇ ਮੇਜਰ ਪਰਮਾਰ ਨਾਲ ਗੱਲ ਕੀਤੀ ਅਤੇ ਭਾਰੀ ਜੁਆਬੀ ਹਮਲਾ ਆਉਣ ਦੀ ਸੰਭਾਵਨਾ ਦੱਸੀ ਜੋ ਕੇ ਫੜੇ ਗਏ ਵਾਇਰਲੈਸ ਮੈਸਿਜ ’ਤੇ ਅਧਾਰਿਤ ਸੀ, ਪਰ ਇੰਝ ਨਹੀਂ ਹੋਇਆ। ਅੱਗ ਵਰ੍ਹਦੀ ਰਹੀ। ਨਾ ਕੋਈ ਖਾਣਾ, ਨਾ ਕੱਪੜਾ, ਇਹ ਹੱਡੀਂ ਹੰਢਾਈ ਕਹਾਣੀ ਜਿਉਂਦੇ ਠੀਕ ਠਾਕ ਅਤੇ ਜ਼ਖ਼ਮੀ ਕਦੇ ਨਹੀਂ ਭੁੱਲ ਸਕਦੇ। ਜ਼ਖ਼ਮੀਆਂ ਦੇ ਮਾਰਫੀਨ ਦੇ ਲੱਗੇ ਟੀਕੇ ਦਾ ਅਸਰ ਹੌਲੀ ਘੱਟ ਰਿਹਾ ਸੀ। ਇਹ ਹਰ ਫ਼ੌੌਜੀ ਕੋਲ ਹੰੁਦਾ ਹੈ, ਪਰ ਕੁਝ ਵੀ ਨਹੀਂ ਸੀ ਕੀਤਾ ਜਾ ਸਕਦਾ।

ਕੋਲ ਨਹੀਂ ਸੀ ਰਾਸ਼ਨ

ਕਿਸਮਤ ਵੱਲੋਂ ਨਾਲ ਲਿਆਂਦੇ ਦੋ ਮਿੱਟੀ ਦੇ ਤੇਲ ਵਾਲੇ ਸਟੋਵ, ਚਾਹ ਦੀ ਘੱੁਟ ਲਈ ਵਰਦਾਨ ਸਾਬਤ ਹੋਏ। ਹਾਲਾਤ ਦੇ ਮੱਦੇਨਜ਼ਰ ਜਵਾਨਾਂ ਕੋਲ ਕੋਈ ਕੰਪੋ ਰਾਸ਼ਨ ਜਾਂ ਸਰਵਾਈਵਲ ਰਾਸ਼ਨ ਨਹੀਂ ਸਨ। ਇਹ ਦੋ ਮਹੀਨਿਆਂ ਵਿਚ ਜੋ ਨਿੱਤ ਪਹਾੜ ਚੜ੍ਹਦੇ ਉਤਰਦੇ ਰਹੇ ਸਨ ਉਨ੍ਹਾਂ ਇਕ ਗੱਲ ਸਿੱਖੀ ਸੀ ਕਿ ਚੌਕਲੇਟ ਬਾਰ, ਸਭ ਤੋਂ ਵਧੀਆ ਸਨ। ਚਾਕਲੇਟ, ਬਰਫ਼ ਪਿਘਲਾ ਕੇ ਤਿਆਰ ਕੀਤਾ ਪਾਣੀ ਅਤੇ ਗਰਮਾ ਗਰਮ ਚਾਹ ਦਾ ਕੱਪ ਹੀ ਇਨ੍ਹਾਂ ਪਿਛਲੇ 58 ਘੰਟਿਆਂ ਵਿਚ ਪੀਤਾ ਸੀ। ਹਵਾਲਦਾਰ ਰਛਪਾਲ, ਜ਼ਖ਼ਮੀਆਂ ਨੂੰ ਪੈਰਾਸਿਟਾਮੋਲ ਦੀਆਂ ਗੋਲੀਆਂ ਪ੍ਰਸ਼ਾਦ ਵਾਂਗ ਵੰਡਦਾ ਹੌਸਲਾ ਦੇ ਰਿਹਾ ਸੀ। ਜ਼ਖ਼ਮੀਆਂ ’ਚੋਂ ਕਈ ਰਾਤ ਦੀ ਠੰਢ ਵਿਚ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਸਦਾ ਦੀ ਨੀਂਦ ਸੌ ਗਏ।

ਆਇਆ ਜਵਾਬੀ ਹਮਲਾ

ਤੜਕੇ 06 : 45 ’ਤੇ 20 ਕੁ ਬੰਦਿਆਂ ਨਾਲ ਦੁਸ਼ਮਣ ਦਾ ਜੁਆਬੀ ਹਮਲਾ ਆਇਆ, ਪਰ ਇਹ ਹੈਲਮੈਟ ਦੇ ਨੇੜੇ ਖਦੇੜ ਦਿੱਤਾ। 45 ਮਿੰਟਾਂ ਬਾਅਦ ਦੋ ਸੰਘਰ ਜਿਨ੍ਹਾਂ ਵਿਚ ਨਾਇਬ ਸੂਬੇਦਾਰ ਰਵੇਲ ਸਿੰਘ ਅਤੇ ਨਾਇਬ ਸੂਬੇਦਾਰ ਕਰਨੈਲ ਸਿੰਘ ਐੱਮ.ਐੱਮ.ਜੀ. ਨਾਲ ਲੜ ਰਹੇ ਸਨ, ਰੌਕਟ ਦਾ ਸ਼ਿਕਾਰ ਹੋ ਗਏ, ਦੋਵੇਂ ਮਾਰੇ ਗਏ। ਹਵਾਲਦਾਰ ਸੁਖਵੰਤ ਨੇ ਪਹਿਲਾ ਹਮਲਾ ਪਛਾੜ ਦਿੱਤਾ (ਜਿਸ ਲਈ ਮਗਰੋਂ ਉਸ ਨੂੰ ਸੈਨਾ ਮੈਡਲ ਮਿਲਿਆ), ਪਰ ਦੁਸ਼ਮਣ ਫੇਰ ਆਇਆ। ਇਸ ਵਾਰੀ ਦੋ ਪਾਕਿਸਤਾਨੀ ਅਫਸਰ ਮੂਹਰੇ ਹੋ ਕੇ ਲੀਡ ਕਰ ਰਹੇ ਸਨ। ਕਿਉਂਕਿ ਦੋ ਜੇਸੀਓ ਅਤੇ ਹੋਰ ਮੁੰਡੇ ਜ਼ਖ਼ਮੀ ਹੋ ਗਏ ਸਨ, ਇਸ ਲਈ ਲੈਫ਼ਟੀਨੈਂਟ ਸ਼ਿਰਾਵਤ ਅਤੇ ਸੂਬੇਦਾਰ ਸਰਦਾਰਾ ਸਿੰਘ ਰੌਕੀ ਨੌਬ ਤੋਂ ਪਿੱਛੇ ਹਟ ਕੇ ਇੰਡੀਆ ਗੇਟ ਆ ਗਏ। ਦੁਸ਼ਮਣ ਨੇ ਇੰਡੀਆ ਗੇਟ ਤਕ ਪਿੱਛਾ ਕੀਤਾ। ਮੇਜਰ ਪਰਮਾਰ ਅਤੇ ਉਸਦੇ ਜਵਾਨਾਂ ਵੱਲੋਂ ਘਾਤਕ ਫ਼ਾਇਰ ਦੇ ਬਾਵਜੂਦ, ਪਾਕਿਸਤਾਨੀ ਹਮਲਾਵਰ, ਇਨ੍ਹਾਂ ਦੀ ਜਲਦੀ ਵਿਚ ਲਈ ਡੀਫੈਂਸ ਤਕ ਪਹੰੁਚ ਗਏ।

ਖ਼ਤਰਿਆਂ ਦੇ ਖਿਡਾਰੀ ਬਣੇ ਸਿੱਖ ਜਵਾਨ

ਇਸ ਜੰਗ ਵਿਚ 15 ਮਈ ਤੋਂ 26 ਜੁਲਾਈ ਤਕ, 8 ਸਿੱਖ ਦੇ ਇਕ ਅਫਸਰ, 4 ਜੇਸੀਓ ਅਤੇ 30 ਜਵਾਨ ਜਾਨਾਂ ਵਾਰ ਗਏ। ਚਾਰ ਅਫਸਰ, ਦੋ ਜੇਸੀਓ ਅਤੇ 77 ਹੋਰ ਜ਼ਖ਼ਮੀ ਹੋਏ। ਪਲਟਨ ਨੂੰ ਚੀਫ ਆਫ ਦਾ ਆਰਮੀ ਸਟਾਫ਼ ਦੀ ਯੂਨਿਟ ਸਾਈਟੇਸ਼ਨ ਨਾਲ ਨਿਵਾਜ਼ਿਆ ਗਿਆ। ਪਲਟਨ ਨੂੰ 3 ਵੀਰ ਚੱਕਰ, 11 ਸੈਨਾ ਮੈਡਲ, 12 ਮੈਨਸ਼ਡ ਇਨਡਿਸਪੈਂਚਜ਼, ਚਾਰ ਨੂੰ ਚੀਫ਼ ਦੇ ਅਤੇ ਤਿੰਨ ਨੂੰ ਆਰਮੀ ਕਮਾਂਡਰ ਦੇ ਕੋਮੰਡੇਸ਼ਨ ਕਾਰਡ ਦਿੱਤੇ ਗਏ। ਇਨ੍ਹਾਂ ਬਹਾਦਰੀ ਪੁਰਸਕਾਰਾਂ ਵਿੱਚੋਂ 15 ਮਰਨ ਉਪਰੰਤ ਦਿੱਤੇ ਗਏ।

- ਕਰਨਲ ਬਲਬੀਰ ਸਿੰਘ ਸਰਾਂ

Posted By: Harjinder Sodhi