ਨਵੀਂ ਦਿੱਲੀ, ਜੇਐੱਨਐੱਨ : Tesla India Launch Update: ਭਾਰਤ ’ਚ ਲੋਕ ਲੰਬੇ ਸਮੇਂ ਤੋਂ ਅਮਰੀਕੀ ਆਟੋ ਦਿੱਗਜ Tesla ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਇਸ ਆਟੋ ਮੇਕਰ ਕੰਪਨੀ ਦੇ ਚਾਹੁੰਣ ਵਾਲਿਆਂ ਲਈ ਨਿਸ਼ਚਿਤ ਤੌਰ ’ਤੇ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਜ਼ ਮੁਤਾਬਕ ਕੰਪਨੀ ਨੇ ਆਪਣੀ ‘Model 3’ EV ਕਾਰ ਨੂੰ ਭਾਰਤ ’ਚ ਲਾਂਚ ਕਰਨ ਦੀ ਯੋਜਨਾ ਬਣਾ ਲਈ ਹੈ। ਖ਼ਬਰਾਂ ’ਤੇ ਵਿਸ਼ਵਾਸ ਕਰੋ ਤਾਂ Electric vehicle ਨਿਰਮਾਤਾ Tesla ਕੰਪਨੀ ਆਪਣੀ ਕਾਰ ਦੀ ਬੁਕਿੰਗ ਜਨਵਰੀ ’ਚ ਸ਼ੁਰੂ ਕਰ ਦੇਵੇਗੀ। ਹਾਲਾਂਕਿ ਡਿਲੀਵਰੀ ਲਈ ਇੰਤਜ਼ਾਰ ਕਰਨਾ ਪਵੇਗਾ।


ਹਾਲ ਹੀ ’ਚ ਇਸ ਗੱਲ ਨੂੰ ਪ੍ਰਮਾਣਿਤ ਕਰਦੇ ਹੋਏ ਕੰਪਨੀ ਦੇ Production head ਤੇ ਸੀਈਓ ਐਲਨ ਮਸਕ (Elon Musk) ਨੇ ਇਕ ਯੂਜ਼ਰ ਦੇ ਟਵੀਟ ’ਤੇ Tesla ਦੇ ਭਾਰਤ ’ਚ ਜਨਵਰੀ ’ਚ ਆਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ’ਚ ਲਿਖਿਆ, ਜਨਵਰੀ ’ਚ ਤਾਂ ਨਹੀਂ ਪਰ ਇਸ ਸਾਲ Tesla ਕੰਪਨੀ ਭਾਰਤ ’ਚ ਜ਼ਰੂਰ ਪ੍ਰਵੇਸ਼ ਕਰੇਗੀ। ਜ਼ਿਕਰਯੋਗ ਹੈ ਕਿ ਅਮਰੀਕੀ ਈਵੀ ਨਿਰਮਾਤਾ ਕੰਪਨੀ ਆਪਣੀ Best selling car ਤੇ ਬਜ਼ਟ ਮਾਡਲ 3 ਨੂੰ ਸਾਲ 2021 ਦੇ ਮਿਡ ’ਚ ਭਾਰਤ ’ਚ ਲਿਆਉਣ ਦੀ ਸੋਚ ਰਹੀ ਹੈ।


Tesla ਮੁਖੀ Elon Musk ਨੇ ਸਭ ਤੋਂ ਪਹਿਲਾ ਸਾਲ 2017 ’ਚ ਹੀ ‘Model 3’ ਨੂੰ ਭਾਰਤ ’ਚ ਲਾਂਚ ਕਰਨ ਦਾ ਐਲਾਨ ਕੀਤਾ ਸੀ। ਜਿਸ ਦੀ Pre-bookings ਦੀ ਸ਼ੁਰੂਆਤ ਸਾਲ 2016 ’ਚ ਹੋ ਗਈ ਸੀ। ਦਿੱਗਜ Electric Vehicle Maker Company ਨੇ ਆਖਿਰੀ ਸਮੇਂ ’ਤੇ ਆਪਣੇ ਪਲਾਨ ਨੂੰ ਇਸ ਲਈ ਰੱਦ ਕਰ ਦਿੱਤਾ ਸੀ, ਕਿਉਂਕਿ ਭਾਰਤ ਦੇ Import Policy ’ਚ ਕੁਝ ਸਮੱਸਿਆਵਾਂ ਆ ਰਹੀਆਂ ਸੀ। ਪਰ ਲੱਗਦਾ ਹੈ ਹੁਣ ਇਸ ਕੰਪਨੀ ਦੇ ਲਨਵਸ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। Tesla ਭਾਰਤ ’ਚ ਪ੍ਰਵੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

Posted By: Rajnish Kaur