ਹਾਈ ਬਲੱਡ ਪ੍ਰੈਸ਼ਰ ਇਕ ਜਾਨਲੇਵਾ ਬਿਮਾਰੀ ਹੈ। ਥੋੜ੍ਹੀ ਜਿਹੀ ਲਾਪ੍ਰਵਾਹੀ ਕਾਰਨ ਵੀ ਦਿਲ ਅਤੇ ਨਾੜੀਆਂ ਵਿਚ ਖ਼ੂਨ ਦਾ ਦਬਾਅ ਵਧ ਸਕਦਾ ਹੈ। ਇਸ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੁੰਦੀ ਹੈ। ਹਾਈ ਬਲੱਡ ਪ੍ਰੈਸ਼ਰ ਖ਼ਤਰਨਾਕ ਮੰਨਿਆ ਜਾਂਦਾ ਹੈ, ਜਦਕਿ ਲੋਅ ਲੱਡ ਪ੍ਰੈਸ਼ਰ ਓਨਾ ਖ਼ਤਰਨਾਕ ਨਹੀਂ ਹੁੰਦਾ। ਬਾਵਜੂਦ ਇਸ ਦੇ, ਦੋਵੇਂ ਜਾਨਲੇਵਾ ਹੋ ਸਕਦੇ ਹਨ ਪਰ ਜੇ ਥੋੜ੍ਹੀ ਜਿਹੀ ਸਾਵਧਾਨੀ ਰੱਖੀ ਜਾਵੇ ਤਾਂ ਇਸ ਨਾਲ ਪੀੜਤ ਵਿਅਕਤੀ ਲੰਬੀ ਉਮਰ ਜੀਅ ਸਕਦਾ ਹੈ।

ਹਾਈ ਬਲੱਡ ਪ੍ਰੈਸ਼ਰ ਦਾ ਪ੍ਰਭਾਵ

- ਇਹ ਮਾਨਸਿਕ ਸਮਰਥਾ ਨੂੰ ਘਟਾਉਂਦਾ ਹੈ। ਇਸ ਨਾਲ ਸੋਚਣ-ਸਮਝਣ ਦੀ ਸਮਰਥਾ ਘੱਟ ਹੁੰਦੀ ਹੈ।

- ਹਾਰਟ ਅਟੈਕ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।

- ਨਰਵਸ ਸਿਸਟਮ ਤੇ ਪਾਚਨ-ਤੰਤਰ ਨੂੰ ਪ੍ਰਭਾਵਿਤ ਕਰਦਾ ਹੈ।

- ਗੁਰਦੇ ਖ਼ਰਾਬ ਹੋ ਸਕਦੇ ਹਨ।

- ਅੱਖਾਂ ਦੇ ਥੱਲੇ ਅਤੇ ਪੈਰਾਂ ਦੀਆਂ ਤਲੀਆਂ 'ਚ ਸੋਜ਼ ਆ ਜਾਂਦੀ ਹੈ।

ਕਿਉਂ ਵਧਦਾ ਹੈ ਬਲੱਡ ਪ੍ਰੈਸ਼ਰ?

- ਭਾਰ ਤੇ ਮੋਟਾਪਾ ਵਧਣਾ।

- ਖ਼ੂਨ ਵਿਚ ਕੋਲੈਸਟਰੋਲ ਦੇ ਪੱਧਰ ਦਾ ਵਧਣਾ।

- ਤਣਾਅ 'ਚ ਰਹਿਣਾ ਤੇ ਗੁੱਸਾ ਆਉਣਾ।

- ਤੰਬਾਕੂ ਜਾਂ ਨਸ਼ੇ ਦਾ ਸੇਵਨ ਕਰਨਾ।

ਕਿਵੇਂ ਪਾਈਏ ਕਾਬੂ?

- ਭਾਰ-ਮੋਟਾਪੇ ਨੂੰ ਕੰਟਰੋਲ 'ਚ ਰੱਖੋ।

- ਰੋਜ਼ਾਨਾ ਕਸਰਤ ਕਰੋ।

- ਰਾਤ ਨੂੰ ਚੰਗੀ ਨੀਂਦ ਲਵੋ।

- ਦੁੱਧ ਵਾਲੀਆਂ ਚੀਜ਼ਾਂ ਖਾਓ।

- ਡਾਕਟਰ ਵੱਲੋਂ ਦਿੱਤੀਆਂ ਗਈਆਂ ਦਵਾÎਈਆਂ ਦਾ ਹੀ ਸੇਵਨ ਕਰੋ।