Surya Grahan 2021 : ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦੀਆਂ ਘਟਨਾਵਾਂ ਹੁੰਦੀਆਂ ਹਨ। ਇਹ ਧਰਤੀ ਤੇ ਚੰਦਰਮਾ ਦੀ ਗਤੀ 'ਤੇ ਨਿਰਭਰ ਕਰਦਾ ਹੈ। ਜਾਗਰਣ ਅਧਿਆਤਮ 'ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਸਾਲ 2021 'ਚ ਕਿੰਨੇ ਸੂਰਜ ਗ੍ਰਹਿਣ ਲੱਗਣਗੇ ਤੇ ਕਿੰਨੇ ਚੰਦਰ ਗ੍ਰਹਿਣ ਲੱਗਣਗੇ। ਇਹ ਸੂਰਜ ਗ੍ਰਹਿਣ ਕਿਸ ਤਰੀਕ ਨੂੰ ਲੱਗਣਗੇ ਤੇ ਇਸ ਨੂੰ ਕਿੱਥੇ ਦੇਖਿਆ ਜਾ ਸਕੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਕੁੱਲ 4 ਗ੍ਰਹਿਣ ਲੱਗਣਗੇ, ਜਿਸ ਵਿਚ ਦੋ ਸੂਰਜ ਗ੍ਰਹਿਣ ਤੇ ਦੋ ਚੰਦਰ ਗ੍ਰਹਿਣ ਲੱਗਣਗੇ। ਇਨ੍ਹਾਂ ਦਾ ਆਰੰਭ ਮਈ ਮਹੀਨੇ ਤੋਂ ਹੋਵੇਗਾ ਤੇ ਦਸੰਬਰ ਤਕ ਚੱਲੇਗਾ। ਇਨ੍ਹਾਂ 4 ਗ੍ਰਹਿਣਾਂ 'ਚੋਂ 3 ਆਪਣੇ ਦੇਸ਼ ਵਿਚ ਦੇਖੇ ਜਾ ਸਕਣਗੇ। ਆਓ ਜਾਣਦੇ ਹਾਂ ਕਿ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦੀਆਂ ਤਰੀਕਾਂ ਬਾਰੇ।

10 ਜੂਨ 2021 ਨੂੰ ਲੱਗੇਗਾ ਪਹਿਲਾ ਸੂਰਜ ਗ੍ਰਹਿਣ

10 ਜੂਨ ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗੇਗਾ। ਇਹ ਅੰਸ਼ਕ ਸੂਰਜ ਗ੍ਰਹਿਣ ਹੋਵੇਗਾ। ਇਹ ਸੂਰਜ ਗ੍ਰਹਿਣ ਭਾਰਤ, ਕੈਨੇਡਾ, ਰੂਸ, ਗ੍ਰੀਨਲੈਂਡ, ਯੂਰਪ, ਏਸ਼ੀਆ ਤੇ ਉੱਤਰੀ ਅਮਰੀਕਾ 'ਚ ਦਿਖਾਈ ਦਾਵੇਗਾ।

ਦਸੰਬਰ 'ਚ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ

ਦੂਸਰਾ ਜਾਂ ਇਸ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ 4 ਦਸੰਬਰ ਨੂੰ ਲੱਗੇਗਾ। ਇਹ ਦੱਖਣੀ ਅਫ਼ਰੀਕਾ, ਅੰਟਾਰਕਟਿਕਾ, ਦੱਖਣੀ ਅਮਰੀਕਾ ਤੇ ਆਸਟ੍ਰੇਲੀਆ 'ਚ ਦਿਖਾਈ ਦਾਵੇਗਾ। ਭਾਰਤ 'ਚ ਇਹ ਦ੍ਰਿਸ਼ ਨਹੀਂ ਹੋਵੇਗਾ।

ਡਿਸਕਲੇਮਰ :

'ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾ, ਜੋਤਸ਼ੀਆਂ, ਪੰਚਾਂਗ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਮਹਿਜ਼ ਸੂਚਨਾ ਪਹੁੰਚਾਉਣਾ ਹੈ, ਇਸ ਦੀ ਵਰਤੋਂ ਇਸ ਨੂੰ ਮਹਿਜ਼ ਸੂਚਨਾ ਸਮਝ ਕੇ ਹੀ ਲਓ।'

Posted By: Seema Anand