ਅੰੰਧਵਿਸ਼ਵਾਸਾਂ ਨੇ ਸਾਡੇ ਸਮਾਜ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈਬਹੁਤ ਘੱਟ ਅਜਿਹੇ ਲੋਕ ਹੋਣਗੇ ਜੋ ਇਨ੍ਹਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇਇਕ ਵਾਰ ਜੇ ਕਿਸੇ ਦੇ ਮਨ ਕੋਈ ਵਹਿਮ ਪੈ ਗਿਆ ਤਾਂ ਫਿਰ ਉਹ ਨਿਕਲ ਨਹੀਂ ਸਕਦਾਬਚਪਨ ਤੋਂ ਹੀ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਕਿੰਨਾ ਵੀ ਜ਼ਰੂਰੀ ਕੰਮ ਹੋਵੇ ਪਿੱਛੋਂ ਆਵਾਜ਼ ਵੱਜਣ 'ਤੇ, ਛਿੱਕ ਵੱਜਣ 'ਤੇ, ਕਾਲ਼ੀ ਬਿੱਲੀ ਰਸਤਾ ਕੱਟ ਜਾਵੇ ਤਾਂ ਰੁਕ ਜਾਣਾ ਹੈ, ਬਲਕਿ ਘਰ ਵਾਪਸ ਆ ਜਾਣਾ ਹੈਕਈ ਮੂਰਖ ਇਸ ਚੱਕਰ ਵਿਚ ਜ਼ਰੂਰੀ ਕੰਮਾਂ ਤੋਂ ਲੇਟ ਹੋ ਜਾਂਦੇ ਹਨਬੱਚੇ ਪੇਪਰਾਂ ਵਿਚ ਟਾਈਮ 'ਤੇ ਨਹੀਂ ਪਹੁੰਚਦੇ ਅਤੇ ਕਈ ਨੌਕਰੀ ਦੀ ਇੰਟਰਵਿਊ ਮਿੱਸ ਕਰ ਬੈਠਦੇ ਹਨ

ਵਹਿਮ-ਭਰਮ

ਸਾਡੇ ਸਮਾਜ ਵਿਚ ਬਹੁਤ ਪ੍ਰਚਲਿਤ ਵਹਿਮ-ਭਰਮ ਹਨ, ਜਿਵੇਂ ਰਾਤ ਨੂੰ ਨਹੁੰ ਨਹੀਂ ਕੱਟਣੇ, ਬਿੱਲੀਆਂ ਅੱਖਾਂ ਵਾਲਾ ਬੰਦਾ ਤੇ ਮੁੱਛਾਂ ਵਾਲੀ ਔਰਤ ਬੁਰੇ ਹੁੰਦੇ ਹਨ, ਸ਼ਨੀ ਦੇਵਤੇ ਨੂੰ ਸ਼ਨੀਵਾਰ ਤੇਲ ਚੜ੍ਹਾਉਣਾ, ਮੰਗਲ ਅਤੇ ਵੀਰਵਾਰ ਨੂੰ ਵਾਲ ਨਹੀਂ ਕਟਵਾਉਣੇ, ਬੁਰੀ ਨਜ਼ਰ ਤੋਂ ਬਚਣ ਲਈ ਦੁਕਾਨ ਦੇ ਅੱਗੇ ਮਿਰਚਾਂ ਅਤੇ ਨਿੰਬੂ ਲਟਕਾਉਣੇ ਅਤੇ ਨਵੀਂ ਨਕੋਰ ਲੱਖਾਂ ਦੀ ਗੱਡੀ ਅੱਗੇ ਟੁੱਟੀ ਤੇ ਸੜੀ ਹੋਈ ਜੁੱਤੀ ਬੰਨ੍ਹਣੀ

ਦੱਬੇ ਖ਼ਜ਼ਾਨੇ ਗਾਰੰਟੀ

ਜਿਵੇਂ-ਜਿਵੇਂ ਸਮਾਜ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਤਿਵੇਂ-ਤਿਵੇਂ ਵਹਿਮ ਭਰਮ ਵਧਦੇ ਜਾ ਰਹੇ ਹਨਐਤਵਾਰ ਨੂੰ ਕਈ ਅਖ਼ਬਾਰਾਂ ਦੇ ਤਿੰਨ ਚਾਰ ਪੰਨੇ ਪੂਰੇ ਦੇ ਪੂਰੇ ਪਾਖੰਡੀ ਤਾਂਤਰਿਕਾਂ ਦੇ ਇਸ਼ਤਿਹਾਰਾਂ ਨਾਲ ਭਰੇ ਹੁੰਦੇ ਹਨਇਨ੍ਹਾਂ ਇਸ਼ਤਿਹਾਰਾਂ ਵਿਚ ਸਿਰਫ਼ ਫੋਨ ਕਰਨ 'ਤੇ ਹੀ ਦੁਸ਼ਮਣ ਨੂੰ ਨਸ਼ਟ ਕਰਨ ਦੀ ਤੇ ਪਤਨੀ ਪਤੀ ਦੇ ਪੈਰਾਂ ਵਿਚ ਲਿਟਾਉਣ ਦੀ ਗਾਰੰਟੀ ਦਿੱਤੀ ਜਾਂਦੀ ਹੈਤਾਂਤਰਿਕ ਆਪ ਭਾਵੇਂ ਰੋਜ਼ ਘਰਵਾਲੀ ਤੋਂ ਛਿੱਤਰ ਖਾਂਦਾ ਹੋਵੇਦੱਬੇ ਖ਼ਜ਼ਾਨੇ ਗਾਰੰਟੀ ਨਾਲ ਪੁਟਵਾਏ ਜਾਂਦੇ ਹਨਬੰਦਾ ਪੁੱਛੇ ਤੂੰ ਆਪ ਕਿਉਂ ਨਹੀਂ ਪੁੱਟ ਕੇ ਅਮੀਰ ਹੋ ਜਾਂਦਾ? ਅਜਿਹੇ ਇਸ਼ਤਿਹਾਰ ਪੰਜਾਬ ਵਿਚ ਹੀ ਨਹੀਂ, ਸਗੋਂ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਆਦਿ ਦੇ ਅਖ਼ਬਾਰਾਂ ਵਿਚ ਵੀ ਧੜੱਲੇ ਨਾਲ ਛਪਦੇ ਹਨਅਸਲ ਵਿਚ ਉਹ ਕਹਿੰਦੇ ਹਨ ਕਿ ਜਿਹੜੇ ਲਾਹੌਰ ਬੁੱਧੂ, ਉਹ ਪਸ਼ੌਰ ਬੁੱਧੂ, ਬਾਹਰ ਜਾਣ ਨਾਲ ਅਕਲ ਥੋੜ੍ਹਾ ਆ ਜਾਂਦੀ ਹੈ

ਵਿਅਕਤੀ ਦੀ ਤਰੱਕੀ

ਜਦੋਂ ਵਿਅਕਤੀ ਤਰੱਕੀ ਕਰ ਜਾਂਦਾ ਹੈ ਤਾਂ ਉਸ ਨੂੰ ਹਮੇਸ਼ਾ ਇਹ ਡਰ ਪਿਆ ਰਹਿੰਦਾ ਹੈ ਕਿ ਕਿਤੇ ਮੈਂ ਦੁਬਾਰਾ ਉਸ ਜਗ੍ਹਾ 'ਤੇ ਵਾਪਸ ਨਾ ਪਹੁੰਚ ਜਾਵਾਂ, ਜਿੱਥੋਂ ਮੈਂ ਤਰੱਕੀ ਦਾ ਸਫ਼ਰ ਸ਼ੁਰੂ ਕੀਤਾ ਸੀਇਸ ਲਈ ਉਹ ਹਮੇਸ਼ਾ ਕਿਸਮਤ ਚਮਕਾਉਣ ਦੇ ਚੱਕਰ ਵਿਚ ਰਹਿੰਦਾ ਹੈਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਸਭ ਕੁਝ ਕਿਸਮਤ ਦੇ ਹੱਥ ਹੈ, ਮਤਲਬ ਮਿਹਨਤ ਦਾ ਕੋਈ ਮੁੱਲ ਹੀ ਨਹੀਂ ਹੈਅੰਧਵਿਸ਼ਵਾਸ ਕਿਸੇ ਵੀ ਸਮਾਜ ਲਈ ਸੰਘਣੇ ਹਨੇਰੇ ਵਰਗੀ ਸਥਿਤੀ ਹੁੰਦੀ ਹੈ

ਜੀਵਨ ਮਨੋਰਥ

ਅੰਧਵਿਸ਼ਵਾਸ ਦੇ ਗਲਬੇ ਵਿਚ ਲੋਕਾਂ ਦੀ ਸੋਚ ਵਿਚਾਰ ਕਰਨ ਦੀ ਸ਼ਕਤੀ ਬੌਣੀ ਹੋ ਜਾਂਦੀ ਹੈਜਿਹੜੇ ਸਮਾਜ ਵਿਚ ਅੰਧਵਿਸ਼ਵਾਸ ਵਧੇਰੇ ਹੁੰਦੇ ਹਨ ਉੱਥੇ ਜੀਵਨ ਪਛੜ ਜਾਂਦਾ ਹੈਲੋਕ ਆਪਣੇ ਘਰਾਂ ਦੇ ਦੁੱਖਾਂ, ਕਲੇਸ਼ਾਂ, ਗ਼ਰੀਬੀ ਅਤੇ ਮੰਦਹਾਲੀ ਲਈ ਕਿਸੇ ਗੈਬੀ ਤਾਕਤ ਨੂੰ ਜ਼ਿੰਮੇਵਾਰ ਮੰਨਦੇ ਹਨਲੋਕਾਂ ਦਾ ਜੀਵਨ ਮਨੋਰਥ ਗਵਾਚ ਜਾਂਦਾ ਹੈਸੋਚ ਵਿਚਾਰ ਪੱਖੋਂ ਕੰਗਾਲ ਹੋਏ ਲੋਕ ਆਪਣੇ ਹਾਲਾਤ ਠੀਕ ਕਰਨ ਲਈ ਅਖੌਤੀ ਕਰਮ ਕਾਂਡ ਵਿਚ ਫਸਦੇ ਹਨਕਿਸੇ ਅਖੌਤੀ ਸਾਧਾਂ, ਸੰਤਾਂ, ਸਿਆਣਿਆਂ ਦੇ ਦਰ 'ਤੇ ਮੱਥੇ ਰਗੜਦੇ ਹਨ, ਚੜ੍ਹਾਵੇ ਚੜ੍ਹਾਉਂਦੇ ਹਨਸਾਡੇ ਮੁਲਕ ਵਿਚ ਹਰ ਪਿੰਡ, ਗਲੀ ਮੁਹੱਲੇ ਪੁੱਛਾਂ ਦੇਣ ਵਾਲੇ, ਰੂਹਾਂ ਬਦਰੂਹਾਂ ਤੋਂ ਮੁਕਤੀ ਕਰਾਉਣ ਵਾਲੇ ਅਤੇ ਕਿਸੇ ਦੇ ਕੀਤੇ ਕਰਾਏ ਦਾ ਹੱਲ ਕਰਨ ਵਾਲੇ ਅਖੌਤੀ ਸਿਆਣੇ ਆਮ ਮਿਲ ਜਾਂਦੇ ਹਨਇਨ੍ਹਾਂ ਵਿੱਚੋਂ ਬਹੁਤੇ ਆਪ ਮਨੋਵਿਕਾਰਾਂ ਦੇ ਸ਼ਿਕਾਰ ਹੁੰਦੇ ਹਨਅਖੌਤੀ ਜੰਤਰ, ਮੰਤਰ ਅਤੇ ਤੰਤਰ ਮਾਹਿਰ ਅੰਧਵਿਸ਼ਵਾਸ ਦੇ ਹਨੇਰੇ ਵਿਚ ਅਜਿਹੇ ਕਾਰਿਆਂ ਨੂੰ ਅੰਜ਼ਾਮ ਦਿੰਦੇ ਹਨ ਜਿਨ੍ਹਾਂ ਨਾਲ ਗਿਆਨ ਵਿਗਿਆਨ ਦੇ ਯੁੱਗ ਵਿਚ ਮਨੁੱਖਤਾ ਸ਼ਰਮਸ਼ਾਰ ਹੋ ਜਾਂਦੀ ਹੈ

ਤਾਂਤਰਿਕ

ਇਕ ਤਾਂ ਅਜਿਹੇ ਅੰਧਵਿਸ਼ਵਾਸੀ ਕਰਮ ਕਾਂਡ ਕਰਨ ਵਾਲੇ ਤਾਂਤਰਿਕ ਹਨ ਜੋ ਕਈ ਵਾਰ ਕਿਸੇ ਮਾਸੂਮ ਦੀ ਹੱਤਿਆ ਕਰਨ ਤਕ ਚਲੇ ਜਾਂਦੇ ਹਨਦੂਜੇ ਉਹ ਹਨ ਜੋ ਅੱਜ ਵੱਡੀ ਪੱਧਰ 'ਤੇ ਅੰਧਵਿਸ਼ਵਾਸਾਂ ਦਾ ਕਾਰੋਬਾਰ ਕਰਦੇ ਹਨਇਹ ਲੋਕਾਂ ਦੀ ਸਰੀਰਕ ਹੱਤਿਆ ਭਾਵੇਂ ਨਹੀਂ ਕਰਦੇ ਪਰ ਇਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਅੰਧਵਿਸ਼ਵਾਸੀ ਗਤੀਵਿਧੀਆਂ ਨਾਲ ਲੱਖਾਂ ਲੋਕਾਂ ਦੇ ਵਿਵੇਕ ਦੀ ਹੱਤਿਆ ਜ਼ਰੂਰ ਹੁੰਦੀ ਹੈ

ਅਖੌਤੀ ਸਾਧ

ਅਖੌਤੀ ਸਾਧ ਲੋਕਾਂ ਦੀ ਅੰਧਵਿਸ਼ਵਾਸੀ ਮਨੋਬਿਰਤੀ ਸਦਕਾ ਐਸ਼ਮਈ ਜ਼ਿੰਦਗੀ ਜਿਉਂਦੇ ਹਨਆਲੀਸ਼ਾਨ ਇਮਾਰਤਾਂ ਅਤੇ ਮਹਿੰਗੀਆਂ ਗੱਡੀਆਂ ਵਿਚ ਰਹਿਣ ਵਾਲੇ ਅਖੌਤੀ ਸਾਧ ਹੁਣ ਆਪਣੀ ਸੰਗਤ ਦੀ ਗਿਣਤੀ ਮੁਤਾਬਕ ਲੁਕਵੇਂ ਰੂਪ ਵਿਚ ਰਾਜ-ਭਾਗ ਦੇ ਹਿੱਸੇਦਾਰ ਵੀ ਬਣਨ ਗਏ ਹਨ

ਵਿਗਿਆਨਕ ਤਰਕ

ਵਹਿਮ–ਭਰਮਾਂ ਪਿੱਛੇ ਲੁਕੇ ਹੋਏ ਵਿਗਿਆਨਕ ਤਰਕ ਵੀ ਹੁੰਦੇ ਹਨ ਜਿਵੇਂ ਦਹੀ ਖਾ ਕੇ ਬਾਹਰ ਜਾਣ ਪਿੱਛੇ ਇਹ ਕਾਰਨ ਹੁੰਦਾ ਹੈ ਕਿ ਕਿਸੇ ਖ਼ਾਸ ਕੰਮ 'ਤੇ ਜਾਣ ਸਮੇਂ ਅਸੀਂ ਘਬਰਾਏ ਹੁੰਦੇ ਆ ਇਸ ਲਈ ਕਈ ਬਾਰ ਖ਼ਾਲੀ ਪੇਟ ਹੀ ਚਲੇ ਜਾਂਦੇ ਹਾਂ ਉਸ ਤੋਂ ਰੋਕਣ ਲਈ ਦਹੀਂ ਦਾ ਵਹਿਮ ਪਾਇਆ ਗਿਆ ਹੋਵੇਗਾ ਕਿਉਂ ਕੇ ਦਹੀ ਹਲਕਾ ਹੁੰਦਾ ਹੈ ਅਤੇ ਇਸ ਨੂੰ ਪਚਾਉਣ ਵਿਚ ਆਸਾਨੀ ਰਹਿੰਦੀ ਹੈ

ਇਸ ਹੀ ਤਰ੍ਹਾਂ ਦਰਵਾਜ਼ੇ 'ਤੇ ਨਿੰਬੂ ਮਿਰਚਾਂ ਟੰਗਣੀਆਂ ਸ਼ੁੱਭ ਮੰਨਿਆਂ ਜਾਂਦੀਆਂ ਹਨ ਪਰ ਇਹ ਵੀ ਅੰਧਵਿਸ਼ਵਾਸ਼ ਹੈਦਰਅਸਲ ਇਨ੍ਹਾਂ ਵਿਚ ਸਿਟਰਿਕ ਐਸਿਡ ਹੁੰਦਾ ਹੈ ਜੋ ਕੀੜੇ ਮਕੌੜਿਆਂ ਨੂੰ ਘਰ ਜਾਂ ਦੁਕਾਨਾਂ ਤੋਂ ਦੂਰ ਰੱਖਦਾ ਹੈ

ਦੁੱਧ ਦਾ ਉੱਬਲਣਾ

ਦੁੱਧ ਤੋਂ ਸਾਨੂੰ ਮੱਖਣ ਦੇਸੀ ਘਿਉ ਪਨੀਰ ਤੇ ਹੋਰ ਬਹੁਤ ਕੁਝ ਮਿਲਦਾ ਹੈਪੁਰਾਣੇ ਜ਼ਮਾਨੇ ਵਿਚ ਇਹ ਬਹੁਤ ਹੀ ਜ਼ਰੂਰੀ ਖਾਣ ਪੀਣ ਦੀ ਵਸਤੂ ਸੀ ਅੱਜ ਕੱਲ੍ਹ ਵੀ ਹੈ, ਦੁੱਧ ਵਰਗੀ ਖ਼ਾਸ ਚੀਜ਼ ਨੂੰ ਉੱਬਲ ਕੇ ਖ਼ਰਾਬ ਹੋਣ ਤੋਂ ਬਚਾਉਣ ਲਈ ਦੁੱਧ ਨੂੰ ਉਬਾਲ ਆਉਣਾ ਜਾ ਅੰਧਵਿਸ਼ਵਾਸ ਪਾਇਆ ਗਿਆ ਹੋਵੇਗਾ ਤੇ ਜੋ ਇਸ ਨੂੰ ਕੋਲ ਖੜ੍ਹਕੇ ਉਬਾਲਿਆ ਜਾਵੇ

ਸ਼ਾਮ ਨੂੰ ਵਾਲ ਨਾ ਵਾਹੁਣਾ

ਪੁਰਾਣੇ ਸਮਿਆਂ ਵਿਚ ਵਿਚ ਬਿਜਲੀ ਆਦਿ ਦਾ ਪ੍ਰਬੰਧ ਨਹੀਂ ਸੀ ਹੁੰਦਾਘਰਾਂ ਵਿਚ ਰੌਸ਼ਨੀ ਕਰਨ ਲਈ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਦੀਵੇ ਆਦਿ ਹੀ ਵਰਤੇ ਜਾਂਦੇ ਸਨ ਜੋ ਸੀਮਤ ਜਹੀ ਰੌਸ਼ਨੀ ਮੁਹੱਈਆਂ ਕਰਵਾਉਂਦੇ ਸਨ ਇਸ ਲਈ ਉਸ ਸਮੇਂ ਸ਼ਾਮ ਨੂੰ ਵਾਲ ਵਾਹੁਣ ਤੋਂ ਰੋਕਿਆ ਜਾਂਦਾ ਸੀ ਤਾਂ ਜੋ ਕੰਘਾ ਕਰਨ ਨਾਲ ਟੁੱਟ ਕੇ ਡਿੱਗੇ ਵਾਲ ਕਿਤੇ ਕਿਸੇ ਭੋਜਨ ਪਦਾਰਥ ਵਿੱਚ ਨਾ ਪੈ ਜਾਣ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਲ ਐਸਾ ਪਦਾਰਥ ਹੈ ਜੋ ਗਲਦਾ ਨਹੀਂ ਅਤੇ ਐਨਾ ਬਾਰੀਕ ਹੁੰਦਾ ਹੈ ਕਿ ਕਿਸੇ ਨਾੜੀ-ਪ੍ਰਣਾਲੀ ਵਿਚ ਚਲੇ ਜਾਣ ਤੇ ਕੱਢਣਾ ਮੁਸ਼ਕਿਲ ਹੈ ਜਿਸ ਨਾਲ ਕਿਸੇ ਤਕਲੀਫ਼ ਦੇ ਹੋਣ ਦਾ ਡਰ ਰਹਿੰਦਾ ਹੈਇਕ ਭਰਮ ਸਾਫ਼-ਸਫ਼ਾਈ ਨਾਲ ਜੁੜਿਆ ਹੋਇਆ ਹੈ ਤਾਂ ਜੋ ਸਫ਼ਾਈ ਦਾ ਕੰਮ ਸਵੇਰੇ ਹੀ ਮੁਕਾ ਲਿਆ ਜਾਵੇ ਖਾਸ ਕਰ ਕੇ ਸੂਰਜ ਦੀ ਰੋਸ਼ਨੀ ਦੇ ਹੁੰਦੇ ਹੁੰਦੇ ਹੀ ਕਿਊ ਕੇ ਪੁਰਾਣੇ ਸਮਿਆਂ ਦੇ ਵਿੱਚ ਕਿਹੜਾ ਬਿਜਲੀ ਹੁੰਦੀ ਸੀ ਇਸ ਲਈ ਘਰ ਦਾ ਕੰਮ ਰੋਸ਼ਨੀ ਦੇ ਹੁੰਦਿਆਂ ਹੁੰਦਿਆਂ ਸਾਰੀ ਸਫਾਈ ਕਰਾਉਣ ਲਈ ਇਹ ਵਹਿਮ ਪਾਇਆ ਗਿਆ ਹੋਵੇਗਾ

ਵਿਨਾਸ਼ ਦਾ ਕਾਰਨ

ਕਈ ਪਿੰਡਾਂ ਵਿਚ ਉੱਲੂ ਨੂੰ ਅੱਜ ਵੀ ਵਿਨਾਸ਼ ਦਾ ਕਾਰਨ ਸਮਝਿਆ ਜਾਂਦਾ ਹੈਜੇਕਰ ਕਿਸੇ ਨੂੰ ਉੱਲੂ ਦਿਸ ਪਵੇ ਤਾਂ ਝੱਟ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈਉੱਲੂ ਤੋਂ ਸਹਿਮ ਦਾ ਕਾਰਨ ਇਹ ਮੰਨਿਆ ਜਾਣਾ ਹੈ ਕਿ ਜਿੱਥੇ ਵੀ ਉੱਲੂ ਰਹਿੰਦਾ ਹੈ ਉੱਥੇ ਉਜਾੜ ਪੈ ਜਾਂਦੀ ਹੈ ਜਦਕਿ ਅਸਲੀਅਤ ਇਸ ਤੋਂ ਉਲਟ ਹੈਅਸਲ ਵਿਚ ਹਰ ਜੀਵ ਦੂਸਰੇ ਜੀਵ ਤੋਂ ਡਰਦਾ ਹੈਉੱਲੂ 'ਤੇ ਵੀ ਇਹੀ ਡਰ ਭਾਰੂ ਹੈਉੱਲੂ ਵਰਗੇ ਜੀਵ ਲਈ ਆਬਾਦੀ ਵਾਲੀ ਜਗ੍ਹਾ ਰਹਿਣਾ ਮੌਤ ਨੂੰ ਆਵਾਜ਼ ਦੇਣ ਵਾਲੀ ਗੱਲ ਦੇ ਬਰਾਬਰ ਹੈ ਇਸ ਲਈ ਇਹ ਜਾਨਵਰ ਉਸ ਜਗ੍ਹਾ ਜ਼ਿਆਦਾ ਰਹਿੰਦਾ ਹੈ ਜਿੱਥੇ ਵਸੋਂ ਨਾ-ਮਾਤਰ ਹੀ ਹੁੰਦੀ ਹੈਇਸ ਦਾ ਭਾਵ ਇਹ ਹੋਇਆ ਕਿ ਉੱਲੂ ਦੇ ਰਹਿਣ ਨਾਲ ਉਜਾੜ ਨਹੀਂ ਬਣਦਾ ਸਗੋਂ ਉੱਲੂ ਹੀ ਸੁੰਨਸਾਨ ਜਗ੍ਹਾ 'ਤੇ ਰਹਿੰਦਾ ਹੈ

ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਬਿਹਤਰ ਬਣੇ, ਇਹ ਸਹੀ ਅਰਥਾਂ ਵਿਚ ਤਰੱਕੀ ਕਰੇ ਤਾਂ ਇਸ ਲਈ ਜ਼ਰੂਰੀ ਹੈ ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ ਦਾ ਖ਼ਾਤਮਾ ਹੋਵੇਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚੋਂ ਚੰਗੇ ਵਿਚਾਰਕ, ਵਿਦਵਾਨ ਅਤੇ ਵਿਗਿਆਨੀ ਪੈਦਾ ਹੋਣ ਤਾਂ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਅੰਧਵਿਸ਼ਵਾਸਾਂ ਦੇ ਗਲਬੇ ਵਿੱਚੋਂ ਕੱਢਣ ਲਈ ਯਤਨਸ਼ੀਲ ਹੋਇਆ ਜਾਵੇਲੋੜ ਹੈ ਸਿਲੇਬਸ ਦੀਆਂ ਕਿਤਾਬਾਂ ਵਿਚ ਤਰਕਸ਼ੀਲ ਅਤੇ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ ਵਾਲੇ ਪਾਠ ਸ਼ਾਮਲ ਕਰਨ ਦੀਅਖ਼ਬਾਰਾਂ ਅਤੇ ਟੀਵੀ ਚੈਨਲਾਂ ਨੂੰ ਵੀ ਇਸ ਸਬੰਧੀ ਉਸਾਰੂ ਯਤਨ ਕਰਨੇ ਚਾਹੀਦੇ ਹਨ

-ਸੰਦੀਪ ਕੰਬੋਜ

97810-00909

Posted By: Harjinder Sodhi