ਨਵੀਂ ਦਿੱਲੀ : ਇਸ ਸਮੇਂ ਲਗਪਗ ਪੂਰਾ ਉੱਤਰੀ ਭਾਰਤ ਭਿਆਨਕ ਗਰਮੀ ਤੋਂ ਜੂਝ ਰਿਹਾ ਹੈ। ਮੌਨਸੂਨ ਨੇ ਕਰੀਬ ਇਕ ਹਫ਼ਤੇ ਦੀ ਦੇਰੀ ਤੋਂ ਕੇਰਲ 'ਚ ਦਸਤਕ ਦਿੱਤੀ ਹੈ ਤੇ ਕਈ ਸੂਬਿਆਂ 'ਚ ਮੌਨਸੂਨ ਦੇ ਪਹੁੰਚਣ 'ਤੇ 10 ਤੋਂ 15 ਦਿਨ ਦੀ ਦੇਰੀ ਹੋ ਚੁੱਕੀ ਹੈ। ਪਿਛਲੇ ਕੁਝ ਦਿਨਾਂ 'ਚ ਪਾਰਾ ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਰਿਕਾਰਡ ਤੋੜ ਚੁੱਕਾ ਹੈ। ਭਿਆਨਕ ਗਰਮੀ, ਉਮਸ ਤੇ ਲੂ ਦੇ ਥਪੇੜਿਆਂ ਦੀ ਵਜ੍ਹਾ ਨਾਲ ਦੇਸ਼ ਭਰ 'ਚ ਵੱਖ-ਵੱਖ ਥਾਵਾਂ 'ਤੇ ਤਕਰੀਬਨ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ 'ਚ ਬ੍ਰਿਟੇਨ 'ਚ ਵਿਗਿਆਨ ਦੇ ਲੇਖਕ ਨੇ ਸੂਰਜ ਦੀ ਗਰਮੀ ਤੋਂ ਬਚਣ ਲਈ ਇਕ ਵੱਖਰਾ ਤਰੀਕਾ ਦੱਸਿਆ ਹੈ, ਜੋ ਦੁਨੀਆ ਭਰ 'ਚ ਪ੍ਰਸਿੱਧ ਹੋ ਰਿਹਾ ਹੈ।

ਸਾਡੇ ਸ਼ਾਸਤਰਾਂ 'ਚ ਸੁਰਜ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ ਤੇ ਇਸ ਨੂੰ ਸਮਝਨਾ ਮੁਸ਼ਕਲ ਵੀ ਨਹੀਂ ਹੈ। ਬ੍ਰਿਟੇਨ 'ਚ ਵਿਗਿਆਨ ਨੂੰ ਲੇਖਕ ਸਟੀਵ ਜੋਨਸ ਨੇ ਆਪਣੀ ਕਿਤਾਬ HERE COMES THE SUN 'ਚ ਸੂਰਜ ਨਾਲ ਜੁੜੀ ਕਈ ਜਾਣਕਾਰੀਆਂ ਦਾ ਦੱਸਿਆ ਹੈ। ਉਨ੍ਹਾਂ ਲਿਖਿਆ ਕਿ ਸੂਰਜ ਸਾਡੇ ਗ੍ਰਹਿ 'ਤੇ ਜੀਵਨ ਨੂੰ ਲਿਆਇਆ ਹੈ। ਇਸ ਦੀ ਵਜ੍ਹਾ ਨਾਲ ਦਿਨ ਤੇ ਰਾਤ ਹੁੰਦੇ ਹਨ। ਇਸ ਦੀ ਵਜ੍ਹਾ ਨਾਲ ਮੌਸਮ ਬਦਲਦਾ ਹੈ। ਪ੍ਰਿਥਵੀ ਤੇ ਜੋ ਪਹਾੜ, ਪਠਾਰ, ਸਮੁੰਦਰ ਤੇ ਰੇਗਿਸਤਾਨ ਹਨ, ਇਨ੍ਹਾਂ ਸਾਰਿਆਂ ਪਿੱਛੇ ਵੀ ਸੂਰਜ ਦੀ ਅਹਿਮ ਭੂਮਿਕਾ ਹੈ।

ਸਟੀਵ ਜੋਨਸ ਯੂਨੀਵਰਸਿਟੀ ਕਾਲਜ ਲੰਡਨ (University Collage Londo) 'ਚ ਇਕ ਜੈਨੇਟਿਕ ਵਿਗਿਆਨ ਹੈ ਤੇ ਉਨ੍ਹਾਂ ਦੀ ਗਿਣਤੀ ਬ੍ਰਿਟੇਨ 'ਚ ਵਿਗਿਆਨ ਦੇ ਸਭ ਲੇਖਕਾਂ 'ਚ ਹੁੰਦੀ ਹੈ। ਉਹ ਹਮੇਸ਼ਾ ਦੱਸਦੇ ਰਹਿੰਦੇ ਹਨ ਕਿ ਸਾਡੇ ਸਥਾਨਕ ਸਟਾਰ ਨੇ ਜਿਨ੍ਹੀ ਊਰਜਾ ਪੈਦਾ ਕੀਤੀ ਹੈ, ਉਸ ਤੋਂ ਜ਼ਿਆਦਾ ਊਰਜਾ ਸਾਡੇ ਇੰਨਸਾਨਾਂ ਨੇ ਪੈਦਾ ਕੀਤੀ ਹੈ ਕਿਉਂਕਿ ਸਾਡੇ ਪੂਰਵਜਾਂ ਨੇ ਪਹਿਲੀ ਵਾਰ ਅੱਗ ਜਲਾਉਣੀ ਸਿਖੀ ਹੈ।

ਸੂਰਜ ਦੀਆਂ ਕਿਰਨਾਂ, ਪ੍ਰਿਥਵੀ ਤਕ ਪਹੁੰਚਣ ਲਈ ਲੰਬਾ ਸਫਰ ਤੈਅ ਕਰਦੀ ਹੈ। ਸਾਡੇ ਤਕ ਪਹੁੰਚਣ ਲਈ ਸੂਰਜ ਦੀ ਕਿਰਨਾਂ ਨੂੰ 8 ਮਿੰਟ 20 ਸੈਕੇਂਡ ਦਾ ਸਫਰ ਤੈਅ ਕਰਨਾ ਪੈਂਦਾ ਹੈ। ਸੂਰਜ ਦੀ ਕਿਰਨਾਂ ਸਾਨੂੰ ਜੀਵਨ ਵੀ ਦਿੰਦੀ ਹੈ ਤੇ ਬਿਮਾਰੀਆਂ ਵੀ।ਸੂਰਜ ਦੀ ਰੋਸ਼ਨੀ ਸਿਕਨ ਦੇ ਕੈਂਸਰ ਦੀ ਵਜ੍ਹਾ ਵੀ ਬਣ ਸਕਦੀ ਹੈ। ਹਾਲਾਂਕਿ ਇਹ ਫਾਇਦੇਮੰਦ ਹੋ ਸਕਦੀ ਹੈ। ਬਹੁਤ ਜ਼ਿਆਦਾ ਧੂਪ ਵਾਲੀ ਥਾਂ 'ਤੇ ਕਈ ਤਰ੍ਹਾਂ ਦੇ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ। ਆਈਸਲੈਂਡ 'ਚ ਪ੍ਰਤੀ ਇਕ ਲੱਖ ਆਦਮੀਆਂ 'ਚ 80 ਨੂੰ ਪ੍ਰੋਸਟੇਟ ਕੈਂਸਰ ਹੈ, ਜਦਕਿ ਮਲੇਸ਼ੀਆ 'ਚ ਇਨ੍ਹਾਂ ਦੀ ਗਿਣਤੀ 10 ਤੋਂ ਵੀ ਘੱਟ ਹੈ। ਸਟੀਵ ਜੋਨਸ ਨੇ ਆਪਣੀ ਕਿਤਾਬ 'ਚ ਲਿਖਿਆ ਹੈ, ਜੇ ਤੁਸੀਂ ਸੂਰਜ ਦੇ ਜਾਨਲੇਵਾ ਸਨਸਟ੍ਰੋਕ ਤੋਂ ਬਚਨਾ ਚਾਹੁੰਦੇ ਹੋ ਤਾਂ ਤੁਸੀਂ ਲਾਲ ਰੰਗ ਦੇ ਕੱਪੜੇ ਪਹਿਣਨੇ ਚਾਹੀਦੇ ਹਨ।

ਲੇਖਕ ਸਟੀਵ ਜੋਨਸ ਮੁਤਾਬਿਕ ਲਾਲ ਰੰਗ ਦੇ ਕਪੜੇ ਸਾਨੂੰ ਫ੍ਰੈਸ਼ ਰੱਖਦੇ ਹਨ। ਇਹ ਧੂਪ ਤੇ ਉਮਸ 'ਚ ਸਾਨੂੰ ਬਚਾਉਂਦੇ ਹਨ। ਨਾਲ ਹੀ ਅੱਖਾਂ ਨੂੰ ਵੀ ਆਰਾਮ ਦਿੰਦੇ ਹਨ। ਇਸ ਨਾਲ ਸਾਡਾ ਧਿਆਨ ਸੂਰਜ ਦੀ ਗਰਮੀ ਤੋਂ ਭਟਕਦਾ ਹੈ। ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਇਸ ਚੀਜ਼ ਨੂੰ ਜਿਵੇਂ ਮਹਿਸੂਸ ਕਰਾਂਗੇ, ਉਹ ਉਂਝ ਹੀ ਪ੍ਰਤੀਤ ਹੋਣ ਲੱਗਦੀ ਹੈ।

Posted By: Amita Verma