ਭਾਰਤ ਖਿਡਾਰੀ ਵਿਅਕਤੀਗਤ ਮੁਕਾਬਲਿਆਂ ਵਿਚ ਹੁਣ ਨਵੀਆਂ ਸਿਖ਼ਰਾ ਛੂਹ ਰਹੇ ਹਨਪਿਛਲੇ ਦੋ ਦਹਾਕੇ ਤੋਂ ਵਿਅਕਤੀਗਤ ਖੇਡ ਵੰਨਗੀਆਂ ਵਿਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ 'ਚ ਉਤਸ਼ਾਹਜਨਕ ਵਾਧਾ ਹੋਇਆ ਹੈਸਾਲ 2018 ਦੌਰਾਨ ਐਥਲੈਟਿਕਸ, ਬੈਡਮਿੰਟਨ, ਟੇਬਲ ਟੈਨਿਸ, ਕੁਸ਼ਤੀ, ਮੁੱਕੇਬਾਜ਼ੀ, ਨਿਸ਼ਾਨੇਬਾਜ਼ੀ ਆਦਿ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ

* ਨੀਰਜ, ਅਰਪਿੰਦਰ, ਤੂਰ ਤੇ ਹਿਮਾ ਨੇ ਬਣਾਏ ਨਵੇਂ ਕੀਰਤੀਮਾਨ

ਐਥਲੈਟਿਕਸ ਲਈ ਇਹ ਵਰ੍ਹਾਂ ਸੁਨਹਿਰੀ ਪ੍ਰਾਪਤੀਆਂ ਵਾਲਾ ਰਿਹਾਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮੇ ਜਿੱਤ ਕੇ ਮਿਲਖਾ ਸਿੰਘ ਦੇ 60 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀਇਸ ਤੋਂ ਪਹਿਲਾਂ ਸਿਰਫ਼ ਮਿਲਖਾ ਸਿੰਘ ਇਕਲੌਤਾ ਐਥਲੀਟ ਸੀ, ਜਿਸ ਨੇ ਇੱਕੋ ਸਾਲ ਵਿਅਕਤੀਗਤ ਈਵੈਂਟ ਵਿਚ ਦੋਵਾਂ ਖੇਡਾਂ 'ਚ ਸੋਨ ਤਗਮਾ ਜਿੱਤਿਆ ਸੀਨੀਰਜ ਚੋਪੜਾ ਜੈਵਲਿਨ ਥਰੋਅ ਵਿਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣਿਆਨੀਰਜ ਨੇ ਇਸ ਸਾਲ ਫਰਾਂਸ ਵਿਖੇ ਹੋਈ ਐਥਲੈਟਿਕ ਮੀਟ ਤੇ ਫਿਨਲੈਂਡ ਵਿਖੇ ਸਾਵੋ ਖੇਡਾਂ ਵਿਚ ਵੀ ਸੋਨੇ ਦਾ ਤਗਮਾ ਜਿੱਤਿਆ, ਜਦਕਿ ਜਰਮਨੀ ਵਿਖੇ ਹੋਈ ਮੀਟ ਵਿਚ ਚਾਂਦੀ ਦਾ ਤਗਮਾ ਜਿੱਤਿਆਇਸ ਤੋਂ ਇਲਾਵਾ ਆਈਏਏਐੱਫ ਡਾਇਮੰਡ ਲੀਗ 'ਚ ਕੁੱਲ 17 ਅੰਕਾਂ ਨਾਲ ਉਹ ਚੌਥੇ ਸਥਾਨ 'ਤੇ ਰਿਹਾਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਹਰਸ਼ਾ ਛੀਨਾ ਦੇ ਐਥਲੀਟ ਅਰਪਿੰਦਰ ਸਿੰਘ ਨੇ ਭਾਰਤ ਨੂੰ 48 ਵਰ੍ਹਿਆਂ ਬਾਅਦ ਏਸ਼ਿਆਈ ਖੇਡਾਂ 'ਚ ਸੋਨ ਤਗਮਾ ਜਿਤਾਇਆਅਰਪਿੰਦਰ ਨੇ ਇੰਟਰ ਕੌਂਟੀਨੈਟਲ ਕੱਪ 'ਚ ਵੀ ਕਾਂਸੀ ਦਾ ਤਗਮਾ ਜਿੱਤਿਆਇਸ ਵੱਕਾਰੀ ਟੂਰਨਾਮੈਂਟ 'ਚ ਤਗਮਾ ਜਿੱਤਣ ਵਾਲਾ ਉਹ ਭਾਰਤ ਦਾ ਇਕਲੌਤਾ ਐਥਲੀਟ ਹੈਮੋਗਾ ਜ਼ਿਲ੍ਹੇ ਦੇ ਇਕ ਹੋਰ ਐਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਨਵਾਂ ਏਸ਼ਿਆਈ ਰਿਕਾਰਡ ਬਣਾਉਂਦਿਆਂ ਏਸ਼ਿਆਈ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਿਆਮਹਿਲਾ ਵਰਗ ਵਿਚ ਹਿਮਾ ਦਾਸ ਉਡਣ ਪਰੀ ਬਣ ਕੇ ਉੱਭਰੀਹਿਮਾ ਦਾਸ ਨੇ 400 ਮੀਟਰ ਵਿਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆਇਸ ਤੋਂ ਇਲਾਵਾ ਉਸ ਨੇ ਜਕਾਰਤਾ ਏਸ਼ਿਆਈ ਖੇਡਾਂ 'ਚ ਇਕ ਸੋਨੇ ਤੇ ਦੋ ਚਾਂਦੀ ਦੇ ਤਗਮੇ ਜਿੱਤੇਹਿਮਾ ਨੇ 4*400 ਮੀਟਰ ਰਿਲੇਅ ਵਿਚ ਸੋਨੇ ਦਾ ਅਤੇ 4*400 ਮੀਟਰ ਮਿਕਸਡ ਰਿਲੇਅ ਤੇ 400 ਮੀਟਰ ਵਿਅਕਤੀਗਤ ਦੌੜ 'ਚ ਚਾਂਦੀ ਦਾ ਤਗਮਾ ਜਿੱਤਿਆਪੰਜਾਬਣ ਐਥਲੀਟ ਨਵਜੀਤ ਕੌਰ ਢਿੱਲੋਂ ਨੇ ਰਾਸ਼ਟਰਮੰਡਲ ਖੇਡਾਂ ਵਿਚ ਡਿਸਕਸ ਥਰੋਅ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਿਆ

* ਸਿੰਧੂ ਤੇ ਸਾਇਨਾ ਦੀ ਚੜ੍ਹੀ ਰਹੀ ਗੁੱਡੀ

ਬੈਡਮਿੰਟਨ ਵਿਚ ਇਸ ਸਾਲ ਵੀ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਦੀ ਗੁੰਡੀ ਚੜ੍ਹੀ ਰਹੀਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਵਿਚ ਦੋਵੇਂ ਖਿਡਾਰਨਾਂ ਸਾਇਨਾ ਨੇਹਵਾਲ ਤੇ ਪੀਵੀ ਸਿੰਧੂ ਫਾਈਨਲ ਵਿਚ ਪਹੁੰਚੀਆਂ ਸਨਬੈਡਮਿੰਟਨ ਦੇ ਮਹਿਲਾ ਸਿੰਗਲਜ਼ ਵਿਚ ਪਹਿਲੀ ਵਾਰ ਫਾਈਨਲ ਮੁਕਾਬਲਾ ਦੋ ਭਾਰਤੀ ਖਿਡਾਰਨਾਂ ਵਿਚਾਲੇ ਹੋਇਆਸਾਇਨਾ ਨੇ ਸੋਨੇ ਦਾ ਤੇ ਸਿੰਧੂ ਨੇ ਚਾਂਦੀ ਦਾ ਤਗਮਾ ਜਿੱਤਿਆਸਾਇਨਾ ਬੈਡਮਿੰਟਨ ਸਿੰਗਲਜ਼ ਵਿਚ ਦੂਜੀ ਵਾਰ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀਪੀਵੀ ਸਿੰਧੂ ਨੇ ਇਸ ਸਾਲ ਦੇ ਅਖ਼ੀਰ ਵਿਚ ਵਿਸ਼ਵ ਟੂਰ ਫਾਈਨਲ ਦਾ ਖ਼ਿਤਾਬ ਜਿੱਤ ਕੇ ਚਾਂਦੀ ਦੇ ਤਗਮੇ 'ਤੇ ਲੱਗੀ ਬਰੇਕ ਦੂਰ ਕੀਤੀਸਿੰਧੂ ਨੇ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ, ਇੰਡੀਅਨ ਓਪਨ, ਥਾਈਲੈਂਡ ਓਪਨ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ 'ਚ ਚਾਂਦੀ ਦੇ ਤਗਮੇ ਜਿੱਤੇਸਾਇਨਾ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨੇ ਦਾ ਤਗਮਾ, ਇੰਡੋਨੇਸ਼ੀਆ ਓਪਨ, ਡੈਨਮਾਰਕ ਓਪਨ ਤੇ ਸਈਅਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ 'ਚ ਚਾਂਦੀ ਦੇ ਤਗਮੇ ਅਤੇ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ 'ਚ ਕਾਂਸੀ ਦੇ ਤਗਮੇ ਜਿੱਤੇਸਾਲ ਦੇ ਆਖ਼ਰੀ ਮਹੀਨੇ ਨੇਹਵਾਲ ਤੇ ਬੈਡਮਿੰਟਨ ਖਿਡਾਰੀ ਪੀ. ਕਸ਼ਯਪ ਦੀ ਸ਼ਾਦੀ ਨਾਲ ਇਸ ਸਾਲ ਦਾ ਸੁਖਦ ਤੇ ਖ਼ੁਸ਼ਗਵਾਰ ਅੰਤ ਹੋਇਆ

* ਸਨਸਨੀ ਬਣ ਕੇ ਉੱਭਰੀ ਮਨਿਕਾ ਬੱਤਰਾ

ਖੇਡਾਂ ਦੇ ਖੇਤਰ ਵਿਚ ਇਸ ਸਾਲ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਸਨਸਨੀ ਵਜੋਂ ਉੱਭਰੀਮਨਿਕਾ ਦੀ ਬਦੌਲਤ ਟੇਬਲ ਟੈਨਿਸ ਖੇਡ ਵੱਡੇ ਮੁਕਾਬਲਿਆਂ ਵਿਚ ਭਾਰਤ ਦੀ ਤਮਗਾ ਸੂਚੀ ਵਿਚ ਸ਼ੁਮਾਰ ਹੋਈ23 ਵਰ੍ਹਿਆਂ ਦੀ ਮਨਿਕਾ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚਾਰ ਈਵੈਂਟਸ 'ਚ ਹਿੱਸਾ ਲਿਆ ਤੇ ਚਾਰਾਂ ਵਿਚ ਤਗਮੇ ਜਿਤੇ, ਜਿਨ੍ਹਾਂ ਵਿਚ ਦੋ ਸੋਨੇ ਤੇ ਇਕ-ਇਕ ਚਾਂਦੀ ਤੇ ਕਾਂਸੀ ਦਾ ਤਗਮਾ ਸ਼ਾਮਲ ਹਨਮਨਿਕਾ ਨੇ ਸਿੰਗਲਜ਼ ਅਤੇ ਟੀਮ ਵਿਚ ਸੋਨੇ ਦਾ, ਮਹਿਲਾ ਡਬਲਜ਼ ਵਿਚ ਚਾਂਦੀ ਤੇ ਮਿਕਸਡ ਡਬਲਜ਼ 'ਚ ਕਾਂਸੀ ਦਾ ਤਗਮਾ ਜਿੱਤਿਆਮਨਿਕਾ ਨੇ ਜਕਾਰਤਾ ਏਸ਼ਿਆਈ ਖੇਡਾਂ ਵਿਚ ਮਿਕਸਡ ਡਬਲਜ਼ 'ਚ ਕਾਂਸੀ ਦਾ ਤਗਮਾ ਹਾਸਲ ਕੀਤਾ

* ਬਜਰੰਗ, ਸੁਸ਼ੀਲ, ਵਿਨੇਸ਼ ਤੇ ਨਵਜੋਤ ਨੇ ਕੀਤੀ ਕਮਾਲ

ਪਹਿਲਵਾਨੀ ਵਿਚ ਬਜਰੰਗ ਪੂਨੀਆ ਦੀ ਇਸ ਸਾਲ ਗੁੱਡੀ ਚੜ੍ਹੀ ਰਹੀਬਜਰੰਗ ਨੇ ਬੁਢਾਪੇਸਟ ਵਿਖੇ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਉਹ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ ਪਹਿਲਵਾਨ ਬਣਿਆਇਸ ਸਾਲ ਉਸ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਤੇ ਜਕਾਰਤਾ ਏਸ਼ਿਆਈ ਖੇਡਾਂ ਵਿਚ ਦੋਹਰਾ ਸੋਨ ਤਗਮਾ ਜਿੱਤਿਆਏਸ਼ੀਆਈ ਚੈਂਪੀਅਨਸ਼ਿਪ ਵਿਚ ਉਸ ਨੇ ਕਾਂਸੀ ਦਾ ਤਗਮਾ ਹਾਸਲ ਕੀਤਾਓਲੰਪਿਕ ਖੇਡਾਂ ਵਿਚ ਭਾਰਤ ਲਈ ਦੋ ਵਾਰ ਤਗਮੇ ਜਿੱਤਣ ਵਾਲੇ ਇਕਲੌਤੇ ਪਹਿਲਵਾਨ ਸੁਸ਼ੀਲ ਕੁਮਾਰ ਨੇ ਗੋਲਡ ਕੋਸਟ ਵਿਖੇ ਸੋਨ ਤਗਮਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ ਦੀ ਹੈਟ੍ਰਿਕ ਪੂਰੀ ਕੀਤੀਮਹਿਲਾ ਕੁਸ਼ਤੀਆਂ ਵਿਚ ਵਿਨੇਸ਼ ਫੋਗਟ ਨੇ ਦੋਹਰੀ ਪ੍ਰਾਪਤੀ ਖੱਟਦਿਆਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਤੇ ਜਕਾਰਤਾ ਏਸ਼ਿਆਈ ਖੇਡਾਂ ਵਿਚ ਸੋਨੇ ਦੇ ਤਗਮੇ ਜਿੱਤੇਏਸ਼ਿਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਉਹ ਪਹਿਲੀ ਮਹਿਲਾ ਪਹਿਲਵਾਨ ਬਣੀਏਸ਼ਿਆਈ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਹਿਲਵਾਨ ਨਵਜੋਤ ਕੌਰ ਨੇ ਇਤਿਹਾਸ ਰਚਦਿਆਂ ਕਿਰਗਿਸਤਾਨ ਦੇ ਸ਼ਹਿਰ ਬਿਸ਼ਕੇਕ ਵਿਖੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆਏਸ਼ਿਆਈ ਚੈਂਪੀਅਨਸ਼ਿਪ ਵਿਚ ਸੋਨ ਤਗਨਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ

* ਹਿਨਾ, ਮਨੂ ਤੇ ਅਨੀਸ਼ ਨੇ ਫੁੰਡੇ ਤਗਮੇ

ਅਰਜੁਨ ਐਵਾਰਡ ਜੇਤੂ ਪਟਿਆਲਾ ਦੀ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਇਸ ਸਾਲ ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿਚ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਫੁੰਡੇਹਿਨਾ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ 25 ਮੀਟਰ ਪਿਸਟਲ ਈਵੈਂਟ 'ਚ ਸੋਨੇ ਤੇ 10 ਮੀਟਰ ਪਿਸਟਲ ਈਵੈਂਟ 'ਚ ਚਾਂਦੀ ਦਾ ਤਗਮਾ ਜਿੱਤਿਆ ਜਦਕਿ ਜਕਾਰਤਾ ਏਸ਼ਿਆਈ ਖੇਡਾਂ ਵਿਚ 10 ਮੀਟਰ ਏਅਰ ਪਿਸਟਲ ਈਵੈਂਟ 'ਚ ਕਾਂਸੀ ਦਾ ਤਗਮਾ ਹਾਸਲ ਕੀਤਾ16 ਵਰ੍ਹਿਆਂ ਦੀ ਮਨੂ ਬਾਕਰ ਇਸ ਸਾਲ ਨਿਸ਼ਾਨੇਬਾਜ਼ੀ ਵਿਚ ਉੱਭਰੀਹਰਿਆਣਾ ਦੀ ਇਸ ਨਿਸ਼ਾਨੇਬਾਜ਼ ਨੇ ਬਿਓਨਸ ਆਇਰਸ ਵਿਖੇ ਯੂਥ ਓਲੰਪਿਕ ਖੇਡਾਂ ਵਿਚ 10 ਮੀਟਰ ਏਅਰ ਪਿਸਟਲ 'ਚ ਸੋਨੇ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿਚ ਚਾਂਦੀ ਦਾ ਤਗਮਾ ਜਿੱਤਿਆਛੋਟੀ ਉਮਰ ਦੀ ਇਸ ਖਿਡਾਰਨ ਨੇ ਸੀਨੀਅਰ ਵਰਗ 'ਚ ਆਪਣਾ ਜਲਵਾ ਦਿਖਾਉਂਦਿਆਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ '10 ਮੀਟਰ ਏਅਰ ਪਿਸਟਲ ਵਿਚ ਨਵੇਂ ਰਿਕਾਰਡ ਨਾਲ ਸੋਨੇ ਦਾ ਤਗਮਾ ਹਾਸਲ ਕੀਤਾਇਸ ਤੋਂ ਇਲਾਵਾ ਆਈਐੱਸਐੱਸਐੱਫ ਵਿਸ਼ਵ ਕੱਪ ਵਿਚ ਦੋ ਸੋਨ ਤਗਮੇ ਜਿੱਤੇ15 ਵਰ੍ਹਿਆਂ ਦਾ ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲਾ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ

* ਚਾਨੂ ਨੂੰ ਸਰਵਉੱਚ ਖੇਡ ਸਨਮਾਨ

ਮਨੀਪੁਰ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ '48 ਕਿਲੋਗ੍ਰਾਮ ਵਿਚ ਤਿੰਨ ਨਵੇਂ ਖੇਡ ਰਿਕਾਰਡ ਬਣਾ ਕੇ ਸੋਨ ਤਗਮਾ ਜਿੱਤਿਆਚਾਨੂ ਇਸ ਸਾਲ ਖੇਡਾਂ ਦੇ ਖੇਤਰ ਵਿਚ ਦਿੱਤੇ ਜਾਣ ਵਾਲੇ ਸਰਵਉਚ ਸਨਮਾਨ 'ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ' ਨਾਲ ਵੀ ਸਨਮਾਨੀ ਗਈਇਸੇ ਸਾਲ ਉਸ ਨੂੰ ਚੌਥਾ ਸਰਵਉੱਚ ਨਾਗਰਿਕ ਸਨਮਾਨ 'ਪਦਮਸ੍ਰੀ' ਵੀ ਮਿਲਿਆਇਸੇ ਤਰ੍ਹਾਂ 18 ਵਰ੍ਹਿਆਂ ਦਾ ਵੇਟਲਿਫਟਰ ਦੀਪਕ ਲਾਤੇਰ ਰਾਸ਼ਟਰਮੰਡਲ ਖੇਡਾਂ 'ਚ ਤਗਮਾ ਜਿੱਤਣ ਵਾਲਾ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਵੇਟਲਿਫਟਰ ਬਣਿਆ

* ਮੈਰੀਕੌਮ ਦਾ ਦਮ-ਖ਼ਮ ਬਰਕਰਾਰ

ਮਹਿਲਾ ਮੁੱਕੇਬਾਜ਼ੀ ਵਿਚ ਐੱਮਸੀ ਮੈਰੀਕੌਮ ਨੇ ਵਧਦੀ ਉਮਰ ਦੇ ਬਾਵਜੂਦ ਨਵੇਂ ਕੀਰਤੀਮਾਨ ਬਣਾਉਣੇ ਜਾਰੀ ਰੱਖੇਗੋਲਡ ਕੋਸਟ ਵਿਖੇ ਮੇਰੀਕੌਮ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਬਣੀਇਸ ਤੋਂ ਬਾਅਦ ਉਸ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆਇਹ ਮੇਰੀਕੌਮ ਦਾ ਛੇਵਾਂ ਵਿਸ਼ਵ ਖ਼ਿਤਾਬ ਸੀਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਵੀ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ

* ਮਾਨਸਾ ਦੇ ਰੋਅਰ ਚਮਕੇ

ਰੋਇੰਗ ਵਿਚ ਮਾਨਸਾ ਜ਼ਿਲ੍ਹੇ ਦੀ ਗੁੱਡੀ ਚੜ੍ਹੀ ਹੋਈ ਹੈਮਾਨਸਾ ਦੇ ਸਵਰਨ ਸਿੰਘ ਵਿਰਕ ਤੇ ਸੁਖਮੀਤ ਸਿੰਘ ਸਮਾਘ ਨੇ ਏਸ਼ਿਆਈ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤਿਆਮੋਗਾ ਜ਼ਿਲ੍ਹੇ ਦੇ ਰੋਅਰ ਭਗਵਾਨ ਸਿੰਘ ਨੇ ਵੀ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ

-ਨਵਦੀਪ ਸਿੰਘ ਗਿੱਲ, 97800-36216