ਕੀ ਹੈ ਸਕੰਦ ਛਟੀ

ਇਸ ਵਾਰ ਬਸੰਤ ਪੰਚਮੀ ਵਾਲੇ ਦਿਨ ਐਤਵਾਰ 10 ਫਰਵਰੀ ਨੂੰ ਸਕੰਦ ਛਟੀ (Skanda Sashti 2019) ਦਾ ਪੁਰਬ ਵੀ ਹੈ। ਤਾਮਿਲ ਹਿੰਦੂਆਂ ਦੇ ਮਸ਼ਹੂਰ ਦੇਵਤਾ ਹਨ ਸਕੰਦ। ਇਹ ਭਗਵਾਨ ਸ਼ਿਵ ਤੇ ਦੇਵੀ ਪਾਰਬਤੀ ਦੇ ਪੁੱਤਰ ਤੇ ਗਣੇਸ਼ ਜੀ ਦੇ ਛੋਟੇ ਭਰਾ ਹਨ। ਇਨ੍ਹਾਂ ਦੇ ਕਈ ਨਾਂ ਮੁਰੂਗਨ, ਕਾਰਤੀਕੇ ਤੇ ਸੁਬਰਾਮਣਿਯ ਵੀ ਹੈ। ਹਰ ਇਕ ਮਹੀਨੇ ਵਿਚ ਦੋ ਛਟੀਆਂ ਹੁੰਦੀਆਂ ਹਨ ਪਰ ਸਾਲ ਵਿਚ ਤਿੰਨ ਵਾਰ ਸਭ ਤੋਂ ਵੱਧ ਮਹੱਤਵ ਹੁੰਦਾ ਹੈ। ਪਹਿਲੇ ਚੇਤਰ ਸ਼ੁਕਲ ਪੱਖ ਦੀ ਛਟੀ ਨੂੰ 'ਸੰਕਦ ਛਠੀ' ਕਿਹਾ ਹੈ ਫਿਰ ਕੱਤਕ ਮਹੀਨੇ ਵਿਚ ਕ੍ਰਿਸ਼ਨ ਪੱਖ ਮਿਤੀ ਤੇ ਹਾੜ ਮਹੀਨੇ ਦੀ ਸ਼ੁਕਲ ਪੱਖ ਦੀ ਛੇਵੀਂ ਮਿਤੀ ਨੂੰ ਪਰੰਤੂ ਇਸ ਵਾਰ ਇਸ ਮਿਤੀ ਦਾ ਮਹੱਤਵ ਮਾਘ ਮਹੀਨੇ ਵਿਚ ਵੀ ਬਹੁਤ ਸ਼ੁੱਭ ਹੋ ਗਿਆ ਹੈ। ਇਸ ਦੀ ਵਜ੍ਹਾ ਹੈ ਇਸ ਦਾ ਬਸੰਤ ਪੰਚਮੀ ਦੇ ਨਾਲ ਸੰਯੋਗ ਹੈ। ਇਸ ਨੂੰ 'ਸੰਤਾਨ ਛਟੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਕੰਦ ਪੁਰਾਣ ਦੇ ਨਾਰਦ-ਨਾਰਾਇਣ ਸੰਵਾਦ ਵਿਚ ਸੰਤਾਨ ਪ੍ਰਾਪਤੀ ਤੇ ਸੰਤਾਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਲੇ ਇਸ ਵਰਤ ਦਾ ਵਿਧਾਨ ਦੱਸਿਆ ਗਿਆ ਹੈ। ਇਸ ਮਿਤੀ 'ਤੇ ਇਕ ਦਿਨ ਦਾ ਵਰਤ ਕਰਕੇ ਕੁਮਾਰ ਕਾਰਤੀਕੇ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮਿਤੀ ਭਗਵਾਨ ਸਕੰਦ ਨੂੰ ਸਮਰਪਿਤ ਹੈ। ਸਕੰਦ ਛਟੀ ਨੂੰ ਕੰਦ ਛਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਸ਼ਿਵ ਪੁੱਤਰ ਕਾਰਤੀਕੇ ਦੀ ਪੂਜਾ

'ਸਕੰਦ ਛਟੀ' ਦੇ ਵਰਤ ਵਿਚ ਸ਼ਿਵ ਪਾਰਬਤੀ ਦੇ ਪੁੱਤਰ ਭਗਵਾਨ ਕਾਰਤੀਕੇ ਦੀ ਪੂਜਾ ਕੀਤੀ ਜਾਂਦੀ ਹੈ। ਕਹਿੰਦੇ ਹਨ ਕਿ ਕਾਰਤੀਕੇ ਦੀ ਪੂਜਾ ਨਾਲ ਰੋਗ, ਦੁੱਖ-ਦਰਦ ਤੇ ਗਰੀਬੀ ਦਾ ਨਿਵਾਰਨ ਹੁੰਦਾ ਹੈ। ਸਕੰਦ ਛਟੀ ਪੂਜਾ ਪਰੰਪਰਾ ਕਾਫ਼ੀ ਪ੍ਰਾਚੀਨ ਹੈ। ਇਨ੍ਹਾਂ ਕਥਾਵਾਂ ਅਨੁਸਾਰ ਭਗਵਾਨ ਸ਼ਿਵ ਦੇ ਤੇਜ਼ ਤੋਂ ਉਤਪੰਨ ਛੇ ਮੂੰਹੇ ਵਾਲੇ ਬਾਲਕ ਸਕੰਦ ਦੀ ਛੇ ਸਿਧਾਂਤਾਂ ਨੇ ਛਾਤੀ ਨਾਲ ਦੁੱਧ ਚੁੰਘਾ ਕੇ ਰੱਖਿਆ ਕੀਤੀ ਸੀ ਇਸ ਲਈ 'ਕਾਰਤੀਕੇ' ਦਾ ਨਾਂ ਕਿਹਾ ਨਾਲ ਜਾਣਿਆ ਜਾਣ ਲੱਗਾ। ਪੁਰਾਣੇ ਤੇ ਉਪਨਿਸ਼ਦ ਵਿਚ ਇਸ ਦੀ ਮਹਿਮਾ ਦਾ ਸੁਝਾਅ ਮਿਲਦਾ ਹੈ।

ਇਸ ਤਰ੍ਹਾਂ ਕਰੋ ਪੂਜਾ

ਇਸ ਦਿਨ ਪੂਜਾ ਕਰਨ ਲਈ ਸਭ ਤੋਂ ਪਹਿਲਾ ਇਹ ਸਮੱਗਰੀ ਇਕੱਠੀ ਕਰੋ। ਭਾਗਵਾਨ ਸ਼ਾਲੀਗਰਾਮ ਜੀ ਦੀ ਕਾਰਤੀਕੇ ਦੀ ਤਸਵੀਰ ਜਾਂ ਮੂਰਤੀ, ਤੁਲਸੀ ਦਾ ਪੌਦਾ, ਤਾਂਬੇ ਦੀ ਗਲਾਸ, ਨਾਰੀਅਲ, ਚਾਵਲ, ਹਲਦੀ, ਚੰਦਨ, ਪਾਣੀ, ਮੌਸਮੀ ਫਲ, ਮੇਵਾ, ਤੇ ਆਸਨ ਆਦਿ। ਕਹਿੰਦੇ ਹਨ ਕਿ ਇਹ ਵਰਤ ਵਿਧੀ ਅਨੁਸਾਰ ਕਰਨ ਨਾਲ ਸੰਤਾਨ ਪ੍ਰਾਪਤੀ ਹੁੰਦੀ ਹੈ। ਨਾਲ ਹੀ ਵਰਤ ਕਰਨ ਵਾਲਿਆਂ ਦੀ ਸੰਤਾਨ ਦੇ ਕਈ ਤਰ੍ਹਾਂ ਦੇ ਦੁੱਖ-ਦਰਦ ਦੂਰ ਹੋ ਜਾਂਦੇ ਹਨ। ਸਕੰਦ ਛਟੀ ਮੌਕੇ ਸ਼ਿਵ ਪਾਰਬਤੀ ਦੀ ਵੀ ਪੂਜਾ ਹੁੰਦੀ ਹੈ। ਇਸ ਤੋਂ ਬਾਅਦ ਇਸ ਵਿਚ ਸਕੰਦ ਦੇਵ ਅਰਥਾਤ ਕਾਰਤੀਕੇ ਦੀ ਸਥਾਪਨਾ ਕਰੋ ਅਤੇ ਅਖੰਡ ਦੀਪਕ ਜਲਾਓ। ਸਕੰਦ ਛਟੀ ਮਹਾਤਮਾ ਦਾ ਪਾਠ ਕਰੋ। ਅੰਤ ਵਿਚ ਫਲ ਮਿਠਾਈ ਦਾ ਭਾਗ ਲਗਾਓ। ਇਸ ਦਿਨ ਕੁਝ ਭਗਤ ਤੰਤਰ ਸਾਧਨਾ ਵੀ ਕਰਦੇ ਹਨ।

Posted By: Seema Anand