ਜੇਐੱਨਐੱਨ, ਨਵੀਂ ਦਿੱਲੀ : ਸਾਨਿਆ ਮਿਰਜ਼ਾ ਇਕ ਵਰਲਡ ਕਲਾਸ ਟੈਨਿਸ ਖਿਡਾਰੀ ਤਾਂ ਹੀ ਹੈ ਪਰ ਉੱਥੇ ਫੈਸ਼ਨ ਦੇ ਮਾਮਲੇ 'ਚ ਵੀ ਪਿੱਛੇ ਨਹੀਂ ਰਹਿੰਦੀ। ਸਾਨਿਆ ਹਮੇਸ਼ਾ ਆਪਣੇ ਸਟਾਈਲ ਨਾਲ ਸਾਰਿਆਂ ਨੂੰ ਹੈਰਾਨ ਕਰਦੀ ਆਈ ਹੈ। ਕੁਝ ਦਿਨ ਪਹਿਲਾਂ ਹੀ ਸਾਨਿਆ ਨੂੰ ਮੁੰਬਈ ਏਅਰਪੋਰਟ 'ਤੇ ਸਟਾਈਲਿਸ਼ ਅੰਦਾਜ਼ 'ਚ ਸਪਾਟ ਕੀਤਾ ਗਿਆ ਸੀ।

ਆਪਣੇ ਏਅਰਪੋਰਟ ਲੁਕ ਲਈ ਸਾਨਿਆ ਨੇ ਬਲੈਕ ਜ਼ੀਸ ਤੇ ਬਲੈਕ ਟੀ-ਸ਼ਰਟ ਨਾਲ ਪਿੰਕ ਕਲਰ ਦਾ ਟ੍ਰੈਂਚ ਕੋਰਟ ਪਾਇਆ ਹੋਇਆ ਸੀ। ਸਾਨਿਆ ਨੇ ਆਪਣੀ ਲੁੱਕ ਨੂੰ , ਲੂਪ ਇਅਰਰਿੰਗਸ, ਬਲੈਕ ਸ਼ੇਡਸ ਤੇ ਸਫ਼ੇਦ ਸਨੀਕਰਸ ਨਾਲ ਪੂਰਾ ਕੀਤਾ ਸੀ। ਉਨ੍ਹਾਂ ਦਾ ਮੇਕਅਪ ਪਿੰਕ ਲਿਪਸਟਿਕ ਨਾਲ ਕਾਫੀ ਸਾਦਾ ਸੀ।

ਸਾਨੀਆ ਦਾ ਲੁੱਕ ਹਮੇਸ਼ਾ ਦੀ ਤਰ੍ਹਾਂ ਟ੍ਰੈਂਡੀ ਤੇ ਕਾਫੀ ਅਲਗ ਲੱਗ ਰਿਹਾ ਸੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਲੁੱਕ ਤੋਂ ਜ਼ਿਆਦਾ ਚਰਚਾ 'ਚ ਉਨ੍ਹਾਂ ਦਾ ਸ਼ੇਨੈਲ ਦਾ ਬ੍ਰੈਂਡੇਡ ਬੈਗ ਰਿਹਾ। ਸਾਨੀਆ ਨੇ ਇਸ ਦੌਰਾਨ ਸ਼ੇਨੈਲ ਦਾ ਬਲਿਊ ਰੰਗ ਦਾ ਵੱਡਾ ਸ਼ਾਪਿੰਗ ਬੈਗ ਕੈਰੀ ਕੀਤਾ ਸੀ। ਜਿਸ ਦੀ ਕੀਮਤ 2 ਲੱਖ 34 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ।

Posted By: Amita Verma