ਨਵੀਂ ਦਿੱਲੀ : ਰੱਖੜੀ 'ਤੇ ਭੈਣਾਂ ਨੂੰ ਕੀ ਤੋਹਫ਼ਾ ਦੇਈਏ, ਇਸ ਨੂੰ ਲੈ ਕੇ ਅਕਸਰ ਦੁਵਿਧਾ ਦੀ ਸਥਿਤੀ ਬਣੀ ਰਹਿੰਦੀ ਹੈ। ਅਜਿਹੇ 'ਚ ਇਸ ਵਾਰ ਉਨ੍ਹਾਂ ਨੇ ਸੇਫਟੀ ਵਿਅਰੇਬਲ ਗਿਫਟ ਦੇ ਸਕਦੇ ਹਨ। ਇਹ ਦੇਖਣ 'ਚ ਸਟਾਈਲਿਸ਼ ਤਾਂ ਹੈ ਹੀ, ਕਿਸੇ ਮੁਸ਼ਕਲ ਦੌਰਾਨ ਉਨ੍ਹਾਂ ਦਾ ਖਿਆਲ ਵੀ ਰੱਖੇਗਾ...

How to become Crorepati : ਦਸ ਸਾਲ 'ਚ ਬਣ ਜਾਓਗੇ ਕਰੋੜਪਤੀ, ਜਾਣੋ ਇਹ ਅਸਾਨ ਤਰੀਕਾ

ਆਪਟੀਸੇਫ ਮਾਈ ਹੀਰੋ : ਇਹ ਡਿਵਾਈਸ ਦੇਖਣ 'ਚ ਤਾਂ ਛੋਟਾ ਹੈ, ਪਰ ਹੈ ਬਹੁਤ ਉਪਯੋਗੀ। ਜਦੋਂ ਘਰ ਤੋਂ ਬਾਹਰ ਹੋਵੇ, ਤਾਂ ਕਿਸੇ ਵੀ ਮੁਸ਼ਕਲ 'ਚ ਇਹ ਕੰਮ ਆ ਸਕਦਾ ਹੈ। ਇਸ ਦੇ ਜਰੀਏ ਗੁੱਰਪ ਦੇ ਮੈਂਬਰਾਂ ਨੂੰ ਡਿਸਟ੍ਰੇਸ ਸਿਗਨਲ ਭੇਜਿਆ ਜਾ ਸਕਦਾ ਹੈ। ਐਂਮਰਜੈਂਸੀ ਦੌਰਾਨ ਇਸ 'ਚ ਸਾਈਰਨ ਦੀ ਤਰ੍ਹਾਂ ਤੇਜ਼ ਆਵਾਜ਼ ਪੈਦਾ ਕੀਤੀ ਜਾ ਸਕਦੀ ਹੈ। ਇਸ 'ਚ ਐੱਸਓਐੱਸ ਭੇਜਣ ਨਾਲ ਲਾਈਵ ਲੋਕੇਸ਼ਨ ਟ੍ਰੈਕਰ ਵੀ ਹੈ। ਨਾਲ ਹੀ ਆਡੀਓ, ਤੇ ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ। ਇਸ ਨੂੰ ਆਪਟੀਸੇਫ ਮੋਬਾਈਲ ਐਪ ਨਾਲ ਕੂਨੈਕਟ ਕਰਨਾ ਪੈਂਦਾ ਹੈ।

ਸੇਫਲੇਟ-ਇੰਦਰਾ: ਬ੍ਰੇਸਲੇਟ ਦੇ ਰੂਪ 'ਚ ਪਾਉਣ ਵਾਲਾ ਇਹ ਸਮਾਰਟ ਡਿਵਾਈਸ ਹੈ। ਇਹ ਬਲਿਊਟੂਥ ਨੂੰ ਸਪੋਰਟ ਕਰਦਾ ਹੈ। ਇਸ 'ਚ ਦੋ ਬਟਨ ਦਿੱਤੇ ਗਏ ਹਨ, ਜਿਨ੍ਹਾਂ ਦਾ ਇਸਤੇਮਾਲ ਐਮਰਜੈਂਸੀ ਦੌਰਾਨ ਕੀਤਾ ਜਾ ਸਕਦਾ ਹੈ। ਇਸ 'ਚ ਐਪ ਦੇ ਜਰੀਏ ਇਕ ਨੈਟਵਰਕ ਤਿਆਰ ਕੀਤਾ ਜਾ ਸਕਦਾ ਹੈ, ਜਿਸ 'ਚ ਫ੍ਰੈਂਡਸ ਤੇ ਫੈਮਿਲੀ ਦੇ ਮੈਂਬਰਾਂ ਨੂੰ ਜੋੜਿਆ ਜਾ ਸਕਦਾ ਹੈ। ਇਸ ਦੀ ਖਾਸਿਅਤ ਇਹ ਹੈ ਕਿ ਐਮਰਜੈਂਸੀ ਦੀ ਸਥਿਤੀ 'ਚ ਰਿਕਾਰਡੇਡ ਵਾਈਸ ਨੂੰ ਮੈਸੇਜ ਦੇ ਰੂਪ 'ਚ ਭੇਜਿਆ ਜਾ ਸਕਦਾ ਹੈ। ਨਾਲ ਹੀ ਬ੍ਰੇਸਲੇਟ ਦੇ ਮੱਧਮ ਫੈਮਿਲੀ ਮੈਂਬਰ ਵੀ ਟਰੈਕ ਕਰ ਸਕਦੇ ਹਨ।

ਸੇਫਰ ਸਮਾਰਟ ਜਿਓਲਰੀ: ਇਹ ਦੇਖਣ 'ਚ ਤਾਂ ਜਿਓਲਰੀ ਦੀ ਤਰ੍ਹਾਂ ਹੀ ਲੱਗਦਾ ਹੈ, ਪਰ ਇਹ ਵੀ ਸਮਾਰਟ ਡਿਵਾਈਸ ਹੈ। ਇਹ ਬਲਿਉਟੂਥ ਨੂੰ ਸਪੋਰਟ ਕਰਦਾ ਹੈ ਤੇ 7 ਦਿਨ ਦੇ ਬੈਟਰੀ ਬੈਕਅਪ ਨਾਲ ਆਉਂਦਾ ਹੈ। ਇਸ ਨੂੰ ਸਿਰਫ 15 ਮਿੰਟ 'ਚ ਪੂਰੀ ਤਰ੍ਹਾਂ ਨਾਲ ਚਾਰਜ ਕੀਤਾ ਜਾ ਸਕਦਾ ਹੈ। ਇਸ 'ਚ ਕਈ ਫੀਚਰਸ ਹਨ। ਐਮਰਜੈਂਸੀ ਦੌਰਾਨ ਦੋ ਵਾਰ ਪ੍ਰੈੱਸ ਕਰਨ 'ਤੇ ਐਲਰਟ ਨਾਲ ਲੋਕੇਸ਼ਨ ਦੀ ਜਾਣਕਾਰੀ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਦੇ ਨੰਬਰਾਂ 'ਤੇ ਚੱਲੀ ਜਾਂਦੀ ਹੈ, ਜਿਨ੍ਹਾਂ ਦੇ ਨੰਬਰ ਫੀਲਡ ਕੀਤੇ ਹੋਣਗੇ।

Posted By: Amita Verma