ਆਈਆਈਐੱਮ ਕਲਕੱਤਾ ਵੱਲੋਂ CAT 2018 ਨਤੀਜਾ 5 ਜਨਵਰੀ ਨੂੰ ਐਲਾਨ ਦਿੱਤਾ ਗਿਆ ਹੈ। ਪਹਿਲਾਂ ਰਿਜ਼ਲਟ ਦੁਪਹਿਰੇ 1 ਵਜੇ ਜਾਰੀ ਹੋਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ। ਰਿਜ਼ਲਟ ਅਧਿਕਾਰਕ ਵੈੱਬਸਾਈਟ iimcat.ac.in 'ਤੇ ਜਾਰੀ ਕੀਤਾ ਗਿਆ ਹੈ। CAT 2018 ਐਗਜ਼ਾਮ 25 ਨਵੰਬਰ, 2018 ਨੂੰ ਹੋਇਆ ਸੀ। ਇਸ ਦੇ ਆਨਸਰ ਕੀਜ਼ ਦਸੰਬਰ ਵਿਚ ਰਿਲੀਜ਼ ਹੋਏ ਸਨ। ਕੈਂਡੀਡੇਟਸ ਨੂੰ ਨਤੀਜਾ ਦੇਖਣ ਲਈ ਰਜਿਸਟ੍ਰੇਸ਼ਨ ਨੰਬਰ ਦੀ ਜ਼ਰੂਰਤ ਪਵੇਗੀ। CAT 2018 ਦੇ ਸਕੋਰ 31 ਦਸੰਬਰ, 2019 ਤਕ ਮਾਨਤਾ ਪ੍ਰਾਪਤ ਹੋਣਗੇ।

CAT 2018 ਦੋ ਸੈਸ਼ਨਾਂ ਵਿਚ 147 ਸ਼ਹਿਰਾਂ ਵਿਚ ਹੋਈ ਸੀ ਜਿਸ ਵਿਚ 2 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਉਮੀਦਵਾਰਾਂ ਅਤੇ ਮਾਹਿਰਾਂ ਮੁਤਾਬਿਕ ਕਵਾਂਟ ਸੈਕਸ਼ਨ ਸਾਰੇ ਸੈਕਸ਼ਨਜ਼ ਨਾਲੋਂ ਮੁਸ਼ਕਲ ਸੀ। CAT 2017 ਦੇ ਮੁਕਾਬਲੇ DILR ਸੈਕਸ਼ਨ ਆਸਾਨ ਸੀ ਪਰ ਫਿਰ ਵੀ ਦੋਨੋਂ ਸਲਾਟਸ ਲਈ ਚੁਣੌਤੀ ਸੀ।


ਇੰਜ ਚੈੱਕ ਕਰੋ ਨਤੀਜਾ

  • ਅਧਿਕਾਰਕ ਵੈੱਬਸਾਈਟ iimcat.ac.in 'ਤੇ ਜਾਓ।
  • ਹੋਮਪੇਜ 'ਤੇ CAT 2018 result link 'ਤੇ ਕਲਿੱਕ ਕਰੋ।

  • ਲਾਗ ਇਨ ਡਿਟੇਲ ਐਂਟਰ ਕਰੋ।

  • ਇਸ ਨੂੰ ਸਬਮਿਟ ਕਰਨ ਤੋਂ ਬਾਅਦ ਰਿਜ਼ਲਟ ਸਕ੍ਰੀਨ 'ਤੇ ਦਿਸੇਗਾ।

  • ਡਾਉਨਲੋਡ ਕਰੋ ਅਤੇ ਭਵਿੱਖ ਲਈ ਪ੍ਰਿੰਟਆਉਟ ਕੱਢ ਲਓ।

    ਜਿਹੜੇ ਉਮੀਦਵਾਰ ਸਫ਼ਲ ਹੋਣਗੇ ਉਨ੍ਹਾਂ ਪ੍ਰਮੁੱਖ ਆਈਆਈਐੱਮ ਸਮੇਤ ਮੈਨੇਜਮੈਂਟ ਕਾਲਜ ਵਿਚ ਵੱਖ-ਵੱਖ ਮੈਨੇਜਮੈਂਟ ਕੋਰਸਾਂ ਵਿਚ ਐਡਮਿਸ਼ਨ ਦਿੱਤਾ ਜਾਵੇਗਾ। ਇਕ ਵਾਰ ਸਕੋਰ ਐਲਾਨਣ ਤੋਂ ਬਾੱਦ ਆਈਆਈਐੱਮ ਅਗਲੇਰੀ ਪ੍ਰਕਿਰਿਆ ਲਈ ਸ਼ਾਰਟਲਿਸਟਡ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ। ਆਈਆਈਐੱਮ ਸਮੇਤ ਕਈ ਨਾਨ ਆਈਆਈਐੱਮ ਇੰਸਟੀਚਿਊਟਸ ਮੈਨੇਜਮੈਂਟ ਪ੍ਰੋਗਰਾਮਜ਼ CAT ਲਈ ਸਕੋਰ ਸਵੀਕਾਰ ਕਰਦੇ ਹਨ ਜਿਸ ਵਿਚ JNU ਸ਼ਾਮਲ ਹਨ।

Posted By: Seema Anand