ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਰਮਜਾਨ ਦੇ ਪਵਿੱਤਰ ਮਹੀਨੇ ਦਾ ਆਖਰੀ ਅਸ਼ਰਾ (ਰਮਜਾਨ ਦੇ ਮਹੀਨੇ ਦੇ ਆਖਰੀ ਦਸ ਦਿਨ) ਸ਼ੁਰੂ ਹੋ ਗਿਆ ਹੈ। ਮੁਸਲਮਾਨਾਂ ਲਈ ਰਮਜਾਨ ਦਾ ਇਹ ਆਖਰੀ ਅਸ਼ਰਾ ਅੱਲ੍ਹਾ ਦੇ ਹੋਰ ਵੀ ਨੇੜੇ ਜਾਣ ਦਾ ਹੈ। ਰਮਜਾਨ ਦੇ 21ਵੇਂ ਰੋਜ਼ੇ ਨਾਲ ਮੁਸਲਮਾਨ ਇਸ ਪਵਿੱਤਰ ਰਾਤ ਨੂੰ ਲੱਭਣ 'ਚ ਲੱਗ ਜਾਂਦੇ ਹਨ ਜਿਸ ਰਾਤ ਨੂੰ ਕੁਰਾਨ ਨਾਜਿਲ ਹੋਇਆ ਸੀ। ਇਸ ਰਾਤ ਮੁਸਲਮਾਨ ਪੂਰੀ ਰਾਤ ਕੇ ਅੱਲ੍ਹਾ ਦੀ ਇਬਾਦਤ ਕਰਦੇ ਹਨ। ਅੱਲ੍ਹਾ ਕੋਲੋਂ ਆਪਣੇ ਗਨਾਹਾਂ ਦੀ ਮਾਫੀ ਮੰਗਦੇ ਹਨ। ਆਖਰੀ ਨਬੀ ਮਹੁੰਮਦ ਸਲਲਾਹੋ ਅਲੈਹੇ ਵਸਲਲਮ ਲੈਲਾਤੁਲ ਕਦਰ 'ਤੇ ਅੱਲ੍ਹਾ ਦੀ ਪੂਰੀ ਰਾਤ ਇਬਾਦਤ ਕਰਦੇ ਸੀ ਤੇ ਨਮਾਜ ਦੀ ਪਾਬੰਦੀ ਰੱਖਦੇ ਸੀ। ਇਸ ਰਾਤ ਨੂੰ ਕੁਰਾਨ ਨਾਜਿਲ ਹੋਇਆ ਸੀ। ਇਸ ਰਾਤ ਨੂੰ ਸਬ-ਏ-ਕਦਰ ਕਹਿੰਦੇ ਹਨ। ਕਿਹੜੀਆਂ-ਕਿਹੜੀਆਂ ਹਨ ਲੈਲਾਤੁਲ ਕਦਰ-ਰਮਜਾਨ ਦੇ ਆਖਰੀ ਅਸ਼ਰੇ 'ਚ ਅੱਲ੍ਹਾ ਤਾਲਾ ਨੇ ਲੈਲਾਤੁਲ ਕਦਰ ਨੂੰ ਇਨ੍ਹਾਂ ਪੰਜ ਰਾਤਾਂ 'ਚ ਲੁਕਾਇਆ ਹੈ ਜੋ ਰਮਜਾਨ ਦੇ ਮਹੀਨੇ ਦੀ ਆਖਰੀ ਦਸ ਰਾਤਾਂ 'ਚੋਂ ਇਕ ਹੈ। ਇਹ ਉਹ ਰਾਤ ਜੋ ਰਮਜਾਨ ਦੇ 21ਵੇਂ, 23ਵੇਂ,25ਵੇਂ ਤੇ 29ਵੇਂ ਰੋਜ਼ੇ ਦੀ ਰਾਤ 'ਚ ਕਿਸੇ ਇਕ ਦਿਨ ਹੁੰਦੀ ਹੈ। ਲੈਲਾਤੁਲ ਕਦਰ ਦੀ ਇਨ੍ਹਾਂ ਪੰਜ ਰਾਤਾਂ 'ਚ ਮੁਸਲਮਾਨ 27ਵੇਂ ਰੋਜ਼ੇ ਦੀ ਰਾਤ ਨੂੰ ਇਬਾਦਤ ਕਰਦੇ ਹਨ। ਇਸ ਰਾਤ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਗੁਨਾਹਾਂ ਤੋਂ ਮਾਫੀ ਮੰਗਣ ਦੀ ਰਾਤ, ਮਗਫਿਰਤ ਦੀ ਰਾਤ ਤੇ ਇਬਾਦਤ ਦੀ ਰਾਤ ਹੈ।


ਲੋਕਾਂ 'ਚ ਇਸ ਰਾਤ ਦੀ ਅਹਿਮੀਅਤ


ਇਸ ਰਾਤ ਨੂੰ ਸਾਰੇ ਆਲਮ ਨੂੰ ਮੁਸਲਮਾਨ ਸ਼ਿੱਦਤ ਨਾਲ ਇੰਤਜਾਰ ਕਰਦੇ ਹਨ। ਇੰਨ੍ਹਾਂ ਪੰਜ ਰਾਤਾਂ 'ਚ ਪੂਰੀ ਰਾਤ ਜਾਗ ਕੇ ਇਬਾਦਤ ਕਰਦੇ ਹਨ। ਆਪਣੀ ਤੇ ਆਪਣੇ ਪਰਿਵਾਰ ਦੀ ਮਗਫਿਰਤ ਦੀ ਦੁਆ ਕਰਦੇ ਹਨ।

Posted By: Rajnish Kaur