Rakhri 2020 : ਨਈ ਦੁਨੀਆ, ਨਵੀਂ ਦਿੱਲੀ : 3 ਅਗਸਤ ਨੂੰ ਦੇਸ਼ ਭਰ ਵਿਚ ਸਾਉਣ ਮਹੀਨੇ ਦੀ ਪੁੰਨਿਆ 'ਤੇ ਰੱਖੜੀ ਦਾ ਤਿਉਹਾਰ ਮਨਾਇਆ ਜਾਣਾ ਹੈ। ਕੋਰੋਨਾ ਕਾਲ 'ਚ ਰੱਖੜੀ ਆਈ ਹੈ ਤੇ ਅਜਿਹੇ ਵਿਚ ਕਈ ਭਰਾ ਆਪਣੀਆਂ ਭੈਣਾਂ ਤੇ ਕਈ ਭੈਣਾਂ ਆਪਣੇ ਭਰਾਵਾਂ ਤੋਂ ਦੂਰ ਹਨ। ਦੁਨੀਆ 'ਚ ਫੈਲੀ ਇਸ ਮਹਾਮਾਰੀ ਨੇ ਤਿਉਹਾਰਾਂ ਦੇ ਰੰਗ ਫਿੱਕੇ ਕਰ ਦਿੱਤੇ ਹਨ। ਹਾਲਾਂਕਿ, ਇਸ ਦੇ ਬਾਵਜੂਦ ਉਹ ਲੋਕ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਉਣ ਵਾਲੇ ਹਨ ਜੋ ਆਪਣੇ ਭਰਾ ਜਾਂ ਭੈਣ ਦੇ ਨਾਲ ਹਨ। ਭੈਣਾਂ ਆਪਣੇ ਭਰਾਵਾਂ ਲਈ ਰੱਖੜੀ ਖਰੀਦ ਕੇ ਲਿਆ ਰਹੀਆਂ ਹਨ, ਉੱਥੇ ਹੀ ਭਰਾ ਆਪਣੀ ਭੈਣ ਨੂੰ ਦੇਣ ਲਈ ਤੋਹਫ਼ੇ ਖਰੀਦ ਰਹੇ ਹਨ। ਪਿਛਲੇ ਕੁਝ ਸਮੇਂ 'ਚ ਜਿੱਥੇ ਬਾਜ਼ਾਰ 'ਚ ਚਾਇਨੀਜ਼ ਰੱਖੜੀਆਂ ਦੀ ਮੰਗ ਘਟੀ ਹੈ ਉੱਥੇ ਹੀ ਦੇਸੀ ਰੱਖੜੀਆਂ ਲੋਕ ਪਸੰਦ ਕਰ ਰਹੇ ਹਨ।

ਉਂਝ ਤਾਂ ਰੱਖੜੀ ਵਾਲੇ ਦਿਨ ਭਰਾ ਦੇ ਗੁੱਟ 'ਤੇ ਰੇਸ਼ਮੀ ਧਾਗਾ ਹੀ ਫੱਬਦਾ ਹੈ ਪਰ ਸਮੇਂ ਦੇ ਨਾਲ-ਨਾਲ ਇਸ ਵਿਚ ਬਦਲਾਅ ਹੋਇਆ ਹੈ ਤੇ ਕਈ ਤਰ੍ਹਾਂ ਦੀਆਂ ਡਿਜ਼ਾਈਨਰ ਰੱਖੜੀਆਂ ਆਉਣ ਲੱਗੀਆਂ ਹਨ। ਹਰੇਕ ਭੈਣ ਆਪਣੇ ਭਰਾ ਲਈ ਬੜੇ ਪਿਆਰ ਨਾਲ ਰੱਖੜੀ ਚੁਣਦੀ ਹੈ ਤਾਂ ਜੋ ਉਸ ਦੇ ਭਰਾ ਦਾ ਗੁੱਟ ਸਭ ਤੋਂ ਸੋਹਣਾ ਨਜ਼ਰ ਆਵੇ। ਰੱਖੜੀ ਖਰੀਦਣ ਤੇ ਬੰਨ੍ਹਣ ਵੇਲੇ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਇਹ ਤੁਹਾਡੇ ਭਰਾ ਲਈ ਸ਼ੁੱਭ ਸਾਬਿਤ ਹੋਵੇ ਅਸ਼ੁੱਭ ਨਹੀਂ। ਅਸੀਂ ਤੁਹਾਨੂੰ ਅੱਜ ਅਜਿਹੀਆਂ ਹੀ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਆਪਣੀ ਰੱਖੜੀ ਰਾਹੀਂ ਆਪਣੇ ਭਰਾ ਦਾ ਮੰਗਲ ਹੀ ਕਰੋਗੇ।

ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ

  • ਰੱਖੜੀ ਬੰਨ੍ਹਦੇ ਸਮੇਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖੋ ਕਿ ਉਹ ਟੁੱਟੀ ਹੋਈ ਜਾਂ ਖੰਡਿਤ ਨਾ ਹੋਵੇ, ਅਜਿਹੀ ਰੱਖੜੀ ਅਸ਼ੁੱਭ ਮੰਨੀ ਜਾਂਦੀ ਹੈ।
  • ਟੁੱਟੀ ਹੋਈ ਰੱਖੜੀ ਨੂੰ ਜੋੜ ਕੇ ਜਾਂ ਠੀਕ ਕਰ ਕੇ ਵੀ ਨਹੀਂ ਬੰਨ੍ਹਣਾ ਚਾਹੀਦਾ।
  • ਕਦੀ ਵੀ ਖੱਬੇ ਗੁੱਟ 'ਤੇ ਕਾਲੇ ਰੰਗ ਦੇ ਧਾਗੇ ਜਾਂ ਮੋਤੀਆਂ ਵਾਲੀ ਰੱਖੜੀ ਨਹੀਂ ਬੰਨ੍ਹਣੀ ਚਾਹੀਦੀ।
  • ਰੱਖੜੀ ਖਰੀਦਣ ਵੇਲੇ ਇਸ ਗੱਲ ਦਾ ਖ਼ਾਸ ਖ਼ਿਆਲ ਰੱਖੋ ਕਿ ਉਸ ਵਿਚ ਕੋਈ ਅਸ਼ੁੱਭ ਨਿਸ਼ਾਨ ਜਾਂ ਆਕ੍ਰਿਤੀ ਨਾ ਬਣੀ ਹੋਵੇ।
  • ਚੀਨੀ ਰੱਖੜੀਆਂ 'ਚ ਕਈ ਵਾਰ ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਹੋ ਜਾਂਦਾ ਹੈ ਜਿਹੜਾ ਸ਼ਾਸਤਰਾਂ ਅਨੁਸਾਰ ਸਹੀ ਨਹੀਂ ਹੁੰਦਾ, ਅਜਿਹੇ ਵਿਚ ਇਨ੍ਹਾਂ ਰੱਖੜੀਆਂ ਤੋਂ ਬਚੋ।
  • ਆਪਣੇ ਭਰਾ ਦੇ ਗੁੱਟ 'ਤੇ ਅਜਿਹੀ ਰੱਖੜੀ ਬਿਲਕੁਲ ਨਾ ਬੰਨ੍ਹੋ ਜਿਨ੍ਹਾਂ ਵਿਚ ਕੋਈ ਧਾਰਦਾਰ ਹਥਿਆਰ ਬਣਿਆ ਹੋਵੇ।
  • ਭਗਵਾਨਾਂ ਦੀ ਤਸਵੀਰ ਵਾਲੀਆਂ ਰੱਖੜੀਆਂ ਵੀ ਨਾ ਬੰਨ੍ਹੋ।
  • ਭਰਾ ਦੇ ਗੁੱਟ ਲਈ ਲੋਹੇ ਦੀ ਵਰਤੋਂ ਵਾਲੀਆਂ ਰੱਖੜੀਆਂ ਲੈਣ ਤੋਂ ਵੀ ਬਚੋ।

ਇਹ ਰੱਖੜੀ ਹੁੰਦੀ ਹੈ ਸਰਬੋਤਮ

ਹਰੇਕ ਭੈਣ ਚਾਹੁੰਦੀ ਹੈ ਕਿ ਉਸ ਦੇ ਭਰਾ ਦੇ ਯਸ਼ ਤੇ ਮਾਣ-ਸਨਮਾਨ 'ਚ ਵਾਧਾ ਹੋਵੇ। ਅਜਿਹੇ ਵਿਚ ਰੇਸ਼ਮ ਦੇ ਧਾਗੇ ਨਾਲ ਬਣੀ ਰੱਖੜੀ ਸਰਬੋਤਮ ਮੰਨੀ ਜਾਂਦੀ ਹੈ। ਜਿਓਤਿਰਵਿਦਾਂ ਦਾ ਕਹਿਣਾ ਹੈ ਕਿ ਇਸ ਨਾਲ ਭਰਾ ਦੇ ਯਸ਼ ਵਿਚ ਵਾਧਾ ਹੁੰਦਾ ਹੈ।

Posted By: Seema Anand