ਕ੍ਰਿਸ਼ਣ ਗੋਪਾਲ, ਲੁਧਿਆਣਾ : Raksha Bandhan 2020 Date and Muhurat : ਇਸ ਵਾਰ ਰੱਖੜੀ 'ਤੇ ਤਿੰਨ ਵਿਸ਼ੇਸ਼ ਸੰਯੋਗ ਬਣਨ 'ਤੇ ਭੈਣ-ਭਰਾ ਨੂੰ ਵਿਸ਼ੇਸ਼ ਲਾਭ ਮਿਲਣਗੇ। ਤਿੰਨ ਅਗਸਤ ਨੂੰ ਸਵੇਰੇ 6:51 ਵਜੇ ਤੋਂ ਹੀ ਸਿੱਧ ਯੋਗ ਸ਼ੁਰੂ ਹੋ ਰਿਹਾ ਹੈ।

ਇਹ ਯੋਗ ਬਹੁਤ ਹੀ ਫਲਦਾਈ ਹੁੰਦਾ ਹੈ। ਇਸ ਪ੍ਰਕਾਰ ਇਸ ਦਿਨ ਸਵੇਰੇ ਉਤਰਾਸ਼ਾਦਾ ਨਛੱਤਰ 7:18 ਵਜੇ ਤੋਂ ਸਾਵਣ ਨਛੱਤਰ ਰਹੇਗਾ। ਜੋ ਅਤਿ ਉੱਤਮ ਹੈ। ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਤਿੰਨ ਅਗਸਤ ਨੂੰ 9:30 ਤੋਂ 21:11:21 ਤਕ ਰਹੇਗਾ।

ਰਾਸ਼ੀਆਂ ਅਨੁਸਾਰ ਬੰਨ੍ਹੋ ਰੱਖੜੀ

ਮੇਸ਼ : ਮੇਸ਼ ਰਾਸ਼ੀ ਦੇ ਲੋਕ ਲਾਲ ਰੰਗ ਦੀ ਡੋਰੀ/ਰੱਖੜੀ ਬੰਨ੍ਹਣ।

ਵਿਸ਼ਵ : ਚਾਂਦੀ ਜਾਂ ਸਫੈਦ ਰੰਗ ਦੀ ਡੋਰੀ/ਰੱਖੜੀ ਬੰਨ੍ਹਣ।

ਮਿਥੁਨ : ਹਰੇ ਰੰਗ ਜਾਂ ਹਰੇ ਧਾਗੇ ਦੀ ਡੋਰੀ/ਰੱਖੜੀ ਬੰਨ੍ਹਣ।

ਕਰਕ : ਸਫੈਦ, ਕ੍ਰੀਮ ਧਾਗਿਆਂ ਨਾਲ ਬਣੀ ਮੋਤੀਆਂ ਵਾਲੀ ਰੱਖੜੀ ਬੰਨ੍ਹਣ।

ਸਿੰਘ : ਗੋਲਡਨ ਰੰਗ ਜਾਂ ਪੀਲੇ, ਨਾਰੰਗੀ ਰੰਗ ਦੀ ਡੋਰੀ/ਰੱਖੜੀ ਬੰਨ੍ਹਣ।

ਕੰਨਿਆ : ਹਰਾ ਜਾਂ ਚਾਂਦੀ ਵਰਗਾ ਧਾਗਾ ਜਾਂ ਰੱਖੜੀ ਬੰਨ੍ਹਣ।

ਤੁਲਾ : ਸ਼ੁੱਕਰ ਗਾ ਰੰਗ ਫਿਰੋਜੀ, ਸਫੈਦ, ਕ੍ਰੀਮ ਰੰਗ ਦੀ ਰੱਖੜੀ।

ਬ੍ਰਸ਼ਿਚਕ : ਇਸ ਰਾਸ਼ੀ ਦੇ ਭਰਾਵਾਂ ਲਈ ਲਾਲ ਗੁਲਾਬੀ ਅਤੇ ਚਮਕੀਲੀ ਰੱਖੜੀ ਜਾਂ ਧਾਗਾ ਚੁਣੋ।

ਧਨੂ : ਗੁਰੂ ਦਾ ਪੀਤਾਂਬੰਰੀ ਰੰਗ ਦੀ ਪੀਲੀ ਰੇਸ਼ਮੀ ਡੋਰੀ ਬੰਨ੍ਹਣ।

ਮਕਰ : ਗ੍ਰੇ ਜਾਂ ਨੇਵੀ ਬਲੂ ਰੂਮਾਲ ਨਾਲ ਸਿਰ ਢੱਕੋ, ਨੀਲੇ ਰੰਗ ਦੇ ਮੋਤੀਆਂ ਵਾਲੀ ਰੱਖੜੀ ਬੰਨ੍ਹੋ।

ਕੁੰਭ : ਆਸਮਾਨੀ ਜਾਂ ਨੀਲੇ ਰੰਗ ਦੀ ਡੋਰੀ ਨਾਲ ਬਣੀ ਰੱਖੜੀ ਜਾਂ ਡੋਰੀ ਭਾਗਸ਼ਾਲੀ ਰਹੇਗੀ।

ਮੀਨ : ਲਾਲ, ਪੀਲੀ ਜਾਂ ਸੰਤਰੀ ਰੰਗ ਦੀ ਰੱਖੜੀ ਬੰਨ੍ਹੋ। ਸ਼ੁੱਭ ਰਹੇਗਾ।

Posted By: Ramanjit Kaur