ਜੇਐੱਨਐੱਨ, ਨਵੀਂ ਦਿੱਲੀ : Raksha Bandhan 2020 Muhurat : ਜੋ ਭੈਣ-ਭਰਾ ਕੋਰੋਨਾ ਦੇ ਚੱਲਦਿਆਂ ਇਸ ਵਾਰ ਇਕ-ਦੂਸਰੇ ਤੋਂ ਦੂਰ ਹਨ, ਉਹ ਜਲਦਬਾਜ਼ੀ ਨਾ ਕਰਨ, ਜਿਥੇ ਹਨ, ਉਥੋਂ ਹੀ ਰੱਖੜੀ ਦਾ ਤਿਉਹਾਰ ਮਨਾਉਣ। ਵੀਡੀਓ ਕਾਲ, ਆਡਿਓ ਕਾਲ ਰਾਹੀਂ ਇਕ-ਦੂਜੇ ਨੂੰ ਦੇਖੋ, ਦੁਆਵਾਂ ਕਰੋ, ਲੰਬੀ ਉਮਰ ਦੀ ਮਨੋਕਾਮਨਾ ਕਰੋ। ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਇਸ ਵਾਰ ਤਿੰਨ ਅਗਸਤ ਨੂੰ ਕਈ ਸ਼ੁੱਭ ਸੰਯੋਗ 'ਚ ਮਨਾਇਆ ਜਾਵੇਗਾ। ਇਸ ਵਾਰ ਸਾਵਣ-ਪੂਰਨਿਮਾ ਦੇ ਨਾਲ ਮਹੀਨੇ ਦਾ ਸਾਵਣ ਨਛੱਤਰ ਵੀ ਪੈ ਰਿਹਾ ਹੈ। ਇਸ ਲਈ ਤਿਉਹਾਰ ਦੀ ਸ਼ੁੱਭਤਾ ਹੋਰ ਵੱਧ ਜਾਂਦੀ ਹੈ। ਸਾਵਣ ਨਛੱਤਰ ਦਾ ਸੰਯੋਗ ਪੂਰੇ ਦਿਨ ਰਹੇਗਾ।

29 ਸਾਲ ਬਾਅਦ ਆਇਆ ਰੱਖੜੀ ਦੇ ਤਿਉਹਾਰ 'ਤੇ ਅਜਿਹਾ ਸ਼ੁੱਭ ਸੰਯੋਗ

ਇਸ ਸਾਲ ਸਾਵਣ ਦੇ ਆਖ਼ਰੀ ਸੋਮਵਾਰ ਭਾਵ 3 ਅਗਸਤ 'ਤੇ ਰੱਖੜੀ ਦਾ ਤਿਉਹਾਰ ਆ ਰਿਹਾ ਹੈ। ਜੋਤਸ਼ੀਆਂ ਨੇ ਦੱਸਿਆ ਕਿ ਭੈਣ-ਭਰਾ ਦਾ ਪਵਿੱਤਰ ਤਿਉਹਾਰ ਇਸ ਵਾਰ ਬੇਹੱਦ ਖ਼ਾਸ ਹੋਵੇਗਾ। ਰੱਖੜੀ 'ਤੇ ਅਜਿਹਾ ਸ਼ੁੱਭ ਸੰਯੋਗ 29 ਸਾਲ ਬਾਅਦ ਬਣਿਆ ਹੈ। ਇਸਦੇ ਨਾਲ ਇਸ ਸਾਲ ਭਦਰਾ ਅਤੇ ਗ੍ਰਹਿਣ ਦਾ ਸਾਇਆ ਵੀ ਰੱਖੜੀ ਦੇ ਤਿਉਹਾਰ 'ਤੇ ਨਹੀਂ ਪੈ ਰਿਹਾ।

ਰੱਖੜੀ ਦੇ ਤਿਉਹਾਰ 'ਤੇ ਬਣ ਰਿਹੈ ਸ਼ੁੱਭ ਯੋਗ

ਇਸ ਸਾਲ ਰੱਖੜੀ ਦੇ ਤਿਉਹਾਰ 'ਤੇ ਸੰਪੂਰਨਤਾ ਅਤੇ ਲੰਬੀ ਉਮਰ ਦੇ ਯੋਗ ਦੇ ਨਾਲ ਹੀ ਸੂਰਜ ਸ਼ਨੀ ਦੇ ਯੋਗ, ਸੋਮਵਤੀ ਪੂਰਨਿਮਾ, ਮਕਰ ਦਾ ਚੰਦਰਮਾ ਸਾਵਣ ਨਛੱਤਰ, ਉਤਰਸ਼ਾਦਾ ਨਛੱਤਰ ਅਤੇ ਪ੍ਰੀਤੀ ਯੋਗ ਬਣ ਰਿਹਾ ਹੈ। ਇਸਤੋਂ ਪਹਿਲਾਂ ਇਹ ਸੰਯੋਗ ਸਾਲ 1991 'ਚ ਬਣਿਆ ਸੀ। ਇਸ ਸੰਯੋਗ ਨੂੰ ਕ੍ਰਿਸ਼ੀ ਖੇਤਰ ਦੇ ਲਈ ਵਿਸ਼ੇਸ਼ ਫਲਦਾਈ ਮੰਨਿਆ ਜਾ ਰਿਹਾ ਹੈ। ਰੱਖੜੀ ਤੋਂ ਪਹਿਲਾਂ 2 ਅਗਸਤ ਨੂੰ ਰਾਤ 8 ਵਜ ਕੇ 43 ਮਿੰਟ ਤੋਂ 3 ਅਗਸਤ ਨੂੰ ਸਵੇਰੇ 9 ਵਜ ਕੇ 28 ਮਿੰਟ ਕਰ ਭਦਰਾ ਰਹੇਗੀ। ਇਸਦੇ ਨਾਲ ਹੀ ਸ਼ਾਮ 7 ਵਜ ਕੇ 49 ਮਿੰਟ ਤੋਂ ਲੰਬੀ ਉਮਰ ਦਾ ਕਾਰਕ ਆਯੁਸ਼ਮਾਨ ਯੋਗ ਵੀ ਲੱਗ ਜਾਵੇਗਾ।

ਅਟੁੱਟ ਰਿਸ਼ਤੇ ਦਾ ਇਤਿਹਾਸ

ਧਾਰਮਿਕ ਮਾਨਤਾ ਅਨੁਸਾਰ, ਸ਼ਿਸ਼ੁਪਾਲ ਰਾਜਾ ਦੇ ਖ਼ਾਤਮੇ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਣ ਦੇ ਖੱਬੇ ਹੱਥ 'ਚੋਂ ਖ਼ੂਨ ਨਿਕਲਣ ਲੱਗਾ, ਤਾਂ ਦਰੋਪਦੀ ਨੇ ਉਸੇ ਸਮੇਂ ਆਪਣੀ ਸਾੜੀ ਦੇ ਪੱਲੇ ਪਾੜ ਕੇ ਉਨ੍ਹਾਂ ਦੇ ਹੱਥ ਦੀ ਉਂਗਲੀ ਨਾਲ ਬੰਨ੍ਹ ਦਿੱਤਾ। ਕਿਹਾ ਜਾਂਜਾ ਹੈ ਕਿ ਉਦੋਂ ਤੋਂ ਹੀ ਭਗਵਾਨ ਕ੍ਰਿਸ਼ਣ ਦ੍ਰੋਪਦੀ ਨੂੰ ਆਪਣੀ ਭੈਣ ਮੰਨਣ ਲੱਗੇ ਅਤੇ ਸਾਲਾਂ ਤੋਂ ਬਾਅਦ ਜਦੋਂ ਪਾਂਡਵਾਂ ਨੇ ਦ੍ਰੋਪਦੀ ਨੂੰ ਜੂਏ 'ਚ ਹਰਾ ਦਿੱਤਾ ਅਤੇ ਭਰੀ ਸਭਾ 'ਚ ਜਦੋਂ ਦੁਸ਼ਮਨ ਦ੍ਰੋਪਦੀ ਦਾ ਚੀਰਹਰਣ ਕਰਨ ਲੱਗੇ ਤਾਂ ਭਗਵਾਨ ਕ੍ਰਿਸ਼ਣ ਨੇ ਭਰਾ ਦਾ ਫ਼ਰਜ਼ ਨਿਭਾਉਂਦੇ ਹੋਏ ਉਨ੍ਹਾਂ ਦੀ ਲਾਜ ਬਚਾਈ ਸੀ।

ਮਾਨਤਾ ਹੈ ਕਿ ਉਦੋਂ ਤੋਂ ਰੱਖੜੀ ਦਾ ਤਿਉਹਾਰ ਮਨਾਇਆ ਜਾਣ ਲੱਗਾ, ਜੋ ਅੱਜ ਵੀ ਜਾਰੀ ਹੈ। ਸਾਵਣ ਮਹੀਨੇ ਦੀ ਪੂਰਨਿਮਾ ਨੂੰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਤਿਹਾਸਿਕ ਮਾਨਤਾ ਅਨੁਸਾਰ, ਰਾਵਣ ਦੀ ਭੈਣ ਨੇ ਭਦਰਾ 'ਚ ਉਸਨੂੰ ਰੱਖਿਆ ਸੂਤਕ ਬੰਨ੍ਹਿਆ ਸੀ, ਜਿਸ ਨਾਲ ਰਾਵਣ ਦਾ ਸਰਵਨਾਸ਼ ਹੋ ਗਿਆ ਸੀ।

ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ

ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ - 09:27:30 ਤੋਂ 21:11:21 ਤਕ।

ਬਾਅਦ ਦੁਪਹਿਰ ਰੱਖੜੀ ਬੰਨ੍ਹਣ ਦਾ ਸਮਾਂ - 13:45:16 ਤੋਂ 16:23:16 ਤਕ।

ਰੱਖੜੀ ਬੰਨ੍ਹਣ ਦਾ ਪ੍ਰਦੋਸ਼ ਮਹੂਰਤ - 19:01:15 ਤੋਂ 21:11:21 ਤਕ।

ਮਹੂਰਤ ਸਮਾਂ : 11 ਘੰਟੇ 43 ਮਿੰਟ।

Posted By: Ramanjit Kaur