ਉਂਝ ਤਾਂ ਦਿਨ 24 ਘੰਟੇ ਦਾ ਹੁੰਦਾ ਹੈ ਤੇ ਜ਼ਿਆਦਾਤਰ ਲੋਕਾਂ ਨੂੰ 12 ਘੰਟੇ ਸੂਰਜ ਦੀ ਰੋਸ਼ਨੀ ਤੇ ਬਾਕੀ ਦੇ ਸਮੇਂ ਸ਼ਾਮ ਤੇ ਰਾਤ ਦੇਖਣ ਦੀ ਆਦਤ ਹੈ, ਪਰ ਦੁਨੀਆ ਦੀਆਂ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਸੂਰਜ ਕਰੀਬ 70 ਦਿਨਾਂ ਤੋਂ ਜ਼ਿਆਦਾ ਸਮੇਂ ਤਕ ਨਹੀਂ ਡੁੱਬਦਾ। ਇਹ ਥਾਵਾਂ ਸੈਲਾਨੀਆਂ ਨੂੰ ਤਾਂ ਪਸੰਦ ਆਉਂਦੀਆਂ ਹਨ, ਸਥਾਨਕ ਲੋਕਾਂ ਲਈ ਵੀ ਇਹ ਕਿਸੇ ਹੈਰਾਨੀ ਤੋਂ ਘੱਟ ਨਹੀਂ ਹਨ। ਉਨ੍ਹਾਂ ਨੂੰ ਏਨੇ ਦਿਨਾਂ ਤਕ ਸੂਰਜ ਦੀ ਰੋਸ਼ਨੀ ਦੇਖਣ ਨੂੰ ਨਹੀਂ ਮਿਲਦੀ।

ਸਵੀਡਨ : ਮਈ ਦੀ ਸ਼ੁਰੂਆਤ ਤੋਂ ਅਗਸਤ ਦੇ ਅਖੀਰ ਤਕ ਸਵੀਡਨ 'ਚ ਅੱਧੀ ਰਾਤ ਵੇਲੇ ਸੂਰਜ ਡੁੱਬਦਾ ਹੈ ਤੇ ਫਿਰ ਸਵੇਰੇ 4 ਵਜੇ ਇੱਥੇ ਸੂਰਜ ਚੜ੍ਹ ਜਾਂਦਾ ਹੈ। ਇੱਥੇ ਕਰੀਬ 6 ਮਹੀਨੇ ਤਕ ਲਗਾਤਾਰ ਸੂਰਜ ਚਮਕਣ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ। ਇੱਥੇ ਤੁਸੀਂ ਗੋਲਫਿੰਗ, ਫਿਸ਼ਿੰਗ, ਟ੍ਰੈਕਿੰਗ ਵਰਗੀਆਂ ਕਈ ਰੋਮਾਂਚਕ ਗਤੀਵਿਧੀਆਂ 'ਚ ਹਿੱਸਾ ਲੈ ਸਕਦੇ ਹੋ।

ਨੁਨਾਵਤ, ਕੈਨੇਡਾ : ਨੁਨਾਵਤ ਇਕ ਅਜਿਹਾ ਸ਼ਹਰ ਹੈ ਜਿੱਥੇ ਲੋਕਾਂ ਦੀ ਆਬਾਦੀ ਬਸ 3 ਹਜ਼ਾਰ ਦੇ ਕਰੀਬ ਹੈ। ਇਹ ਵੀ ਕੈਨੇਡਾ ਦੇ ਉੱਤਰੀ-ਪੱਛਮੀ ਖੇਤਰ 'ਚ ਆਰਕਟਿਕ ਸਰਕਲ 'ਚ ਹੈ। ਇੱਥੇ ਦੋ ਮਹੀਨੇ ਤਕ 24 ਘੰਟੇ ਤੇ 7 ਦਿਨ ਸੂਰਜ ਦੀ ਰੋਸ਼ਨੀ ਤੁਸੀਂ ਦੇਖ ਸਕਦੇ ਹੋ। ਉੱਥੇ ਜੀ ਸਰਦੀਆਂ 'ਚ ਇੱਥੇ 30 ਦਿਨਾਂ ਤਕ ਹਨੇਰਾ ਰਹਿੰਦਾ ਹੈ।

ਆਈਸਲੈਂਡ : ਕੁਦਰਤ ਨੇ ਸਾਨੂੰ ਆਈਸਲੈਂਡ ਦੇ ਰੂਪ 'ਚ ਨਾਯਾਬ ਤੋਹਫ਼ਾ ਦਿੱਤਾ ਹੈ। ਇਸੇ ਦੇ ਨਾਲ ਹੀ ਆਈਸਲੈਂਡ 'ਚ ਮਈ ਤੋਂ ਜੁਲਾਈ ਤਕ ਸੂਰਜ ਦੀਆਂ ਕਿਰਨਾਂ ਲਗਾਤਾਰ ਆਪਣੀ ਰੋਸ਼ਨੀ ਬਿਖੇਰਦੀਆਂ ਨਜ਼ਰ ਆਊਂਦੀਆਂ ਹਨ। ਅਸਮਾਨ 'ਚ 24 ਘੰਟੇ ਸੂਰਜ ਦਾ ਉਦੈ ਰਹਿੰਦਾ ਹੈ। ਇਸ ਲਈ ਇਨ੍ਹਾਂ ਮਹੀਨਿਆਂ 'ਚ ਆਈਸੈਲਂਡ ਦੀ ਅਦਭੁਤ ਧਰਤੀ 'ਤੇ ਰਾਤ ਹੁੰਦੀ ਹੀ ਨਹਈਂ। ਇੱਥੋਂ ਦੇ ਲੋਕ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਦੌਰਾਨ ਕੁਦਰਤ ਦੇ ਇਸ ਅਨੋਖੇ ਨਿਜ਼ਾਮ ਨੂੰ ਦੇਖਣ ਲਈ ਸੈਲਾਨੀਆ ਦੀ ਭੀੜ ਇਸ ਮਹੀਨੇ ਵਧ ਜਾਂਦੀ ਹੈ। ਉੱਥੇ ਹੀ ਲੋਕਾਂ ਦਾ ਹਰਮਨਪਿਆਰੀਆਂ ਖੇਡਾਂ 'ਚੋਂ ਇਕ ਗੋਲਫ਼ ਵੀ ਇਸੇ ਮਹੀਨੇ ਖ਼ੂਬ ਖੇਡੀ ਜਾਂਦੀ ਹੈ।

ਬੈਰੋ, ਅਲਾਸਕਾ : ਮਈ ਦੇ ਅਖੀਰ ਤੋਂ ਜੁਲਾਈ ਦੇ ਅਖੀਰ ਤਕ ਇੱਥੇ ਸੂਰਜ ਡੁੱਬਦਾ ਹੀ ਨਹੀਂ ਹੈ। ਉੱਥੇ ਹੀ ਨਵੰਬਰ ਦੀ ਸ਼ੁਰੂਆਤ ਤੋਂ 30 ਦਿਨਾਂ ਤਕ ਸੂਰਜ ਇੱਥੇ ਚੜ੍ਹਦਾ ਨਹੀਂ। ਇਸ ਨੂੰ ਪੋਲਰ ਨਾਈਟ ਕਹਿੰਦੇ ਹਨ। ਸਰਦੀਆਂ 'ਚ ਇਹ ਜਗ੍ਹਾ ਹਨੇਰੇ 'ਚ ਡੁੱਬੀ ਰਹਿੰਦੀ ਹੈ। ਇੱਥੇ ਤੁਹਾਨੂੰ ਬਰਫ਼ ਦੇ ਲੱਦੇ ਪਹਾੜ ਤੇ ਗਲੇਸ਼ੀਅਰ ਨਜ਼ਰ ਆਉਂਗੇ। ਤੁਸੀਂ ਇੱਥੇ ਗਰਮੀਆਂ ਜਾਂ ਸਰਦੀਆਂ 'ਚ ਆ ਸਕਦੇ ਹੋ।

ਨਾਰਵੇ : ਆਰਕਟਿਕ ਸਰਕਲ 'ਚ ਵਸੇ ਨਾਰਵੇ ਨੂੰ Land of Midnight Sun ਕਿਹਾ ਜਾਂਦਾ ਹੈ। ਇੱਥੇ ਮਈ ਤੋਂ ਜੁਲਾਈ ਦੇ ਅਖੀਰ ਤਕ ਸੂਰਜ ਕਦੀ ਨਹੀਂ ਡੁੱਬਦਾ। ਇਹ ਕਰੀਬ 76 ਦਿਨਾਂ ਦਾ ਸਮਾਂ ਹੁੰਦਾ ਹੈ। ਨਾਰਵੇ ਦੇ Svalbard 'ਚ ਸੂਰਜ 10 ਅਪ੍ਰੈਲ ਤੋਂ 23 ਅਗਸਤ ਤਕ ਚਮਕਦਾ ਰਹਿੰਦਾ ਹੈ।

ਫਿਨਲੈਂਡ : ਫਿਨਲੈਂਡ ਨੂੰ ਹਜ਼ਾਰਾਂ ਝੀਲਾਂ ਦੀ ਧਰਤੀ ਕਿਹਾ ਜਾਂਦਾ ਹੈ। ਇੱਥੋਂ ਦੇ ਜ਼ਿਆਦਾਤਰ ਹਿੱਸਿਆਂ 'ਚ ਗਰਮੀਆਂ ਦੌਰਾਨ ਪੂਰੇ 73 ਦਿਨ ਤੁਸੀਂ ਸੂਰਜ ਨੂੰ ਦੇਖ ਸਕਦੇ ਹੋ। ਉੱਥੇ ਹੀ ਸਰਦੀਆਂ 'ਚ ਇੱਥੇ ਸੂਰਜ ਦੀ ਰੋਸ਼ਨੀ ਤੁਹਾਨੂੰ ਨਹੀਂ ਦਿਸੇਗੀ। ਇਸਲ ਈ ਲੋਕ ਇੱਥੇ ਗਰਮੀਆਂ 'ਚ ਘੱਟ ਸੌਂਦੇ ਹਨ ਤੇ ਸਰਦੀਆਂ 'ਚ ਜ਼ਿਆਦਾ। ਇੱਥੇ ਤੁਸੀਂ ਨਾਰਦਰਨ ਲਾਈਟਸ ਨੂੰ ਦੇਖ ਸਕਦੇ ਹੋ ਤੇ ਸਕੀਇੰਗ ਦਾ ਮਜ਼ਾ ਵੀ ਲੈ ਸਕਦੇ ਹੋ।

Posted By: Seema Anand