ਐਜੂਕੇਸ਼ਨ ਡੈਸਕ : ਜੇਕਰ ਤੁਸੀਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਅਤੇ ਇਸਦੇ ਲਈ ਤੁਸੀਂ ਪਾਸਪੋਰਟ ਬਣਵਾਇਆ ਹੈ, ਤਾਂ ਇੱਕ ਵਾਰ ਜ਼ਰਾ ਕ੍ਰਾਸ ਚੌੱਕ ਕਰ ਲਓ। ਦੇਖੋ ਕਿ ਕਿਤੇ ਕੋਈ ਕਾਲਮ, ਕੋਈ ਜਾਣਕਾਰੀ ਇਸ ਵਿਚ ਛੁੱਟ ਤਾਂ ਨਹੀਂ ਗਏ, ਕਿਉਂਕਿ ਇੱਕ ਛੋਟੀ ਜਿਹੀ ਖਾਮੀ ਤੁਹਾਡੇ ਵਿਦੇਸ਼ ਜਾਣ ਦੇ ਸੁਪਨੇ ਨੂੰ ਤੋੜ ਸਕਦੀ ਹੈ। ਆਓ ਜਾਣਦੇ ਹਾਂ ਉਹ ਕਿਹੜੀ ਗਲਤੀ ਹੈ, ਜੋ ਤੁਹਾਡੇ ਸਫਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੇ ਨਾਲ ਹੀ ਇਸ ਗਲਤੀ ਕਾਰਨ ਤੁਸੀਂ ਕਿਸ ਦੇਸ਼ ਦੀ ਯਾਤਰਾ ਨਹੀਂ ਕਰ ਸਕੋਗੇ।

ਜੇਕਰ ਕਿਸੇ ਵੀ ਵਿਅਕਤੀ ਦਾ ਵਿਦੇਸ਼ ਯਾਤਰਾ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚੋਂ ਇਕ ਵਿੱਚ ਪਾਸਪੋਰਟ 'ਤੇ ਪੂਰਾ ਨਾਮ ਨਹੀਂ ਹੈ, ਤਾਂ ਉਹ ਯੂਏਈ ਦੀ ਯਾਤਰਾ ਕਰਨ ਦੇ ਯੋਗ ਨਹੀਂ ਹੋਵੇਗਾ। ਦਰਅਸਲ, ਯੂਏਈ ਸਰਕਾਰ ਨੇ ਹਾਲ ਹੀ ਵਿੱਚ ਯਾਤਰਾ ਦਿਸ਼ਾ-ਨਿਰਦੇਸ਼ਾਂ ਵਿੱਚ ਬਦਲਾਅ ਕੀਤਾ ਹੈ। ਨਵੀਂਆਂ ਹਦਾਇਤਾਂ ਤਹਿਤ ਹੁਣ ਕਿਸੇ ਵੀ ਵਿਅਕਤੀ ਲਈ ਪਾਸਪੋਰਟ 'ਤੇ ਉਸ ਦਾ ਪੂਰਾ ਨਾਂ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪੂਰੇ ਨਾਮ ਦਾ ਮਤਲਬ ਹੈ ਕਿ ਨਾਮ ਦੇ ਨਾਲ ਉਸ ਦਾ ਉਪਨਾਮ ਵੀ ਹੋਣਾ ਚਾਹੀਦਾ ਹੈ. ਜੇਕਰ ਕਿਸੇ ਵਿਅਕਤੀ ਦੇ ਪਾਸਪੋਰਟ ਵਿਚ ਅਜਿਹਾ ਨਹੀਂ ਹੁੰਦਾ ਤਾਂ ਉਹ ਯੂਏਈ ਨਹੀਂ ਜਾ ਸਕਦਾ। ਇੱਥੇ ਯਾਤਰਾ ਕਰਨ ਲਈ ਨਾਮ ਅਤੇ ਉਪਨਾਮ ਦੋਵਾਂ ਦੀ ਲੋੜ ਹੁੰਦੀ ਹੈ।

ਨਵੇਂ ਨਿਯਮਾਂ ਅਨੁਸਾਰ, ਸੰਯੁਕਤ ਅਰਬ ਅਮੀਰਾਤ (UAE) ਦੀ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਆਪਣੇ ਪਾਸਪੋਰਟ 'ਤੇ ਆਪਣੇ ਪ੍ਰਾਇਮਰੀ (ਫਸਟ ਨੇਮ) ਤੇ ਸੈਕੰਡਰੀ (ਸਰਨੇਮ) ਦੋਵਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ। ਯੂਏਈ ਸਰਕਾਰ ਦਾ ਨਵਾਂ ਸਰਕੂਲਰ ਜੋ 21 ਨਵੰਬਰ ਤੋਂ ਲਾਗੂ ਹੋਇਆ ਹੈ, ਅਨੁਸਾਰ, ਉਸੇ ਨਾਂ ਦੇ ਯਾਤਰੀਆਂ ਨੂੰ ਯੂਏਈ 'ਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਹੁਣ ਅਜਿਹੇ 'ਚ ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਪਾਸਪੋਰਟ 'ਚ ਇਹ ਗਲਤੀ ਹੈ, ਇਸ ਨੂੰ ਤੁਰੰਤ ਸੁਧਾਰ ਲਿਆ ਜਾਵੇ।

Posted By: Seema Anand