ਇਨ੍ਹੀਂ ਦਿਨੀਂ ਦਿੱਲੀ-ਐੱਨਸੀਆਰ (Delhi-NCR) ਦੇ ਹਸਪਤਾਲਾਂ 'ਚ ਕੋਰੋਨਾ ਇਨਫੈਕਸ਼ਨ (Corona Infection) ਦੇ ਜਿੰਨੇ ਮਰੀਜ਼ ਆ ਰਹੇ ਹਨ, ਉਨ੍ਹਾਂ 'ਚੋਂ ਅੱਧੇ ਤੋਂ ਵੱਧ ਦੇ ਰੈੱਡ ਬਲੱਡ ਸੈੱਲ (Red blood Cell) ਯਾਨੀ ਲਾਲ ਰਕਤ ਕੋਸ਼ਿਕਾਵਾਂ 'ਚ ਆਕਸੀਜਨ ਦਾ ਪੱਧਰ (Oxygen Level) ਕਾਫੀ ਘੱਟ ਪਾਇਆ ਜਾ ਰਿਹਾ ਹੈ। ਇਸ ਨਾਲ ਹਾਲਾਤ ਗੁੰਝਲਦਾਰ ਹੁੰਦੇ ਜਾ ਰਹੇ ਹਨ ਤੇ ਮੌਤ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ।ਇਲਾਜ ਦੀ ਜ਼ਰੂਰਤ

-ਆਕਸੀਜਨ ਦਾ ਪੱਧਰ ਜਦੋਂ ਆਮ ਨਾਲੋਂ ਘੱਟ ਹੋ ਜਾਵੇ ਤਾਂ ਡਾਕਟਰੀ ਨਿਗਰਾਨੀ ਜ਼ਰੂਰੀ ਹੋ ਜਾਂਦੀ ਹੈ। ਹਾਲਾਂਕਿ ਫੇਫੜਿਆਂ ਦਾ ਇਨਫੈਕਸ਼ਨ ਖ਼ਤਮ ਹੋਣ 'ਤੇ ਅਜਿਹੇ ਮਰੀਜ਼ਾਂ ਦਾ ਆਕਸੀਜਨ ਦਾ ਪੱਧਰ ਖ਼ੁਦ ਹੀ ਠੀਕ ਹੋ ਜਾਂਦਾ ਹੈ।


-ਜੇਕਰ ਆਕਸੀਜ਼ਨ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ ਤਾਂ ਬਾਹਰੋਂ ਆਕਸੀਜ਼ਨ ਦੇਣ ਦੀ ਜ਼ਰੂਰਤ ਹੋ ਜਾਂਦੀ ਹੈ।


-ਆਕਸੀਜ਼ਨ ਸੁਪੋਰਟ 'ਤੇ ਰੱਖੇ ਜਾਣ ਦੇ ਬਾਵਜੂਦ ਮਰੀਜ਼ਾ ਦਾ ਪੱਧਰ ਆਮ ਨਹੀਂ ਹੁੰਦਾ ਤਾਂ ਉਸ ਨੂੰ ਵੈਂਟੀਲੇਟਰ 'ਤੇ ਰੱਖਣਾ ਪੈਂਦਾ ਹੈ।ਕਦੀ ਨਾ ਕਰੋ ਨਜ਼ਰਅੰਦਾਜ਼

-ਕਈ ਮਰੀਜ਼ ਆਕਸੀਜਨ ਦਾ ਪੱਧਰ ਆਮ ਨਾਲੋਂ ਤਿੰਨ ਫ਼ੀਸਦੀ ਤੋਂ ਵੱਧ ਡਿੱਗਣ ਦੇ ਬਾਵਜੂਦ ਘਰ ਹੀ ਰੁਕੇ ਰਹਿੰਦੇ ਹਨ।

-ਇਸ ਕਾਰਨ ਕੋਰੋਨਾ ਇਨਫੈਕਸ਼ਨ ਦੀ ਗੁੰਝਲਤਾ ਵਧ ਜਾਂਦੀ ਹੈ।

-ਆਕਸੀਜਨ ਘੱਟ ਹੋਣ ਨਾਲ ਸਭ ਤੋਂ ਪਹਿਲਾਂ ਫੇਫੜੇ ਪ੍ਰਭਾਵਿਤ ਹੁੰਦੇ ਹਨ।

-ਦਿਲ ਤੇ ਦਿਮਾਗ਼ 'ਤੇ ਵੀ ਇਸ ਦਾ ਗੰਭੀਰ ਅਸਰ ਪੈਂਦਾ ਹੈ।

-ਇੱਥੋਂ ਤਕ ਕਿ ਮਰੀਜ਼ ਦੇ ਕਈ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ।

-ਇਨ੍ਹਾਂ ਕਾਰਨਾਂ ਨਾਲ ਮਰੀਜ਼ ਦੀ ਮੌਤ ਦਾ ਖ਼ਦਸ਼ਾ ਵਧ ਜਾਂਦਾ ਹੈ।ਹਸਪਤਾਲ 'ਚ ਆਉਣ ਵਾਲੇ ਕਰੀਬ ਅੱਧੇ ਮਰੀਜ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਆਕਸੀਜਨ ਦਾ ਪੱਧਰ ਪਹਿਲਾਂ ਹੀ ਕਾਫ਼ੀ ਖ਼ਤਰਨਾਕ ਹੋ ਚੁੱਕਿਆ ਹੁੰਦਾ ਹੈ। ਯਾਨੀ ਉਨ੍ਹਾਂ ਦਾ ਆਕਸੀਜਨ ਪੱਧ 70 ਫ਼ੀਸਦੀ ਜਾਂ ਇਸ ਤੋਂ ਵੀ ਘੱਟ ਹੋ ਚੁੱਕਿਆ ਹੁੰਦਾ ਹੈ। ਅਸੀਂ ਉਨ੍ਹਾਂ ਨੂੰ ਫ਼ੌਰੀ ਤੌਰ 'ਤੇ ਆਕਸੀਜਨ ਦਿੰਦੇ ਹਾਂ, ਪਰ ਉਦੋਂ ਤਕ ਉਨ੍ਹਾਂ ਦੇ ਦਿਲ ਤੇ ਦਿਮਾਗ਼ 'ਤੇ ਅਸਰ ਪੈ ਚੁੱਕਿਆ ਹੁੰਦਾ ਹੈ।

-ਡਾ. ਸੁਰੇਸ਼ ਕੁਮਾਰ, ਡਾਇਰੈਕਟਰ, ਲੋਕਨਾਇਕ ਹਸਪਤਾਲ (ਨਵੀਂ ਦਿੱਲੀ)ਹਸਪਤਾਲ 'ਚ ਦਾਖ਼ਲ ਕੋਰੋਨਾ ਮਰੀਜ਼ਾਂ 'ਚੋਂ ਕਰੀਬ 60 ਫ਼ੀਸਦੀ 'ਚ ਆਕਸੀਜਨ ਦੀ ਕਮੀ ਪਾਈ ਜਾ ਰਹੀ ਹੈ। ਇਨ੍ਹਾਂ 'ਚ ਬਜ਼ੁਰਗਾਂ ਦੀ ਗਿਣਤੀ ਵਧੇਰੇ ਹੈ। ਇਸ ਮੌਸਮ 'ਚ ਬਜ਼ੁਰਗਾਂ ਦਾ ਖ਼ਾਸ ਖਿਆਨ ਰੱਖਣ ਦੀ ਜ਼ਰੂਰਤ ਹੈ। ਆਮ ਲੋਕ ਵੀ ਜਦੋਂ ਘਰੋਂ ਬਾਹਰ ਨਿਕਲਣ ਤਾਂ ਮਾਸਕ ਜ਼ਰੂਰ ਪਾਉਣ।

-ਡਾ. ਅਭਿਸ਼ੇਕ ਤ੍ਰਿਪਾਠੀ, ਨੋਡਲ ਅਧਿਕਾਰੀ, ਸ਼ਾਰਦਾ ਕੋਵਿਡ ਹਸਪਤਾਲ (ਗ੍ਰੇਟਰ ਨੋਇਡਾ)


ਪ੍ਰਦੂਸ਼ਣ ਵਧਣ ਕਾਰਨ ਵੀ ਲੋਕਾਂ ਦੇ ਆਕਸੀਜਨ ਦਾ ਪੱਧਰ ਪ੍ਰਭਾਵਿਤ ਹੋ ਰਿਹਾ ਹੈ। ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਹਰੀਆਂ ਸਬਜ਼ੀਆਂ ਦਾ ਸੇਵਨ ਫ਼ਾਇਦੇਮੰਦ ਹੈ। ਮਾਰਨਿੰਗ ਵਾਕ ਦੀ ਬਜਾਏ ਘਰਾਂ 'ਚ ਐਕਸਰਸਾਈਜ਼ ਕਰੋ। ਇਸ ਨਾਲ ਫ਼ਾਇਦਾ ਹੋਵੇਗਾ।

-ਡਾ. ਰੇਣੂ ਅਗਰਵਾਲ, ਇੰਚਰਾਜ, ਜ਼ਿਲ੍ਹਾ ਹਸਪਤਾਲ ਨੋਇਡਾ
ਹੋਮ ਆਈਸੋਲੇਸ਼ਨ : ਜਿਨ੍ਹਾਂ ਮਰੀਜ਼ਾਂ 'ਚ ਕੋਰੋਨਾ ਇਨਫੈਕਸਨ ਦੇ ਲੱਛਣ ਨਹੀਂ ਦਿਖਾਈ ਦਿੰਦੇ ਜਾਂ ਘੱਟ ਦਿਖਾਈ ਦਿੰਦੇ ਹਨ, ਉਨ੍ਹਾਂ ਨੂੰ ਹੋਮ ਆਈਸੋਲੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਇਸ ਦੌਰਾਨ ਵੀ ਉਨ੍ਹਾਂ ਨੂੰ ਫੋਨ ਜਾਂ ਵੀਡੀਓ ਕਾਲਿੰਗ ਜ਼ਰੀਏ ਡਾਕਟਰਾਂ ਦੇ ਸੰਪਰਕ 'ਚ ਰਹਿਣਾ ਚਾਹੀਦਾ ਹੈ।


ਡਾਕਟਰ ਨਾਲ ਕਦੋਂ ਕਰੋ ਸੰਪਰਕ

-ਜਦੋਂ ਆਕਸੀਜਨ (ਸੈਚੁਰੇਸ਼ਨ) ਦਾ ਪੱਧਰ ਆਮ ਨਾਲੋਂ ਤਿੰਨ ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਘੱਟ ਹੋ ਜਾਵੇ।

-ਜਦੋਂ ਹਲਕੇ-ਫੁਲਕੇ ਕੰਮ ਤੋਂ ਬਾਅਦ ਵੀ ਸਾਹ ਲੈਣ 'ਚ ਤਕਲੀਫ਼ ਹੋਣ ਲੱਗੇ।

-ਮਿਸਾਲ ਲਈ 5-6 ਮਿੰਟ ਚੱਲਣ 'ਤੇ ਵੀ ਸਾਹ ਫੁੱਲਣ ਲੱਗੇ।

-ਕਈ ਮਰੀਜ਼ ਆਰਬੀਸੀ 'ਚ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹੁੰਦੇ ਹਨ, ਪਰ ਉਨ੍ਹਾਂ 'ਚ ਕੋਈ ਲੱਛਣ ਨਹੀਂ ਦਿਖਾਈ ਦਿੰਦਾ।

ਇਸ ਲਈ ਆਕਸੀ ਮੀਟਰ ਨਾਲ ਸਮੇਂ-ਸਮੇਂ 'ਤੇ ਖ਼ੁਦ ਦੀ ਜਾਂਚ ਕਰਦੇ ਰਹੋ।

Posted By: Seema Anand