Festival Season 2022 Date List : ਸਰਾਧ 25 ਸਤੰਬਰ ਨੂੰ ਖ਼ਤਮ ਹੋ ਰਹੇ ਹਨ ਤੇ ਇਸ ਦੇ ਨਾਲ ਹੀ ਤਿਉਹਾਰੀ ਸੀਜ਼ਨ ਵੀ ਸ਼ੁਰੂ ਹੋ ਜਾਵੇਗਾ। 26 ਸਤੰਬਰ ਤੋਂ ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਅਕਤੂਬਰ ਮਹੀਨੇ ਨਰਾਤੇ, ਦੁਸਹਿਰਾ, ਧਨਤੇਰਸ, ਦੀਵਾਲੀ, ਗੋਵਰਧਨ ਪੂਜਾ, ਭਾਈ ਦੂਜ, ਛਠ ਪੂਜਾ, ਕਰਵਾ ਚੌਥ ਤੇ ਸਰਦ ਪੁੰਨਿਆ ਵਰਗੇ ਕਈ ਮਹੱਤਵਪੂਰਨ ਤਿਉਹਾਰ ਮਨਾਏ ਜਾਣਗੇ। ਤਿਉਹਾਰੀ ਸੀਜ਼ਨ 'ਚ ਘਰ-ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਰਹੇਗਾ। 26 ਸਤੰਬਰ ਤੋਂ ਆਉਣ ਵਾਲੇ ਇਕ ਮਹੀਨੇ 'ਚ ਕਿਹੜੇ-ਕਿਹੜੇ ਪ੍ਰਮੁੱਖ ਤਿਉਹਾਰ ਮਨਾਏ ਜਾਣਗੇ, ਉਸ ਦੀ ਲਿਸਟ ਤੁਸੀਂ ਇੱਥੇ ਦੇਖ ਸਕਦੇ ਹੋ...

ਤਿਉਹਾਰਾਂ ਦੀ ਸੂਚੀ (October 2022 Festival Date List)

25 ਸਤੰਬਰ, ਐਤਵਾਰ : ਮਹਾਲਿਆ, ਸਰਵ ਪਿੱਤਰ ਮੱਸਿਆ, ਸਰਾਧ ਸਮਾਪਤੀ

26 ਸਤੰਬਰ, ਸੋਮਵਾਰ : ਅੱਸੂ ਦੇ ਨਰਾਤੇ ਸ਼ੁਰੂ, ਘਟ ਸਥਾਪਨਾ, ਮਾਂ ਸ਼ੈਲਪੁੱਤਰੀ ਪੂਜਾ, ਮਹਾਰਾਜ ਅਗਰਸੇਨ ਜੈਅੰਤੀ

03 ਅਕਤੂਬਰ ਸੋਮਵਾਰ : ਦੁਰਗਾ ਅਸ਼ਟਮੀ ਜਾਂ ਮਹਾ ਅਸ਼ਟਮੀ, ਕੰਨਿਆ ਪੂਜਨ, ਹਵਨ

04 ਅਕਤੂਬਰ ਮੰਗਲਵਾਰ : ਮਹਾ ਨੌਮੀ, ਅੱਸੂ ਦੇ ਨਰਾਤੇ ਖ਼ਤਮ

05 ਅਕਤੂਬਰ ਬੁੱਧਵਾਰ : ਦੁਸਹਿਰਾ, ਦੁਰਗਾ ਮੂਰਤੀ ਵਿਸਰਚਣ, ਦੁਸਹਿਰਾ, ਰਾਵਣ ਪੁਤਲਾ ਦਹਿਨ, ਦੇਵੀ ਅਪਰਾਜਿਤਾ ਪੂਜਨ

09 ਅਕਤੂਬਰ ਐਤਵਾਰ : ਅੱਸੂ ਦੀ ਪੁੰਨਿਆ, ਕੋਜਾਗਰ ਪੁੰਨਿਆ ਵਰਤ, ਅੱਸੂ ਪੁੰਨਿਆ

13 ਅਕਤੂਬਰ ਵੀਰਵਾਰ : ਕਰਵਾ ਚੌਥ

17 ਅਕਤੂਬਰ ਸੋਮਵਾਰ : ਅਹੋਈ ਅਸ਼ਟਮੀ ਵਰਤ

23 ਅਕਤੂਬਰ, ਐਤਵਾਰ : ਧਨਤੇਰਸ, ਮਾਸਿਕ ਸ਼ਿਵਰਾਤਰੀ

24 ਅਕਤੂਬਰ, ਸੋਮਵਾਰ : ਦੀਵਾਲੀ, ਲਕਸ਼ਮੀ ਪੂਜਨ, ਨਰਕ ਚੌਥ

26 ਅਕਤੂਬਰ, ਬੁੱਧਵਾਰ : ਗੋਵਰਧਨ ਪੂਜਾ, ਭਾਈ ਦੂਜ

30 ਅਕਤੂਬਰ, ਐਤਵਾਰ : ਛਠ ਪੂਜਾ

ਮਹਾਲਿਆ 'ਤੇ 25 ਸਤੰਬਰ ਤੋਂ ਹੋਵੇਗੀ ਸ਼ੁਰੂਆਤ

ਭਾਰਤ 'ਚ ਇਹ ਤਿਉਹਾਰ ਹਰ ਸਾਲ ਲਗਪਗ 30 ਦਿਨਾਂ ਤਕ ਚਲਦਾ ਹੈ। ਇਹ ਮਹਾਲਿਆ ਯਾਨੀ ਸਰਾਧ ਦੇ ਆਖਰੀ ਦਿਨ ਨਾਲ ਸ਼ੁਰੂ ਹੁੰਦਾ ਹੈ। ਇਸ ਸਾਲ ਸਰਵਪਿੱਤਰ ਮਸੀਹਤ 25 ਸਤੰਬਰ ਨੂੰ ਹੈ। ਫਿਰ ਅਗਲੇ ਦਿਨ ਤੋਂ ਨੌਂ ਦਿਨਾਂ ਦਾ ਨਵਰਾਤਰੀ ਤਿਉਹਾਰ ਸ਼ੁਰੂ ਹੁੰਦਾ ਹੈ, ਜਿਸ ਵਿਚ ਕਰੋੜਾਂ ਸ਼ਰਧਾਲੂ ਵਰਤ ਰੱਖਦੇ ਹਨ ਤੇ ਮਾਂ ਦੁਰਗਾ ਦੇ ਨੌਂ ਵੱਖ-ਵੱਖ ਰੂਪਾਂ ਦੀ ਪੂਜਾ 'ਚ ਲੀਨ ਹੁੰਦੇ ਹਨ।

ਛੱਠ ਪੁਰਬ ਦੇ ਨਾਲ ਤਿਉਹਾਰਾਂ ਦੀ ਹੋ ਜਾਂਦੀ ਹੈ ਸਮਾਪਤੀ

ਨਰਾਤਿਆਂ ਦੀ ਸਮਾਪਤੀ ਤੋਂ ਅਗਲੇ ਦਿਨ ਦੁਸਹਿਰੇ ਦਾ ਤਿਉਹਾਰ ਹੈ। ਇਸ ਤੋਂ ਲਗਪਗ 20 ਦਿਨਾਂ ਬਾਅਦ ਦੀਵਾਲੀ ਆਉਂਦੀ ਹੈ, ਜੋ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ। ਛਠ ਪੂਜਾ ਦੀਵਾਲੀ ਤੋਂ 6 ਦਿਨ ਬਾਅਦ ਆਉਂਦੀ ਹੈ ਅਤੇ ਇਸ ਦੇ ਨਾਲ ਭਾਰਤ ਦੇ ਇਕ ਮਹੀਨਾ ਲੰਬੇ ਤਿਉਹਾਰ ਦੀ ਸਮਾਪਤੀ ਹੁੰਦੀ ਹੈ।

Posted By: Seema Anand