ਇੰਦੋਰ: ਅੱਜ ਹਰ ਕੋਈ ਚੰਗੀ ਫਿਗਰ ਪਾਉਣ ਦੀ ਚਾਹਤ 'ਚ ਡਾਈਟਿੰਗ ਪਿੱਛੇ ਭੱਜ ਰਿਹਾ ਹੈ ਪਰ ਇਸ ਕਾਰਨ Hairfall ਬਹੁਤ ਵੱਧ ਜਾਂਦਾ ਹੈ। ਡਾਈਟਿੰਗ ਕਰਦੇ ਸਮੇਂ ਲੋਕ ਪ੍ਰੋਟੀਨ ਅਤੇ ਵਿਟਾਮਿਨ ਘੱਟ ਲੈਂਦੇ ਹਨ ਜਿਸ ਨਾਲ ਵਾਲ ਝੜਦੇ ਹਨ। ਵਾਲ ਡੈੱਡ ਸੈੱਲਜ਼ ਹੁੰਦੇ ਹਨ ਅਤੇ ਇਹ ਝੜ ਜਾਂਦੇ ਹਨ ਤਾਂ ਇਨ੍ਹਾਂ ਦੀ ਰੀ-ਗ੍ਰੋਥ ਹੁੰਦੀ ਹੈ। ਵਿਟਾਮਿਨ ਅਤੇ ਪ੍ਰੋਟੀਨ ਦੀ ਘਾਟ ਕਾਰਨ ਇਹ ਰੀ-ਗ੍ਰੋਥ ਨਹੀਂ ਹੋ ਪਾਉਂਦੀ ਤੇ ਨਤੀਜੇ ਵਜੋਂ ਗੰਜਾਪਨ ਹੁੰਦਾ ਹੈ। ਓਮੈਗਾ 3 ਅਤੇ ਵਿਟਾਮਿਨ ਏ ਵੀ ਜ਼ਿਆਦਾ ਲੈਣ ਨਾਲ ਵਾਲ ਝੜਦੇ ਹਨ। ਇਹ ਗੱਲ ਮੁੰਬਈ 'ਚ ਆਏ ਮਾਹਿਰ ਡਾ. ਰਾਜੇਸ਼ ਰਾਜਪੂਤ ਨੇ Association of Hair Restoration Surgeons of India ਦੇ ਪ੍ਰੋਗਰਾਮ 'ਚ ਕਹੀ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਜੇਕਰ ਪਿਤਾ ਗੰਜਾ ਹੈ ਤਾਂ ਬੇਟਾ ਵੀ ਗੰਜਾ ਹੋਵੇ।

ਹੈਰੀਡਿਟੀ ਤੋਂ ਇਲਾਵਾ ਪ੍ਰਦੂਸ਼ਣ, ਖਾਣ-ਪੀਣ ਦੀ ਘਾਟ ਅਤੇ ਓਜ਼ੋਨ ਪਰਤ ਨੂੰ ਹੁੰਦਾ ਨੁਕਸਾਨ ਵੀ ਵਾਲ ਝੜਨ ਲਈ ਜ਼ਿੰਮੇਵਾਰ ਹਨ। ਇੰਟਰਨੈਸ਼ਨਲ ਸੁਸਾਇਟੀ ਆਫ਼ ਹੇਅਰ ਰਿਸਟ੍ਰੋਰੇਸ਼ਨ ਸਰਜਰੀ ਦੇ ਡਾਇਰੈਕਟਰ ਡਾ. ਕਪਿਲ ਦੁਆ ਨੇ ਕਿਹਾ ਆਂਵਲਾ ਜਾਂ ਬਾਦਾਮ ਦਾ ਤੇਲ ਲਗਾ ਕੇ ਲੋਕ ਵਾਲਾਂ ਦਾ ਝੜਨਾ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਕੋਈ ਵੀ ਤੇਲ ਵਾਲ ਦੇ ਝੜਨ ਨੂੰ ਨਹੀਂ ਰੋਕ ਸਕਦਾ ਅਤੇ ਨਾ ਹੀ ਕੋਈ ਸ਼ੈਂਪੂ ਵਾਲ ਲੰਮੇ ਕਰ ਸਕਦਾ ਹੈ। ਆਂਵਲਾ ਅਤੇ ਬਦਾਮ ਸਿਰ 'ਤੇ ਲਾਉਣ ਨਾਲੋਂ ਜ਼ਿਆਦਾ ਖਾਣ 'ਚ ਫਾਇਦਾ ਹੈ। ਉੱਥੇ ਹੀ ਸ਼ੈਂਪੂ ਦਾ ਕੰਮ ਸਿਰਫ਼ ਵਾਲ ਸਾਫ਼ ਕਰਨਾ ਹੈ ਪਰ ਗ਼ਲਤ ਤਰ੍ਹਾਂ ਦੀ ਮਾਰਕੀਟਿੰਗ ਕਰ ਕੇ ਵਾਲ ਮੋਟੇ ਹੋਣ, ਝੜਨਾ ਰੋਕਣ ਜਿਹੇ ਫਾਇਦੇ ਦੱਸੇ ਜਾਂਦੇ ਹਨ।

Posted By: Susheel Khanna