ਜੇਐੱਨਐੱਨ, ਜਲੰਧਰ : Wedding Shubh Muhurta 2021 : ਪੰਜਾਬ ਸਰਕਾਰ ਨੇ ਕੋਵਿਡ ਪਾਬੰਦੀਆਂ 'ਚ ਢਿੱਲ ਦਿੰਦਿਆਂ ਮਹਿਮਾਨਾਂ ਦੀ ਗਿਣਤੀ ਦੁਗਣੀ ਕਰ ਦਿੱਤੀ ਹੈ। ਅਗਲੇ ਚਾਰ ਮਹੀਨਿਆਂ ਤਕ ਵਿਆਹ ਦਾ ਕੋਈ ਸ਼ੁੱਭ ਮਹੂਰਤ ਨਹੀਂ ਹੈ। 15 ਜੁਲਾਈ ਤੋਂ ਬਾਅਦ ਚਾਰ ਮਹੀਨਿਆਂ ਤਕ ਵਿਆਹ ਲਈ ਕੋਈ ਵੀ ਸ਼ੁੱਭ ਮਹੂਰਤ ਨਹੀਂ ਹੈ। ਇਹ ਪਹਿਲਾ ਮੌਕਾ ਹੈ ਜਦੋਂ ਅੱਧੀ ਜੁਲਾਈ, ਅਗਸਤ, ਸਤੰਬਰ ਤੇ ਅਕਤੂਬਰ 'ਚ ਵਿਆਹ ਨੂੰ ਲੈ ਕੇ ਕੋਈ ਸ਼ੁੱਭ ਲਗਨ ਨਹੀਂ ਹੈ। ਜੁਲਾਈ 'ਚ ਕੁੱਲ ਪੰਜ ਮਹੂਰਤ ਹਨ। ਸਾਰੇ 15 ਜੁਲਾਈ ਤੋਂ ਪਹਿਲਾਂ ਹਨ।

20 ਜੁਲਾਈ ਤੋਂ ਚਤੁਰਮਾਸ ਸ਼ੁਰੂ ਹੋ ਰਿਹਾ ਹੈ। ਸਨਾਤਨ ਧਰਮ ਮੁਤਾਬਿਕ ਚਤੁਰਮਾਸ ਦੌਰਾਨ ਵਿਆਹ ਨਹੀਂ ਕੀਤੇ ਜਾਣੇ ਚਾਹੀਦੇ ਹਨ। ਚਤੁਰਮਾਸ 14 ਨਵੰਬਰ ਨੂੰ ਖ਼ਤਮ ਹੋਵੇਗਾ। ਇਸ ਤੋਂ ਬਾਅਦ ਹੀ ਵਿਆਹ ਨੂੰ ਲੈ ਕੇ ਸ਼ੁੱਭ ਮਹੂਰਤ ਸ਼ੁਰੂ ਹੋਣਗੇ ਜੋ ਦਸੰਬਰ ਤਕ ਚੱਲਣਗੇ। ਸਰਕਾਰ ਨੇ ਸ਼ੁੱਕਰਵਾਰ ਤੋਂ ਵਿਆਹ 'ਚ ਜ਼ਿਆਦਾ ਲੋਕਾਂ ਦੇ ਸ਼ਾਮਲ ਹੋਣ ਨੂੰ ਲੈ ਕੇ ਰਾਹਤ ਦਿੱਤੀ ਪਰ ਹੁਣ ਸ਼ੁੱਭ ਮੂਹਰਤ ਨਾ ਹੋਣ ਕਾਰਨ ਲੋਕਾਂ ਨੂੰ ਖ਼ਾਸ ਫਾਇਦਾ ਨਹੀਂ ਹੋਵੇਗਾ।

ਪਹਿਲਾਂ ਕੋਰੋਨਾ ਨੇ ਲਾਇਆ ਸੀ ਗ੍ਰਹਿਣ

ਕੋਰੋਨਾ ਦੀ ਦੂਜੀ ਲਹਿਰ ਨੇ ਸ਼ਹਿਨਾਈ 'ਤੇ ਗ੍ਰਹਿਣ ਲਾ ਦਿੱਤਾ ਸੀ। ਮਾਰਚ ਤੇ ਅਪ੍ਰੈਲ 'ਚ ਵਿਆਹ ਦਾ ਸੀਜ਼ਨ ਪੂਰੇ ਜ਼ੋਰਾਂ 'ਤੇ ਸੀ ਪਰ ਦੂਜੀ ਲਹਿਰ ਦੇ ਪੀਕ 'ਤੇ ਹੋਣ ਦੇ ਚੱਲਦਿਆਂ ਵਿਆਹਾਂ 'ਚ ਸਿਰਫ਼ 20 ਲੋਕਾਂ ਨੂੰ ਹੀ ਇਜਾਜ਼ਤ ਦਿੱਤੀ ਗਈ ਸੀ। ਕਈ ਵਿਆਹਾਂ 'ਚ ਤਾਂ ਪੂਰੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਨਹੀਂ ਹੋ ਪਾਏ ਸਨ।

..... ਇਸਲਈ ਨਹੀਂ ਕਰਦੇ ਚਤੁਰਮਾਸ 'ਚ ਵਿਆਹ

ਜੋਤਸ਼ੀ ਨਰੇਸ਼ ਨਾਥ ਨੇ ਦੱਸਿਆ ਕਿ ਚਤੁਰਮਾਸ ਮਹੀਨਾ ਦੇਵਤਾਵਾਂ ਦਾ ਸੌਣ ਦਾ ਸਮਾਂ ਮੰਨਿਆ ਜਾਂਦਾ ਹੈ। ਇਸ ਦੌਰਾਨ ਭਗਵਾਨ ਸ੍ਰੀ ਹਰਿ ਯੋਗ ਨਿਦਰਾ 'ਚ ਆਰਾਮ ਕਰਦੇ ਹਨ। ਸਾਰੇ ਸ਼ੁੱਭ ਤੇ ਮਾਂਗਲਿਕ ਕੰਮਾਂ 'ਤੇ ਵਿਰਾਮ ਲੱਗ ਜਾਂਦਾ ਹੈ। 14 ਨਵੰਬਰ ਨੂੰ ਦੇਵਵਥਨੀ ਏਕਾਦਸ਼ੀ ਤੋਂ ਬਾਅਦ ਹੀ ਵਿਆਹ ਕੀਤਾ ਜਾ ਸਕਦਾ ਹੈ।

ਨਵੰਬਰ ਦੇ ਸ਼ੁੱਭ ਮੂਹਰਤ

15, 16, 20, 21, 28, 29, 30 ਨਵੰਬਰ ਨੂੰ ਸ਼ੁੱਭ ਮੂਹਰਤ ਹੈ।

ਦਸੰਬਰ ਦੇ ਸ਼ੁੱਭ ਮੂਹਰਤ

1, 2, 6,7, 11 ਤੇ 13 ਦਸੰਬਰ ਦੇ ਸ਼ੁੱਭ ਮੂਹਰਤ ਹਨ।

Posted By: Amita Verma