ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਸਿਖਰ 'ਤੇ ਹੈ। ਅਜਿਹੇ ਵਿਚ ਆਟੋ ਇੰਡਸਟਰੀ ਆਪਣੀ ਵਿਕਰੀ 'ਚ ਸਕਾਰਾਤਮਕ ਵਾਧੇ ਦੀ ਉਮੀਦ ਕਰ ਰਹੀ ਹੈ। ਸਤੰਬਰ ਮਹੀਨੇ ਦੇਸ਼ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ Maruti Suzuki ਅਤੇ Hyundai ਆਪਣੇ ਕਈ ਮਾਡਲਾਂ 'ਤੇ ਮੋਟੇ ਡਿਸਕਾਉਂਟ ਦੀ ਪੇਸ਼ਕਸ਼ ਕਰ ਰਹੀ ਹੈ। Hyundai Tucson ਅਤੇ Elantra 'ਤੇ ਇਕ ਪਾਸੇ ਜਿੱਥੇ 2 ਲੱਖ ਰੁਪਏ ਤਕ ਦਾ ਲਾਭ ਦਿੱਤਾ ਜਾ ਰਿਹਾ ਹੈ। ਉੱਥੇ, Maruti ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸਬਕੰਪੈਕਟ ਐੱਸਯੂਵੀ 'ਤੇ 1.01 ਲੱਖ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ਮਾਰੂਤੀ ਦੇ ਇਨ੍ਹਾਂ ਮਾਡਲਾਂ 'ਤੇ ਮਿਲ ਰਿਹਾ ਡਿਸਕਾਊਂਟ

Maruti Suzuki ਦੀ Alto 800 ਅਤੇ Alto K10 'ਤੇ 65,000 ਰੁਪਏ ਤਕ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਉੱਥੇ Swift ਪੈਟਰੋਲ 'ਤੇ 50,000 ਰੁਪਏ ਅਤੇ Swift ਡੀਜ਼ਲ 'ਤੇ 77,700 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਉੱਥੇ, Dzire ਪੈਟਰੋਲ ਅਤੇ Dzire ਡੀਜ਼ਲ 'ਤੇ ਲੜੀਵਾਰ 55,000 ਰੁਪਏ ਅਤੇ 84,100 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। Maruti ਆਪਣੀ Celerio, Eeco 7 ਸੀਟਰ ਅਤੇ Eeco 5 ਸੀਟਰ 'ਤੇ ਲੜੀਵਾਰ 65,000 ਰੁਪਏ, 50,000 ਰੁਪਏ ਅਤੇ 40,000 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਕੰਪਨੀ ਇਸ ਤੋਂ ਇਲਾਵਾ Ignis 'ਤੇ 50,000 ਰੁਪਏ ਦਾ ਲਾਭ ਅਤੇ Baleno ਪੈਟਰੋਲ 'ਤੇ 30,000 ਰੁਪਏ ਅਤੇ Baleno ਡੀਜ਼ਲ 'ਤੇ 35,000 ਰੁਪਏ ਦਾ ਲਾਭ ਦੇ ਰਹੀ ਹੈ। ਇਸ ਤੋਂ ਇਲਾਵਾ Ciaz 'ਤੇ 55,000 ਰੁਪਏ ਅਤੇ S-Cross 'ਤੇ 80,000 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਰੂਤੀ ਆਪਣੀ Swift, Vitara Brezza, Dzire, Baleno, S-Cross ਅਤੇ Ciaz ਦੇ ਸਾਰੇ ਡੀਜ਼ਲ ਮਾਡਲਜ਼ 'ਤੇ 5 ਸਾਲ ਦੀ ਵਾਰੰਟੀ ਵੀ ਆਫਸ ਕਰ ਰਹੀ ਹੈ।

ਹੁੰਡਈ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਡਿਸਕਾਊਂਟ

Hyundai ਵੀ ਬਰਾਬਰ ਸਮੇਂ 'ਚ ਆਪਣੀ ਪੁਰਾਣੀ Grand i10 ਅਤੇ Xcent 'ਤੇ 95,000 ਰੁਪਏ ਤਕ ਦੀ ਛੋਟ ਦੇ ਰਹੀ ਹੈ। ਇਸ ਤੋਂ ਇਲਾਵਾ Hundai i20 'ਤੇ 45,000 ਰੁਪਏ ਤਕ, i20 ਐਕਟਿਵ 'ਤੇ 25,000 ਰੁਪਏ ਤਕ ਅਤੇ Verna 'ਤੇ 60,000 ਰੁਪਏ ਤਕ ਕਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ Hyundai Creta 'ਤੇ ਕੰਪਨੀ 50,000 ਰੁਪਏ ਤਕ ਦਾ ਡਿਸਕਾਊਂਟ ਅਤੇ Santro 'ਤੇ 40,000 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ।

ਨੋਟ : ਇਹ ਸਾਰੇ ਆਫਰਜ਼ ਕੈਸ਼ ਡਿਸਕਾਊਂਡ + ਐਕਸਚੇਂਜ ਬੋਨਸ, ਕਾਰਪੋਰੇਟ ਸਕੀਮਜ਼ ਨਾਲ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਸਾਰੇ ਡਿਸਕਾਊਂਟ ਡੀਲਰਸ਼ਿਪ ਅਤੇ ਸ਼ਹਿਰ ਤੋਂ ਸ਼ਹਿਰ ਜਾਂ ਸੂਬੇ 'ਤੇ ਨਿਰਭਰ ਹਨ।

Posted By: Seema Anand