ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਨਰਾਤੇ ਸ਼ੁਰੂ ਹੋਣ ਵਾਲੇ ਹਨ ਅਤੇ ਘਰਾਂ ’ਚ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਨਰਾਤਿਆਂ ਦੇ ਸ਼ੁੱਭ ਦਿਨਾਂ ਦੌਰਾਨ ਦੁਰਗਾ ਪੂਜਾ ਕੀਤੀ ਜਾਂਦੀ ਹੈ। ਭਗਤ ਮਾਂ ਦੁਰਗਾ ਦੇ ਆਸ਼ੀਰਵਾਦ ਲਈ ਵੱਧ ਮਾਤਰਾ ’ਚ ਪ੍ਰਸ਼ਾਦ ਚੜਾਉਂਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। ਇਸ ਦੌਰਾਨ ਜੋ ਭਗਤ ਫਾਸਟ ਰੱਖਦੇ ਹਨ ਉਹ ਮਾਸਾਹਾਰੀ ਭੋਜਨ, ਸ਼ਰਾਬ, ਪਿਆਜ਼, ਲਸਣ ਅਤੇ ਕਈ ਪ੍ਰਕਾਰ ਦੇ ਅਨਾਜ, ਦਾਲ ਅਤੇ ਮਸਾਲਿਆਂ ਤੋਂ ਪ੍ਰਹੇਜ਼ ਕਰਦੇ ਹਨ। ਵਰਤ ’ਚ ਇਸਤੇਮਾਲ ਹੋਣ ਵਾਲੀ ਸਭ ਤੋਂ ਪਸੰਦੀਦਾ ਸਮੱਗਰੀ ਸਿੰਘਾੜੇ ਦਾ ਆਟਾ ਹੈ। ਸਿੰਘਾੜਾ ਜਿਸਨੂੰ ਚੈਸਟਨਟ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਸਿੰਘਾੜਾ ਇਕ ਅਜਿਹਾ ਫਲ਼ ਹੈ ਜੋ ਬਾਡੀ ’ਚ ਪਾਣੀ ਦੀ ਕਮੀ ਪੂਰੀ ਕਰਦਾ ਹੈ। ਇਹ ਆਮ ਤੌਰ ’ਤੇ ਸਰਦੀਆਂ ਦਾ ਫਲ਼ ਹੈ, ਜਿਸਨੂੰ ਪੀਸ ਕੇ ਆਟਾ ਤਿਆਰ ਕੀਤਾ ਜਾਂਦਾ ਹੈ ਅਤੇ ਜੋ ਪੂਰੇ ਸਾਲ ਮਿਲਦਾ ਹੈ।

ਸਿੰਘਾੜੇ ’ਚ ਮੌਜੂਦ ਪੋਸ਼ਕ ਤੱਤ

ਸਿੰਘਾੜੇ (ਵਾਟਰ ਚੈਸਟਨਟ) ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜਿਸ ਵਿੱਚ ਵਿਟਾਮਿਨ-ਏ, ਸੀ, ਮੈਂਗਨੀਜ਼, ਥਿਆਮੀਨ, ਕਾਰਬੋਹਾਈਡਰੇਟ, ਟੈਨਿਨ, ਸਿਟਰਿਕ ਐਸਿਡ, ਰਿਬੋਫਲੇਵਿਨ, ਐਮੀਲੋਜ਼, ਫਾਸਫੋਰੀਲੇਜ਼, ਐਮੀਲੋਪੈਕਟਿਨ, ਬੀਟਾ-ਐਮੀਲੇਜ਼, ਪ੍ਰੋਟੀਨ, ਚਰਬੀ ਅਤੇ ਨਿਕੋਟਿਨਿਕ ਐਸਿਡ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਅਜਿਹੇ ਹੁੰਦੇ ਹਨ ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ। ਸਿੰਘਾੜੇ ਦੇ ਫਲ਼ ਨੂੰ ਸੁਕਾ ਕੇ ਆਟਾ ਤਿਆਰ ਕੀਤਾ ਜਾਂਦਾ ਹੈ। ਇਹ ਆਟਾ ਨਾ ਸਿਰਫ ਸਵਾਦ ਹੈ ਬਲਕਿ ਸਿਹਤ ਲਈ ਵੀ ਲਾਭਦਾਇਕ ਹੈ। ਆਓ ਜਾਣਦੇ ਹਾਂ ਇਸ ਆਟੇ ਨੂੰ ਖਾਣ ਨਾਲ ਸਿਹਤ ਨੂੰ ਕੀ-ਕੀ ਲਾਭ ਹੁੰਦੇ ਹਨ...

ਸਿੰਘਾੜੇ ਦੇ ਆਟੇ ਦੇ ਫਾਇਦੇ


ਸਰੀਰ ਨੂੰ ਹਾਈਡਰੇਟ ਰੱਖਦਾ ਹੈ

ਸਿੰਘਾੜੇ ਦੇ ਆਟੇ 'ਚ ਪੋਟਾਸ਼ੀਅਮ ਉੱਚ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਸੋਡੀਅਮ ਦੀ ਮਾਤਰਾ ਘੱਟ ਪਾਈ ਜਾਂਦੀ ਹੈ। ਜੋ ਸਰੀਰ ਵਿੱਚ ਪਾਣੀ ਨੂੰ ਅਬਜ਼ਰਬ ਕਰਨ ਵਿੱਚ ਮਦਦ ਕਰਦਾ ਹੈ।

ਸਰੀਰ ਨੂੰ Energy ਦਿੰਦਾ ਹੈ

ਜੇਕਰ ਨਰਾਤਿਆਂ ਦੇ ਵਰਤ ਦੌਰਾਨ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ, ਤਾਂ ਇਸ ਸਿੰਘਾੜੇ ਦੇ ਆਟੇ ਦੀ ਰੋਟੀ ਸਰੀਰ ਨੂੰ ਐਨਰਜੈਟਿਕ ਰੱਖਦੀ ਹੈ। ਸਿੰਘਾੜੇ ਦੇ ਆਟੇ ਵਿੱਚ ਕਾਰਬੋਹਾਈਡ੍ਰੇਟ ਅਤੇ energy ਵਧਾਉਣ ਵਾਲੇ ਤੱਤ ਹੁੰਦੇ ਹਨ ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ। ਇਸ 'ਚ ਪੌਸ਼ਟਿਕ ਤੱਤਾਂ ਤੋਂ ਇਲਾਵਾ ਆਇਰਨ, ਕੈਲਸ਼ੀਅਮ, ਜ਼ਿੰਕ ਤੇ ਫਾਸਫੋਰਸ ਵਰਗੇ ਤੱਤ ਵੀ ਮੌਜੂਦ ਹੁੰਦੇ ਹਨ।

ਐਂਟੀਆਕਸੀਡੈਂਟਸ ਤੇ ਮਿਨਰਲਸ ਨਾਲ ਭਰਪੂਰ

ਸਿੰਘਾੜੇ ਦੇ ਆਟੇ 'ਚ ਐਂਟੀਆਕਸੀਡੈਂਟਸ ਅਤੇ ਖਣਿਜ ਪਦਾਰਥ ਪਾਏ ਜਾਂਦੇ ਹਨ। ਇਸ ਆਟੇ 'ਚ ਵਿਟਾਮਿਨ ਬੀ 6, ਪੋਟਾਸ਼ੀਅਮ, ਤਾਂਬਾ, ਰਿਬੋਫਲੇਵਿਨ, ਆਇਓਡੀਨ ਅਤੇ ਮੈਂਗਨੀਜ਼ ਨਾਲ ਭਰਪੂਰ ਹੁੰਦਾ ਹੈ, ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ।

ਭਾਰ ਕੰਟਰੋਲ 'ਚ ਰਹਿੰਦਾ ਹੈ

ਸਿੰਘਾੜੇ ਦਾ ਆਟਾ, ਜੋ ਕਿ ਫਾਈਬਰ ਗੁਣਾਂ ਨਾਲ ਭਰਪੂਰ ਹੁੰਦਾ ਹੈ, ਪੇਟ ਨੂੰ ਲੰਮੇ ਸਮੇਂ ਤਕ ਭਰਿਆ ਰੱਖਦਾ ਹੈ ਤੇ ਤੁਸੀਂ ਜ਼ਿਆਦਾ ਖਾਣ ਤੋਂ ਪਰਹੇਜ਼ ਕਰਦੇ ਹੋ. ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਜ਼ਿਆਦਾ ਦੇਰ ਤਕ ਭੁੱਖ ਨਹੀਂ ਲੱਗਦੀ ਅਤੇ ਭਾਰ ਕੰਟਰੋਲ ਰਹਿੰਦਾ ਹੈ।

Posted By: Ramanjit Kaur