ਨਵੀਂ ਦਿੱਲੀ : ਭਗਵਾਨ ਸ਼੍ਰੀ ਕ੍ਰਿਸ਼ਵ ਦਾ ਜਨਮ ਦਿਨ 24 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਰੂਪ 'ਚ ਮਨਾਇਆ ਜਾਵੇਗਾ। ਇਸ ਦੌਰਾਨ ਘਰਾਂ ਨੂੰ ਸਜਾਇਆ ਜਾਂਦਾ ਹੈ ਤੇ ਲੋਕ ਆਪਣੇ ਪਿਆਰੇ ਕਾਨਹਾ ਦੇ ਜਨਮ ਦਿਨ ਨੂੰ ਪੁਰਬ ਮਨਾ ਕੇ ਮਨਾਉਂਦੇ ਹਨ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪੂਰੇ ਭਾਰਤ 'ਚ ਵਿਸ਼ੇਸ਼ ਮਹੱਤਵ ਹੈ। ਇਹ ਹਿੰਦੂਆ ਦੇ ਪ੍ਰਮੁੱਖ ਤਿਉਹਾਰਾਂ 'ਚੋਂ ਇਕ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਪਾਲਣਹਾਰ ਸ਼੍ਰੀ ਹਰਿ ਵਿਸ਼ਣੂ ਨੇ ਧਰਮ ਦੀ ਰੱਖਿਆ ਕਰਨ ਲਈ ਸ਼੍ਰੂੀ ਕ੍ਰਿਸ਼ਨ ਦੇ ਰੂਪ 'ਚ ਅੱਠਵਾਂ ਅਵਤਾਰ ਲਿਆ ਸੀ। ਦੇਸ਼ ਦੇ ਸਾਰੇ ਸੂਬੇ ਵੱਖ-ਵੱਖ ਤਰੀਕੇ ਨਾਲ ਇਸ ਮਹਾਪਰਵ ਨੂੰ ਮਨਾਉਂਗੇ ਹਨ। ਇਸ ਦਿਨ ਘਰਾਂ ਤੇ ਮੰਦਰਾਂ 'ਚ ਭਜਵ ਚੱਲਦੇ ਰਹਿੰਦੇ ਹਨ। ਮੰਦਰਾਂ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਜਾਂਦਾ ਹੈ ਤੇ ਸਕੂਲਾਂ 'ਚ ਸ਼੍ਰੀ ਕ੍ਰਿਸ਼ਨ ਲੀਲਾ ਦਾ ਮੰਚਨ ਹੁੰਦਾ ਹੈ।

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਰੀ ਦਾ ਵਿਸ਼ੇਸ਼ ਮਹੱਤਵ ਹੈ। ਭਾਦੋ ਦੀ ਮਹੀਨੇ ਦੀ ਅਸ਼ਟਰੀ ਤਰੀਕ ਤੇ ਪੂਰਨਾਅਵਤਾਰ ਯੋਗੀਰਾਜ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਇਸੇ ਦਿਨ ਉਮਾ-ਮਹੇਸ਼ਵਰ ਵਰਤ ਵੀ ਕੀਤਾ ਜਾਂਦਾ ਹੈ। ਇਸ ਦਿਨ ਸ਼੍ਰੀ ਕ੍ਰਿਸ਼ਨ ਦਾ ਵਰਤ ਕਰਨ ਨਾਲ ਵਾਧਾ ਹੁੰਦਾ ਹੈ। ਜਨਮ ਅਸ਼ਟਮੀ 'ਤੇ ਵਰਤ ਦੇ ਨਾਲ ਭਗਵਾਨ ਦੀ ਪੂਜਾ ਤੇ ਦਾਨ ਕਰਨ ਨਾਲ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

ਇਸ ਤਰ੍ਹਾਂ ਮਨਾਓ ਸ਼੍ਰੀਕ੍ਰਿਸ਼ਨ ਜਨਮ ਅਸ਼ਟਮੀ

ਇਸ ਦਿਨ ਭਗਵਾਨ ਸ਼੍ਰੀਕ੍ਰਿਸ਼ਨ ਦੀ ਪੂਜਾ ਤੇ ਭਗਤੀ ਲਈ ਵਰਤ ਰੱਖੋ। ਆਪਣੇ ਘਰ ਦੀ ਵਿਸ਼ੇਸ਼ ਸਜਾਵਟ ਕਰੋ। ਘਰਾਂ ਅੰਦਰ ਸੁੰਦਰ ਪਾਲਣੇ 'ਚ ਬਾਲਰੂਪ ਸ਼੍ਰੀਕ੍ਰਿਸ਼ਨ ਦੀ ਮੂਰਤੀ ਸਥਾਪਿਤ ਕਰੋ। ਰਾਤ 12 ਵਜੇ ਸ਼੍ਰੀਕ੍ਰਿਸ਼ਨ ਦੀ ਪੂਜਾ ਕਰਨ ਤੋਂ ਬਾਅਦ ਪ੍ਰਸ਼ਾਦ ਵੰਡੋ। ਵਿਦਵਾਨਾਂ, ਮਾਤਾ-ਪਿਤਾ ਤੇ ਗੁਰੂਆਂ ਦੀ ਸੇਵਾ ਕਰ ਕੇ ਉਨ੍ਹਾਂ ਪਾਸੋਂ ਅਸ਼ੀਰਵਾਦ ਪ੍ਰਾਪਤ ਕਰੋ। ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖੋ ਕਿ ਪਰਿਵਾਰ 'ਚ ਵੀ ਕਿਸੇ ਵੀ ਤਰ੍ਹਾਂ ਦੇ ਨਸ਼ਾਲੇ ਪਦਾਰਥਾਂ ਦੀ ਵਰਤੋਂ ਬਿਲਕੁਲ ਵੀ ਨਾ ਹੋਵੇ।

Posted By: Jaskamal