Makar Sankranti 2021 : ਮਕਰ ਸੰਕ੍ਰਾਂਤੀ, ਹਿੰਦੂ ਧਰਮ ਦਾ ਇਕ ਵਿਸ਼ੇਸ਼ ਤੇ ਅਹਿਮ ਤਿਉਹਾਰ ਹੈ। ਇਸ ਪੁਰਬ ਨੂੰ ਸੰਕ੍ਰਾਂਤੀ, ਖਿਚੜੀ ਆਦਿ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਇਸ ਦਿਨ ਸੂਰਜ ਉੱਤਰਾਇਣ ਹੁੰਦੇ ਹਨ। ਇਸ ਤਿਉਹਾਰ ਦੀ ਸ਼ਾਸਤਰਾਂ 'ਚ ਵਿਸ਼ੇਸ਼ ਮਹਿਮਾ ਦੱਸੀ ਗਈ ਹੈ। ਕਿਹਾ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਵਾਲੇ ਦਿਨ ਸੂਰਜ ਧਨੂ ਰਾਸ਼ੀ ਤੋਂ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਜਪ, ਦਪ, ਦਾਨ, ਇਸ਼ਨਾਨ ਆਦਿ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ।

ਕਦੋਂ ਮਨਾਇਆ ਜਾਂਦਾ ਹੈ ਮਕਰ ਸੰਕ੍ਰਾਂਤੀ ਦਾ ਤਿਉਹਾਰ

ਹਰ ਸਾਲ ਇਹ ਤਿਉਹਾਰ 14 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਸੂਰਜ ਦੇਵ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸੂਰਜ ਦੇਵ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ 'ਤੇ ਵਿਅਕਤੀ ਨੂੰ ਮਨਚਾਹਿਆ ਵਰਦਾਨ ਪ੍ਰਾਪਤ ਹੁੰਦਾ ਹੈ।

ਮਕਰ ਸੰਕ੍ਰਾਂਤੀ 'ਤੇ ਬਣ ਰਿਹਾ ਇਹ ਯੋਗ

ਮਕਰ ਸੰਕ੍ਰਾਂਤੀ ਦਾ ਪੁੰਨ ਕਾਲ 8 ਘੰਟੇ ਦਾ ਰਹੇਗਾ। ਇਹ ਸਵੇਰੇ 8 ਵੱਜ ਕੇ 30 ਮਿੰਟ ਤੋਂ ਲੈ ਕੇ ਸ਼ਾਮ 5 ਵੱਜ ਕੇ 46 ਮਿੰਟ ਤਕ ਰਹੇਗਾ। ਸ਼ਾਸਤਰਾਂ ਅਨੁਸਾਰ ਇਸ ਦੌਰਾਨ ਇਸ਼ਨਾਨ-ਦਾਨ ਨਾਲ ਕਈ ਗੁਣਾ ਫਲ ਪ੍ਰਾਪਤ ਹੁੰਦਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਾਲ ਤਿਉਹਾਰ 'ਤੇ ਚੰਦਰਮਾ, ਸ਼ਨੀ, ਬੁੱਧ ਤੇ ਗੁਰੂ ਗ੍ਰਹਿ ਵੀ ਮਕਰ ਰਾਸ਼ੀ ਵਿਚ ਹੋਣਗੇ। ਅਜਿਹੇ ਵਿਚ ਮਕਰ ਸੰਕ੍ਰਾਂਤੀ ਨੂੰ ਬੇਹੱਦ ਸ਼ੁੱਭ ਫਲਦਾਈ ਦੱਸਿਆ ਜਾ ਰਿਹਾ ਹੈ।

ਜਾਣੋ ਇਸ ਦਿਨ ਕੀ ਕਰਨਾ ਰਹੇਗਾ ਸ਼ੁੱਭ

ਮਕਰ ਸੰਕ੍ਰਾਂਤੀ ਵਾਲੇ ਦਿਨ ਜੇਕਰ ਦਾਨ ਕੀਤਾ ਜਾਵੇ ਤਾਂ ਇਸ ਦਾ ਮਹੱਤਵ ਬੇਹੱਦ ਵਿਸ਼ੇਸ਼ ਹੁੰਦਾ ਹੈ। ਇਸ ਦਿਨ ਵਿਅਕਤੀ ਨੂੰ ਆਪਣੇ ਸਮੇਂ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਨਾਲ ਹੀ ਪਵਿੱਤਰ ਨਦੀਆਂ 'ਚ ਇਸ਼ਨਾਨ ਕਰਨਾ ਚਾਹੀਦਾ ਹੈ। ਇਸ ਦਿਨ ਖਿਚੜੀ ਦਾਨ ਦੇਣਾ ਵਿਸ਼ੇਸ਼ ਫਲਦਾਈ ਮੰਨਿਆ ਜਾਂਦਾ ਹੈ। ਨਾਲ ਹੀ ਗੁੜ-ਤਿਲ, ਰਿਓੜੀਆਂ, ਗਚਕ ਆਦਿ ਪ੍ਰਸ਼ਾਦ ਸਰੂਪ ਵੰਡੇ ਜਾਂਦੇ ਹਨ।

ਡਿਸਕਲੇਮਰ

'ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਮਹਿਜ਼ ਸੂਚਨਾ ਪਹੁੰਚਾਉਣਾ ਹੈ, ਇਸ ਦੀ ਵਰਤੋਂ ਕਰਨ ਵਾਲੇ ਇਸ ਨੂੰ ਮਹਿਜ਼ ਸੂਚਨਾ ਹੀ ਸਮਝਣ। ਇਸ ਦੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਵਰਤੋਂਕਾਰ ਦੀ ਹੋਵੇਗੀ।'

Posted By: Seema Anand