Makar Sankranti 2021 : ਮਕਰ ਸੰਕ੍ਰਾਂਤੀ ਦਾ ਪੁਰਬ ਹਰ ਸਾਲ 14 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ, ਇਸ ਦਿਨ ਤੋਂ ਹੀ ਨਵੀਂ ਰੁੱਤ ਦਾ ਆਗਮਨ ਮੰਨਿਆ ਜਾਂਦਾ ਹੈ। ਮਕਰ ਸੰਕ੍ਰਾਂਤੀ ਉਦੋਂ ਮਨਾਈ ਜਾਂਦੀ ਹੈ ਜਦੋਂ ਸੂਰਜ ਦੇਵ ਮਕਰ ਰਾਸ਼ੀ 'ਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਦਾਨ ਤੇ ਧਰਮ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਮਾਨਤਾ ਹੈ ਕਿ ਜੇਕਰ ਇਸ ਦਿਨ ਦਾਨ ਕੀਤਾ ਜਾਵੇ ਤਾਂ ਵਿਅਕਤੀ ਨੂੰ ਸ਼ੁੱਭ ਫਲ਼ ਦੀ ਪ੍ਰਾਪਤੀ ਹੁੰਦੀ ਹੈ। ਆਓ ਜਾਣਦੇ ਹਾਂ ਮਕਰ ਸੰਕ੍ਰਾਂਤੀ 'ਤੇ ਦਾਨ ਦਾ ਕੀ ਹੈ ਮਹੱਤਵ :

ਮਕਰ ਸੰਕ੍ਰਾਂਤੀ 'ਤੇ ਲੋੜਵੰਦਾਂ ਨੂੰ ਕਰੋ ਦਾਨ :

ਇਸ ਦਿਨ ਲੋੜਵੰਦਾਂ ਨੂੰ ਦਾਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ, ਦਾਨ ਅਜਿਹੇ ਵਿਅਕਤੀ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਸ ਨੂੰ ਉਸ ਦੀ ਜ਼ਰੂਰਤ ਹੋਵੇ ਤੇ ਇਸ ਦੀ ਸਹੀ ਵਰਤੋਂ ਹੋ ਸਕੇ। ਅਜਿਹਾ ਕਰਨ ਨਾਲ ਹੀ ਦਾਨ ਕਰਨ ਵਾਲੇ ਵਿਅਕਤੀ ਨੂੰ ਫਲ਼ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਮਾਨਤਾ ਹੈ ਕਿ ਚੰਗੇ ਮਨ ਨਾਲ ਦਾਨ ਕਰਨਾ ਬੇਹੱਦ ਜ਼ਰੂਰੀ ਹੈ। ਅਣਮਨੇ ਹੋ ਕੇ ਦਾਨ ਕਰਨ ਨਾਲ ਉਸ ਦਾ ਫਲ਼ ਪ੍ਰਾਪਤ ਨਹੀਂ ਹੁੰਦਾ।

ਇਨ੍ਹਾਂ ਚੀਜ਼ਾਂ ਦਾ ਕਰੋ ਦਾਨ

ਮਕਰ ਸੰਕ੍ਰਾਂਤੀ ਵਾਲੇ ਦਿਨ ਵਿਅਕਤੀ ਦਾਨ ਵਿਚ ਲੂਣ, ਘਿਉ ਤੇ ਅਨਾਜ ਦਾਨ ਕਰ ਸਕਦਾ ਹੈ। ਇਸ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ। ਸ਼ਿਵ ਪੁਰਾਣ ਅਨੁਸਾਰ, ਇਸ ਦਿਨ ਨਵੇਂ ਵਸਤਰਾਂ ਦਾ ਦਾਨ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਤਿਲ ਜਾਂ ਗੁੜ ਦਾ ਦਾਨ ਵੀ ਇਸ ਦਿਨ ਕੀਤਾ ਜਾ ਸਕਦਾ ਹੈ।

ਇਨ੍ਹਾਂ ਚੀਜ਼ਾਂ ਦਾ ਭੁੱਲ ਕੇ ਵੀ ਨਾ ਕਰੋ ਦਾਨ

ਧਿਆ ਰਹੇ ਕਿ ਜੇਕਰ ਤੁਸੀਂ ਦਾਨ ਕਰ ਰਹੇ ਹੋ ਤਾਂ ਤੁਹਾਡਾ ਟੀਚਾ ਦਿਖਾਵਾ ਜਾਂ ਯਸ਼ ਪਾਉਣਾ ਬਿਲਕੁਲ ਨਾ ਹੋਵੇ। ਜਿਹੜਾ ਵਿਅਕਤੀ ਦਾਨ ਕਰਦਾ ਹੈ ਉਸ ਨੂੰ ਭਗਵਾਨ ਦੂਸਰਿਆਂ ਦੀ ਮਦਦ ਕਰਨ ਦੇ ਯੋਗ ਬਣਾਉਂਦੇ ਹਨ। ਜਿਹੜੀ ਵੀ ਚੀਜ਼ ਤੁਸੀਂ ਦਾਨ ਕਰੋ, ਉਹ ਪੁਰਾਣੀ ਤੇ ਬੇਕਾਰ ਨਾ ਹੋਵੇ।

ਡਿਸਕਲੇਮਰ : 'ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਮਹਿਜ਼ ਸੂਚਨਾ ਪਹੁੰਚਾਉਣਾ ਹੈ, ਇਸ ਦੀ ਵਰਤੋਂ ਇਸ ਨੂੰ ਮਹਿਜ਼ ਸੂਚਨਾ ਸਮਝ ਕੇ ਹੀ ਕਰੋ। ਇਸ ਦੇ ਇਸਤੇਮਾਲ ਦੀ ਜ਼ਿੰਮੇਵਾਰੀ ਖ਼ੁਦ ਵਰਤੋਂਕਾਰ ਦੀ ਹੀ ਰਹੇਗੀ।'

Posted By: Seema Anand