ਨਵੀਂ ਦਿੱਲੀ : COVID-19 ਮਹਾਮਾਰੀ ਦਾ ਪੁਰਸ਼ਾਂ 'ਤੇ ਔਰਤਾਂ ਦੇ ਮੁਕਾਬਲੇ ਜ਼ਿਆਦਾ ਅਸਰ ਪਿਆ ਹੈ। ਅਜਿਹਾ ਕਿਉਂ ਹੋ ਰਿਹੈ, ਇਸ ਬਾਰੇ ਕਈ ਕਿਆਸ ਲਾਏ ਜਾ ਰਹੇ ਹਨ। ਇਕ ਸਿਧਾਂਤ ਇਹ ਹੈ ਕਿ ਪੁਰਸ਼ ਮਰੀਜ਼ਾਂ 'ਚ ਟੈਸਟੋਸਟੀਰੋਨ ਦੀ ਘਾਟ ਪਾਈ ਗਈ ਹੈ। ਇਸ ਕਾਰਨ ਇਸ ਨਾਲ ਪੀੜਤ ਪੁਰਸ਼ਾਂ 'ਚ ਪ੍ਰਜਣਨ ਸਮਰੱਥਾ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ, ਇਸ ਲਈ ਏਮਜ਼ ਦੇ ਡਾਕਟਰ ਕੋਰੋਨਾ ਪੀੜਤ ਯੁਵਾ ਪੁਰਸ਼ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਵੀ ਫਾਲੋਅਪ ਦੀ ਜ਼ਰੂਰਤ ਦੱਸ ਰਹੇ ਹਨ।

ਵਿਗਿਆਨਕ ਸਬੂਤ ਦੀ ਨਿਗਰਾਨੀ ਤੋਂ ਪਤਾ ਲੱਗਿਆ ਹੈ ਕਿ ਐਸਟ੍ਰੋਜਨ ਰੱਖਿਆ ਪ੍ਰਣਾਲੀ 'ਚ ਸੁਧਾਰ ਕਰ ਸਕਦਾ ਹੈ ਤੇ ਛੋਟ 'ਚ ਵਾਧਾ ਕਰ ਸਕਦਾ ਹੈ ਜਦਕਿ ਟੈਸਟੋਸਟੀਰੋਨ ਪ੍ਰਤੀਕਿਰਿਆ ਨੂੰ ਘੱਟ ਕਰ ਦਿੰਦਾ ਹੈ। ਔਰਤਾਂ 'ਚ ਹਮੇਸ਼ਾ ਪੁਰਸ਼ਾਂ ਦੇ ਮੁਕਾਬਲੇ ਘੱਟ ਗੰਭੀਰ ਇਨਫੈਕਸ਼ਨ ਹੁੰਦੇ ਹਨ ਤੇ ਵੈਕਸੀਨ ਲਈ ਕਾਫੀ ਮਜ਼ਬੂਤ ਪ੍ਰਤੀਰੱਖਿਆ ਪ੍ਰਤਿਕਿਰਿਆਵਾਂ ਹੁੰਦੀਆਂ ਹਨ।

ਦਰਅਸਲ ਕੋਰੋਨਾ ਵਾਇਰਸ ਏਸੀਈ-2 ਪ੍ਰੋਟੀਨ 'ਤੇ ਅਟੈਕ ਕਰਦਾ ਹੈ। ਇਸ ਲਈ ਫੇਫੜਿਆਂ ਸਮੇਤ ਸਰੀਰ ਦੇ ਉਨ੍ਹਾਂ ਹਿੱਸਿਆਂ 'ਤੇ ਕੋਰੋਨਾ ਦੀ ਇਨਫੈਕਸ਼ਨ ਜ਼ਿਆਦਾ ਦੇਖੀ ਜਾ ਰਹੀ ਹੈ, ਜਿਨ੍ਹਾਂ 'ਚ ਏਸੀਈ-2 ਮੌਜੂਦ ਹੁੰਦਾ ਹੈ। ਇਸੇ ਕਾਰਨ ਪ੍ਰਜਣਨ ਸਮੱਰਥਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਕ ਸਟੱਡੀ ਮੁਤਾਬਿਕ ਔਰਤਾਂ 'ਚ 60 ਫੀਸਦੀ ਟੈਸਟੋਸਟੀਰੋਨ ਹੀ ਕਾਫੀ ਹੁੰਦਾ ਹੈ, ਉੱਥੇ ਹੀ ਪੁਰਸ਼ਾਂ 'ਚ ਇਸ ਦਾ ਪੱਧਰ 68 ਫੀਸਦੀ ਹੋਣ 'ਤੇ ਵੀ ਘੱਟ ਮੰਨਿਆ ਜਾਂਦਾ ਹੈ।

Posted By: Amita Verma