ਲਾਈਫਸਟਾਈਲ ਡੈਸਕ : ਮਦਰਜ਼ ਡੇਅ ਨੂੰ ਸੈਲੀਬ੍ਰੇਟ ਕਰਨ ਦੀ ਬੇਸ਼ੱਕ ਤੁਸੀਂ ਕੋਈ ਨਾ ਕੋਈ ਪਲਾਲਿੰਗ ਕੀਤੀ ਹੋਵੇਗੀ ਪਰ ਇਸ ਦਿਨ ਦੀ ਸ਼ੁਰੂਆਤ ਕਰੋ ਇਨ੍ਹਾਂ ਪਿਆਰ ਭਰੇ Masseges ਨਾਲ। ਮਾਂ ਨੂੰ ਟੈਕਸਟ ਜਾਂ ਵੱਟਸਐਪ ਕਰੋ ਇਹ ਮੈਸੇਜਿਜ਼। ਇਸਦੇ ਇਲਾਵਾ ਤੁਸੀਂ ਚਾਹੋ ਤਾਂ ਇਨ੍ਹਾਂ Masseges ਨੂੰ ਆਪਣੀ ਸਟੋਰੀ ਜਾਂ ਸਟੇਟਸ ’ਤੇ ਵੀ ਪਾ ਸਕਦੇ ਹੋ।

ਮਦਰਜ਼ ਡੇਅ ਲਈ ਕੁਝ ਖ਼ਾਸ Masseges

* ਆਪ ਝੱਲ ਲੈਣ ਪਰ ਧੀ/ਪੁੱਤ ਨੂੰ,

ਤੰਗੀ ਆਉਣ ਨੀ ਦਿੰਦੀਆਂ।

ਦੁੱਖਾਂ ’ਚ ਵੀ ਹਸਾ ਦੇਣ ਆਪਣੇ ਬੱਚਿਆਂ ਨੂੰ,

ਕਦੇ ਰੋਣ ਨ੍ਹੀਂ ਦਿੰਦੀਆਂ।

ਦਿਲੋਂ ਤੰਗ ਨਹੀਂ,

ਇਹ ਖੁੱਲੀਆਂ ਵਾਂਗ ਦਰਿਆਵਾਂ ਹੁੰਦੀਆਂ ਨੇ।

ਜਿਹਨੂੰ ਰੱਬ ਦਾ ਦਰਜਾ ਮਿਲਦੇ ਏ,

ਉਹ ਮਾਵਾਂ ਹੁੰਦੀਆਂ ਨੇ।

* ਮੰਜ਼ਿਲ ਦੂਰ ਤੇ ਸਫ਼ਰ ਬਹੁਤ ਐ,

ਛੋਟੀ ਜਿਹੀ ਜ਼ਿੰਦਗੀ ਦੀ ਫ਼ਿਕਰ ਬਹੁਤ ਐ,

ਮਾਰ ਦਿੰਦੀ ਇਹ ਦੁਨੀਆ ਕਦੋਂ ਦੀ ਸਾਨੂੰ,

ਪਰ ਮਾਂ ਦੀਆਂ ਦੁਆਵਾਂ ’ਚ ਅਸਰ ਬਹੁਤ ਐ।

Posted By: Sunil Thapa