ਜੇਐੱਨਐੱਨ : ਅਕਸਰ ਕਿਹਾ ਜਾਂਦਾ ਹੈ ਕਿ ਫ਼ੈਸਲੇ ਜੋਸ਼ ’ਚ ਨਹੀਂ, ਹੋਸ਼ ’ਚ ਲੈਣੇ ਚਾਹੀਦੇ ਹਨ, ਇਹ ਉਸ ਮਾਮਲੇ ’ਚ ਹੋਰ ਵੀ ਅਹਿਮ ਹੋ ਜਾਂਦਾ ਹੈ ਜਿੱਥੇ ਅਸੀਂ ਆਪਣੇ ਚਾਹੁਣ ਵਾਲਿਆਂ, ਖ਼ਾਸ ਤੌਰ ’ਤੇ ਲਾਈਫ ਪਾਰਟਨਰ ਨਾਲ ਛੋਟੀਆਂ-ਛੋਟੀਆਂ ਗੱਲਾਂ ’ਤੇ ਲੜ ਪੈਂਦੇ ਹਾਂ ਤੇ ਫਿਰ ਵੱਖ ਹੋਣ ਦਾ ਫ਼ੈਸਲਾ ਲੈ ਲੈਂਦੇ ਹਾਂ। ਅਜਿਹੇ ’ਚ ਜ਼ਿਆਦਾਤਰ ਮਾਹਰ ਕਹਿੰਦੇ ਹਨ ਕਿ ਬਜਾਏ ਤੁਰੰਤ ਫ਼ੈਸਲਾ ਕਰਨ ਦੇ, ਕੁਝ ਸਮਾਂ ਨਾਲ ਗੁਜ਼ਾਰਿਆ ਜਾਵੇ ਤੇ ਖ਼ੁਦ ਨੂੰ ਤੇ ਰਿਸ਼ਤਿਆਂ ਨੂੰ ਸਮਾਂ ਦਿੱਤਾ ਜਾਵੇ ਤਾਂ ਸਮੇਂ ਦੇ ਨਾਲ ਸਾਰੇ ਜ਼ਖਮ ਭਰ ਜਾਂਦੇ ਹਨ ਚੀਜ਼ਾਂ ਇਕ ਵਾਰ ਫਿਰ ਪਹਿਲਾਂ ਵਰਗੀਆਂ ਹੋ ਜਾਣਗੀਆਂ। ਹੁਣ ਇਸ ਗੱਲ ਦੀ ਤਸਦੀਕ ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਅੰਕੜੇ ਜਾਰੀ ਕਰ ਕੇ ਦਿੱਤੀ ਹੈ। ਨਾਲ ਹੀ, ਉਸ ਦਾ ਦਾਅਵਾ ਹੈ ਕਿ ‘ਕੂਲ ਆਫ ਨਿਯਮ’ ਦੇ ਕਾਰਨ ਅਜਿਹਾ ਹੋ ਸਕਦਾ ਹੈ।


ਕੀ ਹੈ ਇਹ ‘ਕੂਲ ਆਫ’?


- ਦਰਅਸਲ, ਚੀਨ ’ਚ ਇਕ ਜਨਵਰੀ 2021 ਤੋਂ ਸਿਵਿਲ ਕੋਡ ਲਾਗੂ ਕੀਤਾ ਗਿਆ, ਜਿਸ ਨੂੰ ਮਈ ’ਚ ਸੰਸਦ ਤੋਂ ਮਨਜੂਰੀ ਮਿਲ ਗਈ ਸੀ।


- ਇਸ ਕਾਨੂੰਨ ਨੂੰ ਚੀਨ ’ਚ ਤਲਾਕ ਦੇ ਵਧਦੇ ਹੋਏ ਮਾਮਲਿਆਂ ਘੱਟ ਕਰਨ ਲਈ ਇਹ ਨਿਯਮ ਬਣਾਇਆ ਗਿਆ ਹੈ।


- ਇਸ ਦੇ ਤਹਿਤ ਹੁਣ ਪਤੀ-ਪਤਨੀ ਨੂੰ ਤਲਾਕ ਦੀ ਅਰਜੀ ਦੇਣ ਦੇ ਇਕ ਮਹੀਨੇ ਬਾਅਦ ਕੂਲ-ਆਫ ਦੇ ਨਿਯਮ ਅਨੁਸਾਰ ਇਕੱਠੇ ਸਮਾਂ ਬਤਾਉਣਾ ਪਵੇਗਾ।


- ਜੇ ਇਸ ਦੌਰਾਨ ਦੋਵਾਂ ’ਚੋਂ ਕਿਸੇ ਦਾ ਵੀ ਮਨ ਬਦਲਦਾ ਹੈ ਤਾਂ ਉਹ ਆਪਣੀ ਅਰਜੀ ਵਾਪਸ ਲੈ ਸਕਦੇ ਹਨ।


ਚੀਨ ’ਚ ਵਧ ਰਹੇ ਸਨ ਤਲਾਕ ਦੇ ਮਾਮਲੇ


All china women's federation ਮੁਤਾਬਕ, ਬੀਤੇ ਸਾਲਾਂ ’ਚ ਚੀਨ ’ਚ ਤਲਾਕ ਦੇ ਮਾਮਲੇ ਵਧ ਰਹੇ ਹਨ।


- ਇਸ ਦੀ ਇਕ ਵਜ੍ਹਾ ਔਰਤਾਂ ਦੀ ਆਜ਼ਾਦੀ ਨੂੰ ਵਧਾਉਣਾ ਤੇ ਦੂਜੀ ਵਜ੍ਹਾ ਤਲਾਕ ਨੂੰ ਧੱਬੇ ਦੇ ਤੌਰ ’ਤੇ ਨਾ ਦੇਖਿਆ ਜਾਣਾ ਹੈ।


- ਇਸ ਤਰ੍ਹਾਂ ਦੇ ਤਲਾਕ ਦੇ ਮਾਮਲਿਆਂ ’ਚ 70 ਫ਼ੀਸਦੀ ਤੋਂ ਵਧ ਪਹਿਲ ਕਰਨ ਵਾਲੀਆਂ ਔਰਤਾਂ ਹਨ।


ਫਰਾਂਸ, ਬਿ੍ਰਟੇਨ ’ਚ ਵੀ ਹੈ ਅਜਿਹਾ ਨਿਯਮ


- ਚੀਨ ਹੀ ਅਜਿਹਾ ਦੇਸ਼ ਨਹੀਂ ਹੈ ਜਿੱਥੇ ਕੂਲਿੰਗ-ਆਫ ਲਾਗੂ ਹੋਇਆ ਹੈ। ਫਰਾਂਸ ਤੇ ਬਿ੍ਰਟੇਨ ’ਚ ਵੀ ਕੂਲਿੰਗ-ਆਫ ਨਿਯਮ ਲਾਗੂ ਹੈ।


- ਇੱਥੇ ਪਤੀ-ਪਤਨੀ ਦੇ ਆਪਸੀ ਮੇਲ-ਮਿਲਾਪ ਦੁਆਰਾ ਤਲਾਕ ਲੈਣ ਦੀ ਪ੍ਰਕਿਰਿਆ ’ਚ ਇੰਤਜ਼ਾਰ ਦੀ ਮਿਆਦ 2 ਤੋਂ 6 ਹਫ਼ਤਿਆਂ ਤਕ ਹੈ।


- 2018 ’ਚ ਚੀਨ ਦੀ ਘਰੇਲੂ ਮਾਮਲਿਆਂ ਨਾਲ ਜੁੜੀ ਇਕ ਰਿਪੋਰਟ ਮੁਤਾਬਕ 66 ਫ਼ੀਸਦੀ ਤਲਾਕ ਨਾਲ ਜੁੜੇ ਮਾਮਲੇ ਪਹਿਲੀ ਸੁਣਵਾਈ ਦੇ ਦਿਨ ਹੀ ਰੱਦ ਹੋ ਜਾਂਦੇ ਹਨ।

Posted By: Rajnish Kaur