ਨਵੀਂ ਦਿੱਲੀ, ਲਾਈਫਸਟਾਈਲ ਡੈਸਕ: ਅੱਜ 'ਵਿਸ਼ਵ ਟਾਇਲਟ ਦਿਵਸ' ਹੈ। ਇਹ ਸਾਲ 19 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਲ 2013 ਵਿੱਚ ਹੋਈ ਸੀ। ਜਦੋਂ ਇਸ ਨੂੰ ਸੰਯੁਕਤ ਰਾਸ਼ਟਰ ਸੰਗਠਨ ਨੇ ਮਾਨਤਾ ਦਿੱਤੀ ਸੀ। ਉਸ ਸਮੇਂ ਤੋਂ, ਵਿਸ਼ਵ ਟਾਇਲਟ ਦਿਵਸ 19 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਕਰਨ ਤੋਂ ਰੋਕਣਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ, ਇਸ ਸਮੇਂ ਵੀ ਚਾਰ ਵਿੱਚੋਂ ਇੱਕ ਵਿਅਕਤੀ ਖੁੱਲ੍ਹੇ ਵਿੱਚ ਸ਼ੌਚ ਕਰਦਾ ਹੈ। ਭਾਰਤ ਵਿੱਚ ਵੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਜਨਗਣਨਾ 2011 ਅਨੁਸਾਰ, ਭਾਰਤ ਵਿੱਚ 67 ਫੀਸਦੀ ਪੇਂਡੂ ਲੋਕ ਤੇ 13 ਫੀਸਦੀ ਸ਼ਹਿਰੀ ਲੋਕ ਖੁੱਲ੍ਹੇ ਵਿੱਚ ਸ਼ੌਚ ਲਈ ਜਾਂਦੇ ਹਨ। ਇਸ ਦੇ ਨਾਲ ਹੀ 40 ਫੀਸਦੀ ਘਰਾਂ ਵਿੱਚ ਪਖਾਨੇ ਹਨ। ਇਸ ਦੇ ਬਾਵਜੂਦ ਘਰ ਦਾ ਕੋਈ ਮੈਂਬਰ ਖੁੱਲ੍ਹੇ ਵਿੱਚ ਸ਼ੌਚ ਲਈ ਜਾਂਦਾ ਹੈ। ਆਓ ਜਾਣਦੇ ਹਾਂ ਵਿਸ਼ਵ ਟਾਇਲਟ ਦਿਵਸ ਦਾ ਇਤਿਹਾਸ ਤੇ ਮਹੱਤਵ-

ਵਿਸ਼ਵ ਟਾਇਲਟ ਦਿਵਸ ਦਾ ਇਤਿਹਾਸ

ਮਾਹਿਰਾਂ ਅਨੁਸਾਰ ਵਿਸ਼ਵ ਟਾਇਲਟ ਦਿਵਸ ਦੀ ਸਥਾਪਨਾ 19 ਨਵੰਬਰ 2001 ਨੂੰ ਹੋਈ ਸੀ। ਇਸ ਦੀ ਸਥਾਪਨਾ ਜੈਕ ਸਿਮ ਦੁਆਰਾ ਕੀਤੀ ਗਈ ਸੀ। ਜੇਕ ਸਿਮ ਦੀ ਇਸ ਕੋਸ਼ਿਸ਼ ਦੀ ਪੂਰੀ ਦੁਨੀਆ 'ਚ ਸ਼ਲਾਘਾ ਹੋਈ। ਨਤੀਜੇ ਵਜੋਂ, ਸੰਯੁਕਤ ਰਾਸ਼ਟਰ ਸੰਗਠਨ ਨੇ 2013 ਵਿੱਚ ਵਿਸ਼ਵ ਟਾਇਲਟ ਦਿਵਸ ਨੂੰ ਮਾਨਤਾ ਦਿੱਤੀ। ਨਾਲ ਹੀ, 19 ਨਵੰਬਰ ਨੂੰ ਵਿਸ਼ਵ ਟਾਇਲਟ ਦਿਵਸ ਵਜੋਂ ਐਲਾਨ ਕੀਤਾ ਗਿਆ ਹੈ।

ਵਿਸ਼ਵ ਟਾਇਲਟ ਦਿਵਸ ਦੀ ਮਹੱਤਤਾ

ਵਿਸ਼ਵ ਟਾਇਲਟ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਸਫਾਈ, ਸੁਰੱਖਿਆ ਅਤੇ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਔਰਤਾਂ ਪ੍ਰਤੀ ਜਿਨਸੀ ਸ਼ੋਸ਼ਣ ਵਿੱਚ ਵਾਧਾ ਵੀ ਘੱਟ ਕਰਨਾ ਹੈ। ਖੁੱਲ੍ਹੇ ਵਿੱਚ ਸ਼ੌਚ ਕਰਨ ਨਾਲ ਵੀ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਇਨਫੈਕਸ਼ਨ ਤੋਂ ਬਚਣ ਲਈ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ।

ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਵੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ। ਉਹ ਕਹਿੰਦੇ ਸਨ ਕਿ ਸਫਾਈ ਹੀ ਸੇਵਾ ਹੈ। ਇਸ ਦੇ ਲਈ ਗਾਂਧੀ ਜੈਅੰਤੀ ਦੇ ਮੌਕੇ 'ਤੇ ਦੇਸ਼ ਭਰ 'ਚ ਸਵੱਛ ਭਾਰਤ ਅਭਿਆਨ ਚਲਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਭਰ ਦੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ ਗਿਆ।

Posted By: Sandip Kaur