ਸਮਾਜ ਵਿਚ ਹਰ ਕੋਈ ਆਪਣੇ ਹੀ ਬੁਣੇ ਤਾਣੇ ਵਿਚ ਇਸ ਕਦਰ ਉਲਝਿਆ ਹੋਇਆ ਹੈ ਕਿ ਉਹ ਚਾਹ ਕੇ ਵੀ ਇਸ ਜੰਜਾਲ 'ਚੋਂ ਨਿਕਲਣ ਵਿਚ ਅਸਮਰੱਥ ਹੈਕੁਦਰਤੀ ਢੰਗ ਨਾਲ ਜੀਵਨ ਜਿਊਣ ਤੋਂ ਅੱਜ ਦਾ ਮਨੁੱਖ ਬਹੁਤ ਦੂਰ ਹੈਪਰਿਵਰਤਨ ਜੀਵਨ ਦੀ ਇਕ ਸਚਾਈ ਹੈਜਿਸ ਤਰ੍ਹਾਂ ਜੇ ਪਾਣੀ ਦਾ ਰੁਖ ਢਲਾਣ ਵੱਲ ਕਰ ਦਈਏ ਤਾਂ ਉਹ ਆਪਣੀ ਚਾਲ ਵਿਚ ਵਹਿਣ ਲੱਗ ਪੈਂਦਾ ਹੈ, ਉਸੇ ਹੀ ਤਰ੍ਹਾਂ ਸਮਾਂ ਵੀ ਹਮੇਸ਼ਾ ਆਪਣੀ ਚਾਲ ਚਲਦਾ ਰਹਿੰਦਾ ਹੈਕੁਦਰਤ ਵੀ ਆਪਣੇ ਨਿੱਤ ਦੇ ਜੀਵਨ ਵਿਚ ਪਰਿਵਰਤਨ ਨੂੰ ਤਰਜੀਹ ਦਿੰਦੀ ਹੈਜਿਸ ਸਵੇਰ ਤੋਂ ਬਾਅਦ ਦੁਪਿਹਰ ਅਤੇ ਸ਼ਾਮ ਤੋਂ ਬਾਅਦ ਰਾਤ ਹੁੰਦੀ ਹੈ ਉਸੇ ਤਰ੍ਹਾਂ ਦਿਨ ਚੜ੍ਹਦਾ ਤੇ ਢਲਦਾ ਰਹਿੰਦਾ ਹੈਇਹ ਸਭ ਮਨੁੱਖ ਦੀ ਸੋਚ ਉੱਤੇ ਅਧਾਰਿਤ ਹੈ

ਕੁਦਰਤੀ ਸ਼ਕਤੀਆਂ

ਵਿਅਕਤੀ ਜਿਸ ਤਰ੍ਹਾਂ ਦੀ ਸੋਚ ਸੋਚਦਾ ਹੈ ਕੁਦਰਤੀ ਸ਼ਕਤੀਆਂ ਉਸੇ ਰੂਪ ਵਿਚ ਕੰਮ ਕਰਨ ਲੱਗ ਪੈਂਦੀਆਂ ਹਨਮਨੁੱਖੀ ਸੋਚ ਅਨੁਸਾਰ ਇਹ ਨਿਸ਼ਚਿਤ ਹੈ ਕਿ ਦਿਨ ਤੋਂ ਬਾਅਦ ਰਾਤ ਹੋਵੇਗੀ ਤੇ ਹੁੰਦਾ ਵੀ ਇਦਾਂ ਹੀ ਹੈ ਪਰ ਕੀ ਕਦੇ ਇੰਜ ਹੋਇਆ ਕਿ ਦਿਨ ਤੋਂ ਬਾਅਦ ਰਾਤ ਹੋਣੀ ਭੁੱਲ ਗਈ ਹੋਵੇ ਜਾਂ ਫੇਰ ਰਾਤ ਤੋਂ ਬਾਅਦ ਆਪਣੇ ਨਿਸ਼ਚਿਤ ਸਮੇਂ ਦੌਰਾਨ ਦਿਨ ਨਾ ਨਿਕਲਿਆ ਹੋਵੇ? ਨਹੀਂ ਬਿਲਕੁਲ ਨਹੀਂ ਕਿਉਂਕਿ ਕੁਦਰਤ ਆਪਣੇ ਨਿਯਮਾਂ ਤੋਂ ਕਦੇ ਨਹੀਂ ਥਿੜੱਕਦੀ ਤੇ ਉਹ ਬਿਨਾਂ ਰੁਕੇ ਨਿਯਮਾਂ ਅਨੁਸਾਰ ਚਲਦੀ ਰਹਿੰਦੀ ਹੈਮਨੁੱਖ ਨੂੰ ਇਹ ਧਾਰਨਾ ਜੀਵਨ ਵਿਚ ਅਪਣਾਉਣ ਦੀ ਲੋੜ ਹੈ ਕਿਉਂਕਿ ਜੇ ਰੱਬ ਦੀ ਕੁਦਰਤ ਨਿਯਮਾਂ ਅਨੁਸਾਰ ਚਲਦੀ ਹੈ ਫੇਰ ਮਨੁੱਖ ਨਿਯਮਾਂ ਨੂੰ ਧਾਰ ਕੇ ਜੀਵਨ ਕਿਉਂ ਨਹੀਂ ਜੀਅ ਸਕਦਾ? ਕੁਦਰਤੀ ਸ਼ਕਤੀਆਂ ਉਸ ਵੇਲੇ ਹੀ ਮਨੁੱਖੀ ਹੱਕ ਵਿਚ ਹੋ ਨਿਬੜਦੀਆਂ ਹਨ ਜਦੋਂ ਮਨੁੱਖ ਦੇ ਇਰਾਦੇ ਨੇਕ ਹੋਣ ਤੇ ਉਹ ਵਫ਼ਾਦਾਰੀ ਨਾਲ ਆਪਣੇ ਨਿਸ਼ਚੇ ਨੂੰ ਹਾਸਲ ਕਰਨ ਵਿਚ ਜੁਟਿਆ ਹੋਵੇ

ਸ਼ਕਤੀ ਦੀ ਪਛਾਣ

ਮਨੁੱਖੀ ਸਰੀਰ ਪੰਜ ਤੱਤਾਂ ਦਾ ਸੁਮੇਲ ਹੈ ਤੇ ਜੇ ਮਨੁੱਖ ਆਪਣੀ ਸ਼ਕਤੀ ਦੀ ਪਛਾਣ ਕਰ ਉਨ੍ਹਾਂ ਨੂੰ ਇਕੱਤਰ ਕਰ ਲਵੇ ਤਾਂ ਇਹ ਕੁਦਰਤੀ ਸ਼ਕਤੀਆਂ ਉਸ ਦੀ ਮਦਦ ਕਰਨ ਵਿਚ ਜੁਟ ਜਾਂਦੀਆਂ ਹਨ ਤੇ ਫੇਰ ਉਹ ਹਰ ਮੁਕਾਮ ਹਾਸਲ ਕਰ ਸਕਦਾ ਹੈਇਹ ਰੱਬੀ ਕੁਦਰਤ ਬੜੀ ਹੀ ਧੰਨ ਹੈ ਜਦੋਂ ਕੋਈ ਬੱਚਾ ਮਾਂ ਦੀ ਕੁੱਖ ਵਿਚ ਆ ਜਾਂਦਾ ਹੈ ਤਾਂ ਕੁਦਰਤ ਇਕ-ਇਕ ਕਰ ਕੇ ਉਸ ਦੇ ਸਰੀਰਕ ਅੰਗਾਂ ਨੂੰ ਘੜਣ ਵਿਚ ਲੱਗ ਜਾਂਦੀ ਹੈ ਅਤੇ ਫੇਰ ਜਦੋਂ ਉਹ ਸੰਸਾਰ ਵਿਚ ਆ ਜਾਂਦਾ ਹੈ ਤਾਂ ਉਹ ਵੇਖਦੇ ਹੀ ਵੇਖਦੇ ਕਈ ਰੂਪ ਧਾਰਦਾ ਹੈ ਤੇ ਕੁਦਰਤ ਉਸ ਵਿਚ ਨਿੱਤ ਤਬਦੀਲੀ ਲਿਆਉਂਦੀ ਹੈਇਸੇ ਤਰ੍ਹਾਂ ਹੀ ਜਦੋਂ ਕੋਈ ਬੀਜ ਧਰਤੀ ਵਿਚ ਬੋਆ ਜਾਂਦਾ ਹੈ ਤਾਂ ਉਹ ਹੌਲੀ-ਹੌਲੀ ਧਰਤੀ ਵਿਚ ਹੀ ਪੁੰਘਰ ਕੇ ਕਿਸੇ ਬੂਟੇ ਦੇ ਰੂਪ ਵਿਚ ਧਰਤੀ ਦੀ ਹਿੱਕ ਵਿੱਚੋਂ ਬਾਹਰ ਨਿਕਲ ਆਉਂਦਾ ਹੈ ਤੇ ਫੇਰ ਕਦੋਂ ਕੁਦਰਤ ਦੀ ਕਾਰਵਾਈ ਹੇਠ ਰੁੱਖ ਬਣ ਜਾਂਦਾ ਹੈ ਪਤਾ ਹੀ ਨਹੀਂ ਲੱਗਦਾਫਿਰ ਇਹ ਰੁੱਖ ਮੌਸਮਾਂ ਅਨੁਸਾਰ ਪੱਤਝੜ ਵਿਚ ਆਪਣੇ ਪੱਤੇ ਝਾੜਦਾ ਹੈ ਤੇ ਬਹਾਰ ਰੁੱਤੇ ਇਸ ਦੇ ਨਵੇਂ ਪੱਤੇ ਫੁੱਟ ਪੈਂਦੇ ਹਨਇਹ ਰੁੱਤਾਂ ਵੀ ਉਸ ਰੱਬ ਦੀ ਕੁਦਰਤ ਦਾ ਹੀ ਇਕ ਕਰਿਸ਼ਮਾ ਹੈਕਦੇ ਲੋਹੜੇ ਦੀ ਠੰਡ, ਕਦੇ ਦਿਲ ਖਿਚਵੀ ਬਹਾਰ ਤੇ ਕਦੇ ਪਤਝੜਇਹ ਸਭ ਵੀ ਕੁਦਰਤੀ ਨਿਯਮਾਂ ਉੱਤੇ ਹੀ ਅਧਾਰਿਤ ਹੈ

ਕੁਦਰਤ ਦੇ ਫ਼ੈਸਲੇ

ਮਨੁੱਖ ਦੀ ਤਰ੍ਹਾਂ ਹਰ ਜੀਵ, ਪਸ਼ੂ, ਪੰਛੀ ਜਾਨਵਰ ਜੀਅ ਪੈਦਾ ਕਰਦਾ ਤੇ ਫੇਰ ਕੁਦਰਤ ਉਸ ਨੂੰ ਰੂਪ ਦੇ ਕੇ ਉਸ ਦੇ ਸਰੀਰਕ ਵਿਕਾਸ ਵਿਚ ਜੁੱਟ ਜਾਂਦੀ ਹੈਮਨੁੱਖ ਦੀ ਸੋਚ ਹੀ ਕੁਦਰਤ ਦੇ ਫ਼ੈਸਲੇ ਤੈਅ ਕਰਦੀ ਹੈਸਕਾਰਾਤਮਕ ਸੋਚ ਸਾਕਾਰਾਤਮਕ ਨਤੀਜਿਆਂ ਨੂੰ ਸਿਰਜਦੀ ਹੈ ਤੇ ਨਕਾਰਾਤਮਕ ਸੋਚ ਦਾ ਨਤੀਜਾ ਨਕਾਰਾਤਮਕ ਸਾਹਮਣੇ ਆਉਂਦਾ ਹੈ ਪਰ ਮਨੁੱਖੀ ਕਿਰਦਾਰ ਅਜਿਹਾ ਹੋ ਗਿਆ ਹੈ ਕਿ ਕੁਦਰਤ ਦੀਆਂ ਸ਼ਕਤੀਆਂ ਅਨੁਸਾਰ ਚਲਣਾ ਹੀ ਨਹੀਂ ਚਾਹੁੰਦਾ ਇਹੀ ਕਾਰਨ ਹੈ ਕਿ ਉਹ ਸੰਸਾਰ ਵਿਚ ਦੁੱਖਾਂ ਨੂੰ ਭੋਗਦਾ ਹੈਅੱਜ ਦਾ ਮਨੁੱਖ ਕੁਦਰਤ ਦੀ ਸ਼ਰਨ ਤੋਂ ਬਹੁਤ ਦੂਰ ਬੰਦ ਕਮਰਿਆਂ ਵਿਚ ਆਪਣਾ ਜੀਵਨ ਜੀਅ ਰਿਹਾ ਹੈਪੰਛੀਆਂ ਦੀ ਚਹਿਲ ਪਹਿਲ, ਵਗਦੇ ਦਰਿਆਂ, ਪਾਣੀ ਦੀਆਂ ਛੱਲਾਂ, ਚੜ੍ਹਦਾ ਲਾਲ ਸੁਰਖ਼ ਸੂਰਜ, ਮੁਸਕਰਾਉਂਦੇ ਫੁੱਲ, ਹਵਾ ਦੇ ਹਲੂਰੇ ਇਹ ਸਭ ਉਸ ਨੂੰ ਵਿਅਰਥ ਜਾਪਦਾ ਹੈਮਨੁੱਖ ਕੋਲ ਕੁਦਰਤ ਦੀ ਗੋਦੀ ਵਿਚ ਬਹਿ ਕੇ ਉਸ ਨੂੰ ਮਾਨਣ ਦਾ ਵਕਤ ਨਹੀਂ ਰਿਹਾ ਹੈਉਹ ਤਾਂ ਬਸ ਪੈਸਾ ਕਮਾਉਣ ਦੀਆਂ ਜਦੋਂ-ਜਹਿਦ ਵਿਚ ਆਪਣਾ ਕੀਮਤੀ ਜੀਵਨ ਵਿਅਰਥ ਗਵਾਅ ਰਿਹਾ ਹੈਅੰਤਾਂ ਦਾ ਪੈਸਾ ਇਕੱਠਾ ਕਰਨ ਤੋਂ ਬਾਅਦ ਵੀ ਉਸ ਕੋਲ ਸਕੂਨ ਨਹੀਂ ਹੈਇਸ ਦਾ ਮੁੱਖ ਕਾਰਨ ਕੁਦਰਤ ਅਨੁਸਾਰ ਜੀਵਨ ਜਿਊਣ ਤੋਂ ਗੁਰੇਜ ਕਰਨਾ ਹੈ

ਖ਼ੁਸ਼ੀ ਵਾਲੇ ਵਿਚਾਰ

ਕੁਦਰਤ ਹੀ ਮਨੁੱਖ ਵਿਚਾਰਾਂ ਅਨੁਸਾਰ ਉਸ ਦੇ ਚਿਹਰੇ ਦੇ ਹਾਵ-ਭਾਵ ਨੂੰ ਬਿਆਨ ਕਰਦੀ ਹੈ ਜੇਕਰ ਮਨੁੱਖ ਦਿਲੋਂ ਦਿਮਾਗ਼ ਵਿਚ ਖ਼ੁਸ਼ੀ ਵਾਲੇ ਵਿਚਾਰ ਲਿਆਉਂਦਾ ਹੈ ਤਾਂ ਕੁਦਰਤ ਵੱਲੋਂ ਇਕ ਵੱਖਰਾ ਹੀ ਨੂਰ ਉਸ ਦੇ ਚਿਹਰੇ 'ਤੇ ਝਲਕਣ ਲੱਗ ਪੈਂਦਾ ਹੈਇਸ ਦੇ ਉਲਟ ਜੇ ਮਨੁੱਖੀ ਦਿਮਾਗ਼ ਦੂਜਿਆਂ ਪ੍ਰਤੀ ਈਰਖਾ ਭਰੇ ਵਿਚਾਰ ਰੱਖਦਾ ਹੈ ਤਾਂ ਈਰਖਾ ਦੇ ਭਾਵ ਆਪ ਮੁਹਾਰੇ ਉਸ ਦੇ ਚਿਹਰੇ ਤੋਂ ਝਲਕਣ ਲੱਗ ਪੈਂਦੇ ਹਨਕੁਦਰਤ ਦੀ ਸੰਗਤ ਸਾਡੇ ਦਿਲੋਂ ਦਿਮਾਗ਼ ਨੂੰ ਇਕ ਵੱਖਰਾ ਹੀ ਸਕੂਨ ਦਿੰਦੀ ਹੈਇਹ ਕਈ ਰੂਪਾਂ ਵਿਚ ਸਾਹਮਣੇ ਆਉਂਦੀ ਹੈਜਿਵੇਂ ਟਿਪ-ਟਿਪ ਕਰ ਪੈਂਦੀਆਂ ਮੀਂਹ ਦੀਆਂ ਬੂੰਦਾਂ ਦੇ ਰੂਪ ਵਿਚ, ਸੂਰਜ ਦੀ ਲਾਲੀ ਨਾਲ ਰੁਸ਼ਨਾਏ ਅਸਮਾਨ ਦੇ ਰੂਪ ਵਿਚ, ਉੱਚਿਆਂ ਪਹਾੜਾਂ ਤੋਂ ਨਿਕਲਦੇ ਝਰਨਿਆਂ ਦੇ ਰੂਪ ਵਿਚ, ਗਿੱਲੀ ਧਰਤੀ ਤੇ ਖ਼ੁਸ਼ਬੋਈ ਮਿੱਟੀ ਦੇ ਰੂਪ ਵਿਚ, ਹਵਾ ਨਾਲ ਲਹਿਰਾਉਂਦੇ ਰੁੱਖਾਂ ਦੇ ਰੂਪ ਵਿਚ, ਰੰਗ ਬਿਰੰਗੇ ਫੁੱਲਾਂ ਦੇ ਰੂਪ ਵਿਚ ਅਤੇ ਹੋਰ ਕਈ ਰੂਪਾਂ ਵਿਚਲੋੜ ਹੈ ਤਾਂ ਇਸ ਨੂੰ ਪਛਾਣਨ ਤੇ ਮਹਿਸੂਸ ਕਰਨ ਦੀ

- ਨੂਰਦੀਪ ਕੋਮਲ

9814634446

Posted By: Harjinder Sodhi