ਨਵੀਂ ਦਿੱਲੀ, ਜੇਐੱਨਐੱਨ : Best Selling Electric Cars in China: ਭਾਰਤ ’ਚ ਟੇਸਲਾ ਦੇ ਪਹੁੰਚਣ ਦਾ ਲੋਕਾਂ ’ਚ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ, ਹਾਲ ਹੀ ’ਚ ਟੇਸਲਾ ਭਾਰਤ ਦੇ ਕੁਝ ਮੁੱਖ ਸ਼ਹਿਰਾਂ ’ਚ ਆਪਣੇ ਸ਼ੋਅਰੂਮ ਲਈ ਜਗ੍ਹਾ ਦੇਖਣ ਨੂੰ ਲੈ ਕੇ ਚਰਚਾ ’ਚ ਸੀ ਪਰ ਅੱਜ ਟੇਸਲਾ ਭਾਰਤ ਦੀ ਵਜ੍ਹਾ ਨਾਲ ਨਹੀਂ ਬਲਕਿ ਚੀਨ ਦੀ ਵਜ੍ਹਾ ਨਾਲ ਚਰਚਾ ’ਚ ਹੈ। ਦਰਅਸਲ, ਚੀਨ ’ਚ ਟੇਸਲਾ ਦੀ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2020 ਮੁਕਾਬਲੇ ਇਸ ਸਾਲ ਟੇਸਲਾ ਦੀ ਚੀਨ ’ਚ ਵਿਕਰੀ ਦੋਗੁਣੀ ਹੋ ਸਕਦੀ ਹੈ।

ਚੀਨ ਦੁਨੀਆ ਦੇ ਸਭ ਤੋਂ ਵੱਡੇ ਈਵੀ ਮਾਰਕਿਟ ਲਈ ਪ੍ਰਸਿੱਧ ਹੈ। ਉੱਥੇ ਹੀ ਅਮਰੀਕੀ ਈਵੀ ਨਿਰਮਾਤਾ ਟੇਸਲਾ ਦੇ ਇਕ ਵੈੱਬਸਾਈਟ ਨੂੰ ਦਿੱਤੇ ਗਏ ਬਿਆਨ ਅਨੁਸਾਰ 2021 ਦੀ ਪਹਿਲੀ ਤਿਮਾਹੀ ’ਚ ਚੀਨ ’ਚ 70,000 Electric cars ਨੂੰ ਸੇਲ ਕੀਤਾ ਹੈ। ਜੋ ਕੰਪਨੀ ਦੀ ਵਿਸ਼ਵ ਪੱਧਰ ’ਤੇ ਵਿਕਰੀ ਦਾ 37 ਫ਼ੀਸਦੀ ਹੈ। ਰਿਪੋਰਟ ਮੁਤਾਬਕ ਚੀਨ ’ਚ 2021 ’ਚ ਕੁੱਲ 226,000 ਵਾਹਨ ਸੇਲ ਕੀਤੇ ਗਏ ਹਨ ਭਾਵ ਹਰ ਤਿੰਨ ਈਵੀ ’ਚੋਂ ਇਕ ਟੇਸਲਾ ਈਵੀ ਰਹੀ ਹੈ।


ਚਾਈਨਾ ਪੈਸੇਂਜਰ ਕਾਰ ਐਸੋਸੀਏਸ਼ਨ ਦੇ ਨਵੇਂ ਅੰਕੜਿਆਂ ਅਨੁਸਾਰ ਟੇਸਲਾ ਨੇ ਮਾਰਚ ’ਚ 35,748 ਵਾਹਨਾਂ ਦੀ ਵਿਕਰੀ ਕੀਤੀ ਹੈ, ਜੋ ਕਿ ਫਰਵਰੀ ’ਚ ਵੇਚੀ ਗਈ ਯੂਨਿਟ ਦੇ ਮੁਕਾਬਲੇ ਲਗਪਗ ਦੋਗੁਣੀ ਸੀ ਤੇ ਮਾਰਚ 2020 ’ਚ 200 ਫ਼ੀਸਦੀ ਵਧ। ਆਪਣੀ Q4 2020 ਰਿਪੋਰਟਿੰਗ ’ਚ ਟੇਸਲਾ ਨੇ ਕਿਹਾ ਕਿ ਉਸ ਨੇ ਆਪਣੇ ਸ਼ੰਘਾਈ ਗਿਗਾਫੈਕਟਰੀ ’ਚ ਮਾਡਲ 3 ਦੇ ਉਤਪਾਦਨ ਨੂੰ ਇਕ ਹਫ਼ਤੇ ’ਚ 5,000 ਤੋਂ ਵਧ ਤਕ ਵਾਧਾ ਦਿੱਤਾ ਸੀ। ਨਵੀਂ ਵਿਕਰੀ ਦੇ ਅੰਕੜੇ ਦੱਸਦੇ ਹਨ ਕਿ ਮਾਰਚ ’ਚ 25,000 ਤੋਂ ਵਧ ਮਾਡਲ 3 ਵਿਕ ਗਿਆ ਹੈ।


ਭਾਰਤ ’ਚ ਲਾਂਚ ’ਤੇ ਰਿਪੋਰਟ : ਭਾਰਤ ’ਚ ਲਾਂਚਿੰਗ ਨੂੰ ਲੈ ਕੇ ਗੱਲ ਕਰੀਏ ਤਾਂ ਟੇਸਲਾ ਦੀ ਪਹਿਲੀ ਕਾਰ ਨੂੰ 2021 ਦੇ ਮਿਡ ਤਕ ਲਾਂਚ ਕੀਤਾ ਜਾਵੇਗਾ। ਫਿਲਹਾਲ ਦਿੱਲੀ ’ਚ ਕਮਰਸ਼ੀਅਲ ਜਾਇਦਾਦਾਂ ਦੀ ਤਲਾਸ਼ ਕਰ ਰਹੀ ਹੈ ਜੋ ਕਿ 20,000-30,000 ਵਰਗ ਫੁੱਟ ’ਚ ਫੈਲੀ ਹੋਵੇ। ਟੈਸਲਾ ਰਾਜਧਾਨੀ ਨਵੀਂ ਦਿੱਲੀ, ਮੁੰਬਈ ਤੇ ਟੇਕ ਸ਼ਹਿਰ ਦੇ ਨਾਂ ਤੋਂ ਮੁੱਖ ਬੈਂਗਲੁਰੂ ’ਚ ਆਪਣੀ ਸ਼ੁਰੂਆਤ ਕਰੇਗੀ।

Posted By: Rajnish Kaur