ਜੋਤਿਸ਼ ਅਤੇ ਸਮੁਦਰ ਸ਼ਾਸਤਰ ਦੇ ਜਾਣਕਾਰਾਂ ਦੇ ਮੁਤਾਬਿਕ ਕਿਸੇ ਵੀ ਵਿਅਕਤੀ ਦੇ ਸਰੀਰ 'ਤੇ 12 ਤੋਂ ਜ਼ਿਆਦਾ ਤਿੱਲ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ। ਵਿਅਕਤੀ ਦੇ ਸਰੀਰ 'ਤੇ 12 ਤੋਂ ਘੱਟ ਤਿੱਲਾਂ ਦਾ ਹੋਣਾ ਸ਼ੁੱਭ ਫਲਦਾਇਕ ਹੁੰਦਾ ਹੈ। ਦੱਸਣਯੋਗ ਹੈ ਕਿ ਸਰੀਰ ਦੇ ਹਰ ਹਿੱਸੇ 'ਤੇ ਮੌਜੂਦ ਤਿੱਲ ਦਾ ਮਹੱਤਵ ਅਲੱਗ ਹੁੰਦਾ ਹੈ। ਇਸ ਨਾਲ ਵਿਅਕਤੀ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਮਾਨਤਾ ਦੇ ਮੁਤਾਬਿਕ, ਮਰਦਾਂ ਦੇ ਸਰੀਰ ਦੇ ਸੱਜੇ ਪਾਸੇ ਤਿੱਲ ਹੋਣਾ ਸ਼ੁੱਭ ਅਤੇ ਲਾਭਦਾਇਕ ਮੰਨਿਆ ਜਾਂਦਾ ਹੈ, ਜਦਕਿ ਔਰਤਾਂ ਦੇ ਖੱਬੇ ਪਾਸੇ ਵਾਲੇ ਤਿੱਲ ਸ਼ੁੱਭ ਅਤੇ ਲਾਭਦਾਇਕ ਹੁੰਦੇ ਹਨ। ਇਸ ਖਬਰ ਦੇ ਜ਼ਰੀਏ ਅਸੀਂ ਤੁਹਾਨੂੰ ਦੱਸ ਰਹੇ ਹਾਂ ਚਿਹਰੇ ਦੇ ਤਿੱਲ ਨਾਲ ਜੁੜੇ ਕੁਝ ਰਾਜ਼...- ਜਿਨ੍ਹਾਂ ਲੋਕਾਂ ਦੇ ਮੱਥੇ ਦੇ ਖੱਬੇ ਹਿੱਸੇ 'ਚ ਤਿੱਲ ਹੁੰਦਾ ਹੈ, ਉਨ੍ਹਾਂ ਨੂੰ ਜ਼ਿਆਦਾ ਧਨ ਖਰਚ ਕਰਨ ਦੀ ਆਦਤ ਹੁੰਦੀ ਹੈ। ਉੱਥੇ ਜਿਨ੍ਹਾਂ ਲੋਕਾਂ ਦੇ ਮੱਥੇ ਦੇ ਸੱਜੇ ਪਾਸੇ ਤਿੱਲ ਹੁੰਦਾ ਹੈ, ਉਨ੍ਹਾਂ ਦੀ ਆਰਥਿਕ ਸਥਿਤੀ ਕਾਫੀ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੇ ਮੱਥੇ ਦੇ ਵਿਚਕਾਰ ਤਿੱਲ ਹੁੰਦਾ ਹੈ ਉਨ੍ਹਾਂ ਨੂੰ ਸ਼ਾਸਤਰਾਂ 'ਚ ਕਿਸਮਤ ਵਾਲਾ ਮੰਨਿਆ ਗਿਆ ਹੈ।


- ਸਮੁਦਰ ਸ਼ਾਸਤਰ ਦੇ ਮੁਤਾਬਕ, ਜਿਨ੍ਹਾਂ ਲੋਕਾਂ ਦੀਆਂ ਅੱਖਾਂ 'ਚ ਤਿੱਲ ਹੁੰਦੇ ਹਨ ਉਹ ਲੋਕ ਬਹੁਤ ਇਮੋਸ਼ਨਲ ਹੁੰਦੇ ਹਨ। ਸ਼ਾਸਤਰ ਦੇ ਮੁਤਾਬਿਕ, ਅੱਖ ਦੀ ਖੱਬੀ ਪੁਤਲੀ 'ਤੇ ਤਿੱਲ ਹੋਵੇ ਤਾਂ, ਇਸ ਤਰ੍ਹਾਂ ਦੇ ਵਿਅਕਤੀਆਂ ਦੇ ਵਿਚਾਰ ਠੀਕ ਨਹੀਂ ਹੁੰਦੇ। ਜਦਕਿ ਸੱਜੀ ਅੱਖ ਦੀ ਪੁਤਲੀ 'ਤੇ ਤਿੱਲ ਵਾਲੇ ਲੋਕ ਭਾਵੁਕ ਹੁੰਦੇ ਹਨ। ਅਜਿਹੇ ਲੋਕ ਖੁਦ ਤੋਂ ਜ਼ਿਆਦਾ ਦੂਜਿਆਂ ਦੇ ਭਲੇ ਦੇ ਬਾਰੇ ਜ਼ਿਆਦਾ ਸੋਚਦੇ ਹਨ। ਅਜਿਹੇ ਲੋਕ ਬਹੁਤ ਇਮਾਨਦਾਰ ਹੁੰਦੇ ਹਨ।- ਨੱਕ 'ਤੇ ਤਿੱਲ ਹੋਵੇ ਤਾਂ ਵਿਅਕਤੀ ਪ੍ਰਤਿਭਾ ਸਪੰਨ ਅਤੇ ਸੁਖੀ ਮੰਨਿਆ ਜਾਂਦਾ ਹੈ। ਅਜਿਹੇ ਲੋਕ ਕਰੀਅਰ ਨੂੰ ਲੈ ਕੇ ਬਹੁਤ ਫੋਕਸ ਰਹਿੰਦੇ ਹਨ। ਇਹ ਕਾਮਯਾਬੀ ਹਾਸਲ ਕਰਨ ਲਈ ਸਖਤ ਮਿਹਨਤ ਕਰਦੇ ਹਨ। ਅਜਿਹੇ ਲੋਕਾਂ ਨੂੰ ਜੀਵਨ ਨਾਲ ਬਹੁਤ ਪਿਆਰ ਹੁੰਦਾ ਹੈ।- ਬੁੱਲਾਂ 'ਤੇ ਤਿੱਲ ਵਾਲੇ ਵਿਅਕਤੀ ਬਹੁਤ ਪ੍ਰੇਮੀ ਦਿਲ ਵਾਲੇ ਹੁੰਦੇ ਹਨ। ਜਿਨ੍ਹਾਂ ਲੋਕਾਂ ਦੇ ਉੱਪਰਲੇ ਬੁੱਲ ਦੇ ਸੱਜੇ ਹਿੱਸੇ 'ਤੇ ਤਿੱਲ ਹੁੰਦਾ ਹੈ, ਇਨ੍ਹਾਂ ਦਾ ਵਿਆਹੁਤਾ ਜੀਵਨ ਬਹੁਤ ਸੁੱਖਦਾਈ ਹੁੰਦਾ ਹੈ। ਉੱਥੇ ਜਿਨ੍ਹਾਂ ਲੋਕਾਂ ਦੇ ਬੁੱਲ ਦੇ ਖੱਬੇ ਪਾਸੇ ਤਿੱਲ ਹੁੰਦਾ ਹੈ, ਉਨ੍ਹਾਂ ਦਾ ਵਿਆਹੁਤਾ ਜੀਵਨ ਪਰੇਸ਼ਾਨੀਆਂ ਨਾਲ ਘਿਰਿਆ ਹੁੰਦਾ ਹੈ। ਇਸਦੇ ਨਾਲ ਹੀ ਜਿਨ੍ਹਾਂ ਲੋਕਾਂ ਦੇ ਬੁੱਲ ਦੇ ਹੇਠਾਂ ਤਿੱਲ ਹੁੰਦਾ ਹੈ, ਉਨ੍ਹਾਂ 'ਤੇ ਹਮੇਸ਼ਾ ਗਰੀਬੀ ਛਾਈ ਰਹਿੰਦੀ ਹੈ।ਸਮੁਦਰ ਸ਼ਾਸਤਰ ਦੇ ਮੁਤਾਬਿਕ, ਜਿਨ੍ਹਾਂ ਲੋਕਾਂ ਦੇ ਸੱਜੇ ਗੱਲ਼ 'ਤੇ ਤਿੱਲ ਹੁੰਦਾ ਹੈ ਉਨ੍ਹਾਂ ਕੋਲ ਧਨ ਦੀ ਕਮੀ ਨਹੀਂ ਹੁੰਦੀ। ਇਸ ਦੇ ਉਲਟ ਜਿਨ੍ਹਾਂ ਲੋਕਾਂ ਦੇ ਖੱਬੇ ਗੱਲ਼ 'ਤੇ ਤਿੱਲ ਹੁੰਦਾ ਹੈ, ਉਹ ਲੋਕ ਧਨ ਖਰਚ ਕਰਨ 'ਚ ਅੱਵਲ ਹੁੰਦੇ ਹਨ।

Posted By: Amita Verma