ਵਿਸਾਖ ਦਾ ਮਹੀਨਾ ਚੜ੍ਹਦਿਆਂ ਹੀ ਹਾੜੀ ਦੀ ਫ਼ਸਲ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਫਿਰ ਕਿਸਾਨਾਂ ਕੋਲ ਇਕ ਮਿੰਟ ਦਾ ਵੀ ਵਿਹਲ ਨਹੀਂ ਹੁੰਦਾ ਸਾਰਾ ਮਹੀਨਾ ਕੰਮ ਕਰਦੇ ਹੀ ਲੰਘ ਜਾਂਦਾ ਹੈਵਾਢੀ ਤੋਂ ਪਹਿਲਾਂ ਜਦੋਂ ਕਣਕਾਂ ਨਿੱਸਰਦੀਆਂ, ਪੱਕਦੀਆਂ ਤਾਂ ਸੁਨਹਿਰੀ ਸਿੱਟਿਆਂ ਨੂੰ ਦੇਖ ਕੇ ਕਿਸਾਨ ਖ਼ੁਸ਼ੀ ਨਾਲ ਖਿੜ ਉੱਠਦਾ ਹੈਵਾਢੀ ਤੋਂ ਪਹਿਲਾਂ ਨਵੀਆਂ ਦਾਤੀਆਂ ਖ਼ਰੀਦੀਆਂ ਜਾਂਦੀਆਂ ਸਨ ਤੇ ਪੁਰਾਣੀਆਂ ਦੇ ਦੰਦੇ ਕਢਾਏ ਜਾਂਦੇ ਸਨਭਰੀਆਂ ਬੰਨ੍ਹਣ ਲਈ ਬੇੜਾਂ ਦੀ ਵੱਟ-ਵਟਾਈ ਸ਼ੁਰੂ ਹੋ ਜਾਂਦੀ ਸੀ ਤੇ ਲੋੜੀਂਦੇ ਸੰਦ ਵੀ ਖ਼ਰੀਦ ਲਏ ਜਾਂਦੇ ਸਨਘਰ ਵਿਚ ਦਾਣੇ ਸਾਂਭਣ ਵਾਲੇ ਭੜੋਲੇ ਨੂੰ ਪਹਿਲਾਂ ਹੀ ਸਾਫ਼ ਕਰ ਲਿਆ ਜਾਂਦਾ ਸੀ ਤਾਂ ਕਿ ਜਦੋਂ ਦਾਣੇ ਘਰ ਲਿਆਂਦੇ ਜਾਣ ਤਾਂ ਭੜੋਲੇ ਵਿਚ ਸਾਂਭ ਲਏ ਜਾਣਅੱਜ ਦੇ ਮਸ਼ੀਨੀ ਯੁੱਗ ਤੋਂ ਥੋੜ੍ਹੇ ਪਿਛਾਂਹ ਚਲੇ ਜਾਈਏ ਤਾਂ ਲੋਕ ਕਣਕ ਨੂੰ ਹੱਥੀਂ ਵੱਢਦੇ ਸਨ, ਹੱਥੀਂ ਭਰੀਆਂ ਬੰਨ੍ਹਦੇ ਸਨ, ਤੂੜੀ ਸਾਂਭਦੇਕਹਿਣ ਦਾ ਭਾਵ ਸਾਰਾ ਕੰਮ ਹੱਥੀਂ ਹੀ ਮੁਕਾ ਲਿਆ ਜਾਂਦਾ ਸੀ

ਮਾਂਗੀਆਂ ਦੀ ਰੌਣਕ

ਜਦੋਂ ਕਣਕਾਂ ਵੱਢਣ ਲਈ ਦਾਤਰੀ ਪੈਂਦੀ ਤਾਂ ਲੋਕ ਮਨ ਝੂਮ ਉੱਠਦਾ, ਨੱਚ ਪੈਂਦਾਕਣਕ ਦੀਆਂ ਵਾਢੀਆਂ ਵੇਲੇ ਮੰਗ ਪਾਉਣ ਦਾ ਰਿਵਾਜ ਵੀ ਸੀਆਮ ਹੀ ਰਿਸ਼ਤੇਦਾਰੀ 'ਚੋਂ ਜਾਂ ਲਾਗਲੇ ਪਿੰਡ 'ਚੋਂ ਬੰਦੇ 'ਕੱਠੇ ਹੋ ਕੇ ਇਕ ਦੂਜੇ ਦੇ ਕਾਰਜ ਪੂਰਾ ਕਰਦੇ ਸਨਮਾਂਗੀਆਂ ਦੀ ਰੌਣਕ ਵਿਆਹ ਵਾਂਗ ਹੁੰਦੀ ਸੀਇਸ ਤਰ੍ਹਾਂ ਸਾਂਝ ਵੀ ਵਧਦੀ ਸੀ ਤੇ ਕੰਮ ਵੀ ਛੇਤੀ ਨਿੱਬੜ ਜਾਂਦਾ ਸੀਵਾਢੀਆਂ ਵੇਲੇ ਆਏ ਸਾਰੇ ਮਾਂਗੀਆਂ ਦੀ ਬਹੁਤ ਸੇਵਾ ਕੀਤੀ ਜਾਂਦੀ ਸੀ ਤਾਂ ਕਿ ਉਹ ਆਪਣੇ ਪਿੰਡ ਜਾ ਕੇ ਰਿਸ਼ਤੇਦਾਰ ਦੀ ਪ੍ਰਸ਼ੰਸਾ ਕਰਨ

ਵਾਢਿਆਂ ਨੂੰ ਖੇਤਾਂ ਵੱਲ ਤੋਰਨਾ

ਘਰਾਂ ਵਿਚ ਔਰਤਾਂ ਨੇ ਵਾਢਿਆਂ ਨੂੰ ਖੇਤਾਂ ਵੱਲ ਤੋਰਨ ਤੋਂ ਬਾਅਦ ਦੁੱਧ ਰਿੜਕਣਾ, ਲੱਸੀ ਬਣਾਉਣੀ, ਡੰਗਰ-ਵੱਛਾ ਸੰਭਾਲਣਾ, ਧਾਰਾਂ ਕੱਢਣੀਆਂ, ਗੋਹਾ ਕੂੜਾ ਸੰਭਾਲਣਾ, ਵਾਢਿਆਂ ਦੀ ਰੋਟੀ ਪਕਾ ਕੇ ਪੌਣਿਆਂ ਵਿਚ ਵਲੇਟ ਕੇ, ਛਿੱਕੂਆਂ ਵਿਚ ਰੱਖ ਤੇ ਲੱਸੀ ਦੇ ਕੁੱਜੇ ਭਰ ਕੇ ਸਿਰ 'ਤੇ ਟਿਕਾ ਕੇ ਖੇਤਾਂ ਵੱਲ ਤੁਰ ਪੈਣਾਸਿਰ 'ਤੇ ਭੱਤਾ ਲੈ ਕੇ ਆਉਂਦੀਆਂ ਸੁਆਣੀਆਂ ਨੂੰ ਤੱਕ ਕੇ ਵਾਢਿਆਂ ਦੇ ਸਾਹ ਵਿਚ ਸਾਹ ਪੈ ਜਾਂਦਾ ਸੀਰੋਟੀ ਲੈ ਕੇ ਆਈਆਂ ਸੁਆਣੀਆਂ ਨੇ ਦਰੱਖ਼ਤਾਂ ਦੀ ਠੰਡੀ ਛਾਂ ਹੇਠ ਬੈਠ ਜਾਣਾਵਾਢਿਆਂ ਨੇ ਭੁੰਜੇ ਹੀ ਬੈਠ ਕੇ ਰੋਟੀ ਖਾਣੀਰੋਟੀਆਂ, ਮੱਖਣੀ, ਮਿਰਚ, ਚਟਨੀ, ਆਚਾਰ, ਗੰਡਾ ਤੇ ਸਬਜ਼ੀ ਸਭ ਦਾ ਰਲੇਵਾਂ ਇਕ ਵੱਖਰਾ ਹੀ ਸੁਆਦ ਆਉਂਦਾ ਹੁੰਦਾ ਸੀਸੁਆਣੀਆਂ ਨੇ ਛਿੱਕੂ ਵਿੱਚੋਂ ਕੱਢ ਕੇ ਰੋਟੀਆਂ ਫੜਾਈ ਜਾਣੀਆਂ ਤੇ ਵਾਢਿਆਂ ਨੇ ਬਿਨ੍ਹਾਂ ਗਿਣੇ ਖਾਈ ਜਾਣੀਆਂਉੱਪਰੋਂ ਲੱਸੀ ਦੇ ਛੰਨੇ ਭਰ-ਭਰ ਪੀਣੇ ਤੇ ਫਿਰ ਗੁੜ ਦੇ ਡਲੇ ਖਾਣੇਇਕ ਵਾਰ ਪੂਰਾ ਰੱਜ ਲੈਣਾ ਤੇ ਫਿਰ ਦੁਪਹਿਰ ਤਕ ਲੋੜ ਨਾ ਪੈਣੀਰੋਟੀ ਖਾ ਕੇ ਫੇਰ ਵਾਢਿਆਂ ਨੇ ਕਣਕ ਨੂੰ ਡਹਿ ਪੈਣਾਔਰਤਾਂ ਨੇ ਵੀ ਬੰਦਿਆਂ ਨੂੰ ਆਰਾਮ ਦਿਵਾਉਣ ਲਈ ਦੋ ਚਾਰ ਪਰਾਤਾਂ ਲਵਾ ਦੇਣੀਆਂ ਤੇ ਮਰਦਾਂ ਦੇ ਬਰਾਬਰ ਕਣਕ ਦੀ ਵਾਢੀ ਵਿਚ ਯੋਗਦਾਨ ਪਾਉਣਾ

ਸ਼ਰਤਾਂ ਲਗਾਉਣਾ

ਸਿਖਰ ਦੁਪਹਿਰੇ ਸਾਰਿਆਂ ਨੇ ਵਾਢੀ ਕਰਨੀ ਤੇ ਨਾਲ-ਨਾਲ ਹਾਸੇ ਠੱਠੇ ਵੀ ਕਰਨੇ ਤੇ ਗੱਲਾਂ ਕਰਦੇ-ਕਰਦੇ ਗਰਮੀ ਦਾ ਵੀ ਚੇਤਾ ਭੁੱਲ ਜਾਣਾਇਕ ਦੂਜੇ ਤੋਂ ਪਰਾਤ ਅੱਗੇ ਲਿਜਾਣ ਲਈ ਦਾਤੀਆਂ ਤੇਜ਼ੀ ਨਾਲ ਵੀ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਸਨ ਤੇ ਆਪਸ ਵਿਚ ਸ਼ਰਤਾਂ ਵੀ ਲੱਗਦੀਆਂ ਸਨਜਦੋਂ ਕਦੇ ਕਿਸੇ ਦੇ ਦਾਤਰੀ ਵੱਜ ਜਾਣੀ ਤਾਂ ਦੂਜਿਆ ਨੇ ਦੁਆਈ ਦੱਸਦਿਆਂ ਕਹਿਣਾ ਕਿ ਪਾਸੇ ਜਾ ਕੇ ਉਂਗਲ ਉੱਤੇ ਪਿਸ਼ਾਬ ਕਰ ਲੈਸ਼ਾਮ ਨੂੰ ਹਨੇਰੇ ਪਏ ਗੱਡਿਆਂ ਮੋਹਰੇ ਬਲਦ ਜੋੜ ਕੇ ਘਰ ਨੂੰ ਆਉਣਾਘਰੇ ਆ ਕੇ ਮੂੰਹ ਹੱਥ ਧੋ ਕੇ ਜਾਂ ਨਹਾ ਕੇ ਰੋਟੀ ਖਾਣੀ ਤੇ ਦੁੱਧ ਪੀ ਕੇ ਸੌਂ ਜਾਣਾਇਸ ਮਹੀਨੇ ਵਿਆਹ ਸ਼ਾਦੀ ਵੀ ਕੋਈ ਨਹੀਂ ਸੀ ਰੱਖਦਾਕਿਸਾਨਾ ਕੋਲ ਸਿਰ ਖੁਰਕਣ ਦਾ ਸਮਾਂ ਵੀ ਨਹੀਂ ਸੀ ਹੁੰਦਾ

ਸ਼ੌਕ ਪੂਰੇ ਕਰਨੇ

ਪਹਿਲਾਂ ਹੱਥੀਂ ਖੱਬੜ (ਬੇੜ) ਵੱਟਣੇ, ਕਣਕ ਵੱਢਣੀ, ਭਰੀਆਂ ਬੰਨ੍ਹਣੀਆਂ ਤੇ ਫਿਰ ਫਲ਼ਿਆਂ ਨਾਲ (ਫਲ਼ੇ ਕਿੱਕਰੇ ਬੇਰੀ ਦੇ ਛਾਪਿਆਂ ਨੂੰ ਇਕੱਠੇ ਕਰ ਕੇ ਬਣਾਏ ਜਾਂਦੇ ਸਨ) ਕਣਕ ਤੇ ਤੂੜੀ ਵੱਖ ਕਰਨੇਬੱਚਿਆਂ ਨੇ ਵੀ ਫਲ਼ੇ ਤੇ ਝੂਟੇ ਲੈਣੇਬਰਸਾਤ ਦੇ ਡਰ ਕਾਰਨ ਕਿਸਾਨ ਨੇ ਸਾਰੇ ਕੰਮ ਛੱਡ ਕੇ ਫ਼ਸਲ ਸਾਂਭਣ ਵੱਲ ਲੱਗ ਜਾਣਾਘਰ ਜੋਗੀ ਕਣਕ ਭੜੋਲੇ ਵਿਚ ਪਾ ਦੇਣੀ ਤੇ ਬਾਕੀ ਮੰਡੀ ਛੱਡ ਆਉਣੀ ਤੇ ਫਿਰ ਤੂੜੀ ਸੰਭਾਲਣੀਕਿਸਾਨ ਨੇ ਪੈਸਾ ਵੱਟ ਕੇ ਘਰ ਵਾਲੀ ਦੇ ਸ਼ੌਕ ਪੂਰੇ ਕਰਨੇ ਤੇ ਬੈਂਕ 'ਚੋਂ ਲਿਆ ਕਰਜ਼ਾ ਵੀ ਮੋੜ ਦੇਣਾਇਸ ਤਰ੍ਹਾਂ ਵਿਸਾਖ ਦਾ ਮਹੀਨਾ ਸਖ਼ਤ ਮਿਹਨਤ ਮੁਸ਼ੱਕਤ ਕਰਦਿਆਂ ਦਾ ਬੀਤ ਜਾਣਾਉਹ ਵਕਤ ਜਦੋਂ ਵੀ ਯਾਦ ਆਉਂਦਾ ਹੈ ਤਾਂ ਇਕ ਮਾਣ ਜਿਹਾ ਮਹਿਸੂਸ ਹੁੰਦਾ ਹੈ ਕਿ ਕਿਵੇਂ ਲੋਕ ਉਸ ਵੇਲੇ ਹੱਥੀਂ ਕੰਮ ਕਰਦੇ ਸਨ

ਦਾਣੇ ਕੱਢਣ ਦਾ ਕੰਮ

ਹੁਣ ਨਾ ਕਿਸਾਨ ਭੱਤਾ ਉਡੀਕਦਾ ਹੈ ਤੇ ਨਾ ਦਾਤੀਆਂ ਦੇ ਦੰਦੇ ਕਢਵਾਉਦਾ ਹੈਕਣਕ ਦੇ ਨਾੜ ਨੂੰ ਅੱਗ ਲਗਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕੀਤਾ ਜਾਂਦਾ ਹੈ ਜੋ ਪਹਿਲੇ ਸਮੇਂ ਵਿਚ ਨਹੀਂ ਸੀਹੁਣ ਨਾ ਫ਼ਸਲ ਨੂੰ ਸਾਂਭਣ ਵਾਲੇ ਉਹ ਢੰਗ ਤਰੀਕੇ ਰਹੇ ਨਾਂ ਲੋਕਾਂ ਵਿਚ ਪਹਿਲਾਂ ਵਰਗੀ ਭਾਈਚਾਰਕ ਸਾਂਝਉਦੋਂ ਲੋਕਾਂ ਦੇ ਸ਼ੌਂਕ ਸੀਮਤ ਸਨ ਤੇ ਖ਼ਰਚ ਵੀ ਘੱਟ ਸਨਕਿਸਾਨ ਅੱਜ ਵਾਂਗ ਉਦੋਂ ਖ਼ੁਦਕੁਸ਼ੀਆਂ ਵੀ ਨਹੀਂ ਕਰਦੇ ਸਨਨਾ ਹੀ ਹੁਣ ਭਰੀਆਂ ਚੁੱਕਣ ਲਈ ਲੋਕਾਂ ਵਿਚ ਜਾਨ ਰਹੀ ਨਾ ਉਹ ਖ਼ੁਰਾਕਾਂਅੱਜ ਕਣਕ 'ਚੋਂ ਦਾਣੇ ਕੱਢਣ ਦਾ ਕੰਮ ਮਸ਼ੀਨਾ ਤੋਂ ਲੰਘ ਕੇ ਕੰਬਾਈਨਾਂ ਤਕ ਆ ਪਹੁੰਚਿਆ ਹੈਹੁਣ ਹਾੜੀ ਦੀ ਫ਼ਸਲ ਬਹੁਤ ਥੋੜ੍ਹੇ ਸਮੇਂ ਵਿਚ ਕੱਟ ਲਈ ਜਾਂਦੀ ਹੈਕੰਬਾਈਨ ਕਈ ਦਿਨਾਂ ਦਾ ਕੰਮ ਝੱਟ ਪੱਟ ਮੁਕਾ ਦਿੰਦੀ ਹੈ ਪਰ ਹਾਲੇ ਵੀ ਕਿਤੇ-ਕਿਤੇ ਕਣਕਾਂ ਨੂੰ ਹੱਥਾਂ ਨਾਲ ਵੱਢਦੇ ਕਾਮੇ ਨਜ਼ਰ ਆ ਜਾਂਦੇ ਹਨ

- ਸ਼ਮਸ਼ੇਰ ਸਿੰਘ ਸੋਹੀ

Posted By: Harjinder Sodhi