ਨਵੀਂ ਦਿੱਲੀ, ਲਾਈਫਸਟਾਈਲ ਡੈਸਕ : International Youth Day 2021 : ਅੱਜ ਦੁਨੀਆ ਭਰ ’ਚ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦਾ ਯੁਵਾ 10 ਸਾਲ ਪਹਿਲਾਂ ਦੇ ਯੁਵਾ ਤੋਂ ਕਾਫੀ ਅਲੱਗ ਹੈ। ਹਰ ਜਨਰੇਸ਼ਨ ਇਕ ਅਲੱਗ ਤਰ੍ਹਾਂ ਦੇ ਯੁਵਾ ਦਾ ਅਨੁਭਵ ਕਰਦੀ ਹੈ।

ਯੁਵਾ ਕਲਚਰ ਦਾ ਇਕ ਜ਼ਰੂਰੀ ਪਹਿਲੂ ਨੌਜਵਾਨਾਂ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਸ਼ਬਦ ਹਨ। ਕਈ ਵਾਰ ਉਹ ਜਿਸ ਤਰ੍ਹਾਂ ਦੇ ਸ਼ਬਦ ਦਾ ਉਪਯੋਗ ਕਰਦੇ ਹਨ, ਉਹ ਭਾਵੇਂ ਹੀ ਕਿੰਨੇ ਵੀ ਅਜ਼ੀਬ ਹੋਣ ਪਰ ਸੁਣਨ ’ਚ ਕੂਲ ਲੱਗਦੇ ਹਨ...।

ਇਸ ਅੰਤਰਰਾਸ਼ਟਰੀ ਯੁਵਾ ਦਿਵਸ ’ਤੇ ਅਸੀਂ ਤੁਹਾਡੇ ਲਈ ਲਿਆਦੇ ਹਾਂ 8 ਅਜਿਹੇ ਸ਼ਬਦ, ਜਿਨ੍ਹਾਂ ਦਾ ਇਸਤੇਮਾਲ ਜੇਨ-ਜ਼ੀ ਕਰਦੀ ਹੈ। ਤੁਸੀਂ ਚਾਹੇ ਜੇਨ-ਜ਼ੀ ਤੋਂ ਨਾ ਹੋਵੋ, ਪਰ ਫਿਰ ਵੀ ਇਨ੍ਹਾਂ ਸ਼ਬਦਾਂ ਨੂੰ ਸਿੱਖ ਸਕਦੇ ਹੋ ਅਤੇ ਨਵੀਂ ਜਨਰੇਸ਼ਨ ਦੇ ਸਾਹਮਣੇ ਇਸਦਾ ਉਪਯੋਗ ਕਰ ਸਕਦੇ ਹੋ।

Salty: ਜੇਕਰ ਕੋਈ ਵਿਅਕਤੀ ਈਰਖਾ ਜਾਂ ਗੁੱਸੇ ਨਾਲ ਗੱਲ ਕਰਦਾ ਹੈ ਜਾਂ ਵਿਵਹਾਰ ਕਰਦਾ ਹੈ, ਉਸਨੂੰ ਸਾਲਟੀ ਕਿਹਾ ਜਾਂਦਾ ਹੈ।

Vibe Check: ਵਾਈਬ ਚੈੱਕ ਦਾ ਮਤਲਬ ਸਿਰਫ਼ ਇਕ ਵਿਅਕਤੀ ਦਾ ਮੁਲਾਂਕਣ ਕਰਨਾ ਹੈ।

Basic: ਬੇਸਿਕ ਸ਼ਬਦ ਦਾ ਉਪਯੋਗ ਉਨ੍ਹਾਂ ਲੋਕਾਂ ਲਈ ਕੀਤਾ ਜਾਂਦਾ ਹੈ, ਜੋ ਸਿਰਫ਼ ਮੁੱਖ ਧਾਰਾ ਵਾਲੀਆਂ ਚੀਜ਼ਾਂ ’ਚ ਰੁਚੀ ਰੱਖਦੇ ਹਨ। ਭਾਵ ਜੋ ਪਹਿਲਾਂ ਤੋਂ ਹੀ ਪ੍ਰਚਲਿੱਤ ਹਨ।

Lit: ਇਸ ਸ਼ਬਦ ਨੂੰ ਇਸਤੇਮਾਲ ਕਰਦੇ ਸਮੇਂ ਆਮ ਤੌਰ ’ਤੇ ਇਮੋਜ਼ੀ ਦਾ ਉਪਯੋਗ ਵੀ ਕੀਤਾ ਜਾਂਦਾ ਹੈ। ਲਿਟ ਦਾ ਮਤਲਬ ਹੁੰਦਾ ਹੈ ਕਿ ਕੋਈ ਅਜਿਹਾ ਜਾਂ ਕੁਝ ਅਜਿਹਾ ਜੋ ਕਮਾਲ ਦਾ ਹੈ।

Woke: ਇਸਦਾ ਆਮਤੌਰ ’ਤੇ ਮਤਲਬ ਕਿਸੇ ਅਜਿਹੇ ਵਿਅਕਤੀ ਤੋਂ ਹੈ ਜੋ ਸਮਾਜ ’ਚ ਹੋ ਰਹੇ ਅਨਿਆਂ ਤੋਂ ਜਾਣੂ ਹੁੰਦਾ ਹੈ ਅਤੇ ਇਸਦੀ ਪਰਵਾਹ ਕਰਦਾ ਹੈ। ਹਾਲਾਂਕਿ, ਇਸ ਸ਼ਬਦ ਦਾ ਨਕਾਰਾਤਮਕ ਅਰਥ ਵੀ ਹੈ, ਜਿਸਦਾ ਮਤਲਬ ਹੁੰਦਾ ਹੈ ਕਿ ਕੋਈ ਅਜਿਹਾ ਵਿਅਕਤੀ ਜੋ ਸਿਰਫ਼ ਪਰਵਾਹ ਕਰਨ ਦਾ ਦਿਖਾਵਾ ਕਰਦਾ ਹੈ।

Mood: ਜੇਨ-ਜ਼ੀ ਲੋਕ ਅਜਿਹਾ ਉਦੋਂ ਕਰਦੇ ਹਨ ਜਦੋਂ ਉਹ ਕਿਸੀ ਚੀਜ਼ ਸਬੰਧੀ ਮਹਿਸੂਸ ਕਰਦੇ ਹਨ। ਆਮ ਤੌਰ ’ਤੇ ਇੰਟਰਨੈੱਟ ’ਤੇ ਅਤੇ ਇਹ ਸੰਗੀਤ ਤੋਂ ਲੈ ਕੇ ਤਸਵੀਰ ਜਾਂ ਫਿਰ ਮੀਮ ਵੀ ਹੋ ਸਕਦਾ ਹੈ। ਇਸਦੀ ਮਦਦ ਨਾਲ ਉਹ ਇਹ ਦੱਸਦੇ ਹਨ ਕਿ ਉਨ੍ਹਾਂ ਦਾ ਮੂਡ ਉਸ ਸਮੇਂ ਕਿਹੋ-ਜਿਹਾ ਸੀ।

Flex: ਜੇਕਰ ਕੋਈ ਫਲੈਕਸ ਕਰ ਰਿਹਾ ਹੈ, ਤਾਂ ਇਸਦਾ ਮਤਲਬ ਹੈ ਕਿ ਉਹ ਦਿਖਾਵਾ ਕਰ ਰਿਹਾ ਹੈ। ਇਹ ਉਨ੍ਹਾਂ ਦਾ ਪੈਸਾ ਹੋ ਸਕਦਾ ਹੈ ਜਾਂ ਸ਼ੀਸ਼ੇ ’ਤੇ ਲਈ ਗਈ ਸੈਲਫੀ, ਜੋ ਉਹ ਜਿਮ ਜਾਂਦੇ ਸਮੇਂ ਲੈਂਦੇ ਹਨ।

GOAT : ਇਸਦਾ ਮਤਲਬ ਹੈ - ਗ੍ਰੇਟੇਸਟ ਆਫ ਆਲ ਟਾਈਮ ( Greatest Of All Time)।

Posted By: Ramanjit Kaur