ਜੇਐੱਨਐੱਨ, ਨਵੀਂ ਦਿੱਲੀ : International Yoga Day 2021 : 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਹ ਇਕ ਸਮੇਂ 'ਚ ਮਨਾਇਆ ਜਾ ਰਿਹਾ ਹੈ ਜਦੋਂ ਪੂਰੀ ਦੂਨੀਆ ਕੋਰੋਨਾ ਵਾਇਰਸ ਨਾਮਕ ਮਹਾਮਾਰੀ ਨਾਲ ਜੁਝ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਿਕ, ਕੋਰੋਨਾ ਵਾਇਰਸ ਨਾਲ ਲੜਨ ਲਈ ਸਾਡੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਕਾਫੀ ਮਜ਼ਬੂਤ ਹੋਣੀ ਚਾਹੀਦੀ। ਅਜਿਹੇ 'ਚ ਯੋਗ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਰਿਸਰਚ ਵੀ ਮੰਨਦੇ ਹਨ ਕਿ ਰੋਜ਼ਾਨਾ ਯੋਗ ਕਰਨ ਵਾਲੇ ਲੋਕਾਂ ਦੇ ਸਰੀਰ 'ਚ ਬਿਮਾਰੀ ਨਾਲ ਲੜਨ ਦੀ ਬਿਹਤਰ ਸਮਰੱਥਾ ਹੁੰਦੀ ਹੈ। ਜੇ ਤੁਸੀਂ ਵੀ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਅਸੀਂ Apple ਡਿਵਾਈਸੇਜ਼ ਤੇ ਸਮਾਰਟਵਾਚ ਲਈ ਉਪਲਬੱਧ ਕੁਝ ਐਪਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਇਸ 'ਚ ਮਦਦ ਕਰੇਗਾ।

YogiFi

ਇਹ ਇਕ ਪਰਸਨਲਾਈਜਡ ਯੋਗ ਹਨ ਜਿਸ ਰਾਹੀਂ ਯੂਜ਼ਰਜ਼ ਨੂੰ ਪਰਸਨਲਾਈਜ਼ਡ ਯੋਗਾ, ਪ੍ਰੋਗਰਾਮ, ਇੰਸਟੈਂਟ ਥੈਰੇਪੀ ਤੋਂ ਇਲਾਵਾ ਫਿਜ਼ੀਕਲ ਫਿਟਨੈਸ ਤੇ ਇੰਟਰਨਲ ਹੈਪੀਨੇਸ ਦੀ ਜਰਨੀ ਨੂੰ ਰਿਵਿਊ ਕਰਨ ਦਾ ਸਿਸਟਮ ਦਿੱਤਾ ਗਿਆ ਹੈ। YogiFi 'ਚ ਇਸਤੇਮਾਲ ਕੀਤੀ ਗਈ ਤਕਨਾਲੋਜੀ ਰਾਹੀਂ ਯੋਗ ਦੇ ਪੋਸਚਰ ਨੂੰ ਆਟੋਮੈਟਿਕਲੀ ਟ੍ਰੈਕ ਕੀਤਾ ਜਾ ਸਕਦਾ ਹੈ। ਨਾਲ ਹੀ, ਇਹ ਯੂਜ਼ਰਜ਼ ਨੂੰ ਪੋਸਟਰ ਲਈ ਫੀਡਬੈਕ ਵੀ ਦਿੰਦਾ ਹੈ। ਇਹ ਐਪ ਤੁਹਾਡੇ ਲਈ ਵਰਚੁਅਲ ਯੋਗਾ ਇੰਸਟ੍ਰਕਟਰ ਦੀ ਤਰ੍ਹਾਂ ਕੰਮ ਕਰਦਾ ਹੈ। iOS ਹੈਲਥ ਐਪ ਦੀ ਮਦਦ ਨਾਲ Apple Watch ਨਾਲ ਇੰਟੀਗ੍ਰੇਟ ਕੀਤਾ ਜਾ ਸਕਦਾ ਹੈ। ਇਸ ਐਪ 'ਚ 25 ਪ੍ਰੀਮੀਅਮ ਯੋਗਾ ਪ੍ਰੋਗਰਾਮ ਦਿੱਤੇ ਗਏ ਹਨ ਜੋ ਕਿ ਸਰਟੀਫਾਈਡ ਭਾਰਤੀ ਤੇ ਅਮਰੀਕੀ ਟ੍ਰੇਡ ਯੋਗਾ ਇੰਸਟ੍ਰਕਟਰ ਵੱਲੋਂ ਡਾਇਰੈਕਟ ਕੀਤੇ ਗਏ ਹਨ। ਇਹ ਐਪ ਸਟੈਪ-ਬਾਈ-ਸਟੈਪ ਆਡੀਓ ਇੰਸਟ੍ਰਕਸ਼ਨਜ਼, ਰੀਅਲ ਟਾਈਮ ਪੋਸਚਰ, ਫੀਡਬੈਕ, ਲਾਈਵ ਸਟ੍ਰੀਮਿੰਗ, ਆਫਲਾਈਨ ਸੈਸ਼ਨ ਵਰਗੇ ਫੀਚਰ ਤੋਂ ਲੈਸ ਹੈ।

AyuRythm

ਇਹ ਇਕ ਹਾਲਿਸਟੀਕ ਵੈਲਨੇਸ ਐਪ ਹੈ ਜੋ ਭਾਰਤੀ ਆਯੁਰਵੇਦਿਕ ਤਰੀਕਿਆਂ 'ਤੇ ਕੰਮ ਕਰਦਾ ਹੈ। ਜਿਸ 'ਚ ਪਲਸ ਡਾਇਗਨੋਸਿਸ ਤੋਂ ਲੈ ਕੇ ਹੈਲਥ ਅਸਿਸਟੈਂਸ ਵਰਗੇ ਫੀਚਰ ਦਿੱਤੇ ਗਏ ਹਨ ਜੋ ਕਿ ਕਿਸੇ ਵੀ ਵਿਅਕਤੀ ਦੇ ਸਟ੍ਰੈਥ, ਮੇਟਾਬਾਲਿਜ਼ਮ ਤੇ ਇਮੋਸ਼ਨਲ ਸਟੇਟ ਨੂੰ ਦਰਸਾਉਂਦਾ ਹੈ।

Pocket Yoga

ਇਸ ਐਪ ਰਾਹੀਂ ਤੁਸੀਂ ਆਪਣੇ ਘਰ 'ਚ ਬੈਠ ਕੇ ਯੋਗਾ ਦੀ ਪ੍ਰੈਕਟਿਕਸ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਮੈਟ (ਯੋਗਾ ਮੈਟ) ਨੂੰ ਅਨਫੋਲਡ ਕਰਨਾ ਹੋਵੇਗਾ ਤੇ ਡਿਵਾਈਸ ਦੇ ਸਾਹਮਣੇ ਬੈਠਣਾ ਹੋਵੇਗਾ। ਇਹ ਐਪ 27 ਤੋਂ ਜ਼ਿਆਦਾ ਯੋਗਾ ਸੈਸ਼ਨ ਦੇ ਨਾਲ ਆਉਂਦਾ ਹੈ। ਇਸ ਐਪ 'ਚ 300 ਤੋਂ ਜ਼ਿਆਦਾ ਯੋਗਾ ਪੋਜ਼ ਦਿੱਤੇ ਗਏ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਯੋਗ ਕਰ ਸਕਦੇ ਹੋ। ਨਾਲ ਹੀ ਹਰ ਪੋਸਚਰ ਬਾਰੇ 'ਚ ਡਿਟੇਲ ਨਾਲ ਦੱਸਿਆ ਗਿਆ ਹੈ। ਹਰ ਪੋਸਚਰ ਨਾਲ ਇਸ 'ਚ ਵਿਜ਼ੁਅਲ ਤੇ ਵਾਇੰਸ ਇੰਸਟ੍ਰਕਸ਼ਨ ਵੀ ਮਿਲਦਾ ਹੈ। ਇਸ ਐਪ ਨੂੰ ਤੁਸੀਂ ਆਪਣੇ Apple Watch ਨਾਲ ਵੀ ਕਨੈਕਟ ਕਰ ਕੇ ਯੋਗ ਨੂੰ ਪੂਰਾ ਕਰ ਸਕਦੇ ਹੋ।

Yoga Down Dog

ਇਹ ਨਵਾਂ ਐਪ 60,000 ਤੋਂ ਜ਼ਿਆਦਾ ਯੋਗਾ ਕਾਨਫਿਗਯੂਰੇਸ਼ਨ ਨਾਲ ਆਉਂਦਾ ਹੈ। ਇਸ ਰਾਹੀਂ ਤੁਸੀਂ ਹਰ ਦਿਨ ਆਪਣੇ ਯੋਗ ਦਾ ਪ੍ਰੈਕਟਿਕਸ ਘਰ ਬੈਠੇ ਕਰ ਸਕਦੇ ਹੋ। ਇਸ ਐਪ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਚ ਸ਼ੁਰੂਆਤੀ ਯੋਗ ਕਰਨ ਵਾਲੇ ਯੂਜ਼ਰਜ਼ ਲਈ ਵੀ ਕਈ ਆਸਨ ਦਿੱਤੇ ਗਏ ਹਨ। ਨਾਲ ਹੀ ਇਸ ਚ ਕਈ ਸਾਰੇ ਪ੍ਰੈਕਟਿਕਸ ਟਾਈਪਸ ਦਿੱਤੇ ਗਏ ਹਨ। ਇਸ ਰਾਹੀਂ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਯੋਗਾ ਦਾ ਇੰਸਟ੍ਰਕਸ਼ਨ ਫੋਲੋ ਕੀਤਾ ਜਾ ਸਕਦਾ ਹੈ।

Posted By: Amita Verma