ਨਵੀਂ ਦਿੱਲੀ, ਲਾਈਫ ਸਟਾਈਲ ਡੈਸਕ : International Nurses Day 2020 : ਇਨਸਾਨ ਫ਼ਿਤਰਤ ਤੋਂ ਹੀ ਸਿਰਫ਼ ਆਪਣੇ ਲਈ ਜਿਊਂਦਾ ਹੈ ਪਰ ਫਲੋਰੇਂਸ ਨਾਈਟਿੰਗਲ ਇਕ ਅਜਿਹੀ ਮਹਿਲਾ ਸੀ ਜੋ ਸਿਰਫ ਦੂਸਰਿਆਂ ਲਈ ਜੀਅ ਕੇ ਅਮਰ ਹੋ ਗਈ। ਆਧੁਨਿਕ ਨਰਸਿੰਗ ਦੀ ਜਨਕ ਮੰਨੀ ਜਾਣ ਵਾਲੀ ਫਲੋਰੇਂਸ ਨਾਈਟਿੰਗਲ ਇਕ ਅੰਗਰੇਜ਼ੀ ਸਮਾਜਿਕ ਸੁਧਾਰਕ ਅਤੇ ਆਧੁਨਿਕ ਨਰਸਿੰਗ ਦੀ ਸੰਸਥਾਪਕ ਸੀ। ਉਨ੍ਹਾਂ ਨੇ ਉਦੋਂ ਸ਼ੌਹਰਤ ਹਾਸਿਲ ਕੀਤੀ ਜਦੋਂ Crimean War ਦੌਰਾਨ ਉਨ੍ਹਾਂ ਨੇ ਟ੍ਰੇਂਡ ਨਰਸਾਂ ਦੇ ਮੈਨੇਜਰ ਹੋਣ ਦੀ ਭੂਮਿਕਾ ਨਿਭਾਈ , ਉਥੇ ਉਨ੍ਹਾਂ ਨੇ ਜ਼ਖ਼ਮੀ ਸੈਨਿਕਾਂ ਦੀ ਸਹਾਇਤਾ ਕੀਤੀ। ਉਨ੍ਹਾਂ ਨੇ ਨਰਸਿੰਗ ਨੂੰ Highly favorable reputation ਦਿਵਾਈ ਅਤੇ ਵਿਕਟੋਰੀਅਨ ਕਲਚਰ ਦੀ ਆਈਕਨ ਬਣੀ। ਉਨ੍ਹਾਂ ਦੇ ਨਿਰਸਵਾਰਥ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ 'ਦਿ ਲੇਡੀ ਵਿਦ ਦਿ ਲੈਂਪ' ਦੀ ਉਪਾਧੀ ਵੀ ਦਿੱਤੀ ਗਈ।

'ਦਿ ਲੇਡੀ ਵਿਦ ਦਿ ਲੈਂਪ'

ਫਲੋਰੇਂਸ ਨਾਈਟਿੰਗਲ ਦਾ ਜਨਮ 1820 ਨੂੰ 12 ਮਈ ਨੂੰ ਹੋਇਆ ਸੀ, ਹਾਲਾਂਕਿ ਉਹ ਇਕ ਧਨੀ ਪਰਿਵਾਰ ਤੋਂ ਸੀ ਪਰ ਅਰਾਮਦਾਇਕ ਜੀਵਨ ਜਿਊਣ ਲਈ ਉਨ੍ਹਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਦੇ ਮਨ 'ਚ ਮਾਨਵਤਾ ਪ੍ਰਤੀ ਬੇਹੱਦ ਪਿਆਰ ਸੀ। ਫਲੋਰੇਂਸ ਨਾਈਟਿੰਗਲ ਦੇ ਪਿਤਾ ਵਿਲੀਅਮ ਐਡਵਰਡ ਨਾਈਟਿੰਗਲ ਇਕ ਪ੍ਰਸਿੱਧ ਜ਼ਿੰਮੀਦਾਰ ਸਨ, ਫਲੋਰੇਂਸ ਨੂੰ ਜਰਮਨ, ਫ੍ਰੈਂਚ ਅਤੇ ਇਟਾਲੀਅਨ ਭਾਸ਼ਾ ਦੇ ਨਾਲ-ਨਾਲ ਗਣਿਤ ਦਾ ਵੀ ਚੰਗਾ ਗਿਆਨ ਸੀ।

ਕਿਹਾ ਜਾਂਦਾ ਹੈ ਕਿ ਲੋਕਾਂ ਦੀ ਸੇਵਾ ਕਰਦੇ-ਕਰਦੇ ਹੀ ਨਾਈਟਿੰਗਲ ਨੇ ਨਰਸਿੰਗ ਨੂੰ ਹੀ ਆਪਣੇ ਕਰੀਅਰ ਦੇ ਰੂਪ 'ਚ ਚੁਣਿਆ, ਇਸਤੋਂ ਬਾਅਦ ਨਰਸਿੰਗ ਦੇ ਪੇਸ਼ ਨੂੰ ਹੀ ਉਨ੍ਹਾਂ ਨੇ ਆਪਣੇ ਜੀਵਨ ਦਾ ਖ਼ਾਸ ਉਦੇਸ਼ ਬਣਾਇਆ। ਪਰ ਇਸ ਕਰੀਅਰ ਤੋਂ ਉਸਦੇ ਮਾਤਾ-ਪਿਤਾ ਖੁਸ਼ ਨਹੀਂ ਸਨ।

ਇਸ ਤਰ੍ਹਾਂ ਮਿਲਿਆ ਪਹਿਲਾ ਮੌਕਾ

ਉਨ੍ਹਾਂ ਦੇ ਪਿਤਾ ਚਾਹੁੰਦੇ ਸੀ ਕਿ ਉਹ ਇਕ ਧਨੀ ਵਿਅਕਤੀ ਨਾਲ ਵਿਆਹ ਕਰਵਾਏ ਅਤੇ ਆਰਾਮ ਦੀ ਜ਼ਿੰਦਗੀ ਬਤੀਤ ਕਰੇ ਪਰ ਜਦੋਂ ਫਲੋਰੇਂਸ ਨੇ ਨਰਸ ਬਣਨ ਦੀ ਠਾਣ ਲਈ ਤਾਂ ਉਹ ਕਾਫੀ ਮੁਸ਼ਕਿਲ ਦੌਰ ਸੀ ਕਿਉਂਕਿ ਉਨ੍ਹਾਂ ਦਿਨਾਂ 'ਚ ਚੰਗੇ ਪਰਿਵਾਰਾਂ ਦੀਆਂ ਔਰਤਾਂ ਨਰਸ ਨਹੀਂ ਬਣਦੀਆਂ ਸਨ। ਉਨ੍ਹਾਂ ਨੂੰ ਬਹੁਤ ਘੱਟ ਧਨ ਮਿਲਦਾ ਸੀ। ਫਲੋਰੇਂਸ ਨੇ ਚੁੱਪਚਾਪ ਨਰਸ ਬਣਨ ਦੀ ਯੋਜਨਾ ਬਣਾ ਲਈ। ਉਨ੍ਹਾਂ ਨੂੰ ਪਹਿਲਾਂ ਮੌਕਾ ਮਿਲਿਆ ਜਦੋਂ ਉਨ੍ਹਾਂ ਦੀ ਦਾਦੀ ਬਿਮਾਰ ਹੋ ਗਈ। ਫਰੋਰੇਂਸ ਉਨ੍ਹਾਂ ਦੇ ਨਾਲ ਹੀ ਰਹੀ ਅਤੇ ਦੇਖਭਾਲ ਕੀਤੀ। ਪਰ ਹੌਲੀ-ਹੌਲੀ ਉਸਨੂੰ ਪਤਾ ਲੱਗ ਗਿਆ ਸੀ ਕਿ ਉਹ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾ ਰਹੀ ਇਸ ਲਈ ਉਨ੍ਹਾਂ ਨੇ ਦਵਾਈਆਂ ਦੇ ਵਿਸ਼ੇ 'ਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸਾਲਾਂ ਬਾਅਦ ਉਨ੍ਹਾਂ ਨੂੰ ਜਰਮਨੀ ਜਾਣ ਦਾ ਮੌਕਾ ਮਿਲਿਆ, ਜਿਥੇ ਉਨ੍ਹਾਂ ਨੂੰ ਇਕ ਹਸਪਤਾਲ 'ਚ ਨਰਸਿੰਗ ਸਿੱਖਣ ਦਾ ਮੌਕਾ ਮਿਲਿਆ।

ਨਰਸਿੰਗ ਸਕੂਲ ਦਾ ਸਥਾਪਨਾ

ਜਦੋਂ ਉਹ ਇੰਗਲੈਂਡ ਤੋਂ ਵਾਪਸ ਆਈ ਤਾਂ ਉਹ ਇਕ ਸੰਸਥਾ 'ਕੇਅਰ ਆਫ ਦਿ ਸਿਕ' ਦੀ ਸੁਪਰਟੈਨਡੈਂਟ ਬਣ ਗਈ ਸੀ। ਉਨ੍ਹਾਂ ਨੇ ਨਰਸਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਅਤੇ ਪ੍ਰਸਿੱਧ ਹੋ ਗਈ। 1960 'ਚ ਉਨ੍ਹਾਂ ਨੇ ਲੰਡਨ 'ਚ ਨਰਸਿੰਗ ਸਕੂਲ ਦੀ ਸਥਾਪਨਾ ਕੀਤੀ। ਭਾਰਤੀ ਸੈਨਿਕਾਂ 'ਚ ਸਫ਼ਾਈ ਨੂੰ ਲੈ ਕੇ ਉਨ੍ਹਾਂ ਨੇ ਕਾਫੀ ਕੰਮ ਕੀਤਾ, ਇਸ ਨਾਲ 1873 ਦੌਰਾਨ ਸੈਨਿਕਾਂ ਦੀ ਮੌਤ ਦਰ 69 ਤੋਂ ਘਟ ਕੇ 18 ਪ੍ਰਤੀ ਹਜ਼ਾਰ 'ਤੇ ਆਈ।

'ਦਿ ਨਾਈਟਿੰਗਲ' ਪਲੇਜ

ਅੱਜ ਵੀ ਨਰਸਿੰਗ ਖੇਤਰ ਨਾਲ ਜੁੜਨ ਵਾਲੀਆਂ ਨਵੀਂਆਂ ਸਿਸਟਰਜ਼ ਸਭ ਤੋਂ ਪਹਿਲਾਂ ਮਰੀਜ਼ਾਂ ਦੀ ਸੇਵਾ ਨਾਲ ਜੁੜੀ 'ਦਿ ਨਾਈਟਿੰਗਲ ਪਲੇਜ' ਲੈਂਦੀਆਂ ਹਨ ਜੋ ਫਲੋਰੇਂਸ ਦੇ ਨਾਮ 'ਤੇ ਹੈ। ਹਰ ਸਾਲ ਭਾਰਤ 'ਚ ਰਾਸ਼ਟਰਪਤੀ ਸ਼ਾਨਦਾਰ ਕੰਮ ਕਰਨ ਵਾਲੀਆਂ ਨਰਸਾਂ ਨੂੰ ਨੈਸ਼ਨਲ ਫਲੋਰੇਂਸ ਨਾਈਟਿੰਗਲ ਐਵਾਰਡ ਨਾਲ ਨਿਵਾਜਦੇ ਹਨ। ਫਲੋਰੇਂਸ ਨਾਈਟਿੰਗਲ ਨੇ ਇਕ ਵਾਰ ਕਿਹਾ ਸੀ, 'ਮੇਰੀ ਸਫ਼ਲਤਾ ਦਾ ਇਹੀ ਰਾਜ਼ ਹੈ ਕਿ ਮੈਂ ਕਦੇ ਬਹਾਨੇ ਦਾ ਸਹਾਰਾ ਨਹੀਂ ਲਿਆ'। 13 ਅਗਸਤ 1910 'ਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

Posted By: Susheel Khanna